ਲੇਡੀਆ ਫੋਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੇਡੀਆ ਅਨਾਇਸ ਫੋਏ
Lydia Foy.jpg
ਜਨਮਡੋਨਲ ਮਾਰਕ ਫੋਏ
(1947-06-23) 23 ਜੂਨ 1947 (ਉਮਰ 73)
ਆਇਰਸ਼ ਮਿੱਡਲੈਂਡ
ਰਾਸ਼ਟਰੀਅਤਾਆਇਰਸ਼
ਸਿੱਖਿਆਲੌਂਗਵੇਸ ਵੁੱਡ ਕਾਲਜ (1960 ਤੋਂ 1965)
ਅਲਮਾ ਮਾਤਰਯੂਨੀਵਰਸਿਟੀ ਕਾਲਜ, ਡਬਲਿਨ (ਡੈਂਟਲ ਸਰਜਰੀ ਵਿਚ ਬੈਚਲਰ ਡਿਗਰੀ, 1971)
ਪੇਸ਼ਾਡੈਂਟਿਸਟ-ਦੰਦਾਂ ਦੀ ਡਾਕਟਰ (ਸੇਵਾ-ਮੁਕਤ)
ਪ੍ਰਸਿੱਧੀ ਟਰਾਂਸਜੈਂਡਰ ਅਧਿਕਾਰ ਕਾਰਕੁੰਨ
ਸਾਥੀAnne Naughton (ਵਿ. 1977; separated 1991)

ਲੇਡੀਆ ਅਨਾਇਸ ਫੋਏ ਆਇਰਲੈਂਡ ਵਿੱਚ ਲਿੰਗ ਪਛਾਣ ਸੰਬੰਧੀ ਪ੍ਰਮੁੱਖ ਚੁਣੌਤੀਆਂ ਖਿਲਾਫ਼ ਕਾਨੂੰਨੀ ਤੌਰ 'ਤੇ ਲੜ੍ਹਨ ਵਾਲੀ ਇਕ ਆਇਰਸ਼ ਟਰਾਂਸ ਔਰਤ ਹੈ। 1992 ਵਿਚ ਫੋਏ ਨੇ ਸੈਕਸ ਤਬਦੀਲੀ ਲਈ ਸਰਜਰੀ ਕਰਵਾਈ ਅਤੇ 20 ਸਾਲ ਤੱਕ ਆਪਣੇ ਜਨਮ ਸਰਟੀਫਿਕੇਟ 'ਤੇ ਸਹੀ ਲਿੰਗ ਪਛਾਣ ਦਰਸਾਉਣ ਲਈ ਸੰਘਰਸ਼ ਕੀਤਾ। 2007 ਵਿਚ ਆਇਰਿਸ਼ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਰੀਪਬਲਿਕ ਆਫ ਆਇਰਲੈਂਡ ਦੇ ਕਾਨੂੰਨ ਦੇ ਹਿੱਸੇ ਵਜੋਂ ਮਨੁੱਖੀ ਅਧਿਕਾਰਾਂ ਬਾਰੇ ਯੂਰਪੀਨ ਕਨਵੈਨਸ਼ਨ ਅਨੁਕੂਲ ਨਹੀਂ ਹੈ, ਫਰਵਰੀ 2013 ਤੱਕ ਵੀ ਕਾਨੂੰਨ ਬਦਲਿਆ ਨਹੀਂ ਗਿਆ ਅਤੇ 2007 ਦੇ ਫੈਸਲੇ ਨੂੰ ਲਾਗੂ ਕਰਨ ਲਈ ਫੋਏ ਨੇ ਨਵੀਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਆਖਿਰ 15 ਜੁਲਾਈ 2015 ਤੱਕ, ਆਇਰਲੈਂਡ ਨੇ ਜੈਂਡਰ ਰਿਕਗਨੀਸ਼ਨ ਬਿੱਲ 2014 ਨੂੰ ਪਾਸ ਕੀਤਾ ਹੈ। [1]


ਮੁੱਢਲਾ ਜੀਵਨ ਅਤੇ ਵਿਆਹ[ਸੋਧੋ]

ਫੋਏ ਏਥੀ, ਕਾਉਂਟੀ ਕਿਲਡੇਅਰ ਤੋਂ ਸੇਵਾ-ਮੁਕਤ ਡੈਂਟਿਸਟ ਹੈ। ਉਸਦਾ ਜਨਮ ਇਕ ਪ੍ਰਾਇਵੇਟ ਨਰਸਿੰਗ ਹੋਮ, ਆਇਰਸ਼, ਮਿੱਡਲੈਂਡ ਵਿਚ ਹੋਇਆ ਸੀ[2][3] ਅਤੇ ਦਫ਼ਤਰੀ ਤੌਰ 'ਤੇ ਜਨਮ ਸਮੇਂ ਉਸਨੂੰ ਪੁਰਸ਼ ਵਜੋਂ ਦਰਜ ਕੀਤਾ ਗਿਆ ਸੀ, ਜਿਸਦਾ ਪਹਿਲਾ ਨਾਮ ਡੋਨਲ ਮਾਰਕ ਸੀ।[4] ਫੋਏ ਇਕ ਲੜਕੇ ਵਜੋਂ[5] ਪੰਜ ਭਰਾਵਾਂ ਅਤੇ ਇਕ ਭੈਣ ਨਾਲ ਵੱਡੀ ਹੋਈ।[4]

ਸ਼ੁਰੂ ਤੋਂ ਹੀ ਫੋਏ ਆਪਣੀਆਂ ਨਾਰੀਤਵ ਜਾਂ ਔਰਤੀ ਭਾਵਨਾਵਾਂ ਤੋਂ ਜਾਣੁ ਸੀ। ਇਹ ਲੌਂਗਵੇਸ ਵੁੱਡ ਕਾਲਜ ਦੇ ਬੋਰਡਿੰਗ ਸਕੂਲ ਵਿਚ 1960 ਤੋਂ 1965 ਤੱਕ ਜਾਰੀ ਰਿਹਾ। ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ, ਫੋਏ ਨੇ ਯੂਨੀਵਰਸਿਟੀ ਕਾਲਜ ਡਬਲਿਨ ਵਿਖੇ ਪ੍ਰੀ-ਮੈਡ ਦੀ ਪੜ੍ਹਾਈ ਸ਼ੁਰੂ ਕੀਤੀ, ਪਰ ਇੱਕ ਸਾਲ ਬਾਅਦ ਦੰਦਾਂ ਦੀ ਪੜ੍ਹਾਈ ਵਿਚ ਦਿਲਚਸਪੀ ਲਈ ਅਤੇ ਫੋਏ ਨੇ 1971 'ਚ ਦੰਦਾਂ ਦੀ ਸਰਜਰੀ ਵਿਚ ਬੈਚਲਰ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ ਅਤੇ ਡੈਂਟਿਸਟ ਦੇ ਤੌਰ ਤੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ।[4]

1975 ਵਿਚ ਐਥਲੋਨ ਰਹਿੰਦਿਆ ਫੋਏ ਐਨੀ ਨੌਟਨ ਨੂੰ ਸੰਗੀਤ ਸੋਸਾਇਟੀ ਜਰੀਏ ਮਿਲੀ। ਨੌਟਨ ਕਲਾਰਾ, ਕਾਉਂਟੀ ਓਫਲੇ ਤੋਂ ਇਕ ਸਕੱਤਰ ਸੀ, ਜੋ ਅੱਠ ਸਾਲ ਛੋਟਾ ਸੀ।[3] ਉਨ੍ਹਾਂ ਨੇ ਮੰਗਣੀ ਕਰਵਾਈ ਅਤੇ ਫਿਰ 28 ਸਤੰਬਰ 1977 ਨੂੰ ਸੈਂਟ ਪੀਟਰ ਐਂਡ ਪਾਲ ਇਨ ਹੋਰਸੇਲੀਪ ਚਰਚ ਵਿਚ ਵਿਆਹ ਕਰਵਾਇਆ।[3] on 28 September 1977.[4] ਉਨ੍ਹਾਂ ਦੇ ਦੋ ਬੱਚੇ ਹਨ, ਇਕ ਦਾ ਜਨਮ 1978 ਨੂੰ ਹੋਇਆ ਅਤੇ ਦੂਜੇ ਦਾ ਜਨਮ 1980 'ਚ ਹੋਇਆ।[4]


ਹਵਾਲੇ[ਸੋਧੋ]

  1. "Legal Gender Recognition in Ireland : Gender Recognition : TENI". www.teni.ie. Retrieved 2016-05-09. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named indie
  3. 3.0 3.1 3.2 Quigley, Maeve (14 July 1992). "I was so desperate to be a woman I used to wear my wife's dresses as...". Sunday Mirror. Retrieved 27 February 2009. [ਮੁਰਦਾ ਕੜੀ]
  4. 4.0 4.1 4.2 4.3 4.4 Courts Service of Ireland. "Foy -v- An t-Ard Chláraitheoir & Ors". Retrieved 27 February 2009. 
  5. "Lydia's fight goes on". Carlow Nationalist. 22 July 2002. Archived from the original on 26 October 2008. Retrieved 27 February 2009.