ਲੇਵਾ ਧੁਖਾਣਾ
ਦਿੱਖ
ਦੁੱਧ ਦੇਣ ਵਾਲੀ ਮੱਝ/ਗਾਂ ਦੀ ਉਸ ਥੈਲੀ ਨੂੰ, ਜਿਸ ਵਿਚ ਦੁੱਧ ਜਮ੍ਹਾਂ ਹੁੰਦਾ ਹੈ, ਲੇਵਾ ਕਹਿੰਦੇ ਹਨ। ਲਾਟ ਤੋਂ ਬਿਨਾਂ ਮੱਚਦੀ ਅੱਗ ਨੂੰ ਧੁਖਣਾ/ਧੁਖਾਣਾ ਕਹਿੰਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇ ਮੱਝ/ਗਾਂ ਦੁੱਧ ਘੱਟ ਦੇਣ ਲੱਗ ਜਾਵੇ ਤਾਂ ਲਵੇਰੇ ਪਸ਼ੂ ਨੂੰ ਨਜ਼ਰ ਲੱਗੀ ਸਮਝੀ ਜਾਂਦੀ ਹੈ। ਇਸ ਲਈ ਲੱਗੀ ਨਜ਼ਰ ਨੂੰ ਹਟਾਉਣ ਲਈ ਇਕ ਭਾਂਡੇ ਵਿਚ ਲੱਕੜੀ ਦੇ ਕੋਲਿਆਂ ਉੱਪਰ ਹਰਮਲ ਪਾ ਕੇ ਲਵੇਰੇ ਪਸ਼ੂ ਦੇ ਦੁਆਲੇ ਤਿੰਨ ਪ੍ਰਕਰਮਾ ਕੀਤੀਆਂ ਜਾਂਦੀਆਂ ਹਨ। ਲੇਵੇ ਦੁਆਲੇ ਵੀ ਉਸ ਦੀ ਧੂਣੀ ਦਿੱਤੀ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਲੇਵਾ ਬੁਖਾਣਾ ਕਹਿੰਦੇ ਹਨ। ਹੁਣ ਲੋਕ ਅੰਧ ਵਿਸ਼ਵਾਸੀ ਨਹੀਂ ਰਹੇ। ਜਾਗਰਤ ਹੋ ਗਏ ਹਨ। ਇਸ ਲਈ ਲੇਵਾ ਧੁਖਾਣੇ ਜਿਹੇ ਟੂਣਿਆਂ ਵਿਚ ਵਿਸ਼ਵਾਸ ਨਹੀਂ ਕਰਦੇ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.