ਰੰਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੰਬਾ ਇੱਕ ਖੇਤੀਬਾੜੀ ਦਾ ਸੰਦ ਹੈ ਜੋ ਘਾਹ ਖੋਤਣ ਅਤੇ ਗੋਡੀ ਕਰਨ ਦੇ ਕੰਮ ਆਉਂਦਾ ਹੈ। ਇਸ ਦਾ ਮੁੱਠਾ ਦਾਤਰੀ ਦੇ ਮੁੱਠੇ ਵਰਗਾ ਹੁੰਦਾ ਹੈ ਪਰ ਅਗੇ ਇੱਕ ਲੋਹੇ ਦਾ ਪੱਤਰਾ ਲੱਗਿਆ ਹੁੰਦਾ ਹੈ, ਜਿਸ ਨੂੰ ਸਮੇਂ ਸਮੇਂ ਚੰਡ ਕੇ ਤਿੱਖਾ ਕਰਨਾ ਪੈਂਦਾ ਹੈ।

ਗੋਡੀ ਕਰਨ ਵਾਲੇ, ਘਾਹ ਖੋਤਣ ਵਾਲੇ ਖੇਤੀ ਸੰਦ ਨੂੰ ਖੁਰਪਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਖੁਰਪੇ ਨੂੰ ਰੰਬਾ ਕਹਿੰਦੇ ਹਨ। ਖੇਤੀ ਦੇ ਮੁੱਢਲੇ ਸਮੇਂ ਵਿਚ ਖੇਤੀ ਦੇ ਮੁਢਲੇ ਸੰਦਾਂ ਵਿਚ ਖੁਰਪਾ ਇਕ ਮੁੱਢਲਾ ਸੰਦ ਰਿਹਾ ਹੈ। ਸ਼ੁਰੂ ਵਿਚ ਮਨੁੱਖੀ ਵਸੋਂ ਦੀ ਜ਼ਿਆਦਾ ਨਿਰਭਰਤਾ ਪਸ਼ੂਆਂ ਅਤੇ ਪਸ਼ੂਆਂ ਦੇ ਦੁੱਧ ਉਪਰ ਸੀ। ਬਹੁਤੀ ਧਰਤੀ ਗੈਰ ਆਬਾਦ ਸੀ। ਜਿਥੇ ਘਾਹ ਹੁੰਦਾ ਸੀ, ਘਾਹ ਨੂੰ ਖੁਰਪੇ ਨਾਲ ਖੋਤ ਕੇ ਪਸ਼ੂਆਂ ਨੂੰ ਪਾਇਆ ਜਾਂਦਾ ਸੀ। ਜਦ ਮੱਕੀ, ਕਪਾਹ, ਗੰਨਾ ਆਦਿ ਦੀਆਂ ਫਸਲਾਂ ਹੋਣ ਲੱਗੀਆਂ ਤਾਂ ਇਨ੍ਹਾਂ ਫਸਲਾਂ ਵਿਚ ਜਿਹੜਾ ਕੱਖ, ਘਾਹ ਹੁੰਦਾ ਸੀ, ਉਸ ਨੂੰ ਖੁਰਪੇ ਨਾਲ ਗੁੱਡ ਕੇ ਹੀ ਬਾਹਰ ਕੱਢਿਆ ਜਾਂਦਾ ਸੀ। ਪੌਦਿਆਂ ਦੀ ਪਨੀਰੀ ਨੂੰ ਖੁਰਪੇ ਨਾਲ ਪੱਟ ਕੇ ਦੂਸਰੀ ਥਾਂ ਖੁਰਪੇ ਨਾਲ ਹੀ ਲਾਇਆ ਜਾਂਦਾ ਹੈ। ਗੰਨੇ ਦੀ ਅੰਨ੍ਹੀ ਗੋਡੀ ਖੁਰਪੇ ਨਾਲ ਕੀਤੀ ਜਾਂਦਾ ਸੀ। ਪਹਿਲੇ ਸਮਿਆਂ ਵਿਚ ਜਦ ਖੜ੍ਹੀ ਕਪਾਹ ਵਿਚ ਗਾਜਰਾਂ ਜਾਂ ਕੋਈ ਹੋਰ ਪਸ਼ੂ ਚਾਰਾ ਛਿੱਟਾ ਦੇ ਕੇ ਬੀਜਿਆ ਜਾਂਦਾ ਸੀ, ਉਸ ਸਮੇਂ ਕਪਾਹ ਦੇ ਖੇਤ ਦੀ ਖੁਰਪੇ ਨਾਲ ਗੋਡੀ ਕਰ ਕੇ ਗਾਜਰਾਂ/ਪਸ਼ੂ ਚਾਰੇ ਦੇ ਬੀਜ ਨੂੰ ਖੇਤ ਵਿਚ ਮਿਲਾਇਆ ਜਾਂਦਾ ਸੀ। ਖਾਲ੍ਹ ਦੀਆਂ ਵੱਟਾਂ ਅਤੇ ਦੂਸਰੀਆਂ ਖੇਤ ਦੀਆਂ ਵੱਟਾਂ 'ਤੇ ਹੋਇਆ ਖੱਬਲ, ਘਾਹ ਨੂੰ ਖੁਰਪੇ ਨਾਲ ਹੀ ਖੋਤਿਆ ਜਾਂਦਾ ਹੈ।[1]

ਖੁਰਪੇ ਦਾ ਹੱਥਾ ਲੱਕੜ ਦਾ ਹੁੰਦਾ ਹੈ ਜਿਹੜਾ ਲੱਕੋਂ ਥੋੜ੍ਹਾ ਉਠਵਾਂ ਹੁੰਦਾ ਹੈ ਜਿਸ ਵਿਚ ਅਸਾਨੀ ਨਾਲ ਹੱਥ ਦਾ ਪੰਜਾ ਆ ਜਾਂਦਾ ਹੈ। ਖੁਰਪੇ ਦਾ ਬਲੇਡ/ਫਲ ਲੋਹੇ ਦੀ ਚੱਦਰ ਦਾ ਹੁੰਦਾ ਹੈ ਜਿਹੜਾ ਆਮ ਤੌਰ 'ਤੇ 6 ਕੁ ਇੰਚ ਚੌੜਾ ਤੇ 7 ਕੁ ਇੰਚ ਲੰਮਾ ਹੁੰਦਾ ਹੈ। ਬਲੇਡ ਦਾ ਅਗਲਾ ਹਿੱਸਾ ਤਿੱਖਾ ਹੁੰਦਾ ਹੈ। ਬਲੇਡ ਦੇ ਪਿਛਲੇ ਹਿੱਸੇ ਨੂੰ ਲੱਕੜ ਦੇ ਹੱਥੇ ਨਾਲ ਰਿਬਟਾਂ/ਮੇਖਾਂ ਲਾ ਕੇ ਜੋੜਿਆ ਜਾਂਦਾ ਹੈ। ਇਹ ਮੈਂ ਆਮ ਖੁਰਪੇ ਦੀ ਬਣਤਰ ਦੱਸੀ ਹੈ। ਖੁਰਪੇ ਇਸ ਨਾਲੋਂ ਵੱਡੇ ਸਾਈਜ਼ ਵਿਚ ਵੀ ਤੇ ਛੋਟੇ ਸਾਈਜ਼ ਵਿਚ ਵੀ ਬਣਦੇ ਹਨ। ਜਿਸ ਖੁਰਪੇ ਦਾ ਫਲ 2/3 ਕੁ ਇੰਚ ਚੌੜਾ ਅਤੇ 6/7 ਕੁ ਇੰਚ ਲੰਬਾ ਹੁੰਦਾ ਹੈ, ਉਸ ਨੂੰ ਖੁਰਪੀ ਕਹਿੰਦੇ ਹਨ। ਖੁਰਪੇ ਅਤੇ ਖੁਰਪੀਆਂ ਦੀ ਬਣਤਰ ਕਈ ਕਿਸਮ ਦੀ ਹੁੰਦੀ ਹੈ।[2]

ਲੋਕਧਾਰਾ ਵਿੱਚ[ਸੋਧੋ]

ਜਿਸ ਖੇਤੀ ਵਿੱਚ ਫਿਰ ਜਾਵੇ ਰੰਬਾ,
ਉੱਥੇ ਦਾਣਾ ਹੁੰਦਾ ਚੰਗਾ

ਰੰਬੇ ਬਾਰੇ ਬੁਝਾਰਤ:

ਭੁੱਬਲ ਵਿੱਚ ਦੰਦਈਆ ਨੱਚੇ, ਪੂਛ ਮੇਰੇ ਹੱਥ[3]

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  3. "ਵਿਸਰਦਾ ਵਿਰਸਾ- "ਦਾਤੀ ਰੰਬਾ ਤੇ ਕਹੀ"". Archived from the original on 2015-12-20. Retrieved 2015-11-06. {{cite web}}: Unknown parameter |dead-url= ignored (help)