ਰੱਤੜ ਛੱਤੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੱਤੜ-ਛੱਤੜ ਹਿੰਦ-ਪਾਕਿ ਸਰਹੱਦ ’ਤੇ ਡੇਢ ਕਿਲੋਮੀਟਰ ਦੀ ਵਿੱਥ ’ਤੇ ਵਸਿਆ ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਪਿੰਡ ਹੈ। ਪਹਿਲਾਂ ਇਹ ਮੁਸਲਮਾਨਾਂ ਦਾ ਪਿੰਡ ਸੀ। ਇੱਥੇ ਤਿੰਨ ਮੰਜ਼ਿਲਾ ਇਮਾਮ ਸ਼ਾਹ ਦੀ ਦਰਗਾਹ ਹੈ ਜਿਸ ’ਤੇ 1965 ਤੇ 1971 ਦੀ ਜੰਗ ਸਮੇਂ ਪਾਕਿਸਤਾਨ ਵੱਲੋਂ ਸੁੱਟੇ ਤੋਪਾਂ ਦੇ ਗੋਲਿਆਂ ਦੇ ਨਿਸ਼ਾਨ ਅੱਜ ਵੀ ਮਿਲਦੇ ਹਨ। ਮੁਸਲਮਾਨ ਇਸ ਪਿੰਡ ਨੂੰ ਮੁਕਾਮ ਸ਼ਰੀਫ ਕਹਿੰਦੇ ਸਨ, ਪਰ ਦੇਸ਼ ਵੰਡ ਤੋਂ ਬਾਅਦ ਇਸ ਦਾ ਨਾਮ ਰੱਤੜ-ਛੱਤੜ ਪੈ ਗਿਆ।[1]

ਹਵਾਲੇ[ਸੋਧੋ]

  1. Service, Tribune News. "ਸਰਹੱਦ 'ਤੇ ਵਸਿਆ ਰੱਤੜ ਛੱਤੜ ਕਈ ਵਾਰ ਉਜੜਿਆ". Tribuneindia News Service. Archived from the original on 2023-04-02. Retrieved 2023-04-02.