ਸਮੱਗਰੀ 'ਤੇ ਜਾਓ

ਲੀਲਾ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਲਾ ਨਾਗ
ਜਨਮ(1900-10-02)2 ਅਕਤੂਬਰ 1900
ਗੋੲਿਲਪਾਰਾ, ਸਿਲਹਟ, ਅਸਾਮ, ਬਰਤਾਨਵੀ ਭਾਰਤ
ਮੌਤ11 ਜੂਨ 1970(1970-06-11) (ਉਮਰ 69)[1]
ਕਲਕੱਤਾ, ਦੱਖਣ ਬੰਗਾਲ, ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਮਲੀਲਾਬੰਤੀ ਰਾੲੇ
ਸੰਗਠਨਦੀਪਾਲੀ ਸੰਘਾ, ਭਾਰਤੀ ਰਾਸ਼ਟਰੀ ਕਾਂਗਰਸ, ਆਲ ਇੰਡੀਆ ਫਾਰਵਰਡ ਬਲਾਕ
ਲਹਿਰਭਾਰਤ ਦਾ ਆਜ਼ਾਦੀ ਸੰਗਰਾਮ
ਜੀਵਨ ਸਾਥੀਅਨਿਲ ਚੰਦਰਾ ਰਾੲੇ

ਲੀਲਾ ਰਾਏ ਮੂਰਤੀ ਨਾਗ ਦ ਜਨਮ 2 ਅਕਤੂਬਰ 1900 ਨੂੰ ਹੋਇਆ ਸੀ। ਉਹ ਇੱਕ ਇਨਕਲਾਬੀ ਖੱਬੇਪੱਖੀ ਭਾਰਤੀ ਸਿਆਸਤਦਾਨ ਅਤੇ ਸੁਧਾਰਕ ਸੀ, ਅਤੇ ਨੇਤਾ ਜੀ ਸੁਭਾਸ਼ ਬੋਸ ਦੇ ਨੇੜੇ ਸੀ।

ਪਰਿਵਾਰ

[ਸੋਧੋ]

ਉਹ ਇੱਕ ਵੱਡੇ ਮੱਧ ਵਰਗ [[ਬੰਗਾਲੀ ਹਿੰਦੂ]] ਕਾਇਸਥ ਪਰਿਵਾਰ ਵਿੱਚ ਸਿਲਹਟ ਵਿੱਚ ਬੰਗਾਲ (ਹੁਣ ਬੰਗਲਾਦੇਸ਼ ਵਿੱਚ) ਪੈਦਾ ਹੋਈ ਸੀ। ਉਸ ਨੇ ਆਪਣੀ ਪੜ੍ਹਾਈ [ਬੇਥੂਨ ਕਾਲਜ] ਵਿੱਚ ਕਲਕੱਤਾ ਤੋਂ ਕੀਤੀ ਅਤੇ ਗ੍ਰੈਜੂਏਸ਼ਨ ਵਿੱਚ ਸੋਨੇ ਦਾ ਤਮਗਾ ਪ੍ਰਾਪਤ ਕੀਤਾ। ਉਹ ਪਹਿਲੀ ਔਰਤ ਸੀ, ਜਿਸਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਲੜ ਕੇ ਢਾਕਾ ਦੀ ਯੂਨੀਵਰਸਿਟੀ ਵਿੱਚ ਦਾਖਿਲਾ ਲਿਆ ਅਤੇ ਉਸ ਨੂੰ ਐਮ ਏ ਦੀ ਡਿਗਰੀ ਲਈ। ਕੋ-ਐਜੂਕੇਸ਼ਨ ਦੀ ਢਾਕਾ ਯੂਨੀਵਰਸਿਟੀ ਵਿੱਚ ਇਜਾਜਤ ਨਹੀਂ ਸੀ। ਉਥੋਂ ਦੇ ਉਦੋਂ ਦੇ ਉਪ ਕੁਲਪਤੀ ਫ਼ਿਲਿਪੁੱਸ ਹਰਟੋਗ ਨੇ ਇੱਕ ਵਿਸ਼ੇਸ਼ ਅਧਿਕਾਰ ਰਾਹੀਂ ਦਾਖਲਾ ਦੇ ਦਿੱਤਾ।

ਸਮਾਜਿਕ ਕੰਮ

[ਸੋਧੋ]

ਢਾਕਾ ਵਿੱਚ ਦੂਜਾ ਲੜਕੀਆਂ ਦਾ ਸਕੂਲ ਸ਼ੁਰੂ ਕਰਨ ਨਾਲ ਉਸਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਾਮਾਜਕ ਕਾਰਜ ਅਤੇ ਲੜਕੀਆਂ ਲਈ ਸਿੱਖਿਆ ਵਿੱਚ ਜੁਟਾ ਲਿਆ। ਉਸਨੇ ਕੌਸ਼ਲ ਸਿੱਖਣ ਅਤੇ ਵਿਵਸਾਇਕ ਅਧਿਆਪਨ ਪ੍ਰਾਪਤ ਕਰਨ ਲਈ ਲੜਕੀਆਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਆਪਣੇ ਆਪ ਨੂੰ ਬਚਾਉਣ ਲਈ ਲੜਕੀਆਂ ਲਈ ਮਾਰਸ਼ਲ ਆਰਟਸ ਸਿੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ। ਬਹੁਤ ਸਾਲਾਂ ਤੱਕ ਉਸਨੇ ਔਰਤਾਂ ਲਈ ਕਈ ਸਕੂਲ ਅਤੇ ਸੰਸਥਾਨ ਸਥਾਪਤ ਕੀਤੇ।

ਉਸ ਨੇ 1921 ਵਿੱਚ ਬੰਗਾਲ ਦੇ ਹੜ੍ਹ ਦੇ ਬਾਅਦ ਰਾਹਤ ਕਾਰਜ ਵਿੱਚ ਆਗੂ ਭੂਮਿਕਾ ਨਿਭਾ ਰਹੇ ਨੇਤਾਜੀ ਸੁਭਾਸ਼ ਬੋਸ ਨਾਲ ਸੰਪਰਕ ਕੀਤਾ।  ਸ਼੍ਰੀਮਤੀ ਲੀਲਾ ਨਾਗ ਉਦੋਂ ਢਾਕਾ ਯੂਨੀਵਰਸਿਟੀ ਦੀ ਵਿਦਿਆਰਥਣ ਸੀ। ਉਸ ਨੇ ਢਾਕਾ ਮਹਿਲਾ ਕਮੇਟੀ ਦੇ ਗਠਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ, ਅਤੇ ਉਸ ਸਮਰੱਥਾ ਵਿੱਚ ਨੇਤਾਜੀ ਨੂੰ ਮਦਦ ਕਰਨ ਲਈ ਦਾਨ ਅਤੇ ਰਾਹਤ ਸਾਮਾਨ ਇਕੱਤਰ ਕੀਤਾ ਸੀ।

1931 ਵਿੱਚ ਉਸ ਨੇ ਜੈਸ਼ਰੀ ਦਾ ਪ੍ਰਕਾਸ਼ਨ ਸ਼ੁਰੂ ਕੀਤਾ, ਜੋ ਪਹਿਲੀ ਪਤ੍ਰਿਕਾ ਸੀ ਜਿਸ ਦਾ ਸੰਪਾਦਨ, ਪ੍ਰਬੰਧਨ, ਅਤੇ ਸਮਗਰੀ ਯੋਗਦਾਨ ਪੂਰੀ ਤਰ੍ਹਾਂ ਔਰਤ ਲੇਖਕਾਂ ਦੁਆਰਾ ਕੀਤਾ ਗਿਆ ਸੀ।  ਇਸਨੇ ਰਬੀਂਦਰਨਾਥ ਟੈਗੋਰ ਸਹਿਤ ਕਈ ਵੱਡੀਆਂ ਸ਼ਖਸੀਅਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ, ਜਿਨ੍ਹਾਂ ਨੇ ਇਸਦਾ ਨਾਮ ਸੁਝਾਇਆ।

ਹਵਾਲੇ

[ਸੋਧੋ]
  1. শতকন্ঠ-১৯৯৮-৯৯, শেরে বাংলা বালিকা মহাবিদ্যালয়