ਰੇਹਾਨਾ ਜੱਬਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੇਹਾਨਾ ਜੱਬਾਰੀ
2014-10-05 International Committee Against Executions I.C.A.E, save Reyhaneh Jabbari, 021 Hannover Bahnhofstraße Ernst-August-Platz.JPG
ਰੇਹਾਨਾ ਜੱਬਾਰੀ ਬਚਾਓ ਅੰਦੋਲਨ ਦੀ ਇੱਕ ਤਸਵੀਰ
ਜਨਮਰੇਹਾਨਾ ਜੱਬਾਰੀ ਮਾਲਾਏਰੀ
(1988-08-08)8 ਅਗਸਤ 1988
ਇਰਾਨ
ਮੌਤ25 ਅਕਤੂਬਰ 2014(2014-10-25) (ਉਮਰ 26)
Gohardasht Prison, ਤਹਿਰਾਨ, ਇਰਾਨ
ਮੌਤ ਦਾ ਕਾਰਨਫ਼ਾਂਸੀ ਦੀ ਸਜ਼ਾ
ਪੇਸ਼ਾInterior decorator

ਰੇਹਾਨਾ ਜੱਬਾਰੀ (ਫ਼ਾਰਸੀ: ریحانه جباری (ਜਨਮ 1988 - ਮੌਤ 25 ਅਕਤੂਬਰ 2014) ਈਰਾਨ ਵਿੱਚ ਖੁਫ਼ੀਆ ਵਿਭਾਗ ਦੇ ਇੱਕ ਅਧਿਕਾਰੀ ਮੋਰਟਜਾ ਅਬਦੋਲਾਲੀ ਸਰਬੰਦੀ ਦੀ ਹਤਿਆ ਕਰਨ ਵਾਲੀ ਔਰਤ ਸੀ।[1] ਉਹ ਸਾਲ 2007 ਤੋਂ ਅਕਤੂਬਰ 2014 ਵਿੱਚ ਫ਼ਾਂਸੀ ਦੀ ਸਜ਼ਾ ਦਿੱਤੇ ਜਾਣ ਤੱਕ ਆਪਣੇ ਅਖੌਤੀ ਹਮਲਾਵਰ ਦੀ ਹੱਤਿਆ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਸੀ।[2] ਜੱਬਾਰੀ ਦੇ ਅਨੁਸਾਰ ਉਸ ਨੇ ਆਪਣੀ ਆਤਮਰੱਖਿਆ ਲਈ ਹੱਤਿਆ ਕੀਤੀ ਸੀ ਲੇਕਿਨ ਇਹ ਅਦਾਲਤ ਵਿੱਚ ਸਾਬਤ ਨਹੀਂ ਹੋ ਸਕਿਆ। ਉਸਨੇ ਕਾਲ ਕੋਠੜੀ ਸਮੇਤ ਜੇਲ੍ਹ ਵਿੱਚ ਉਸ ਨਾਲ ਕੀ ਵਾਪਰਿਆ, ਆਪਣੀ ਹੱਡਬੀਤੀ ਕਹਾਣੀ ਨੂੰ ਪ੍ਰਕਾਸ਼ਿਤ ਕੀਤਾ। ਮੁਹੰਮਦ ਮੁਸਤਫ਼ਾ ਉਸ ਦਾ ਪਹਿਲਾ ਵਕੀਲ ਸੀ। ਉਸ ਨੇ ਆਪਣੀ ਕਹਾਣੀ ਆਪਣੇ ਬਲਾਗ 'ਚ ਪ੍ਰਕਾਸ਼ਿਤ ਕੀਤੀ।[3] ਈਰਾਨੀ ਕਨੂੰਨ ਦੇ ਮੁਤਾਬਕ, ਉਸਦੇ ਦੋਸ਼ ਸਿੱਧ ਹੋਣ ਅਤੇ ਆਪਣੇ ਆਪ ਨੂੰ ਬਚਾਉਣ ਦਾ ਦਾਅਵਾ ਗਲਤ ਸਾਬਤ ਹੋਣ ਦੇ ਬਾਅਦ ਕੇਵਲ ਮਕਤੂਲ ਦੇ ਪਰਵਾਰ ਨੂੰ ਹੀ ਫਾਂਸੀ ਨੂੰ ਰੋਕਣ ਦਾ ਅਧਿਕਾਰ ਸੀ; ਇਸਤਗਾਸਾ ਪੱਖ ਦੇ ਦਫ਼ਤਰ ਦੀਆਂ ਕੋਸ਼ਸ਼ਾਂ ਦੇ ਬਾਵਜੂਦ, ਮਕਤੂਲ ਦੇ ਪਰਵਾਰ ਨੇ ਫਾਂਸੀ ਦਿੱਤੇ ਜਾਣ ਤੇ ਜ਼ੋਰ ਦਿੱਤਾ।


ਹਵਾਲੇ[ਸੋਧੋ]