ਲਾਸ ਵੇਗਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਾਸ ਵੇਗਸ
—  ਸ਼ਹਿਰ  —
ਉੱਪਰੋਂ ਹੇਠਾਂ: ਵਪਾਰਕ ਲਾਸ ਵੇਗਸ ਦਿੱਸਹੱਦਾ, ਵੇਗਸ ਵਿਕ, ਬਿਨੀਅਨ ਦਾ ਹਰਸਸ਼ੂ, ਪਲਾਜ਼ਾ ਹੋਟਲ ਅਤੇ ਜੂਏਖ਼ਾਨਾ, ਫ਼੍ਰੇਮਾਂਟ ਗਲੀ ਤਜਰਬਾ

ਝੰਡਾ
Official seal of ਲਾਸ ਵੇਗਸ
ਮੋਹਰ
ਉਪਨਾਮ: ਦੁਨੀਆਂ ਦੀ ਜੂਆ ਰਾਜਧਾਨੀ[੧] ਪਾਪ ਸ਼ਹਿਰ, ਦੁਨੀਆਂ ਦੀ ਦਿਲ-ਪਰਚਾਵਾ ਰਾਜਧਾਨੀ, ਦੂਜੇ ਅਵਸਰਾਂ ਦੀ ਰਾਜਧਾਨੀ,[੨] ਦੁਨੀਆਂ ਦੀ ਵਿਆਹ ਰਾਜਧਾਨੀ
ਕਲਾਰਕ ਕਾਊਂਟੀ, ਨਵਾਡਾ ਵਿੱਚ ਲਾਸ ਵੇਗਸ ਸ਼ਹਿਰ ਦੀ ਸਥਿਤੀ
ਲਾਸ ਵੇਗਸ is located in ਸੰਯੁਕਤ ਰਾਜ
ਲਾਸ ਵੇਗਸ
ਨੇੜਲੇ ਸੰਯੁਕਤ ਰਾਜਾਂ ਵਿੱਚ ਟਿਕਾਣਾ
ਗੁਣਕ: 36°10′30″N 115°08′11″W / 36.175°N 115.13639°W / 36.175; -115.13639
ਦੇਸ਼  ਸੰਯੁਕਤ ਰਾਜ ਅਮਰੀਕਾ
ਰਾਜ ਨਵਾਡਾ
ਕਾਊਂਟੀ ਕਲਾਰਕ
ਸਥਾਪਤ ੧੫ ਮਈ ੧੯੦੫
ਸੰਮਿਲਤ ੧੬ ਮਾਰਚ ੧੯੧੧
ਸਰਕਾਰ
 - ਕਿਸਮ ਕੌਂਸਲ-ਪ੍ਰਬੰਧਕ
 - ਮੇਅਰ ਕੈਰੋਲਿਨ ਜੀ. ਗੁੱਡਮੈਨ (ਅਜ਼ਾਦ)
 - ਸ਼ਹਿਰ ਪ੍ਰਬੰਧਕ ਬੈਟਸੀ ਫ਼ਰੈੱਟਵੈੱਲ
ਰਕਬਾ
 - ਸ਼ਹਿਰ ੩੫੧.੭ km2 (੧੩੫.੮ sq mi)
 - ਥਲ ੩੫੧.੭ km2 (੧੩੫.੮ sq mi)
ਉਚਾਈ ੬੧੦
ਅਬਾਦੀ (੨੦੧੦)[੩]
 - ਸ਼ਹਿਰ ੫,੮੩,੭੫੬
 - ਸੰਘਣਾਪਣ ੧,੬੫੯.੫/ਕਿ.ਮੀ. (੪,੨੯੮.੧/ਵਰਗ ਮੀਲ)
 - ਸ਼ਹਿਰੀ ੧੩,੧੪,੩੫੬
 - ਮੁੱਖ-ਨਗਰ ੧੯,੫੧,੨੬੯
  (ਸੰਯੁਕਤ ਰਾਜ ਅਮਰੀਕਾ ਵਿੱਚ ੩੦ਵਾਂ)
ਵਾਸੀ ਸੂਚਕ ਲਾਸ ਵੇਗਸੀ
ਸਮਾਂ ਜੋਨ ਪ੍ਰਸ਼ਾਂਤ ਮਿਆਰੀ ਸਮਾਂ ਜੋਨ (UTC−੮)
ZIP ਕੋਡ
ਇਲਾਕਾ ਕੋਡ ੭੦੨
FIPS ਕੋਡ ੩੨-੪੦੦੦੦
GNIS ਲੱਛਣ ਪਛਾਣ ੦੮੪੭੩੮੮
ਵੈੱਬਸਾਈਟ www.lasvegasnevada.gov

ਲਾਸ ਵੇਗਸ, ਸੰਯੁਕਤ ਰਾਜ ਅਮਰੀਕਾ ਦੇ ਨਵਾਡਾ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਤੇ ਕਲਾਰਕ ਕਾਊਂਟੀ ਦਾ ਕਾਊਂਟੀ ਸਦਰ ਮੁਕਾਮ ਹੈ।[੪] ਇਹ ਕੌਮਾਂਤਰੀ ਪੱਧਰ 'ਤੇ ਜੂਏਬਾਜ਼ੀ, ਖ਼ਰੀਦਦਾਰੀ ਅਤੇ ਲਜ਼ੀਜ਼ ਭੋਜਨ ਲਈ ਇੱਕ ਤਫ਼ਰੀਹਖ਼ਾਨਾ ਸ਼ਹਿਰ ਵਜੋਂ ਪ੍ਰਸਿੱਧ ਹੈ। ਇਹ ਸ਼ਹਿਰ ਆਪਣੇ-ਆਪ ਨੂੰ ਦੁਨੀਆਂ ਦੀ ਮੌਜ-ਮੇਲਾ ਰਾਜਧਾਨੀ ਵਜੋਂ ਐਲਾਨਦਾ ਹੈ ਅਤੇ ਇਹ ਇਕੱਤਰਤ ਜ਼ੂਏਖ਼ਾਨੇ-ਹੋਟਲਾਂ ਅਤੇ ਸਬੰਧਤ ਦਿਲ-ਪਰਚਾਵੇ ਲਈ ਵਿਸ਼ਵ-ਪ੍ਰਸਿੱਧ ਹੈ। ਸੇਵਾ-ਮੁਕਤੀ ਅਤੇ ਪਰਿਵਾਰਕ ਸ਼ਹਿਰ ਵਜੋਂ ਵਧਦੇ ਹੋਏ ਇਸ ਸ਼ਹਿਰ ਦੀ ਅਬਾਦੀ ੨੦੧੦ ਮਰਦਮਸ਼ੁਮਾਰੀ ਮੁਤਾਬਕ ੫੮੩,੭੫੬ ਸੀ ਜਿਸ ਨਾਲ ਇਹ ਦੇਸ਼ ਦਾ ੩੧ਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਲਾਸ ਵੇਗਸ ਮਹਾਂਨਗਰੀ ਇਲਾਕੇ ਦੀ ੨੦੧੦ ਵਿੱਚ ਅਬਾਦੀ ੧,੯੫੧,੨੬੯ ਸੀ।[੩] ੧੯੦੫ ਵਿੱਚ ਸ‍ਥਾਪਿਤ ਲਾਸ ਵੇਗਾਸ ਨੂੰ 1911 ਵਿੱਚ ਦਫ਼ਤਰੀ ਤੌਰ ਤੇ ਸ਼ਹਿਰ ਦਾ ਦਰਜਾ ਦਿੱਤਾ ਗਿਆ। ਉਸਦੇ ਬਾਅਦ ਇੰਨੀ ਤਰੱਕੀ ਹੋਈ ਕਿ ੨੦ਵੀਂ ਸਦੀ ਵਿੱਚ ਵਸਾਇਆ ਗਿਆ ਇਹ ਸ਼ਹਿਰ ਸਦੀ ਦੇ ਅੰਤ ਤੱਕ ਅਮਰੀਕਾ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਬਣ ਗਿਆ (19 ਵੀਂ ਸਦੀ ਵਿੱਚ ਇਹ ਦਰਜਾ ਸ਼ਿਕਾਗੋ ਨੂੰ ਹਾਸਲ ਸੀ)।

ਹਵਾਲੇ[ਸੋਧੋ]