ਲਾਲਨ ਸ਼ਾਹ ਫ਼ਕੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਲਨ ਫ਼ਕੀਰ

ਸਾਈਂ/ਸਾਈ, ਸ਼ਾਹ
সাঁই, শাহ (ਫ਼ਾਰਸੀ ਲਿੱਪੀ ਵਿੱਚ سای)
লালন ফকির
Fakir Lalon Shah.jpg
ਲਾਲਨ ਦਾ ਇੱਕੋ ਇੱਕ ਪੋਰਟਰੇਟ ਜੋ ਉਨ੍ਹਾਂ ਦੇ ਜੀਵਨ ਕਾਲ ਸਮੇਂ ਜਯੋਤੀਰਿੰਦਰਾਨਾਥ ਟੈਗੋਰ ਨੇ ਚਿਤਰਿਆ ਸੀ।
ਜਨਮc. 1774
ਮੌਤ(1890-10-17)17 ਅਕਤੂਬਰ 1890
ਕਬਰਚੇਊਰੀਆ, ਕੁਸ਼ਤੀਆ, ਬੰਗਾਲ
ਰਾਸ਼ਟਰੀਅਤਾਬੰਗਲਾਦੇਸ਼ੀ
ਲਈ ਪ੍ਰਸਿੱਧਬੌਲ ਸੰਗੀਤ
ਜੀਵਨ ਸਾਥੀਬਿਸ਼ੋਖਾ

ਲਾਲਨ (ਬੰਗਾਲੀ: লালন) ਲਾਲਨ ਸਾਈਂ, ਲਾਲਨ ਸ਼ਾਹ, ਲਾਲਨ ਫਕੀਰ ਜਾਂ ਮਹਾਤਮਾ ਲਾਲਨ ; (ਅੰਦਾਜ਼ਨ 1774–1890),[4][5] ਬੰਗਾਲੀ ਬੌਲ ਸੰਤ, ਫ਼ਕੀਰ, ਗੀਤਕਾਰ, ਸਮਾਜ ਸੁਧਾਰਕ ਅਤੇ ਚਿੰਤਕ ਸੀ। ਬੰਗਾਲੀ ਸੱਭਿਆਚਾਰ ਵਿੱਚ ਉਹ ਧਾਰਮਕ ਸਹਿਨਸ਼ੀਲਤਾ ਦੇ ਗਾਜ਼ੀ ਬਣ ਗਏ ਜਿਹਨਾਂ ਦੇ ਗੀਤਾਂ ਨੇ ਰਾਬਿੰਦਰਨਾਥ ਟੈਗੋਰ [1][2][6][7] ਕਾਜ਼ੀ ਨਜ਼ਰੁਲ ਇਸਲਾਮ‎,[3] ਅਤੇ ਐਲਨ ਗਿਨਜਬਰਗ ਸਮੇਤ ਅਨੇਕ ਕਵੀਆਂ ਅਤੇ ਸਮਾਜ ਸੁਧਾਰਕਾਂ ਅਤੇ ਚਿੰਤਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਪ੍ਰਭਾਵਿਤ ਕੀਤਾ। - ਕਿਉਂਜੋ ਉਹ " ਜ਼ਾਤ ਧਰਮ ਦੇ ਸਭ ਵਖਰੇਵਿਆਂ ਨੂੰ ਰੱਦ ਕਰਦੇ ਸਨ ",[1] ਜੀਵਨ ਦੌਰਾਨ ਅਤੇ ਮਰਨ ਉੱਪਰੰਤ ਵੀ ਉਹ ਚੋਖੀ ਚਰਚਾ ਦਾ ਵਿਸ਼ਾ ਹਨ।[8] ਉਨ੍ਹਾਂ ਦੇ ਪੈਰੋਕਾਰ ਵਧੇਰੇ ਕਰ ਕੇ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਵਾਸੀ ਹਨ। ਉਨ੍ਹਾਂ ਨੇ ਕੁਸ਼ਤੀਆ ਰੇਲਵੇ ਸਟੇਸ਼ਨ ਤੋਂ ਲਗਪਗ 2  ਕਿ ਮੀ ਦੂਰ ਚੇਊਰੀਆ ਵਿੱਚ 'ਲਾਲਨ ਆਖਰਾ' ਨਾਮ ਦੀ ਸੰਸਥਾ ਸਥਾਪਿਤ ਕੀਤੀ। ਉਨ੍ਹਾਂ ਨੂੰ ਬੌਲ ਸੰਗੀਤ ਦੇ ਬਾਨੀ ਵੀ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. 1.0 1.1 1.2 [1] Archived 2012-06-01 at the Wayback Machine. Anwarul Karim, Banglapedia
  2. 2.0 2.1 Choudhury 1992,p. 59.
  3. 3.0 3.1 Hossain 2009,p. 148.
  4. Basantakumar Pal. Mahatma Lalon Fakir (in Bengali). Shantipur: (1956), Dhaka (2010?): Pathak Samabesh (Dhaka).{{cite book}}: CS1 maint: location (link)
  5. Wakil Ahmed (2005). Lalon Geeti Samagra (in Bengali). Dhaka: Baipatra. p. 12. ISBN 984-8116-46-x. {{cite book}}: Check |isbn= value: invalid character (help)
  6. Urban 2001, p. 18.
  7. Tagore, Stewart & Twichell 2003, p. 94.
  8. Choudhury 1992,p. 106.