ਰੋਜ਼ੀ ਅਫ਼ਸਾਰੀ
ਰੋਜ਼ੀ ਅਫ਼ਸਾਰੀ | |
---|---|
রোজী আফসারী | |
ਜਨਮ | ਸ਼ਾਮੀਮਾ ਅਕਤਰ ਰੋਜ਼ੀ 23 ਅਪ੍ਰੈਲ 1946 ਨੋਆਖਲੀ, ਬੰਗਲਾਦੇਸ਼ |
ਮੌਤ | 9 ਮਾਰਚ 2007 |
ਰਾਸ਼ਟਰੀਅਤਾ | ਬੰਗਲਾਦੇਸ਼ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1967 - 2004 |
ਜੀਵਨ ਸਾਥੀ | ਅਬਦਸ ਸਮਦ ਮਾਲੇਕ ਅਫ਼ਸਾਰੀ |
ਬੱਚੇ | ਕਬਿਤਾ ਸਮਦ ਅਤੇ ਮੁਹੰਮਦ ਜ਼ੁਬੈਰ |
ਪੁਰਸਕਾਰ | ਨੈਸ਼ਨਲ ਫ਼ਿਲਮ ਐਵਾਰਡ |
ਰੋਜ਼ੀ ਅਫ਼ਸਾਰੀ (ਬੰਗਾਲੀ: রোজী আফসারী, ਅਪ੍ਰੈਲ 23, 1946 – ਮਾਰਚ 9, 2007) ਨੂੰ ਆਮ ਤੌਰ 'ਤੇ ਰੋਜ਼ੀ ਸਮਦ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਬੰਗਲਾਦੇਸੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਸੀ। ਉਸਨੂੰ 1975 ਦੀ ਲੈਥੀਅਲ ਫ਼ਿਲਮ ਵਿੱਚ ਭੂਮਿਕਾ ਨਿਭਾਉਣ ਲਈ ਚੰਗੀ ਸਹਾਇਕ ਅਦਾਕਾਰਾ ਵਜੋਂ ਬੰਗਲਾਦੇਸ਼ ਨੈਸ਼ਨਲ ਫ਼ਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। [1]
ਕੈਰੀਅਰ
[ਸੋਧੋ]ਰੋਜ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1964 ਵਿੱਚ ਇਟੋ ਜਿਬਨ ਫ਼ਿਲਮ ਰਾਹੀਂ ਕੀਤੀ। ਉਸਨੇ ਲਗਭਗ 200 ਬੰਗਾਲੀ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਉਹ ਹਮੇਸ਼ਾ ਸਕਾਰਾਤਮਕ ਦੁੱਖ ਭਰੀ ਭੂਮਿਕਾ ਹੀ ਨਿਭਾਉਂਦੀ ਸੀ।[2] ਉਸ ਨੇ ਲਗਭਗ 25 ਉਰਦੂ ਫ਼ਿਲਮਾਂ ਵਿੱਚ ਵੀ ਭੂਮਿਕਾ ਨਿਭਾਈ।[3] ਉਹ ਜ਼ਿਆ ਸੰਗਸਕ੍ਰਿਤਕ ਪਰਿਸ਼ਦ (ਜ਼ੀਸਸ) ਦੀ ਪ੍ਰਧਾਨ ਸੀ।.[4]
ਨਿੱਜੀ ਜ਼ਿੰਦਗੀ
[ਸੋਧੋ]ਰੋਜ਼ੀ ਦਾ ਪਹਿਲਾ ਵਿਆਹ ਫਿਲਮਾਂਕਣਕਾਰ ਅਬਦਸ ਸਮਦ ਨਾਲ ਹੋਇਆ, ਫਿਰ 1981 ਵਿੱਚ ਫਿਲਮਾਂਕਣਕਾਰ ਮਲੇਕ ਅਫ਼ਸਾਰੀ ਨਾਲ ਹੋਇਆ ਅਤੇ ਉਸ ਨੇ ਅਪਣਾ ਉਪਨਾਮ ਬਦਲ ਕੇ ਰੋਜ਼ੀ ਅਫ਼ਸਾਰੀ ਕਰ ਲਿਆ।
ਐਵਾਰਡ
[ਸੋਧੋ]- ਨੈਸ਼ਨਲ ਫ਼ਿਲਮ ਐਵਾਰਡ - 1975 ਲਈ ਵਧੀਆ ਸਹਾਇਕ ਅਭਿਨੇਤਰੀ
- ਬੇਚਸ ਐਵਾਰਡ
- ਜ਼ਾਹਿਰ ਰੇਹਾਨ ਪਦਕ
- ਨਿਗਰ ਐਵਾਰਡ[5]
ਮੌਤ
[ਸੋਧੋ]ਰੋਜ਼ੀ ਦੀ ਮੌਤ 9 ਮਾਰਚ, 2007 ਨੂੰ ਬਿਰਦਮ ਹਸਪਤਾਲ, ਢਾਕਾ ਵਿੱਚ ਗੁਰਦੇ ਫੇਲ੍ਹ ਹੋਣ ਕਾਰਨ ਹੋਈ।[6][7]