ਸਮੱਗਰੀ 'ਤੇ ਜਾਓ

ਲੈਰੀ ਫਿੰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੈਰੀ ਫਿੰਕ
ਜਨਮ
ਲੌਰੈਂਸ ਡਗਲਸ ਫਿੰਕ

(1952-11-02) ਨਵੰਬਰ 2, 1952 (ਉਮਰ 71)
ਸਿੱਖਿਆਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ (ਬੀਏ, ਐਮਬੀਏ)
ਖਿਤਾਬਚੇਅਰਮੈਨ ਅਤੇ ਸੀਈਓ, ਬਲੈਕਰਾਕ
ਰਾਜਨੀਤਿਕ ਦਲਡੈਮੋਕਰੇਟਿਕ
ਬੱਚੇ3

ਲੌਰੈਂਸ ਡਗਲਸ ਫਿੰਕ (ਜਨਮ 2 ਨਵੰਬਰ, 1952) ਇੱਕ ਅਮਰੀਕੀ ਅਰਬਪਤੀ ਕਾਰੋਬਾਰੀ ਹੈ। ਉਹ ਬਲੈਕਰੌਕ, ਇੱਕ ਅਮਰੀਕੀ ਬਹੁ-ਰਾਸ਼ਟਰੀ ਨਿਵੇਸ਼ ਪ੍ਰਬੰਧਨ ਕਾਰਪੋਰੇਸ਼ਨ ਦਾ ਮੌਜੂਦਾ ਚੇਅਰਮੈਨ ਅਤੇ ਸੀਈਓ ਹੈ।[1] ਬਲੈਕਰਾਕ ਕੋਲ US$10 ਟ੍ਰਿਲੀਅਨ ਤੋਂ ਵੱਧ ਪ੍ਰਬੰਧਨ ਅਧੀਨ ਸੰਪਤੀਆਂ ਹਨ ਜਿਸ ਨਾਲ ਉਹ ਦੁਨੀਆ ਦੀ ਸਭ ਤੋਂ ਵੱਡੀ ਮਨੀ-ਮੈਨੇਜਮੈਂਟ ਫਰਮ ਬਣ ਗਈ ਹੈ।[2][3] ਅਪ੍ਰੈਲ 2022 ਵਿੱਚ, ਫੋਰਬਸ ਮੈਗਜ਼ੀਨ ਦੇ ਅਨੁਸਾਰ ਲੈਰੀ ਫਿੰਕ ਦੀ ਕੁੱਲ ਜਾਇਦਾਦ ਦਾ ਅੰਦਾਜ਼ਾ US$1 ਬਿਲੀਅਨ ਸੀ।[4] ਉਹ ਵਿਦੇਸ਼ੀ ਸਬੰਧਾਂ ਅਤੇ ਵਿਸ਼ਵ ਆਰਥਿਕ ਫੋਰਮ ਦੇ ਕੌਂਸਲ ਦੇ ਬੋਰਡਾਂ ਦਾ ਹਿੱਸਾ ਵੀ ਹੈ।[5][6]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਲੈਰੀ ਫਿੰਕ ਦਾ ਜਨਮ 2 ਨਵੰਬਰ 1952 ਨੂੰ ਹੋਇਆ ਸੀ।[7][8] ਉਹ ਵੈਨ ਨੁਇਸ, ਕੈਲੀਫੋਰਨੀਆ ਵਿੱਚ ਇੱਕ ਯਹੂਦੀ ਪਰਿਵਾਰ[9] ਵਿੱਚ ਜਨਮਿਆ ਅਤੇ ਉਹ ਤਿੰਨ ਭੈਣ-ਭਰਾ ਸਨ। ਜਿੱਥੇ ਉਸਦੀ ਮਾਂ ਲੀਲਾ (1930-2012) ਇੱਕ ਅੰਗਰੇਜ਼ੀ ਪ੍ਰੋਫੈਸਰ ਸੀ ਅਤੇ ਉਸਦੇ ਪਿਤਾ ਫਰੈਡਰਿਕ (1925-2013) ਇੱਕ ਜੁੱਤੀਆਂ ਦੇ ਸਟੋਰ ਦੇ ਮਾਲਕ ਸਨ।[3] ਉਸਨੇ 1974 ਵਿੱਚ ਯੂਸੀਐਲਏ ਤੋਂ ਰਾਜਨੀਤੀ ਸ਼ਾਸਤਰ ਵਿੱਚ ਬੀਏ ਕੀਤੀ।[8] ਉਹ ਕਪਾ ਬੀਟਾ ਫਾਈ ਦਾ ਮੈਂਬਰ ਵੀ ਹੈ।[10] ਫਿਰ ਉਸਨੇ 1976 ਵਿੱਚ UCLA ਐਂਡਰਸਨ ਗ੍ਰੈਜੂਏਟ ਸਕੂਲ ਆਫ ਮੈਨੇਜਮੈਂਟ ਵਿੱਚ ਰੀਅਲ ਅਸਟੇਟ ਵਿੱਚ ਐਮ.ਬੀ.ਏ.[8][11] ਕੀਤੀ।

ਕੈਰੀਅਰ[ਸੋਧੋ]

1970 ਤੋਂ 2000[ਸੋਧੋ]

ਲੈਰੀ ਫਿੰਕ ਨੇ ਆਪਣਾ ਕੈਰੀਅਰ 1976 ਵਿੱਚ ਨਿਊਯਾਰਕ -ਅਧਾਰਤ ਨਿਵੇਸ਼ ਬੈਂਕ, ਫਸਟ ਬੋਸਟਨ ਵਿੱਚ ਸ਼ੁਰੂ ਕੀਤਾ,[12] ਜਿੱਥੇ ਉਹ ਪਹਿਲੇ ਮੌਰਗੇਜ-ਬੈਕਡ ਸਕਿਊਰਿਟੀ ਵਪਾਰੀਆਂ ਵਿੱਚੋਂ ਇੱਕ ਸੀ ਅਤੇ ਉਸਨੇ ਫਰਮ ਦੇ ਬਾਂਡ ਵਿਭਾਗ ਦਾ ਪ੍ਰਬੰਧਨ ਕੀਤਾ।[13] ਫਸਟ ਬੋਸਟਨ ਵਿਖੇ, ਲੈਰੀ ਮੈਨੇਜਮੈਂਟ ਕਮੇਟੀ ਦਾ ਮੈਂਬਰ, ਮੈਨੇਜਿੰਗ ਡਾਇਰੈਕਟਰ, ਅਤੇ ਟੈਕਸੇਬਲ ਫਿਕਸਡ ਇਨਕਮ ਡਿਵੀਜ਼ਨ ਦਾ ਸਹਿ-ਮੁਖੀ ਸੀ; ਉਸਨੇ ਵਿੱਤੀ ਭਵਿੱਖ ਅਤੇ ਵਿਕਲਪ ਵਿਭਾਗ ਦੀ ਸ਼ੁਰੂਆਤ ਵੀ ਕੀਤੀ, ਅਤੇ ਮਾਰਗੇਜ ਅਤੇ ਰੀਅਲ ਅਸਟੇਟ ਉਤਪਾਦ ਸਮੂਹ ਦੀ ਅਗਵਾਈ ਕੀਤੀ।[14]

ਲੈਰੀ ਨੇ "ਕੁਝ ਅਨੁਮਾਨਾਂ ਕਰਕੇ" [3] ਫਸਟ ਬੋਸਟਨ ਨੂੰ $1 ਬਿਲੀਅਨ ਕਮਾ ਕੇ ਦਿੱਤਾ। 1986 ਤੱਕ ਸਭ ਸਹੀ ਚੱਲ ਰਿਹਾ ਸੀ ਅਤੇ ਬਾਅਦ ਵਿੱਚ ਵਿਭਾਗ ਨੂੰ ਵਿਆਜ ਦਰਾਂ ਬਾਰੇ ਉਸਦੀ ਗਲਤ ਭਵਿੱਖਬਾਣੀ ਕਾਰਨ $100 ਮਿਲੀਅਨ ਦਾ ਨੁਕਸਾਨ ਹੋ ਗਿਆ।[3] ਆਪਣੇ ਇਸ ਅਨੁਭਵ ਦੇ ਕਰਕੇ ਉਸਨੇ ਇੱਕ ਕੰਪਨੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਜੋ ਗਾਹਕਾਂ ਦੇ ਪੈਸੇ ਦਾ ਨਿਵੇਸ਼ ਕਰੇਗੀ ਅਤੇ ਨਾਲ਼ ਹੀ ਵਿਆਪਕ ਜੋਖਮ ਪ੍ਰਬੰਧਨ ਦਾ ਧਿਆਨ ਵੀ ਰੱਖੇਗੀ।[3]

1988 ਵਿੱਚ, ਬਲੈਕਸਟੋਨ ਗਰੁੱਪ ਦੇ ਕਾਰਪੋਰੇਟ ਹੇਠ, ਲੈਰੀ ਨੇ ਬਲੈਕਰਾਕ ਦੀ ਸਹਿ-ਸਥਾਪਨਾ ਕੀਤੀ ਅਤੇ ਇਸਦੇ ਨਿਰਦੇਸ਼ਕ ਅਤੇ ਸੀਈਓ ਬਣ ਗਿਆ। ਜਦੋਂ ਬਲੈਕਰੌਕ 1994 ਵਿੱਚ ਬਲੈਕਸਟੋਨ ਤੋਂ ਵੱਖ ਹੋ ਗਿਆ ਤਾਂ ਲੈਰੀ ਨੇ ਆਪਣੇ ਅਹੁਦਿਆਂ ਨੂੰ ਬਰਕਰਾਰ ਰੱਖਿਆ, ਜਿਸਨੂੰ ਉਸਨੇ 1998 ਵਿੱਚ ਬਲੈਕਰੌਕ ਦੇ ਵਧੇਰੇ ਸੁਤੰਤਰ ਹੋਣ ਤੋਂ ਬਾਅਦ ਸੰਭਾਲਣਾ ਜਾਰੀ ਰੱਖਿਆ। ਕੰਪਨੀ ਵਿੱਚ ਉਸਦੇ ਹੋਰ ਅਹੁਦਿਆਂ ਵਿੱਚ ਬੋਰਡ ਦੇ ਚੇਅਰਮੈਨ, ਕਾਰਜਕਾਰੀ ਅਤੇ ਲੀਡਰਸ਼ਿਪ ਕਮੇਟੀਆਂ ਦੇ ਚੇਅਰਮੈਨ, ਕਾਰਪੋਰੇਟ ਕੌਂਸਲ ਦੀ ਪ੍ਰਧਾਨਗੀ, ਅਤੇ ਗਲੋਬਲ ਕਲਾਇੰਟ ਕਮੇਟੀ ਦੇ ਸਹਿ-ਚੇਅਰ ਸ਼ਾਮਲ ਹਨ।[3][14] ਬਲੈਕਰੌਕ ਕੰਪਨੀ 1999 ਵਿੱਚ ਜਨਤਕ ਹੋ ਗਈ।[15]

ਹਵਾਲੇ[ਸੋਧੋ]

 1. "Profile: Laurence D. Fink". Forbes. 2010. Archived from the original on February 6, 2010. Retrieved January 26, 2010.
 2. Podder, Sohini; Krauskopf, Lewis (January 14, 2022). "BlackRock assets cross $10 trillion, revenue slightly misses". Reuters.com. Retrieved January 18, 2022.
 3. 3.0 3.1 3.2 3.3 3.4 3.5 Suzanna Andrews: Larry Fink's $12 Trillion Shadow, Vanity Fair, April 2010
 4. "Larry Fink - 2022 Billionaires Net Worth". Forbes (in ਅੰਗਰੇਜ਼ੀ). Retrieved 2022-05-04.
 5. "Board of Trustees", World Economic Forum
 6. "Board of Directors", Council on Foreign Relations
 7. "Laurence Fink: Executive Profile & Biography", Businessweek.
 8. 8.0 8.1 8.2 Davidson, Andrew; Goldsmith, Marshall (2009). 1000 CEOs. Penguin. ISBN 9780756661243.
 9. Kaminer, Michael (September 3, 2010). "Jews Dominate Vanity Fair 100 Most Influential Moguls List". The Jewish Daily Forward. Israel. Archived from the original on June 29, 2013. Retrieved September 3, 2010.
 10. Roose, Kevin (2014). Young Money: Inside the Hidden World of Wall Street's Post-Crash Recruits. London, UK: John Murray (Publishers), An Hachette UK Company. p. 208. ISBN 978-1-47361-161-0.
 11. "CEO Compensation: #55 Laurence D Fink". Forbes. April 22, 2009. Retrieved January 26, 2010.
 12. Wigglesworth, Robin (2021-10-07). "The ten trillion dollar man: how Larry Fink became king of Wall St". Financial Times. Archived from the original on 2021-10-28. Retrieved 2021-10-28.{{cite news}}: CS1 maint: bot: original URL status unknown (link)
 13. "Profile: Laurence D. Fink (MBA '76)". Fink Center for Finance & Investments. Los Angeles: UCLA. 2010. Archived from the original on May 24, 2012. Retrieved January 26, 2010.
 14. 14.0 14.1 "Laurence Fink - News, Articles, Biography, Photos - WSJ.com", Wall Street Journal. Retrieved October 14, 2011.
 15. "Corporate History". Archived from the original on May 17, 2012. Retrieved March 22, 2014.