ਲਲਿਤ ਬਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Lalit Behl
ਤਸਵੀਰ:Lalit Behl in serial Sada E Vadi.jpg
Behl in the Serial Sada-E-Vadi
ਜਨਮ(1949-08-15)15 ਅਗਸਤ 1949
India
ਮੌਤ23 ਅਪ੍ਰੈਲ 2021(2021-04-23) (ਉਮਰ 71)
ਪੇਸ਼ਾ
ਜੀਵਨ ਸਾਥੀਨਵਨਿੰਦਰ ਬਹਿਲ
ਬੱਚੇਕਨੂ ਬਹਿਲ
ਤਸਵੀਰ:Lalit Behl directed the serial Afsane written by his wife Navnindra Behl. Both also acted in the serial produced for Doordarshan.jpg
ਸੀਰੀਅਲ ਅਫਸਨੇ ਵਿੱਚ ਲਲਿਤ ਬਹਿਲ ਅਤੇ ਨਵਨਿੰਦਰਾ ਬਹਿਲ
ਤਸਵੀਰ:Lalit Behl with Dolly Ahluwalia.jpg
ਇੱਕ ਨਾਟਕ ਵਿੱਚ ਡੌਲੀ ਆਹਲੂਵਾਲੀਆ ਨਾਲ ਲਲਿਤ ਬਹਿਲ

ਲਲਿਤ ਬਹਿਲ (15 ਅਗਸਤ 1949 - 23 ਅਪ੍ਰੈਲ 2021) [1] ਇੱਕ ਭਾਰਤੀ ਅਦਾਕਾਰ, ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਸੀ।

ਮੁਢਲਾ ਜੀਵਨ[ਸੋਧੋ]

ਲਾਲੀ ਬਹਿਲ ਨੇ ਕਾਲਜ ਵਿਦਿਆਰਥੀ ਵੇਲ਼ੇ ਐਕਟਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਅੰਤਰ-ਵਰਸਿਟੀ ਮੁਕਾਬਲੇ ਜਿੱਤੇ। ਉਸਨੇ ਕਪੂਰਥਲਾ ( ਪੰਜਾਬ ) ਵਿਖੇ ਸਤੀਸ਼ ਸ਼ਰਮਾ, ਰਵੀ ਦੀਪ, ਪ੍ਰਮੋਦ ਮਾਥੋ ਕਮਲ ਸ਼ਰਮਾ ਅਤੇ ਹਰਜੀਤ ਵਾਲੀਆ ਨਾਲ ਮਿਲ਼ ਕੇ ਥਿਏਟਰ ਸਮੂਹ ਦੀ ਸਥਾਪਨਾ ਕੀਤੀ । ਉਸ ਨੇ ਕਯਾ ਨੰਬਰ ਬਦਲੇਗਾ, ਛਤਰੀਆਂ, ਨਾਇਕ ਕਥਾ, ਹਰਾ ਸਮੰਦਰ ਗੋਪੀਚੰਦਰ, ਕੁਮਾਰਸਵਾਮੀ ਅਤੇ ਸੂਰਯਸਤ ਸਮੇਤ ਅਨੇਕਾਂ ਸਟੇਜ ਨਾਟਕਾਂ ਦਾ ਨਿਰਦੇਸ਼ਨ ਕੀਤਾ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਇੰਡੀਅਨ ਥੀਏਟਰ ਵਿਭਾਗ ਤੋਂ ਸੋਨ ਤਗਮਾ ਜੇਤੂ ਸੀ। ਉਸਨੇ ਮੋਹਨ ਮਹਾਰਿਸ਼ੀ ਦੇ ਨਾਟਕਾਂ ਵਿੱਚ ਕੰਮ ਕੀਤਾ। [2]

ਕੈਰੀਅਰ[ਸੋਧੋ]

ਲਲਿਤ ਬਹਿਲ ਇੰਡੀਅਨ ਥੀਏਟਰ ਵਿਚ ਡਿਪਲੋਮਾ ਕਰਨ ਤੋਂ ਬਾਅਦ ਦਿੱਲੀ ਸ਼ਿਫਟ ਹੋ ਗਿਆ ਅਤੇ ਸ਼੍ਰੀਰਾਮ ਸੈਂਟਰ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਰੀਪਰੈਟਰੀ ਕੰਪਨੀ ਵਿਚ ਸਟੇਜ ਅਦਾਕਾਰ ਵਜੋਂ ਕੰਮ ਕੀਤਾ। ਉਸਨੇ ਇੱਕ ਸੁਤੰਤਰ ਨਿਰਮਾਤਾ ਨਿਰਦੇਸ਼ਕ ਵਜੋਂ ਟੈਲੀਵਿਜ਼ਨ ਦੇ ਅਖਾੜੇ ਵਿੱਚ ਕੁੱਦਣ ਲਈ ਆਪਣੀ ਨੌਕਰੀ ਛੱਡ ਦਿੱਤੀ। ਉਸ ਨੇਤਪਿਸ਼, ਜਨਮਦਿਨ ਮੁਬਾਰਕ, ਆਤਿਸ਼ ਅਤੇ ਸੁਨਹਿਰੀ ਜਿਲਦ ਵਰਗੀਆਂ ਦੂਰਦਰਸ਼ਨ ਟੈਲੀਫਿਲਮਾਂ ਦਾ ਅਤੇ ਅਫ਼ਸਾਨੇ, ਵੇਦ ਵਿਆਸ ਕੇ ਪੋਤੇ , ਮਹਾਸੰਗਰਾਮ, ਖਾਨਾਬਦੋਸ਼, ਵਿਜੀ ਅਤੇ ਸਦ-ਏ-ਵਾਦੀ ਸਮੇਤ ਅਨੇਕਾਂ ਟੀ ਵੀ ਸੀਰੀਅਲਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ ।

ਨਿਰਮਾਤਾ ਦੇ ਤੌਰ ਤੇ[ਸੋਧੋ]

 • ਤਾਪਸੀ (ਹਿੰਦੀ ਟੈਲੀਫਿਲਮ)
 • ਜਨਮਦਿਨ ਮੁਬਾਰਕ (ਹਿੰਦੀ ਟੈਲੀਫਿਲਮ)
 • ਆਤਿਸ਼ (ਹਿੰਦੀ ਟੈਲੀਫਿਲਮ)
 • ਅਫ਼ਸਾਨੇ (ਹਿੰਦੀ ਟੀਵੀ ਸੀਰੀਅਲ)
 • ਵੇਦ ਵਿਆਸ ਕੇ ਪੋਤੇ (ਹਿੰਦੀ ਟੀ ਵੀ ਸੀਰੀਅਲ)
 • ਮਹਾ ਸੰਗ੍ਰਾਮ (ਟੀ ਵੀ ਸੀਰੀਅਲ)
 • ਵਿਜੀ (ਟੀ ਵੀ ਸੀਰੀਅਲ)
 • ਖਾਨਾਬਦੋਸ਼ (ਉਰਦੂ ਟੀਵੀ ਸੀਰੀਅਲ)
 • ਸੁਨੇਹਿਰੀ ਜਿਲਦ (ਪੰਜਾਬੀ ਟੈਲੀਫਿਲਮ)
 • ਸਦਾ-ਏ-ਵਾਦੀ (ਹਿੰਦੀ ਟੀਵੀ ਸੀਰੀਅਲ)

ਬਤੌਰ ਡਾਇਰੈਕਟਰ[ਸੋਧੋ]

 • ਕਿਆ ਨੰਬਰ ਬਦਲੇਗਾ (ਸਟੇਜ ਪਲੇ)
 • ਸੂਰਜ ਕੀ ਅੰਤਿਮ ਕਿਰਨ ਸੇ ਸੂਰਯਾ ਕੀ ਪਹਿਲੀ ਕਿਰਨ ਤਕ (ਸਟੇਜ ਪਲੇ)
 • ਸੂਰਯਸਤ (ਸਟੇਜ ਪਲੇ)
 • ਤਪਿਸ਼ (ਹਿੰਦੀ ਟੈਲੀਫਿਲਮ)
 • ਜਨਮਦਿਨ ਮੁਬਾਰਕ (ਹਿੰਦੀ ਟੈਲੀਫਿਲਮ)
 • ਆਤਿਸ਼ (ਹਿੰਦੀ ਟੈਲੀਫਿਲਮ)
 • ਅਫ਼ਸਾਨੇ (ਹਿੰਦੀ ਟੀਵੀ ਸੀਰੀਅਲ)
 • ਵੇਦ ਵਿਆਸ ਕੇ ਪੋਤੇ (ਹਿੰਦੀ ਟੀ ਵੀ ਸੀਰੀਅਲ)
 • ਮਹਾ ਸੰਗ੍ਰਾਮ (ਟੀ ਵੀ ਸੀਰੀਅਲ)
 • ਵਿਜੀ (ਟੀ ਵੀ ਸੀਰੀਅਲ)
 • ਖਾਨਾਬਦੋਸ਼ (ਉਰਦੂ ਟੀਵੀ ਸੀਰੀਅਲ)
 • ਸੁਨਹਿਰੀ ਜਿਲਦ (ਪੰਜਾਬੀ ਟੈਲੀਫਿਲਮ)
 • ਸਦਾ-ਏ-ਵਾਦੀ (ਹਿੰਦੀ ਟੀਵੀ ਸੀਰੀਅਲ)

ਬਤੌਰ ਅਦਾਕਾਰ[ਸੋਧੋ]

 • ਨਯੇ ਖੁਦਾ (ਸਟੇਜ ਪਲੇ)
 • ਗੋਦੋ ਕੀ ਆਮਦ (ਸਟੇਜ ਪਲੇ)
 • ਸੂਰਿਆ ਕੀ ਅੰਤਿਮ ਕਿਰਨ ਸੇ ਸੂਰਿਆ ਕੀ ਪਹਿਲੀ ਕਿਰਨ ਤਕ, (ਸਟੇਜ ਪਲੇ 1976)
 • ਸੁਪਨੇ ਤੇ ਪਰਛਾਵੇਂ (ਪੰਜਾਬੀ ਟੀ ਵੀ ਸੀਰੀਅਲ)
 • ਕੁਮਾਰਸਵਾਮੀ (ਸਟੇਜ ਪਲੇ)
 • ਸੂਰਯਸਤ (ਸਟੇਜ ਪਲੇ)
 • ਜੋਸਫ਼ ਕੇ. ਕਾ ਮੁੱਕਦਮਾ (ਸਟੇਜ ਪਲੇ 1981)
 • ਇਕ ਸੇਲਜ਼ਮੈਨ ਦੀ ਮੌਤ (ਸਟੇਜ ਪਲੇ)
 • ਤਾਪਸੀ (ਹਿੰਦੀ ਟੈਲੀਫਿਲਮ)
 • ਚਿੜੀਓਂ ਕਾ ਚੰਬਾ (ਹਿੰਦੀ ਟੈਲੀਫਿਲਮ)
 • ਰਾਣੀ ਕੋਕਿਲਾਂ (ਟੈਲੀਫਿਲਮ)
 • ਜਨਮਦਿਨ ਮੁਬਾਰਕ (ਹਿੰਦੀ ਟੈਲੀਫਿਲਮ)
 • ਆਤਿਸ਼ (ਹਿੰਦੀ ਟੈਲੀਫਿਲਮ)
 • ਅਫ਼ਸਾਨੇ (ਹਿੰਦੀ ਟੀਵੀ ਸੀਰੀਅਲ)
 • ਸੁਨਹਿਰੀ ਜਿਲਦ (ਪੰਜਾਬੀ ਟੈਲੀਫਿਲਮ)
 • ਸਦਾ-ਏ-ਵਾਦੀ (ਹਿੰਦੀ ਟੀਵੀ ਸੀਰੀਅਲ)
 • ਤਿਤਲੀ (2014) (ਹਿੰਦੀ ਫਿਲਮ)
 • ਮੁਕਤੀ ਭਵਨ (ਹਿੰਦੀ ਫੀਚਰ ਫਿਲਮ)
 • ਮੇਡ ਇਨ ਹੈਵਿਨ -2019 (ਭਾਰਤੀ ਵੈਬ ਸੀਰੀਜ਼ - ਅਮੇਜ਼ਨ ਪ੍ਰਾਈਮ)
 • ਜੱਜਮੈਂਟਲ ਹੈ ਕਿਆ - 2019 [3]

ਪਰਿਵਾਰ[ਸੋਧੋ]

ਲਲਿਤ ਬਹਿਲ ਦੀ ਪਤਨੀ ਨਵਨਿੰਦਰ ਬਹਿਲ ਲੇਖਕ, ਨਿਰਦੇਸ਼ਕ, ਨਿਰਮਾਤਾ ਅਤੇ ਅਦਾਕਾਰਾ ਵੀ ਹੈ। ਉਸਦਾ ਬੇਟਾ ਕਾਨੂ ਬਹਿਲ ਇੱਕ ਫਿਲਮ ਲੇਖਕ ਅਤੇ ਨਿਰਦੇਸ਼ਕ ਹੈ.

ਹਵਾਲੇ[ਸੋਧੋ]

 

ਬਾਹਰੀ ਲਿੰਕ[ਸੋਧੋ]

 1. 'Titli', 'Mukti Bhawan' actor Lalit Behl dies from COVID-19 complications
 2. https://web.archive.org/web/20100806190244/http://www.mohanmaharishi.in/productions/josephk1981.php
 3. "Streaming now on ZEE5".