ਲੈਨਿਨ ਰਘੂਵੰਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੈਨਿਨ ਰਘੂਵੰਸ਼ੀ
Lenin Raghuvanshi.jpg
ਜਨਮ18 ਮਈ 1970
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਆਯੁਰਵੈਦ ਵਿੱਚ ਬੈਚਲਰ ਡਿਗਰੀ, ਮਾਡਰਨ ਮੈਡੀਸਨ ਅਤੇ ਸਰਜਰੀ (1994)
ਅਲਮਾ ਮਾਤਰਆਯੁਰਵੈਦ ਅਤੇ ਮੈਡੀਸਨ ਲਈ ਰਾਜ ਕਾਲਜ, ਗੁਰੂਕੁਲ ਕਾਂਗੜੀ, ਹਰਿਦੁਆਰ
ਪੇਸ਼ਾਸਮਾਜਕ ਅਧਿਕਾਰ ਕਾਰਕੁਨ
ਲਈ ਪ੍ਰਸਿੱਧਮਾਨਵ ਅਧਿਕਾਰਾਂ ਬਾਰੇ ਪੀਪਲਜ਼ ਵਿਜੀਲੈਂਸ ਕਮੇਟੀ (ਪੀਵੀਸੀਐਚਆਰ)
ਖਿਤਾਬDr
ਜੀਵਨ ਸਾਥੀShruti Nagvanshi
ਬੱਚੇਕਬੀਰ ਕਰੁਨਿਕ
ਮਾਤਾ-ਪਿਤਾ(s)ਸੁਰਿੰਦਰ ਨਾਥ ਸਿੰਘ (ਪਿਤਾ)
ਸ਼੍ਰੀਮਤੀ ਸਾਵਿਤਰੀ ਦੇਵੀ (ਮਾਤਾ)
ਪੁਰਸਕਾਰਐਮ.ਏ. ਥਾਮਸ ਨੈਸ਼ਨਲ ਹਿਊਮਨ ਰਾਈਟਸ ਅਵਾਰਡ 2016, ਕਰਮਵੀਰ ਅਵਾਰਡ 2012, ਵੈਮਾਰ ਸ਼ਹਿਰ ਦੇ ਇੰਟਰਨੈਸ਼ਨਲ ਹਿਊਮਨ ਰਾਈਟਸ ਇਨਾਮ (2010), ਗਵਾਂਗਜੂ ਹਿਊਮਨ ਰਾਈਟਸ ਅਵਾਰਡ (2007), ਏਸੀਐਚਏ ਸਟਾਰ ਪੀਸ ਅਵਾਰਡ
ਵੈੱਬਸਾਈਟhttp://www.pvchr.asia/ http://www.pvchr.blogspot.com/ http://leninraghuvanshi.com/ https://leninraghuvanshi.wixsite.com/leninraghuvanshi

ਲੈਨਿਨ ਰਘੂਵੰਸ਼ੀ  ਭਾਰਤ ਤੋਂ ਇੱਕ ਦਲਿਤ ਅਧਿਕਾਰ ਕਾਰਕੁਨ ਹੈ। ਉਹ ਮਨੁੱਖੀ ਅਧਿਕਾਰਾਂ ਬਾਰੇ ਪੀਪਲਜ਼ ਵਿਜੀਲੈਂਸ ਕਮੇਟੀ (ਪੀਵੀਸੀਐਚਆਰ) ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਹੈ।[2] ਇਹ ਸੰਗਠਨ ਸਮਾਜ ਦੇ ਹਾਸ਼ੀਆਗ੍ਰਸਤ ਹਿਸਿਆਂ ਦੇ ਵਿਕਾਸ ਲਈ ਕੰਮ ਕਰਦਾ ਹੈ।  ਉਸ ਦੇ ਕੰਮ ਨੂੰ ਗਵਾਂਗਜੂ ਹਿਊਮਨ ਰਾਈਟਸ ਅਵਾਰਡ (2007),[3]ਏਸੀਐਚਏ ਸਟਾਰ ਪੀਸ ਅਵਾਰਡ (2008))[4]  ਅਤੇ ਵੈਮਾਰ ਸ਼ਹਿਰ ਦੇ ਇੰਟਰਨੈਸ਼ਨਲ ਹਿਊਮਨ ਰਾਈਟਸ ਇਨਾਮ (2010) ਵਰਗੇ ਪੁਰਸਕਾਰਾਂ ਨਾਲ ਮਾਨਤਾ ਦਿੱਤੀ ਗਈ ਹੈ।[5]

ਨਿੱਜੀ ਜ਼ਿੰਦਗੀ[ਸੋਧੋ]

ਲੈਨਿਨ ਰਘੂਵੰਸ਼ੀ ਦਾ ਜਨਮ 18 ਮਈ 1970 ਵਿਚ ਇਕ ਉੱਚ ਜਾਤੀ ਹਿੰਦੂ ਪਰਵਾਰ ਵਿਚ ਸੁਰੇਂਦਰ ਨਾਥ ਸਿੰਘ ਅਤੇ ਸ੍ਰੀਮਤੀ ਸਾਵਿਤਰੀ ਦੇਵੀ ਵਿਚ ਹੋਇਆ ਸੀ। [6] ਉਸ ਦੇ ਦਾਦਾ ਸ਼ਾਂਤੀ ਕੁਮਾਰ ਸਿੰਘ ਇਕ ਗਾਂਧੀਵਾਦੀ ਆਜ਼ਾਦੀ ਘੁਲਾਟੀਏ ਸਨ।[7] ਉਉਸ ਨੇ 1994 ਵਿਚ ਸਟੇਟ ਆਯੁਰਵੈਦਿਕ ਮੈਡੀਕਲ ਕਾਲਜ, ਗੁਰੂਕੁਲ ਕਾਂਗੜੀ, ਹਰਿਦੁਆਰ ਤੋਂ ਆਯੁਰਵੈਦਿਕ, ਮਾਡਰਨ ਮੈਡੀਸਨ ਅਤੇ ਸਰਜਰੀ ਵਿਚ ਆਪਣਾ ਬੈਚੂਲਰ ਕੋਰਸ ਕੀਤਾ। ਲੈਨਿਨ ਨੇ 22 ਫਰਵਰੀ 1992 ਨੂੰ ਇਕ ਪ੍ਰਸਿੱਧ ਸਮਾਜਿਕ ਕਾਰਕੁੰਨ ਸ਼ਰੂਤੀ ਨਾਗਵੰਸ਼ੀ ਨਾਲ ਵਿਆਹ ਕੀਤਾ  [8] ਅਤੇ ਉਸ ਦਾ ਪੁੱਤਰ ਕਬੀਰ ਕਰੂਨਿਕ ਹੈ।.[9] ਉਹ ਅਤੇ ਸ਼ਰੂਤੀ ਦੋਨਾਂ ਨੇ ਬੁੱਧ ਧਰਮ ਆਪਣਾ ਲਿਆ ਹੈ।

ਸ਼ੁਰੂਆਤੀ ਸਾਲ[ਸੋਧੋ]

ਸ਼ੁਰੂ ਤੋਂ, ਰਘੂਵੰਸ਼ੀ ਜਾਤੀ ਪ੍ਰਣਾਲੀ ਦੇ ਵਿਰੁੱਧ ਸੀ। ਉਹ ਆਪਣੇ ਉੱਚ ਜਾਤੀ ਹਿੰਦੂ ਪਾਲਣ ਪੋਸ਼ਣ ਨੂੰ "ਜਗੀਰੂ" ਕਹਿ ਕੇ ਸੰਬੋਧਨ ਕਰਦਾ ਹੈ।[10]  ਇਸ ਨੇ ਉਸ ਵਿੱਚ ਸਮਾਜਿਕ ਐਕਟਿਵਿਜ਼ਮ ਦੇ ਬੀਜ ਬੀਜ ਦਿੱਤੇ। 23 ਸਾਲ ਦੀ ਉਮਰ (1993) ਵਿੱਚ ਉਹ ਸੰਯੁਕਤ ਰਾਸ਼ਟਰ ਯੁਵਾ ਸੰਗਠਨ ਦੇ ਉੱਤਰ ਪ੍ਰਦੇਸ਼ ਚੈਪਟਰ ਦਾ ਮੁਖੀ ਬਣ ਗਿਆ। [11]

ਮੁੱਖ ਧਾਰਾ ਸਮਾਜ ਵਿਚ ਉਸਦੇ ਸੰਪਰਕ ਦੇ ਨਾਲ, ਉਸਨੂੰ ਅਹਿਸਾਸ ਹੋਇਆ ਕਿ ਜਾਤੀਵਾਦ ਜ਼ਿੰਦਗੀ ਦੇ ਹਰ ਖੇਤਰ ਵਿਚ ਮੌਜੂਦ ਹੈ। ਭਾਰਤ ਸਰਕਾਰ ਆਪਣੀਆਂ ਰਿਜ਼ਰਵਸ਼ਨ ਨੀਤੀਆਂ ਅਤੇ ਇਨ੍ਹਾਂ ਨੂੰ ਬਾਰ-ਬਾਰ ਬਣਾਉਣ ਦੇ ਨਾਲ ਇਸ ਮੁੱਦੇ ਨੂੰ ਹੱਲ ਕਰਨ ਦਾ ਯਤਨ ਕਰਦੀ ਹੈ ਅਤੇ, ਰਘੂਵੰਸ਼ੀ ਨੇ ਉਨ੍ਹਾਂ ਦੀਆਂ ਆਵਾਜ਼ਾਂ ਨੂੰ ਸੁਣਵਾ ਕੇ ਉਨ੍ਹਾਂ ਨੂੰ ਉਪਰ ਚੁੱਕਣ ਦਾ ਰਸਤਾ ਚੁਣਿਆ। ਉਸ ਨੇ ਆਪਣੀ ਪਤਨੀ ਸ਼ਰੂਤੀ ਨਾਗਵੰਸ਼ੀ, ਇਤਿਹਾਸਕਾਰ ਮਹਿੰਦਰ ਪ੍ਰਤਾਪ, ਸੰਗੀਤਕਾਰ ਵਿਕਾਸ ਮਹਾਰਾਜ ਅਤੇ ਕਵੀ ਗਿਆਨੇਦਰਾ ਪਟੀ ਦੇ ਨਾਲ ਮਿਲ ਕੇ 1996 ਵਿਚ ਪੀਪਲਜ਼ ਵਿਜੀਲੈਂਸ ਕਮੇਟੀ ਆਨ ਹਿਊਮਨ ਰਾਈਟਸ (ਪੀਵੀਸੀਐਚਆਰ) ਦੀ ਸਥਾਪਨਾ ਕੀਤੀ। 

ਬੰਧੂਆ ਮਜ਼ਦੂਰੀ ਅਤੇ ਬੱਚਿਆਂ ਦੇ ਸਿੱਖਿਆ ਦੇ ਹੱਕ ਬਾਰੇ [ਸੋਧੋ]

1999 ਵਿਚ, ਰਾਗੂਵੰਸ਼ੀ ਨੇ ਇਕ ਭਾਈਚਾਰਾ ਆਧਾਰਤ ਸੰਗਠਨ ਜਨ ਮਿੱਤਰ ਨਿਆਸ (ਲੋਕ-ਮਿੱਤਰ ਐਸੋਸੀਏਸ਼ਨ) ਦੀ ਸਥਾਪਨਾ ਕੀਤੀ, ਜਿਸ ਦੀ ਸਹਾਇਤਾ ਐਕਸ਼ਨਏਡ ਨੇ ਕੀਤੀ ਸੀ। ਇਸ ਅੰਦੋਲਨ ਨੇ ਵਾਰਾਣਸੀ ਦੇ ਨੇੜੇ ਤਿੰਨ ਪਿੰਡਾਂ ਅਤੇ ਇਕ ਸ਼ਹਿਰੀ ਝੁੱਗੀ ਝੌਂਪੜੀ ਨੂੰ ਅਪਣਾਇਆ ਜਿਥੇ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਦਾ ਉਦੇਸ਼ ਸੀ।[12] ਉਹ 2001 ਵਿਚ ਚਾਈਲਡ ਰਾਈਟਸ ਐਂਡ ਯੁ (ਸੀ.ਆਰ.ਵਾਈ) ਵੱਲੋਂ ਚਲਾਈ ਜਾਂਦੀ ਵਾਇਸ ਆਫ ਪੀਪਲ ਦੀ ਕਾਰਜਕਾਰੀ ਕੌਂਸਲ ਵਿਚ ਚੁਣਿਆ ਗਿਆ ਸੀ। ਇਹ ਸੰਗਠਨ ਉੱਤਰ ਪ੍ਰਦੇਸ਼ ਦੇ 15 ਜ਼ਿਲ੍ਹਿਆਂ ਵਿਚ ਸਰਗਰਮ ਹੈ, ਜੋ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਦਾ ਹੈ।[13]

ਹਵਾਲੇ[ਸੋਧੋ]

 1. Kaveree Bamzai (10 April 2009). "'The young surge'". India Today.[ਮੁਰਦਾ ਕੜੀ]
 2. Pravasi Today (11 December 2010). "'Lenin receives German award for working for Dalits'". Pravasi Today. Archived from the original on 3 ਮਾਰਚ 2016. Retrieved 3 ਮਈ 2018.
 3. The 18 May Memorial Foundation (2007). "Gwangju Prize for Human Rights". Gwangju Prize for Human Rights. Archived from the original on 2012-04-12. Retrieved 2018-05-03. {{cite web}}: External link in |last= (help); Unknown parameter |dead-url= ignored (help)
 4. Asia Peace.org (2008). "'ACHA Awards (Archives)". ACHA. Archived from the original on 12 April 2001. {{cite web}}: Unknown parameter |dead-url= ignored (help)
 5. TNN (25 June 2010). "'Local activist to get International award'". The Times of India. Archived from the original on 2012-06-09. Retrieved 2018-05-03. {{cite news}}: Unknown parameter |dead-url= ignored (help)
 6. frontlinedefenders.org Archived 20 May 2013 at the Wayback Machine.
 7. Farzand ahmed (10 April 2009). "'Mobilise and Empower'". India Today.
 8. "ਪੁਰਾਲੇਖ ਕੀਤੀ ਕਾਪੀ". Archived from the original on 2017-06-14. Retrieved 2018-05-03. {{cite web}}: Unknown parameter |dead-url= ignored (help)
 9. Lenin, my Friend: Empowering the Marginal, Restoring Dignity
 10. Ashoka Foundation (2001). "'Ashoka Fellows'". Ashoka Foundation. Archived from the original on 2010-12-26. Retrieved 2018-05-03. {{cite web}}: Unknown parameter |dead-url= ignored (help)
 11. TCN Staff Writer (15 January 2011). "'PVCHR: A warrior against human rights violations'". Two Circles.
 12. "'International human rights award recognizes Dalit struggle for dignity'". ActionAid. Archived from the original on 2010-12-06. Retrieved 2018-05-03. {{cite web}}: Unknown parameter |dead-url= ignored (help)
 13. "'Basic education is still a poor child'". The Times of India. 18 February 2011.