ਸਮੱਗਰੀ 'ਤੇ ਜਾਓ

ਲੀ ਸ਼ੈਂਗਯਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੀ ਸ਼ੈਂਗਯਿਨ
ਜਨਮc. 813
ਮੌਤc. 858
ਕਿੱਤਾਕਵੀ, ਸਿਆਸਤਦਾਨ
ਚੀਨੀ ਨਾਮ
ਰਿਵਾਇਤੀ ਚੀਨੀ李商隱
ਸਰਲ ਚੀਨੀ李商隐
Japanese name
Kanji李商隠
Hiraganaり しょういん

ਲੀ ਸ਼ਾਂਗਯਿਨ (ਅੰਦ. 813 – 858), ਸ਼ਿਸ਼ਟਾਚਾਰ ਨਾਮ ਯਿਸ਼ਾਨ ( Chinese ), ਹੇਨੇਈ (ਹੁਣ ਕਿਨਯਾਂਗ, ਹੇਨਾਨ) ਵਿੱਚ ਪੈਦਾ ਹੋਇਆ ਤਾਂਗ ਰਾਜਵੰਸ਼ ਦੇ ਅੰਤਮ ਸਮੇਂ ਦੇ ਇੱਕ ਚੀਨੀ ਕਵੀ ਅਤੇ ਸਿਆਸਤਦਾਨ ਸੀ। ਉਸਨੂੰ 20ਵੀਂ ਸਦੀ ਵਿੱਚ ਨੌਜਵਾਨ ਚੀਨੀ ਲੇਖਕਾਂ ਨੇ "ਮੁੜ ਖੋਜਿਆ" ਸੀ। ਉਹ ਆਪਣੀਆਂ ਕਵਿਤਾਵਾਂ ਦੇ ਇਮੇਜਿਸਟ ਗੁਣ ਅਤੇ ਉਸਦੀਆਂ "ਕੋਈ ਸਿਰਲੇਖ ਨਹੀਂ" ( wútí, 無題) ਕਵਿਤਾਵਾਂ ਲਈ ਮਸ਼ਹੂਰ ਹੈ। ਲੀ ਸ਼ਾਂਗਯਿਨ ਨੂੰ ਅਕਸਰ ਕਾਵਿ-ਸੰਗ੍ਰਹਿ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਦਾ ਅੰਗਰੇਜ਼ੀ ਸਮੇਤ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।

ਜੀਵਨੀ

[ਸੋਧੋ]

ਲੀ ਸ਼ਾਂਗਯਿਨ ਦਾ ਜਨਮ ਲਗਭਗ 812 ਜਾਂ 813 ਵਿੱਚ ਹੋਇਆ ਸੀ, ਪਰ ਸਹੀ ਮਿਤੀ ਅਨਿਸ਼ਚਿਤ ਹੈ। [1] ਲੀ ਸ਼ਾਂਗਯਿਨ ਦਾ ਕੈਰੀਅਰ ਖਰਾਬ ਰਿਹਾ, ਅਤੇ ਉਹ ਧੜੇਬੰਦੀਆਂ ਦੇ ਵਿਵਾਦਾਂ ਕਾਰਨ, ਜਾਂ ਖੁਸਰਿਆਂ ਦੇ ਇੱਕ ਉਘੇ ਵਿਰੋਧੀ ਲਿਉ ਫੇਨ (劉蕡) ਨਾਲ ਉਸਦੇ ਸਬੰਧਾਂ ਕਾਰਨ ਕਦੇ ਵੀ ਉੱਚ ਅਹੁਦਾ ਪ੍ਰਾਪਤ ਨਾ ਕਰ ਸਕਿਆ।

ਇਤਿਹਾਸਕ ਪਿਛੋਕੜ

[ਸੋਧੋ]

ਲੀ ਸ਼ਾਂਗਯਿਨ ਉਸ ਸਮੇਂ ਹੋਏ ਸਨ ਜਦੋਂ ਟੈਂਗ ਰਾਜਵੰਸ਼ ਦਾ ਦੋ ਸੌ ਸਾਲਾਂ ਦੇ ਸ਼ਾਨਦਾਰ ਰਾਜ ਤੋਂ ਬਾਅਦ ਤੇਜ਼ੀ ਨਾਲ ਪਤਨ ਹੋ ਰਿਹਾ ਸੀ।

ਸੱਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਤੌਰ 'ਤੇ ਟੈਂਗ ਚੀਨੀ ਇਤਿਹਾਸ ਦੇ ਮਹਾਨ ਦੌਰਾਂ ਵਿੱਚੋਂ ਇੱਕ ਸੀ। ਮਹਾਨਗਰੀ ਰਾਜਧਾਨੀ ਚਾਂਗਆਨ ਮੱਧ ਪੂਰਬ ਅਤੇ ਏਸ਼ੀਆ ਦੇ ਹੋਰ ਹਿੱਸਿਆਂ ਦੇ ਵਪਾਰੀਆਂ ਨਾਲ ਭਰੀ ਹੋਈ ਸੀ ਜਿੱਥੇ ਬਹੁਤ ਸਾਰੇ ਦੁਬੇਲ ਏਸ਼ੀਆਈ ਰਾਜਾਂ ਨੇ ਨਜ਼ਰਾਨੇ ਦੇਣ ਲਈ ਰਾਜਦੂਤ ਭੇਜੇ ਸਨ। ਸਾਮਰਾਜ ਇੱਕ ਵਿਸ਼ਾਲ ਖੇਤਰ ਤੱਕ ਫੈਲਿਆ ਹੋਇਆ ਸੀ, ਜੋ ਚੀਨ ਦੇ ਇਤਿਹਾਸ ਵਿੱਚ ਅੱਜ ਤੱਕ ਸਭ ਤੋਂ ਵੱਡਾ ਸੀ।

ਲੁਸ਼ਾਨ ਵਿਦਰੋਹ ਤੋਂ ਬਾਅਦ, ਦੇਸ਼ ਦਾ ਰਾਜਨੀਤਿਕ ਅਤੇ ਆਰਥਿਕ ਢਾਂਚਾ ਵਿਗੜਨਾ ਸ਼ੁਰੂ ਹੋ ਗਿਆ। ਐਨ ਲੁਸ਼ਾਨ ਵਿਦਰੋਹ ਦੇ ਦੌਰਾਨ ਅਤੇ ਬਾਅਦ ਵਿੱਚ ਟੈਂਗ ਦਰਬਾਰ ਦੇ ਵਿਰੁੱਧ ਲੜ ਰਹੇ ਬਾਗੀ ਜਰਨੈਲਾਂ ਨੂੰ ਬਗਾਵਤ ਦੇ ਨੇਤਾਵਾਂ ਦੇ ਹਾਰ ਜਾਣ ਤੋਂ ਬਾਅਦ ਵੀ ਆਤਮ ਸਮਰਪਣ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਫੌਜੀ ਗਵਰਨਰਾਂ ਦੇ ਅਹੁਦੇ ਦਿੱਤੇ ਗਏ ਸਨ। ਹੇਬੇਈ ਦੇ ਪੂਰੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਇੱਕ ਸਮਝੌਤੇ ਦੁਆਰਾ ਭਾਰੀ ਕੀਮਤ ਉਤਾਰ ਕੇ ਖਰੀਦੀ ਗਈ ਸੀ। ਇਹ ਸੂਬਾਈ ਗਵਰਨਰ ਕੇਂਦਰ ਸਰਕਾਰ ਨੂੰ ਸਿਰਫ਼ ਵਿਖਾਵੇ ਦੀ ਝੂਠੀ ਹਮਾਇਤ ਦਿੰਦੇ ਸਨ। ਹੁਣ ਕਮਜ਼ੋਰ ਅਤੇ ਨਪੁੰਸਕ ਹੋ ਚੁੱਕਾ ਦਰਬਾਰ ਉਨ੍ਹਾਂ ਦੀ ਵਧਦੀ ਆਜ਼ਾਦੀ ਨੂੰ ਬਰਦਾਸ਼ਤ ਕਰਦਾ, ਉੱਤਰ-ਪੱਛਮ ਵੱਲੋਂ ਤਿੱਬਤੀਆਂ ਦੇ ਹਮਲੇ ਵੀ ਰਾਜਧਾਨੀ ਲਈ ਲਗਾਤਾਰ ਖ਼ਤਰਾ ਬਣੇ ਹੋਏ ਸਨ।

ਬਾਅਦ ਦੇ ਸਾਲਾਂ ਦੌਰਾਨ, ਫੌਜੀ ਗਵਰਨਰਾਂ ਨੇ ਵਾਰ-ਵਾਰ ਸ਼ਾਹੀ ਅਥਾਰਟੀ ਨੂੰ ਖ਼ਾਨਦਾਨੀ ਉੱਤਰਾਧਿਕਾਰੀ ਦਾ ਦਾਅਵਾ ਕਰਨ ਦੀਆਂ ਕੋਸ਼ਿਸ਼ਾਂ ਨਾਲ ਚੁਣੌਤੀ ਦਿੱਤੀ, ਨਤੀਜੇ ਵਜੋਂ ਵਿਦਰੋਹ ਅਤੇ ਖੂਨ-ਖਰਾਬਾ ਹੋਇਆ। ਸੂਬਾਈ ਫੌਜੀ ਨੇਤਾਵਾਂ ਅਤੇ ਸਰਹੱਦਾਂ 'ਤੇ ਹੋਰ ਸਮੱਸਿਆਵਾਂ ਦੇ ਨਿਯੰਤਰਣ ਦੇ ਇਸ ਨੁਕਸਾਨ ਤੋਂ ਇਲਾਵਾ, ਟੈਂਗ ਦਰਬਾਰ ਅੰਦਰੂਨੀ ਤੌਰ 'ਤੇ ਵੱਧ ਰਹੇ ਸ਼ਕਤੀਸ਼ਾਲੀ ਖੁਸਰਿਆਂ ਅਤੇ ਭਿਆਨਕ ਨੀਯੂ-ਲੀ ਧੜੇਬਾਜ਼ੀ ਦੇ ਝਗੜਿਆਂ ਦੁਆਰਾ ਗ੍ਰਸਤ ਸੀ।

ਖੁਸਰਿਆਂ ਨੇ ਸਭ ਤੋਂ ਪਹਿਲਾਂ ਇੱਕ ਸਮੂਹ ਦੇ ਰੂਪ ਵਿੱਚ ਰਾਜਨੀਤਿਕ ਪ੍ਰਭਾਵ ਉਦੋਂ ਪ੍ਰਾਪਤ ਕੀਤਾ ਜਦੋਂ ਗਾਓ ਲਿਸ਼ੀ ਨੇ ਸਮਰਾਟ ਜ਼ੁਆਨਜ਼ੋਂਗ ਦੀ ਸ਼ਕਤੀ ਵਿੱਚ ਵਾਧਾ ਕਰਨ ਵਿੱਚ ਸਹਾਇਤਾ ਕੀਤੀ। ਬਾਅਦ ਵਿੱਚ, ਲੀ ਫੂਗੂਓ ਨੇ ਵੀ ਸੂ-ਜ਼ੋਂਗ ਨੂੰ ਸਿੰਘਾਸਣ ਉੱਤੇ ਬਿਠਾਉਣ ਵਿੱਚ ਮਦਦ ਕੀਤੀ। ਸ਼ਾਹੀ ਸਰਪ੍ਰਸਤੀ ਪ੍ਰਾਪਤ ਕਰਕੇ ਖੁਸਰਿਆਂ ਨੇ ਹੌਲੀ-ਹੌਲੀ ਸਮਰਾਟਾਂ ਤੱਕ ਨਿੱਜੀ ਪਹੁੰਚ ਸਥਾਪਤ ਕਰ ਲਈ ਅਤੇ ਕੇਂਦਰੀ ਸਰਕਾਰ ਦੇ ਕਾਰੋਬਾਰ ਵਿੱਚ ਹਿੱਸਾ ਲੈਣ ਲੱਗ ਪਏ। ਉਹ ਆਪਣੇ ਆਪ ਨੂੰ ਸੂਬਾਈ ਨਿਯੁਕਤੀਆਂ ਵਿੱਚ ਵੀ ਸ਼ਾਮਲ ਕਰਦੇ ਸਨ, ਕਈ ਵਾਰ, ਸਾਮਰਾਜੀ ਉਤਰਾਧਿਕਾਰੀਆਂ ਦੇ ਵਿਵਾਦਾਂ ਵਿੱਚ ਹਥਿਆਰਬੰਦ ਬਲਾਂ ਨਾਲ ਵੀ ਦਖ਼ਲ ਦਿੰਦੇ ਸਨ। ਲੀ ਸ਼ਾਂਗਯਿਨ ਦੇ ਸਮੇਂ ਤੱਕ, ਸਮਰਾਟਾਂ ਨੇ ਖੁਸਰਿਆਂ ਨੂੰ ਫੌਜੀ ਅਤੇ ਰਾਜਨੀਤਿਕ ਤੌਰ 'ਤੇ ਪੂਰੀ ਤਰ੍ਹਾਂ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਸੀ। ਜ਼ਿਆਨਜ਼ੋਂਗ ਤੋਂ ਬਾਅਦ, ਸਾਰੇ ਟੈਂਗ ਸਮਰਾਟ (ਜਿੰਗਜ਼ੋਂਗ ਨੂੰ ਛੱਡ ਕੇ) ਨੂੰ ਖੁਸਰਿਆਂ ਦੁਆਰਾ ਗੱਦੀ 'ਤੇ ਬਿਠਾਇਆ ਗਿਆ ਸੀ।

ਮਿੱਠੀ ਤ੍ਰੇਲ ਦੀ ਘਟਨਾ

[ਸੋਧੋ]

835 ਵਿੱਚ, ਬਦਨਾਮ "ਮਿੱਠੀ ਤ੍ਰੇਲ ਘਟਨਾ" ਸਮਰਾਟ ਵੇਨਜ਼ੋਂਗ ਦੇ ਰਾਜ ਦੌਰਾਨ ਵਾਪਰੀ। ਲੀ ਜ਼ੁਨ (ਪ੍ਰਧਾਨ-ਮੰਤਰੀ) ਅਤੇ ਜ਼ੇਂਗ ਝੂ (ਫੇਂਗ ਜ਼ਿਆਂਗ ਦੇ ਫੌਜੀ ਗਵਰਨਰ) ਦੁਆਰਾ ਖੁਸਰਿਆਂ ਨੂੰ ਉਖਾੜ ਸੁੱਟਣ ਦੇ ਵੇਨਜੋਂਗ ਦੇ ਯਤਨਾਂ ਦੇ ਸਮਰਥਨ ਵਿੱਚ ਇੱਕ ਮਹਿਲ ਤਖਤਾਪਲਟ ਅਸਫਲ ਰਿਹਾ। ਕਿਊ ਸ਼ਿਲਿਯਾਂਗ ਦੀ ਅਗਵਾਈ ਵਿੱਚ ਖੁਸਰਿਆਂ ਨੇ ਕਈ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀਆਂ ਦੇ ਘਰਾਣਿਆਂ ਨੂੰ ਕਤਲ ਕਰ ਦਿੱਤਾ। ਇਸ ਘਟਨਾ ਦੇ ਸਬੰਧ ਵਿੱਚ ਬਹੁਤ ਸਾਰੇ ਹੋਰ ਬੇਕਸੂਰ ਲੋਕ ਮਾਰੇ ਗਏ ਸਨ। ਖੁਸਰਿਆਂ ਦੀ ਸ਼ਕਤੀ ਨਿਯੰਤਰਣ ਤੋਂ ਬਾਹਰ ਹੋ ਰਹੀ ਸੀ, ਅਤੇ ਉਹ ਹੁਣ ਸਮਰਾਟ ਅਤੇ ਰਾਜ ਦੇ ਮਾਮਲਿਆਂ 'ਤੇ ਪੂਰੀ ਤਰ੍ਹਾਂ ਹਾਵੀ ਹੋ ਗਏ ਸਨ।

ਨੀਉ-ਲੀ ਧੜੇਬੰਦਕ ਲੜਾਈ

[ਸੋਧੋ]

ਨੀਊ-ਲੀ ਧੜੇ ਦਾ ਝਗੜਾ ਇੱਕ ਹੋਰ ਵਿਨਾਸ਼ਕਾਰੀ ਅੰਦਰੂਨੀ ਤਾਕਤ ਸੀ ਜੋ ਟੈਂਗ ਦਰਬਾਰ ਨੂੰ ਸਤਾਉਂਦੀ ਸੀ। ਨੀਊ ਅਤੇ ਲੀ ਧੜੇ ਸੰਗਠਿਤ ਸਿਆਸੀ ਪਾਰਟੀਆਂ ਨਹੀਂ ਸਨ, ਪਰ ਵਿਰੋਧੀ ਸਿਆਸਤਦਾਨਾਂ ਦੇ ਦੋ ਸਮੂਹ ਸਨ। ਉਹ ਨਿੱਜੀ ਦੁਸ਼ਮਣੀ ਦੇ ਨਤੀਜੇ ਵਜੋਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਸਨ। ਨੀਊ ਧੜੇ ਦੇ ਮੁਖੀ ਦੀ ਨੁਮਾਇੰਦਗੀ ਨੀਊ ਸੇਂਗਰੂ ਅਤੇ ਲੀ ਜ਼ੋਂਗਮਿਨ ਅਤੇ ਲੀ ਧੜੇ ਦੀ ਲੀ ਦੇਯੂ ਕਰਦੇ ਸਨ। 830 ਦੇ ਦਹਾਕੇ ਵਿੱਚ, ਦੋ ਵਿਰੋਧੀ ਧੜਿਆਂ ਨੇ ਮੁਜ਼ੋਂਗ, ਜਿੰਗਜ਼ੋਂਗ, ਵੇਨਜ਼ੋਂਗ, ਵੁਜ਼ੋਂਗ ਅਤੇ ਜ਼ੁਆਨਜ਼ੋਂਗ ਦੇ ਸ਼ਾਸਨ ਦੌਰਾਨ ਅਦਾਲਤ ਵਿੱਚ ਬਹੁਤ ਗੜਬੜ ਪੈਦਾ ਕੀਤੀ, ਇੱਕ ਸਮਾਂ ਲਗਭਗ ਲੀ ਸ਼ਾਂਗਯਿਨ ਦੇ ਜੀਵਨ ਨਾਲ ਮੇਲ ਖਾਂਦਾ ਸੀ। ਚੇਨ ਯਿੰਕੇ ਦੇ ਅਨੁਸਾਰ, ਸੰਘਰਸ਼ ਦੋ ਸਮੂਹਾਂ ਵਿਚਕਾਰ ਸਮਾਜਿਕ ਪਿਛੋਕੜ ਵਿੱਚ ਅੰਤਰ ਕਾਰਨ ਵੀ ਸੀ, ਇੱਕ ਉੱਤਰੀ ਚੀਨ ਦੀ ਰਵਾਇਤੀ ਹਾਕਮ ਜਮਾਤ ਦੀ ਨੁਮਾਇੰਦਗੀ ਕਰਦਾ ਸੀ, ਅਤੇ ਦੂਜਾ, ਵਿਦਵਾਨਾਂ-ਅਧਿਕਾਰੀਆਂ ਦੀ ਨਵੀਂ ਉੱਠੀ ਜਮਾਤ ਜੋ ਸਿਵਲ ਸੇਵਾ ਪ੍ਰੀਖਿਆਵਾਂ ਦੁਆਰਾ ਆਪਣੇ ਅਹੁਦਿਆਂ 'ਤੇ ਪਹੁੰਚੀ ਸੀ। ਵੈਸੇ ਵੀ ਇਸ ਸੰਘਰਸ਼ ਵਿੱਚ ਬਹੁਤ ਸਾਰੇ ਬੁੱਧੀਜੀਵੀ ਅਤੇ ਉੱਚ ਅਧਿਕਾਰੀ ਸ਼ਾਮਲ ਸਨ। ਜਦੋਂ ਵੀ ਇੱਕ ਧੜੇ ਦੇ ਮੈਂਬਰ ਸੱਤਾ ਵਿੱਚ ਹੁੰਦੇ ਸਨ, ਦੂਜੇ ਧੜੇ ਨਾਲ ਜੁੜੇ ਲੋਕ ਬਾਹਰ ਕਰ ਦਿੱਤੇ ਜਾਂਦੇ ਸਨ। ਧੜੇਬੰਦੀਆਂ ਨੇ ਅਦਾਲਤ ਦੇ ਅਧਿਕਾਰੀਆਂ ਨੂੰ ਖੁਸਰਿਆਂ ਦੀ ਵਧਦੀ ਸ਼ਕਤੀ ਦੇ ਵਿਰੁੱਧ ਇਕਜੁੱਟ ਹੋਣ ਤੋਂ ਰੋਕਿਆ।

ਖੁਸਰਿਆਂ ਦਾ ਪਤਨ

[ਸੋਧੋ]

ਪੂਰੀ ਤਰ੍ਹਾਂ ਬੇਵੱਸ ਹੋ ਗਏ ਸਮਰਾਟਾਂ ਨੇ ਇੱਕ ਸ਼ਕਤੀ ਨੂੰ ਦੂਜੀ ਦੇ ਵਿਰੁੱਧ ਵਰਤਣ ਦੀ ਕੋਸ਼ਿਸ਼ ਕੀਤੀ। ਇਹ ਲੀ ਸ਼ਾਂਗਯਿਨ ਦੀ ਮੌਤ ਤੋਂ ਕੁਝ ਪੰਜਾਹ ਸਾਲ ਬਾਅਦ ਦੀ ਗੱਲ ਸੀ ਕਿ ਆਖ਼ਰਕਾਰ ਖੁਸਰਿਆਂ ਨੂੰ ਫੌਜੀ ਗਵਰਨਰਾਂ ਦੀ ਮਦਦ ਨਾਲ ਖ਼ਤਮ ਕਰ ਦਿੱਤਾ ਗਿਆ ਸੀ, ਜਿਸ ਨਾਲ ਟੈਂਗ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ ਸੀ। ਲੀ-ਸ਼ਾਂਗਯਿਨ ਦੇ ਜੀਵਨ ਦੇ ਪੰਤਾਲੀ ਸਾਲ ਦੌਰਾਨ ਛੇ ਸਮਰਾਟਾਂ ਨੇ ਰਾਜ ਕੀਤਾ। ਇਨ੍ਹਾਂ ਵਿੱਚੋਂ ਜ਼ਿਆਨਜ਼ੋਂਗ ਅਤੇ ਜਿੰਗਜ਼ੋਂਗ ਨੂੰ ਖੁਸਰਿਆਂ ਨੇ ਕਤਲ ਕਰ ਦਿੱਤਾ ਸੀ। ਮੁਜ਼ੋਂਗ, ਵੁਜ਼ੋਂਗ ਅਤੇ ਜ਼ੁਆਨਜ਼ੋਂਗ, ਨੇ ਭਾਂਜ ਦਾ ਰਾਹ ਫੜਿਆ, ਵੁਜ਼ੋਂਗ ਦੀ ਮੌਤ ਅੰਮ੍ਰਿਤ ਡਰੱਗਾਂ ਦੀ ਓਵਰਡੋਜ਼ ਨਾਲ ਹੋਈ।

ਰਚਨਾਵਾਂ

[ਸੋਧੋ]

ਲੀ ਸ਼ਾਂਗਯਿਨ ਆਪਣੀ ਕਵਿਤਾ ਲਈ ਮਸ਼ਹੂਰ ਹੈ। ਕਾਵਿ ਸੰਗ੍ਰਹਿ ਥ੍ਰੀ ਹੰਡ੍ਰੇਡ ਟੈਂਗ ਪੋਇਮਸ ਦੇ ਬਹੁਤ ਪ੍ਰਕਾਸ਼ਿਤ ਐਡੀਸ਼ਨਾਂ ਵਿੱਚ, ਲੀ ਸ਼ਾਂਗਯਿਨ ਦੀਆਂ ਸ਼ਾਮਲ ਕਵਿਤਾਵਾਂ ਦੀ ਗਿਣਤੀ ਸਿਰਫ ਡੂ ਫੂ, ਲੀ ਬਾਈ ਅਤੇ ਵੈਂਗ ਵੇਈ (ਕ੍ਰਮਵਾਰ) ਤੋਂ ਹੇਠਾਂ ਹੈ। ਹਾਲਾਂਕਿ, ਲੀ ਸ਼ਾਂਗਯਿਨ ਦੀ ਕਵਿਤਾ ਮੁੱਖ ਧਾਰਾ ਦੇ ਕਲਾਸੀਕਲ ਚੀਨੀ ਕਵਿਤਾ ਤੋਂ ਆਪਣੇ ਆਪ ਨੂੰ ਵੱਖ ਕਰਦੀ ਹੈ ਕਿਉਂਕਿ ਉਸਨੇ ਇੱਕ ਮੁੱਖ ਵਿਸ਼ੇ ਵਜੋਂ ਔਰਤਾਂ ਦੇ ਪਿਆਰ ਦੀ ਵਿਆਪਕ ਵਰਤੋਂ ਕੀਤੀ ਹੈ। [2] ਲੀ ਸ਼ਾਂਗਯਿਨ ਦੀਆਂ ਕਵਿਤਾਵਾਂ ਬਿਨਾਂ ਸਿਰਲੇਖ ਦੇ ਪ੍ਰਕਾਸ਼ਿਤ ਬਹੁਤ ਸਾਰੀਆਂ ਸੰਗ੍ਰਹਿਤ ਕਵਿਤਾਵਾਂ ਸਦਕਾ ਵੀ ਵੱਖਰੀਆਂ ਹਨ। [3]

ਲੀ ਇੱਕ ਮਗਰਲੇ ਟੈਂਗ ਦੌਰ ਦਾ ਕਵੀ ਸੀ: ਉਸ ਦੀਆਂ ਰਚਨਾਵਾਂ ਸੰਵੇਦਨਾਮਈ, ਸੰਘਣੀਆਂ ਅਤੇ ਅਲੰਕ੍ਰਿਤ ਹਨ। ਬਾਅਦ ਦੀ ਗੁਣਵੱਤਾ ਢੁਕਵੇਂ ਅਨੁਵਾਦ ਨੂੰ ਬਹੁਤ ਮੁਸ਼ਕਲ ਬਣਾਉਂਦੀ ਹੈ। ਉਸਦੀਆਂ ਕੁਝ ਕਵਿਤਾਵਾਂ ਵਿੱਚ ਸ਼ਾਮਲ ਹੋਣ ਵਾਲੇ ਰਾਜਨੀਤਿਕ, ਜੀਵਨੀਮੂਲਕ ਜਾਂ ਦਾਰਸ਼ਨਿਕ ਪ੍ਰਭਾਵ ਚੀਨ ਵਿੱਚ ਕਈ ਸਦੀਆਂ ਤੋਂ ਬਹਿਸ ਦਾ ਵਿਸ਼ਾ ਰਹੇ ਹਨ।

ਭਾਵੇਂ ਲੀ ਆਪਣੀਆਂ ਵਾਸਨਾ-ਮੂਲਕ ਕਵਿਤਾਵਾਂ ਲਈ ਵਧੇਰੇ ਮਸ਼ਹੂਰ ਹੈ, ਅਸਲ ਵਿੱਚ ਉਸ ਨੇ ਕਈ ਸ਼ੈਲੀਆਂ ਵਿੱਚ ਲਿਖਿਆ, ਕਈ ਵਾਰ ਵਿਅੰਗ, ਹਾਸੇ-ਮਜ਼ਾਕ ਜਾਂ ਭਾਵੁਕ ਵੀ। ਇਸ ਤੋਂ ਇਲਾਵਾ, ਕੁਝ ਪ੍ਰਾਚੀਨ ਆਲੋਚਕਾਂ ਦਾ ਮੰਨਣਾ ਹੈ ਕਿ ਉਹ ਇਕਲੌਤਾ ਕਵੀ ਹੈ ਜੋ ਆਪਣੀਆਂ ਕੁਝ ਕਵਿਤਾਵਾਂ ਵਿਚ ਡੂ ਫੂ ਦੀਆਂ ਰਚਨਾਵਾਂ ਦੇ ਮਰਦਾਨਾ ਗੁਣਾਂ ਦੀ ਨਕਲ ਕਰਨ ਵਿਚ ਸਫਲ ਹੁੰਦਾ ਹੈ।

ਲੀ ਸ਼ਾਂਗਯਿਨ ਨੇ ਆਮ ਤੌਰ 'ਤੇ ਵੱਖ-ਵੱਖ ਕਲਾਸੀਕਲ ਚੀਨੀ ਕਾਵਿ ਰੂਪਾਂ ਵਿੱਚ ਆਪਣੀ ਕਵਿਤਾ ਲਿਖੀ, ਉਸ ਦੀਆਂ ਕੁਝ ਕਵਿਤਾਵਾਂ ਅਜਿਹੇ ਕਾਵਿ ਰੂਪਾਂ ਵਿੱਚ ਹਨ ਜਿਨ੍ਹਾਂ ਦਾ ਵਿਕਾਸ ਟੈਂਗ ਕਾਵਿ ਨਾਲ ਜੁੜਿਆ ਹੋਇਆ ਹੈ ਅਤੇ ਕੁਝ ਉਹ ਹਨ ਜਿਨ੍ਹਾਂ ਵਿੱਚ ਬਹੁਤ ਪੁਰਾਣੇ ਕਾਵਿ-ਰੂਪਾਂ ਦੀਆਂ ਧੁਨੀਆਂ ਸੁਣਾਈ ਦਿੰਦੀਆਂ ਹਨ। ਚੀਨੀ ਆਲੋਚਨਾਤਮਕ ਪਰੰਪਰਾ ਲੀ ਸ਼ਾਂਗਯਿਨ ਨੂੰ ਟੈਂਗ ਰਾਜਵੰਸ਼ ਦੇ ਆਖਰੀ ਮਹਾਨ ਕਵੀ ਵਜੋਂ ਦਰਸਾਉਂਦੀ ਹੈ। [4] ਟੈਂਗ ਰਾਜਵੰਸ਼ ਦਾ ਅੰਤ 907 ਵਿੱਚ ਹੋਇਆ ਸੀ, ਅਤੇ ਫੁੱਟ ਦੇ ਇੱਕ ਦੌਰ ਤੋਂ ਬਾਅਦ 960 ਵਿੱਚ ਸੁੰਗ ਰਾਜਵੰਸ਼ ਨੇ ਰਾਜ ਸੰਭਾਲਿਆ ਸੀ। ਸੁੰਗ ਕਾਵਿ ਸ਼ੈਲੀ, ਭਾਵੇਂ ਪਰੰਪਰਾਗਤ ਰੂਪਾਂ 'ਤੇ ਟੇਕ ਰੱਖਦੀ ਹੈ, ਖਾਸ ਤੌਰ 'ਤੇ ci ( ਟ'ਜ਼ੂ ਵਜੋਂ ਵੀਲਿਪੀਅੰਤਰਿਤ) ਰੂਪ ਦੇ ਵਿਕਾਸ ਲਈ ਜਾਣੀ ਜਾਂਦੀ ਹੈ, ਜਿਸਦੀ ਵਿਸ਼ੇਸ਼ਤਾ ਨਿਸਚਿਤ ਬਹਿਰਾਂ ਵਿੱਚ ਤਾਜ਼ੇ ਬੋਲ ਭਰਨਾ ਅਤੇ ਰੋਮਾਂਟਿਕ ਅਤੇ ਇੱਥੋਂ ਤੱਕ ਕਿ ਕਾਮੁਕ ਥੀਮ ਵੀ ਸ਼ਾਮਲ ਕਰਨਾ ਸੀ। ਅਜਿਹੇ ਥੀਮਾਂ ਨੂੰ ਰਵਾਇਤੀ ਵਿਦਵਾਨ ਅਕਸਰ ਸ਼ਰਮਨਾਕ ਸਮਝਦੇ ਸਨ। ਲੀ ਸ਼ਾਂਗਯਿਨ ਦੀ ਕਵਿਤਾ ਇਸ ਵਿਕਾਸ ਪ੍ਰਕਿਰਿਆ ਦੇ ਹਿੱਸੇ ਵਜੋਂ ਇੱਕ ਮਹੱਤਵਪੂਰਨ ਅੰਤਰਕਾਲੀ ਭੂਮਿਕਾ ਬਣਦੀ ਹੈ। [5] [6]

ਕਵਿਤਾਵਾਂ

[ਸੋਧੋ]

ਲੀ ਸ਼ਾਂਗਯਿਨ ਦੀਆਂ ਕਵਿਤਾਵਾਂ ਵਿੱਚੋਂ ਕੁਝ ਵੱਲ ਸਦੀਆਂ ਤੋਂ ਦੂਜਿਆਂ ਨਾਲੋਂ ਵਧੇਰੇ ਧਿਆਨ ਦਿੱਤਾ ਗਿਆ ਹੈ। ਉਸਦੀਆਂ ਮਸ਼ਹੂਰ ਅਤੇ ਗੁਝੀਆਂ ਕਵਿਤਾਵਾਂ ਵਿੱਚੋਂ ਇੱਕ "ਜਿਨ ਸੇ" (錦瑟) (ਸਿਰਲੇਖ ਸਿਰਫ ਕਵਿਤਾ ਦੇ ਪਹਿਲੇ ਦੋ ਅੱਖਰਾਂ ਤੋਂ ਲਿਆ ਗਿਆ ਹੈ, ਕਿਉਂਕਿ ਇਹ ਕਵਿਤਾ ਲੀ ਦੀ "ਸਿਰਲੇਖ ਰਹਿਤ" ਕਵਿਤਾਵਾਂ ਵਿੱਚੋਂ ਇੱਕ ਹੈ), ਜਿਸ ਵਿੱਚ 56 ਅੱਖਰ ਅਤੇ ਚਿੱਤਰਾਂ ਦੀ ਇੱਕ ਲੜੀ ਸ਼ਾਮਲ ਹੈ। ਉਸਦੀਆਂ "ਸਿਰਲੇਖ ਰਹਿਤ" ਕਵਿਤਾਵਾਂ ਨੂੰ ਕੁਝ ਆਧੁਨਿਕ ਆਲੋਚਕਾਂ ਦੁਆਰਾ "ਸ਼ੁੱਧ ਕਵਿਤਾ" ਮੰਨਿਆ ਜਾਂਦਾ ਹੈ।

ਅਨੁਵਾਦ

[ਸੋਧੋ]

ਲੀ ਸ਼ਾਂਗਯਿਨ ਦੀ ਕਵਿਤਾ ਦਾ ਅੰਗਰੇਜ਼ੀ ਸਮੇਤ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।

ਨਮੂਨਾ ਕਵਿਤਾ

[ਸੋਧੋ]
ਉਹਦਾ ਮੁੱਖ-ਦੁਆਰ
ਪੁਲ ਦੇ ਨੇੜੇ
ਚਾਂਦੀਵੰਨੇ ਪਾਣੀਆਂ ਵੱਲ ਖੁੱਲ੍ਹਦਾ
ਇਹ ਨਿੱਕੀ ਜਿਹੀ ਨੱਢੀ
ਬਿਨਾਂ ਪ੍ਰੇਮੀ ਦੇ
ਕੱਲੀ ਕੱਲੀ ਰਹਿੰਦੀ।

(ਅਨੁਵਾਦਕ ਇੰਦੇ)

ਪ੍ਰਭਾਵ

[ਸੋਧੋ]

1968 ਵਿੱਚ, ਰੌਕ ਬੈਂਡ ਪਿੰਕ ਫਲੌਇਡ ਦੇ ਰੋਜਰ ਵਾਟਰਸ ਨੇ ਬੈਂਡ ਦੀ ਦੂਜੀ ਐਲਬਮ ਏ ਸੌਸਰਫੁੱਲ ਆਫ਼ ਸੀਕਰੇਟਸ ਵਿੱਚ ਮਿਲਦੇ ਇੱਕ ਗੀਤ "ਸੈਟ ਦ ਕੰਟ੍ਰੋਲਸ ਫਾਰ ਦਿ ਹਾਰਟ ਆਫ਼ ਦਾ ਸਨ " ਦੇ ਬੋਲ ਬਣਾਉਣ ਲਈ ਉਸਦੀ ਕਵਿਤਾ ਵਿੱਚੋਂ ਸਤਰਾਂ ਉਧਾਰ ਲਈਆਂ।

ਨੋਟਸ

[ਸੋਧੋ]

ਹਵਾਲੇ

[ਸੋਧੋ]
  1. A. C. Graham 1977, 141
  2. A. C. Graham 1977, 142
  3. A. C. Graham 1977, 145
  4. David Hinton 2008, 308
  5. A. C. Graham 1977, 141-142
  6. David Hinton 2008, 308