ਲੋਕਧਾਰਾ ਅਤੇ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੇਖਕ ਟੀ ਐਸ ਈਲੀਅਟ ਦਾ ਜੀਵਨ[ਸੋਧੋ]

ਟੀ.ਐਸ. ਈਲੀਅਟ ਦਾ ਜਨਮ ਅਮਰੀਕਾ ਦੇ ਸ਼ਹਿਰ ਸੇਂਟ ਲੂਈਸ ਵਿੱਚ 22 ਸਤੰਬਰ 1888 ਵਿੱਚ ਹੋਇਆਂ ਸੀ ਉਹ ਵੀਹਵੀਂ ਸਦੀ ਦਾ ਅੰਗਰੇਜ਼ੀ ਕਵੀ ,ਨਾਟਕਕਾਰ ਅਤੇ ਸਾਹਿਤ ਆਲੋਚਕ ਸੀ । ਉਸ ਦੀ ਮੌਤ 4 ਜਨਵਰੀ1965 ਵਿੱਚ ਕੋਨਿਗਸਟਨ ਇੰਗਲੈਡ ਵਿਖੇ ਹੋ ਗਈ ਸੀ।

ਟੀ.ਐਸ.ਈਲੀਅਟ ਦੇ ਲੇਖ ਪਰੰਪਰਾ ਅਤੇ ਵਿਅਕਤੀਗਤ ਪ੍ਰਤਿਭਾ ਨਾਲ ਜਾਣ ਪਛਾਣ

ਪਰੰਪਰਾ ਅਤੇ ਵਿਅਕਤੀਗਤ ਪ੍ਰਤਿਭਾ ਲੇਖ ਕਵੀ ਅਤੇ ਸਾਹਿਤਕ ਆਲੋਚਕ ਟੀ ਐੱਸ ਈਲੀਅਟ ਦੁਆਰਾ ਲਿਖਿਆਂ ਗਿਆ ਹੈ। ਇਹ ਸਭ ਤੋ ਪਹਿਲਾ 1919 ਈ. ਵਿੱਚ ਦਿ ਈਗੋਇਸਟ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਬਾਅਦ ਈਲੀਅਟ ਨੇ ਇਸਨੂੰ ਅਪਣੀ ਅਲੋਚਨਾ ਦੀ ਪਹਿਲੀ ਕਿਤਾਬ {the scared wood 1920} ਵਿਚ ਪ੍ਰਕਾਸ਼ਿਤ ਕੀਤਾ। ਇਹ ਲੇਖ ਟੀ ਐਸ ਈਲੀਅਟ ਦੇ ਚੋਣਵੇਂ ਲੇਖ ਸੰਗ੍ਰਹਿ{ A collection of critical Essays} ਅਤੇ ਚੋਣਵੀਂ ਵਾਰਤਕ {selected prose of T. S. Eliot ਵਿੱਚ ਸ਼ਾਮਿਲ ਕੀਤਾ ਗਿਆ ਹੈ। ‌ਟੀ.ਐਸ. ਈਲੀਅਟ ਦੇ ਅੰਦਾਜ ਤੋ ਪਤਾ ਚਲਦਾ ਹੈ ਕਿ ਲੇਖਕ 'ਸਾਹਿਤਕ ਪਰੰਪਰਾ ਅਤੇ ਸਾਹਿਤਕਾਰ ਦੇ ਆਪਸੀ ਸਬੰਧ ਦੀ ਚਰਚਾ ਕਰਦਾ ਹੈ। ਇਸ ਲੇਖ ਵਿਚ ਲੇਖਕ ' ਪਰੰਪਰਾ ' ਨਾਲ ਵਿਅਕਤੀਗਤ ਪ੍ਰਤਿਭਾ ਦੇ ਰਿਸ਼ਤੇ ਨੂੰ ਨਵੇ ਤਰੀਕੇ ਅਤੇ ਅਰਥਾਂ ਵਿੱਚ ਪੇਸ਼ ਕਰਦਾ ਹੈ। ਅਜਿਹਾ ਕਰਦਾ ਹੋਇਆ ਉਹ ਕਵਿਤਾ ਤੇ ਕਵੀ /ਕਲਾਂ ਤੇ ਕਲਾਕਾਰ ਆਦਿ ਦੇ ਸੰਬੰਧਾਂ ਨਾਲੋ ਵੱਖਰੇ ਪਰੰਪਰਕ ਅਰਥਾਂ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕਰਦਾ ਹੈ। ਪਹਿਲਾ ਉਹ ਪਰੰਪਰਾ ਅੰਗਰੇਜ਼ਾਂ ਦੇ ਪ੍ਰਤੀ ਰਵੱਈਏ ਤੇ ਸ਼ੁਰੂ ਕਰਦਾ ਹੈ। ਉਸ ਅਨੁਸਾਰ ਪਰੰਪਰਾ ਇਕ ਗੁੰਝਲਦਾਰ ਸੰਕਲਪ ਹੈ। ਜਿਸ ਨੂੰ ਆਮ ਕਰਕੇ ਸਿੱਧੇ ਜਾ ਸਧਾਰਨ ਅਰਥਾਂ ਵਿੱਚ ਸਮਝਿਆ ਅਤੇ ਪੇਸ਼ ਪੇਸ਼ ਕੀਤਾ ਜਾਂਦਾ ਹੈ। ਪਰੰਪਰਾ ਦੇ ਸੰਬੰਧ ਵਿੱਚ ਸਮਝਣ ਵਾਲਾ ਸਭ ਤੋਂ ਮਹੱਤਵਪੂਰਨ ਪੱਖ ਇਤਿਹਾਸਕ ਚੇਤਨਾ ਹੈ। ਉਸ ਅਨੁਸਾਰ ਇਤਿਹਾਸਕ ਚੇਤਨਾ ਪਰੰਪਰਾ ਦਾ ਜਰੂਰੀ ਲੱਛਣ ਹੈ। ਉਸ ਅਨੁਸਾਰ ਏਥੇ ਇਤਿਹਾਸਕ ਚੇਤਨਾ ਵਿੱਚ ਕੇਵਲ ਇਤਹਾਸ ਦੀ ਜਾਣਕਾਰੀ ਅਤੇ ਸਮਝ ਨਹੀਂ ਸਗੋਂ ਉਸ ਦੇ ਵਰਤਮਾਨ ਦੀ ਸਮਝ ਸ਼ਾਮਿਲ ਹੁੰਦੀ ਹੈ। ਲੇਖਕ ਦੇ ਇਸ ਵਿਚਾਰ ਨੂੰ ਦੋ ਢੰਗਾਂ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਕਿ ਭੂਤਕਾਲ ਦਾ ਵੀ ਇਤਹਾਸ ਤੇ ਵਰਤਮਾਨ ਹੁੰਦਾ ਹੈ। ਇਸ ਲਈ ਕਿਸੇ ਇਤਿਹਾਸਕ ਘਟਨਾ ਨੂੰ ਉਸ ਦੇ ਅਪਣੇ ਭੂਤ ਅਤੇ ਵਰਤਮਾਨ ਦੇ ਪ੍ਰਸੰਗ ਵਿੱਚ ਸਮਝਣਾ ਇਤਿਹਾਸਕ ਚੇਤਨਾ ਹੈ। ਇਸ ਦਾ ਦੂਜਾ ਭਾਵ ਇਹ ਹੈ ਕਿ ਇਤਹਾਸ ਆਪਣੀ ਨਿਰੰਤਰਤਾ ਵਿਚ ਸਾਡੇ ਵਰਤਮਾਨ ਦਾ ਵੀ ਹਿਸਾ ਹੁੰਦਾ ਹੈ। ਇਸ ਲਈ ਵਰਤਮਾਨ ਦੇ ਪ੍ਰਸੰਗ ਵਿੱਚ ਭੂਤਕਾਲ ਦੀ ਸਮਝ ਵੀ ਇਤਿਹਾਸਕ ਚੇਤਨਾ ਦਾ ਅੰਗ ਹੁੰਦੀ ਹੈ। ਇਸ ਤਰਾ ਈਲੀਅਟ ਅਨੁਸਾਰ ਲੇਖਣ, ਕਲਾ ਜਾ ਗਿਆਨ ਦੇ ਖੇਤਰ ਵਿੱਚ ਪਰੰਪਰਾ ਕੇਵਲ ਬੀਤੇ ਸਮੇਂ ਨਾਲ ਸੰਬੰਧਿਤ ਕੋਈ ਨਾਂਹ- ਮੁੱਖੀ ਪ੍ਰਵਿਰਤੀ ਜਾ ਲੱਛਣ ਨਹੀਂ ਹੈ ਸਗੋ ਇਸ ਦੀ ਹਾਂ - ਮੁਖੀ ਪ੍ਰਵਿਰਤੀ ਹੈ। ਈਲੀਅਟ ਪਰੰਪਰਾ ਦੀ ਇਸ ਹਾਂ ਮੁਖੀ ਪ੍ਰਵਿਰਤੀ ਨੂੰ ਮਨੁੱਖੀ ਗਿਆਨ ਦੇ ਸਮੁੱਚੇ ਭੰਡਾਰ ਨਾਲ ਕਵੀ ਜਾ ਕਲਾਕਾਰ ਦੇ ਜੀਵਤ ਰਿਸ਼ਤੇ ਵਜੋਂ ਪਰਿਭਾਸ਼ਿਤ ਕਰਦਾ ਹੈ। ਇਸ ਆਮ ਪ੍ਰਚਲਿਤ ਧਾਰਨਾਂ ਨੂੰ ਚੁਣੌਤੀ ਦਿੰਦਾ ਹੈ। ਇਕ ਕਵੀ ਦੀ ਮਹਾਨਤਾ ਉਸ ਦੇ ਪੂਰਵ - ਵਰਤੀਆਂ ਤੋ ਅਲੱਗ ਹੋਣ ਵਿੱਚ ਹੈ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਕੋਈ ਕਵੀ ਕੇਵਲ ਅੱਲੜ ਉਮਰ ਜਾ ਛੋਟੀ ਉਮਰੇ ਹੀ ਦੂਜੇ ਜਾ ਪਹਿਲੇ ਹੋ ਚੁੱਕੇ ਕਵੀਆਂ ਤੋਂ ਪ੍ਰਭਾਵਿਤ ਹੁੰਦਾ ਹੈ। ਇਕ ਖਾਸ ਉਮਰ ਤੋ ਬਾਅਦ ਵੀ ਕਵੀ ਕਿਸੇ ਦੂਜੇ ਲੇਖਕ ਤੋ ਪ੍ਰਭਾਵਿਤ ਰਹਿੰਦਾ ਹੈ ਤਾਂ ਇਸ ਨੂੰ ਬਹੁਤ ਸਧਾਰਨ ਅਤੇ ਸਿੱਧੇ ਪੱਧਰ ਰੂਪ ਵਿੱਚ ਕਵੀ ਦੀ ਕਵਿ-ਪ੍ਰਤਿਭਾ ਵਿਚਲੀ ਖਾਮੀ ਨੂੰ ਸਮਝਿਆ ਜਾਂਦਾ ਹੈ। ਇਸ ਵਿਚਾਰ ਦੇ ਉਲਟ ਈਲੀਅਟ ਦਾ ਮੰਨਣਾ ਹੈ ਕਿ ਕਿਸੇ ਕਵੀ ਦੀ ਰਚਨਾ ਦਾ ਸਭ ਤੋਂ ਸ਼ਾਨਦਾਰ ਅਤੇ ਸਭ ਤੋਂ ਵੱਡਾ ਹਿੱਸਾ ਆਪਣੇ ਤੋਂ ਪਹਿਲਾਂ ਹੋ ਚੁੱਕੇ ਕਵੀਆਂ ਤੋ ਕਿਸੇ ਨਾ ਕਿਸੇ ਢੰਗ ਨਾਲ ਪ੍ਰੇਰਿਤ ਹੁੰਦਾ ਹੈ। ਉਸ ਅਨੁਸਾਰ ਕੇਵਲ ਨਿਕੀ ਉਮਰ ਵਿਚ ਹੀ ਨਹੀਂ ਸਗੋਂ ਵਡੇਰੀ ਉਮਰ ਵਿਚ ਦੇਖਿਆ ਜਾ ਸਕਦਾ ਹੈ। ਇਸ ਲਈ ਈਲੀਅਟ ਪਰੰਪਰਾ ਨੂੰ ਇੱਕ ਮਹੱਤਵਪੂਰਨ ਵਿਸ਼ਾ ਮੰਨਦਾ ਹੈ। ਇਸ ਪ੍ਰਸੰਗ ਵਿੱਚ ਆਪਣੀ ਗੱਲ ਨੂੰ ਮਹੱਤਵ ਤੇ ਸਪੱਸ਼ਟ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਕੋਈ ਕਵੀ ਰੂਪ ਵਿੱਚ ਕੋਈ ਮਹੱਤਤਾ ਨਹੀਂ ਰੱਖਦਾ। ਉਸ ਅਨੁਸਾਰ ਕਿਸੇ ਕਵੀ ਦਾ ਸਹੀ ਮੁਲਾਂਕਣ ਕਰਨ ਲਈ ਉਸਨੂੰ ਆਪਣੀ ਵਿਸ਼ੇਸ਼ ਕਾਵਿ ਪਰੰਪਰਾ ਦੇ ਪ੍ਰਸੰਗ ਵਿੱਚ ਸਮਝਣਾ ਤੇ ਵਿਚਾਰਨਾ ਚਾਹੀਦਾ ਹੈ। ਇੱਥੇ ਵਿਸ਼ੇਸ਼ ਤੋ ਉਸ ਦਾ ਭਾਵ ਕਵੀ ਨੂੰ ਸੰਬੋਧਿਤ ਵਿਸ਼ੇਸ਼ ਭਾਸ਼ਾ, ਸੱਭਿਆਚਾਰ, ਇਲਾਕਾ, ਪਰੰਪਰਾਵਾਂ, ਮਾਨਤਾਵਾਂ ਆਦਿ ਦੇ ਪ੍ਰਸੰਗ ਵਿੱਚ ਰੱਖ ਕੇ ਸਮਝਣ ਤੋ ਭਾਵ ਹੈ। ਇਨ੍ਹਾਂ ਹੀ ਈਲੀਅਟ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਕਵੀ ਨੂੰ ਅਤੀਤ ਬਾਰੇ ਗਿਆਨ ਨੂੰ ਹਾਸਿਲ ਕਰਨਾ ਜਾ ਵਧਾਉਣਾ ਚਾਹੀਦਾ ਹੈ ਅਤੇ ਆਪਣੇ ਸਮੁੱਚੇ ਜੀਵਨ ਦੌਰਾਨ ਇਸ ਗਿਆਨ ਦਾ ਵਿਕਾਸ ਕਰਦੇ ਰਹਿਣਾ ਚਾਹੀਦਾ ਹੈ।


ਹਵਾਲੇ[ਸੋਧੋ]

ਮੂਲ ਲੇਖਕ - ਟੀ.ਐਸ.ਈਲੀਅਟ ਅਨੁਵਾਦਕ - ਸਰਬਜੀਤ ਕੌਰ