ਸਮੱਗਰੀ 'ਤੇ ਜਾਓ

ਲੂ ਸ਼ੁਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂ ਸ਼ੁਨ

ਲੂ ਸ਼ੁਨ (ਚੀਨੀ: 魯迅) (25 ਸਤੰਬਰ, 1881 - 19 ਅਕਤੂਬਰ, 1936)[1] ਚੀਨੀ ਲਿਖਾਰੀ ਛੋਉ ਸ਼ੁਰਨ (ਚੀਨੀ: 周樹人) ਦਾ ਕਲਮੀ ਨਾਂ ਹੈ। 20ਵੀਂ ਸਦੀ ਦੇ ਸਾਹਿਤ ਵਿੱਚ ਇੱਕ ਅਹਿਮ ਕਿਰਦਾਰ ਅਦਾ ਕਰਨ ਵਾਲੇ ਲੂ ਸ਼ੁਨ ਆਪਣੀਆਂ ਛੋਟੀਆਂ ਕਹਾਣੀਆਂ ਕਰ ਕੇ ਮਸ਼ਹੂਰ ਹਨ; ਉਨ੍ਹਾਂ ਦੀਆਂ ਕਿਤਾਬਾਂ ਦਾ ਤਰਜੁਮਾ ਦਰਜਨ ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ। ਖਾਸ ਤੌਰ ਉੱਤੇ ਉਨ੍ਹਾਂ ਦੀ ਕਿਤਾਬ 'ਇੱਕ ਪਾਗਲ ਦੀ ਡਾਇਰੀ' (狂人日記) ਕਾਫ਼ੀ ਪੰਸਦ ਕੀਤੀ ਜਾਂਦੀ ਹੈ।

ਜੀਵਨੀ[ਸੋਧੋ]

ਲੂ ਸ਼ੁਨ ਦਾ ਜਨਮ ਛੇਜੀਆਂਗ ਸੂਬਾ ਦੇ ਸ਼ਾਓਸ਼ਿੰਗ ਸ਼ਹਿਰ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਗੁਰਬਤ ਦੇ ਬਾਵਜੂਦ ਉਸ ਦੇ ਟੱਬਰ ਵਿੱਚ ਪੜ੍ਹਾਈ ਲਿਖਾਈ ਉੱਤੇ ਜ਼ੋਰ ਦਿੱਤਾ ਜਾਂਦਾ ਸੀ। 12 ਸਾਲ ਦੀ ਉਮਰ ਵਿੱਚ ਸ਼ੁਨ ਆਪਣੀ ਮਾਂ ਨਾਲ ਨਾਨਕਿਆਂ ਕੋਲ ਰਹਿਣ ਚਲਾ ਗਿਆ, ਉਸ ਦੇ ਦਾਦਾ ਨੂੰ ਜੇਲ੍ਹ ਵਿੱਚ ਡਕ ਦਿੱਤਾ ਗਿਆ ਸੀ। 1898-99 ਦੌਰਾਨ ਉਹ ਛਿਏਨ-ਨਾਨ ਜਹਾਜੀ ਅਕਾਦਮੀ ਅਤੇ ਰੇਲਵੇ ਅਤੇ ਖਦਾਨਾ ਦੇ ਸਕੂਲ ਵਿੱਚ ਪੜ੍ਹੇ। 1902 ਵਿੱਚ ਉਹ ਡਾਕਟਰੀ ਦੀ ਪੜ੍ਹਾਈ ਲਈ ਜਾਪਾਨ ਚਲੇ ਗਏ। ਟੋਕੀਓ ਵਿੱਚ ਉਨ੍ਹਾਂ ਨੇ ਕਮਿਊਨਿਸਟ ਰਸਾਲੇ 'ਹ-ਨਾਨ' ਲਈ ਲੇਖ ਲਿੱਖਣੇ ਸ਼ੁਰੂ ਕਰ ਦਿੱਤੇ। [2]

ਜਾਪਾਨ ਵਿੱਚ ਉਨ੍ਹਾਂ ਨੇ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਅਤੇ 1909 ਵਿੱਚ ਚੀਨ ਵਾਪਸ ਆ ਪਰਤੇ। ਵਾਪਸੀ ਤੋਂ ਬਾਅਦ ਉਨ੍ਹਾਂ ਨੇ ਹਾਂਗਛੋਉ ਅਤੇ ਸ਼ਾਓਸ਼ਿੰਗ ਯੂਨਿਵਰਸਿਟੀਆਂ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। 1912 - 1926 ਦੌਰਾਨ ਉਹ ਸਿੱਖਿਆ ਮੰਤਰਾਲੇ ਵਿੱਚ ਕੰਮ ਕਰਦੇ ਰਹੇ। 1920-1926 ਦੌਰਾਨ ਉਹ ਬੀਜਿੰਗ ਕੌਮੀ ਯੂਨਿਵਰਸਿਟੀ ਵਿੱਚ ਸਾਹਿਤ ਦੇ ਟੀਚਰ ਸਨ। [2]

ਉਹ 'ਪਨਲਿਉ' (1924) ਅਤੇ 'ਯੀਵਨ' (1934)ਰਸਾਲਿਆਂ ਦੇ ਸੰਪਾਦਕ ਵੀ ਸਨ। ਇਸ ਦੌਰਾਨ ਉਨ੍ਹਾਂ ਨੂੰ 'ਖੱਬੇ-ਪੱਖੀ ਲਿਖਾਰੀਆਂ ਦੀ ਲੀਗ' ਦਾ ਪ੍ਰਧਾਨ ਬਣਾ ਦਿੱਤਾ ਗਿਆ। 1933 ਵਿੱਚ ਉਨ੍ਹਾਂ ਨੂੰ ਟੀ ਬੀ ਹੋ ਗਈ ਅਤੇ ਇਸ ਨਾਮੁਰਾਦ ਬਿਮਾਰੀ ਨੇ 1936 ਵਿੱਚ ਉਨ੍ਹਾਂ ਦੀ ਜਾਨ ਲੈ ਲਈ। [2]

ਨਮੂਨਾ[ਸੋਧੋ]

ਜਦੋਂ ਜਰਨੈਲ ਕਤਲ ਕਰਦੇ ਹਨ,
ਡਾਕਟਰਾਂ ਨੂੰ ਬਚਾਉਣਾ ਪੈਂਦਾ ਹੈ,
ਬਹੁਤਿਆਂ ਦੀ ਮੌਤ ਤੋਂ ਬਾਅਦ,
ਕੁਝ ਨੂੰ ਕਬਰ ਦੇ ਮੂੰਹ 'ਚੋਂ ਕੱਢ ਲਿਆ ਜਾਂਦਾ ਹੈ,
ਪਰ ਇਸ ਨਾਲ ਨੁਕਸਾਨ ਘੱਟ ਨਹੀਂ ਹੁੰਦਾ,
ਅਫਸੋਸ।[2]

(1930, ਬੇਨਾਮ ਕਵਿਤਾ)

ਬਾਹਰੀ ਕੜੀਆਂ[ਸੋਧੋ]

  1. "魯 迅 - 橫眉冷對千夫指 俯首甘為孺子牛". Archived from the original on 2016-03-03. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 "Lu Xun (1881-1936)".