ਲਹਮਾਕੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਹਮਾਕੂਨ
Lahmacun.jpg
ਸਲਾਦ ਨਾਲ ਲਹਮਾਕੂਨ
ਸਰੋਤ
ਹੋਰ ਨਾਂਲਹਮਾਜੌਨ[1]
ਸੰਬੰਧਿਤ ਦੇਸ਼ਲਿਵਾਂਤ[1]
ਖਾਣੇ ਦਾ ਵੇਰਵਾ
ਮੁੱਖ ਸਮੱਗਰੀਥੋੜਾ ਜਿਹਾ ਮੀਟ, ਸਬਜ਼ੀਆਂ ਅਤੇ ਜੜੀਆਂ ਬੂਟੀਆਂ

ਲਹਮਾਕੂਨ (ਜਾਂ ਲਹਮਾਜੌਨ) ਆਟੇ ਦਾ ਇੱਕ ਗੋਲ, ਪਤਲਾ ਟੁਕੜਾ ਹੈ ਜੋ ਕਿ ਬਾਰੀਕ ਕੱਟਿਆ ਮੀਟ (ਆਮ ਤੌਰ 'ਤੇ ਗਾਂ ਦਾ ਜਾਂ ਲੇਲੇ ਦਾ ਮਾਸ), ਬਾਰੀਕ ਕੱਟੀਆਂ ਸਬਜ਼ੀਆਂ ਅਤੇ ਜੜੀ-ਬੂਟੀਆਂ ਸਮੇਤ ਪਿਆਜ਼, ਟਮਾਟਰ , ਧਨੀਆਂ ਅਤੇ ਮਸਾਲੇ ਜਿਵੇਂ ਕਿ ਲਾਲ ਮਿਰਚ, ਸ਼ਿਮਲਾ ਮਿਰਚ, ਜੀਰਾ ਅਤੇ ਦਾਲਚੀਨੀ ਨੂੰ ਮਿਲਾ ਕੇ ਪਕਾਇਆ ਜਾਂਦਾ ਹੈ।[2] ਲਹਮਾਕੂਨ ਅਕਸਰ ਸਬਜ਼ੀਆਂ ਦੇ ਦੁਆਲੇ ਲਪੇਟਿਆ ਜਾਂਦਾ ਹੈ, ਜਿਸ ਵਿੱਚ ਅਚਾਰ, ਟਮਾਟਰ, ਮਿਰਚ, ਪਿਆਜ਼, ਸਲਾਦ ਅਤੇ ਭੁੰਨੇ ਹੋਏ ਬੈਂਗਣ ਸ਼ਾਮਲ ਹਨ।[3][4][5][6] ਇਸ ਨੂੰ ਕਈ ਵਾਰ ਤੁਰਕੀ ਪੀਜ਼ਾ,[7] ਅਰਮੀਨੀਆਈ ਪੀਜ਼ਾ, [8] ਵਜੋਂ ਵੀ ਜਾਣਿਆ ਜਾਂਦਾ ਹੈ| ਹਾਲਾਂਕਿ ਇਹ ਕੁਝ ਹੱਦ ਤੱਕ ਪੀਜ਼ਾ ਵਰਗਾ ਹੈ, ਇਹ ਅਜੋਕੇ ਸਮੇਂ ਵਿੱਚ ਇਸ ਨਾਮ ਨਾਲ ਬੁਲਾਇਆ ਜਾਂਦਾ ਹੈ ਅਤੇ ਇਹ ਯੂਰਪੀਅਨ ਮੂਲ ਦੀ ਬਜਾਏ ਮੱਧ ਪੂਰਬੀ ਵੀ ਹੈ। ਇਸ ਤੋਂ ਇਲਾਵਾ, ਪੀਜ਼ਾ ਦੇ ਉਲਟ, ਲਹਮਾਕੂਨ ਰਵਾਇਤੀ ਤੌਰ 'ਤੇ ਪਨੀਰ ਨਹੀਂ ਪਾਇਆ ਜਾਂਦਾ।[9]

ਲਹਮਾਕੂਨ ਅਰਮੀਨੀਆ, ਲੇਬਨਾਨ,[10] ਸੀਰੀਆ, ਤੁਰਕੀ ਅਤੇ ਵਿਸ਼ਵ ਭਰ ਵਿੱਚ ਅਰਮੀਨੀਅਨ ਅਤੇ ਤੁਰਕੀ ਕਮਿਨਿਟੀਜ਼ ਵਿੱਚ ਇੱਕ ਪ੍ਰਸਿੱਧ ਪਕਵਾਨ ਹੈ।[9]

ਸ਼ਬਦਾਵਲੀ[ਸੋਧੋ]

ਇਹ ਨਾਮ ਅਰਬੀ: لحم عجين , ਅਰਬੀ: لحم بعجين ਮਤਲਬ "ਆਟੇ ਵਾਲਾ ਮਾਸ" ਤੋਂ ਲਿਆ ਗਿਆ ਹੈ।[1] ਸ਼ਬਦਾਵਲੀ ਪਰਿਵਰਤਨ ਲਹਮਾਕੂਨ ਤੁਰਕੀ ਤੋਂ ਆਇਆ ਹੈ,[10] ਅਤੇ "ਲਾਹ-ਮਾ-ਜੂਨ" ਵਾਂਗ ਉਚਾਰਿਆ ਜਾਂਦਾ ਹੈ।[11]

ਇਤਿਹਾਸ[ਸੋਧੋ]

ਮੱਧ ਪੂਰਬੀ ਵਿਚ ਫਲੈਟਬ੍ਰੇਡਾਂ ਨੂੰ ਹਜ਼ਾਰਾਂ ਸਾਲਾਂ ਤੋਂ ਟਾਂਡਾ ਵਿਚ ਅਤੇ ਮੈਟਲ ਫਰਾਈਿੰਗ ਪੈਨ ਜਿਵੇਂ ਤਾਵਾ ਵਿਚ ਪਕਾਇਆ ਜਾਂਦਾ ਹੈ।[1] ਉਹ ਮੀਟ ਅਤੇ ਹੋਰ ਭੋਜਨ ਨੂੰ ਸਹੂਲਤ ਅਤੇ ਪੋਰਟੇਬਿਲਟੀ ਦੇਣ ਲਈ ਵਰਤੇ ਜਾਂਦੇ ਹਨ। ਹਾਲਾਂਕਿ, ਮੱਧਯੁਗ ਸਮੇਂ ਵਿੱਚ ਇਸਨੇ ਵਿਆਪਕ ਰੂਪ ਧਾਰਨ ਕੀਤਾ ਸੀ। ਉਸ ਸਮੇਂ ਵੱਡੇ ਪੱਥਰ ਦੇ ਤੰਦੂਰ ਜੋ ਫਲੈਟਬੈੱਡਸ, ਮੀਟ ਜਾਂ ਹੋਰ ਭੋਜਨ ਨਾਲ ਟੌਪ ਕੀਤੇ ਅਤੇ ਇਕੱਠੇ ਪਕਾਏ ਜਾਂਦੇ ਸਨ। ਕਈ ਤਰ੍ਹਾਂ ਦੇ ਪਕਵਾਨ, ਜਿਵੇਂ ਕਿ ਸਫੀਹਾ ਅਤੇ ਮਾਨਕੀਸ਼, ਪਹਿਲਾਂ ਓਟੋਮੈਨ ਸਾਮਰਾਜ ਦੇ ਹਿੱਸਿਆਂ, ਖਾਸ ਕਰਕੇ ਤੁਰਕੀ, ਅਰਮੀਨੀਆ, ਸੀਰੀਆ, ਲੇਬਨਾਨ ਅਤੇ ਇਰਾਕ ਦੇ ਦੇਸ਼ਾਂ ਵਿੱਚ ਪ੍ਰਸਿੱਧ ਹੋ ਗਿਆ ਹੈ। ਇਹ ਮਸਾਲੇਦਾਰ ਮੀਟ ਦੇ ਨਾਲ ਫਲੈਟਬਰੇਡ ਲਾਹਮ ਬਾਜਿਨ (ਆਟੇ ਵਾਲਾ ਮੀਟ) ਵਜੋਂ ਜਾਣਿਆ ਜਾਂਦਾ ਹੈ ਜੋਲਹਮਾਜਿਨ ਨਾਲੋਂ ਛੋਟਾ ਹੈ।

ਲਹਮਾਕੂਨ ਤੁਰਕੀ ਦੇ ਪੂਰਬੀ ਖੇਤਰਾਂ ਵਿੱਚ ਪ੍ਰਸਿੱਧ ਹੈ ਅਤੇ 1960 ਤੋਂ ਬਾਅਦ ਇਹ ਸਾਰੇ ਦੇਸ਼ ਵਿੱਚ ਵਿੱਚ ਫੈਲ ਗਿਆ।[12] [9]

ਅਰਮੀਨੀਆ ਅਤੇ ਤੁਰਕੀ ਵਿਚਾਲੇ ਸਬੰਧਾਂ ਦੇ ਵਿਰੋਧਤਾਈ ਸੁਭਾਅ ਦੇ ਕਾਰਨ, ਰੂਸ ਵਿਚ ਇਹ ਭੋਜਨ ਬਣਾਉਣ ਵਾਲੇ ਅਰਮੀਨੀਅਨ ਹੋਟਲਾਂ ਨੂੰ ਕੁਝ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ।[13][14]

ਹਵਾਲੇ[ਸੋਧੋ]

  1. 1.0 1.1 1.2 1.3 Marks, Gil (17 November 2010). Encyclopedia of Jewish Food. HMH. ISBN 9780544186316 – via Google Books. 
  2. Jousiffe, Ann (1998). Lebanon (in ਅੰਗਰੇਜ਼ੀ). Lonely Planet. ISBN 9780864423504. 
  3. Ghillie Basan (1997). Classic Turkish Cookery. Tauris Parke Books. p. 95. ISBN 1-86064-011-7. 
  4. Allen Webb (2012). Teaching the Literature of Today's Middle East. Routledge. pp. 70–. ISBN 978-1-136-83714-2. 
  5. Sally Butcher (2012). Veggiestan: A Vegetable Lover's Tour of the Middle East. Anova Books. pp. 128–. ISBN 978-1-909108-22-6. 
  6. Jeff Hertzberg, M.D.; Zoë François (2011). Artisan Pizza and Flatbread in Five Minutes a Day. St. Martin's Press. pp. 216–218. ISBN 978-1-4299-9050-9. 
  7. ""Turkish flatbread lahmacun - just don't call it pizza"". South China Morning Post. 4 April 2015. 
  8. "'Armenian Pizza' Is the Comfort Food You Didn't Know You Were Missing". Smithsonian. 29 December 2017. 
  9. 9.0 9.1 9.2 Carol Helstosky (2008). Pizza: A Global History. London: Reaktion Books. pp. 59–. ISBN 978-1-86189-630-8. 
  10. 10.0 10.1 Marks, Gil (1999). The World of Jewish Cooking. New York: Simon and Schuster. p. 37. ISBN 978-0-684-83559-4. 
  11. Stein, Rick (30 July 2015). Rick Stein: From Venice to Istanbul. Random House. ISBN 9781448142729 – via Google Books. 
  12. "5000 yıllık geçmiş 'Lahmacun' - Timeturk: Haber, Timeturk Haber, HABER, Günün haberleri, yorum, spor, ekonomi, politika, sanat, sinema". www.timeturk.com. Retrieved 2018-12-10. 
  13. McKernan, Bethan (27 October 2016). "A 'pizza war' has broken out between Turkey and Armenia". The Independent. Retrieved 10 December 2016. 
  14. "Lahmacun Kimin?". kapsamhaber.com/ (in ਤੁਰਕੀ). Retrieved 2018-12-10.