ਰੈਡ ਰਿਬਨ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੈਡ ਰਿਬਨ ਐਕਸਪ੍ਰੈਸ ਐਚ.ਆਈ.ਵੀ ਏਡਜ਼ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਚਲਾਈ ਗਈ ਹੈ ਜੋ ਰੇਲਵੇ ਵਿਭਾਗ ਦੇ ਸਹਿਯੋਗ ਨਾਲ ਭਾਰਤ ਸਰਕਾਰ ਚਲਾ ਰਹੀ ਹੈ। ਇਸ ਦਾ ਮਨੋਰਥ ਏਡਜ਼ ਵਰਗੀ ਜਾਨਲੇਵਾ ਬੀਮਾਰੀ ਤੋਂ ਬਚਣ ਦੀ ਜਾਣਕਾਰੀ ਜਨਤਾ ਤੱਕ ਪਹੁੰਚਾਉਣ ਦੀ ਮੁਹਿੰਮ ਨੂੰ ਲੋਕ-ਅੰਦੋਲਨ ਦਾ ਰੂਪ ਦੇਣਾ ਹੈ। ਰਾਜੀਵ ਗਾਂਧੀ ਫਾਊਂਡੇਸ਼ਨ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਪਹਿਲੀ ਵੇਰ ਸਾਲ 2007 ਵਿੱਚ ਦਿੱਲੀ ਤੋਂ ਰੈਡ ਰਿਬਨ ਟਰੇਨ ਸ਼ੁਰੂ ਕੀਤੀ ਗਈ ਸੀ। ਇਹ ਟਰੇਨ ਦੇਸ਼ ਦੇ 20 ਰਾਜਾਂ ਦੇ 150 ਸਟੇਸ਼ਨਾਂ ਤੋਂ ਹੁੰਦੀ ਹੋਈ ਵਾਪਸ ਦਿੱਲੀ ਪਹੁੰਚੇਗੀ। ਪੰਜਾਬ ਦੇ 8 ਸਟੇਸ਼ਨਾਂ ਤੇ ਪਹੁੰਚਣ ਤੋਂ ਬਾਅਦ ਅਖੀਰ ਜੰਮੂ-ਕਸ਼ਮੀਰ ਪਹੁੰਚਣ ਹੈ। ਇਸ ਗੱਡੀ ਦੇ ਕੁੱਲ 8 ਕੋਚ ਹਨ ਤੇ ਪਹਿਲੇ ਤਿੰਨ ਕੋਚਾਂ ਵਿੱਚ ਏਡਜ਼ ਨਾਲ ਸਬੰਧਤ ਜਾਣਕਾਰੀ ਮੁਹੱਈਆ ਕਰਾਈ ਗਈ ਹੈ। ਪਹਿਲੇ ਫੇਸ ਵਿੱਚ ਇਹ ਐਕਸਪ੍ਰੈਸ 27,000 ਕਿਲੋਮੀਟਰ ਦਾ ਸਫਰ ਤਹਿ ਕਰੇਗੀ ਅਤੇ 180 ਸਟੇਸਟਾਂ ਤੇ ਖੜ੍ਹੇਗੀ। ਇਸ ਤਕਰੀਬਨ 50,000 ਪਿੰਡਾ ਦੇ ਲੋਕ ਇਸ ਨੂੰ ਦੇਖ ਸਕਣਗੇ। ਦੁਜੇ ਫੇਸ ਵਿੱਚ ਇਹ ਆਮ ਸਿਹਤ ਸੰਬੰਧੀ, ਛੂਤ ਦੇ ਰੋਗਾਂ ਬਾਰੇ, ਜਾਣਕਾਰੀ ਦੇਵੇਗੀ। ਭਾਰਤ ਸਰਕਾਰ ਨੇ ਤੀਜਾ ਫੇਸ 12 ਜਨਵਰੀ ਨੂੰ ਸ਼ੁਰੂ ਕੀਤਾ ਜਿਸ ਵਿੱਚ ਏਡਜ਼ ਸੰਬੰਧੀ ਜਾਣਕਾਰੀ ਦਿਤੀ ਗਈ ਹੈ।[1]

ਹਵਾਲੇ[ਸੋਧੋ]

  1. "The Hindu: New Delhi News: Finally, it's green signal for Red Ribbon Express". Archived from the original on 2007-12-03. Retrieved 2015-06-01. {{cite web}}: Unknown parameter |dead-url= ignored (|url-status= suggested) (help)