ਸਮੱਗਰੀ 'ਤੇ ਜਾਓ

ਲੁਡਵਿਗ ਫ਼ਿਉਰਬਾਖ਼ ਅਤੇ ਕਲਾਸੀਕੀ ਜਰਮਨ ਦਰਸ਼ਨ ਦਾ ਅੰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੁਡਵਿਗ ਫ਼ਿਉਰਬਾਖ਼ ਅਤੇ ਕਲਾਸੀਕੀ ਜਰਮਨ ਦਰਸ਼ਨ ਦਾ ਅੰਤ (ਜਰਮਨ: Ludwig Feuerbach und der Ausgang der klassischen deutschen Philosophie) ਫ਼ਰੀਡਰਿਸ਼ ਐਂਗਲਸ ਦੁਆਰਾ 1886 ਵਿਚ ਪ੍ਰਕਾਸ਼ਿਤ ਇੱਕ ਕਿਤਾਬ ਹੈ।

ਏਂਗਲਜ਼ ਅਨੁਸਾਰ ਇਸ ਕਿਤਾਬ ਦਾ ਬੀਜ 40 ਸਾਲ ਪਹਿਲਾਂ ਮਾਰਕਸ ਅਤੇ ਏਂਗਲਜ਼ ਦੀ ਲਿਖੀ ਪੁਸਤਕ, ਜਰਮਨ ਵਿਚਾਰਧਾਰਾ  ( ਜੋ ਉਨ੍ਹਾਂ ਦੇ ਜੀਵਨ ਕਾਲ ਵਿਚ ਅਣਪ੍ਰਕਾਸ਼ਿਤ ਰਹੀ) ਵਿੱਚ ਬੀਜਿਆ ਗਿਆ ਸੀ। ਇਹ ਰਚਨਾ ਦਵੰਦਵਾਦੀ ਪਦਾਰਥਵਾਦੀ ਪੱਖ ਤੋਂ ਜਰਮਨ ਫ਼ਲਸਫ਼ੇ ਨਾਲ ਆਲੋਚਨਾਤਮਿਕ ਤੌਰ ਤੇ ਸਿਝਣ ਲਈ ਲਿਖੀ ਗਈ ਸੀ। ਇੱਥੇ ਏਂਗਲਜ਼ ਨੇ ਆਪਣੇ ਸਿਧਾਂਤਾਂ ਲਈ ਹੀਗਲ ਅਤੇ ਲੁਡਵਿਗ ਫ਼ਿਊਰਬਾਖ ਦੀ ਮਹੱਤਤਾ ਨੂੰ ਉਭਾਰਿਆ ਹੈ।

ਹੀਗਲ ਦੇ ਕੰਜ਼ਰਵੇਟਿਵ ਸਿਸਟਮ ਤੋਂ ਉਸ ਦੇ ਵਿਰੋਧ ਵਿਕਾਸ ਦੇ ਇਨਕਲਾਬੀ ਢੰਗ ਨਾਲੋਂ ਵੱਖ ਕੀਤਾ ਜਾਣਾ ਚਾਹੀਦਾ ਹੈ। ਫ਼ਿਉਰਬਾਖ਼ ਨੇ ਹੀਗਲ ਦੇ ਸਿਸਟਮ ਦੇ ਖਿਲਾਫ ਖੜਿਆ ਅਤੇ "ਦਰਸ਼ਨ ਦੇ ਬੁਨਿਆਦੀ ਸਵਾਲ":  ਸੋਚ ਅਤੇ ਹੋਂਦ ਦੇ ਸੰਬੰਧ ਨੂੰ ਪਦਾਰਥਵਾਦੀ ਮੋੜ ਦਿੱਤਾ। ਪਰ ਫ਼ਿਉਰਬਾਖ਼ ਨੇ ਹੀਗਲ ਦੇ ਦਵੰਦਵਾਦੀ ਢੰਗ ਨੂੰ ਰੱਦ ਕਰ ਦਿੱਤਾ ਜਿਸ ਕਰਕੇ ਆਦਮੀ ਅਤੇ ਕੁਦਰਤ ਬਾਰੇ ਉਸਦਾ ਨਜ਼ਰੀਆ ਅਮੂਰਤ ਰਿਹਾ। ਮਾਰਕਸ ਨੇ ਦਵੰਦਵਾਦੀ ਢੰਗ ਦੇ ਸਿਰਫ  "ਤਰਕਸ਼ੀਲ" ਤੱਤ ਨੂੰ ਰੱਖਿਆ ਅਤੇ ਇਸ ਨੂੰ ਇਸਦੇ ਆਦਰਸ਼ਵਾਦੀ ਖੋਲ ਵਿੱਚੋਂ ਕਢ ਲਿਆ।

ਪ੍ਰਕਾਸ਼ਨ ਇਤਿਹਾਸ

[ਸੋਧੋ]

ਕਿਤਾਬ ਸਿਰਫ 50 ਸਫ਼ੇ ਲੰਬੀ ਸੀ, ਅਤੇ 1886 ਦੇ ਸ਼ੁਰੂ ਵਿਚ ਲਿਖੀ ਗਈ ਸੀ , ਅਤੇ ਉਸੇ ਸਾਲ "Die Neue Zeit" ਦੇ ਅੰਕ 4 ਅਤੇ 5 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।  ਇੱਕ ਸੋਧਿਆ ਪ੍ਰਿੰਟ ਯੋਹਾਨ ਹਾਈਨਰਿਖ਼ ਵਿਲਹੇਮ ਡੇਟਜ਼  ਦੁਆਰਾ 1888 ਵਿੱਚ ਸ਼ਟੁੱਟਗਾਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਏਂਗਲਜ਼ ਦੀਆਂ ਕੁਝ ਵਾਧੂ ਟਿੱਪਣੀਆਂ ਸ਼ਾਮਲ ਹਨ। ਇਸ ਐਡੀਸ਼ਨ ਵਿੱਚ, ਮਾਰਕਸ ਦਾ 1845 ਵਾਲਾ  ਫਾਇਰਬਾਖ ਬਾਰੇ ਥੀਸਿਸ  ਵੀ ਪਹਿਲੀ ਵਾਰ ਛਾਪਿਆ ਗਿਆ ਸੀ।

ਬਾਹਰੀ ਲਿੰਕ

[ਸੋਧੋ]