ਲੋਕ ਆਖਦੇ ਹਨ ਕਿ੍ਤ ਵਣਜਾਰਾ ਬੇਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

.

                "ਲੋਕ ਆਖਦੇ ਹਨ" 
ਲੋਕ ਆਖਦੇ ਹਨ ਕਿ੍ਤ ਵਣਜਾਰਾ ਬੇਦੀ
ਲੇਖਕਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ
ਦੇਸ਼ਭਾਰਤ
ਭਾਸ਼ਾਪੰਜਾਬੀ ਭਾਸ਼ਾ
ਪ੍ਰਕਾਸ਼ਨ1959
ਪ੍ਰਕਾਸ਼ਕਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ

ਸਮਰਪਣ[ਸੋਧੋ]

ਵਣਜਾਰਾ ਬੇਦੀ ਦੀ "ਲੋਕ ਆਖਦੇ ਹਨ" ਕਿਤਾਬ ਉਨ੍ਹਾਂ ਪੰਜਾਬੀ ਬੋਲਦੇ ਲੋਕਾਂ ਨੂੰ ਸਮਰਪਣ ਹੈ,ਜਿਹਨਾਂ ਦੇ ਅਖੁਟ ਭੰਡਾਰ ਵਿਚੋਂ ਇਹ ਮੋਤੀ ਚੁਣੇ ਹਨ।


ਭੂਮਿਕਾ[ਸੋਧੋ]

    ਲੋਕ ਆਖਦੇ ਹਨ ਕਿਤਾਬ ਦੀ ਭੂਮਿਕਾ ਵਿਚ "ਪ੍ਰੋ.ਪ੍ਰੀਤਮ ਸਿੰਘ" ਜੀ ਆਪਣੇ ਇਕ ਦੋਸਤ ਦੀ ਗੱਲ ਕਰਦੇ ਹਨ,ਜਿਸ ਨੂੰ "ਲੋਕ" ਸ਼ਬਦ ਤੋਂ ਚਿੜ ਹੈ,ਤੇ ਉਹ ਮੇਜ਼ ਉਤੇ ਪਈ ਵਣਜਾਰਾ ਬੇਦੀ ਦੀ ਕਿ੍ਤ ਦੇਖ ਕੇ ਭੱਖ ਕੇ ਬੋਲਿਆ,"ਲੋਕ ਸੁਆਹ ਆਖਦੇ ਹਨ,ਲੋਕ ਝੱਖ ਮਾਰਦੇ ਨੇ। ਕਦੇ ਸੋਚਿਆ ਹੈ,ਕਿ ਦੁਨੀਆਂ ਵਿਚ ਕਿੰਨੀ ਅਰਬਾਂ ਖਰਬਾਂ ਲੋਕ ਰਹਿੰਦੇ ਹਨ,ਤੇ ਉਹ ਬੇਮਤਲਬ ਦਾ ਬੋਲੀ ਜਾਦੇ ਹਨ,ਕੰਮ ਦੀ ਗੱਲ ਕੋਈ ਨਹੀਂ ਕਰਦਾ।ਪਰ ਮੇਰਾ ਜੋਸ਼ੀਲਾ ਦੋਸਤ ਇਹ ਭੁੱਲ ਗਿਆ ਹੈ ਕਿ ਜਦੋਂ ਇਹ ਅਰਬਾਂ ਖਰਬਾਂ ਲੋਕ ਬੋਲ ਦੇ ਹਨ,ਤਾਂ ਲੋਕ ਸਾਹਿਤ ਦਾ ਜਨਮ ਹੁੰਦਾ ਹੈ।"ਲੋਕ ਆਖਦੇ ਹਨ"ਕਿਤਾਬ ਵਿਚ ਅਜਿਹੇ ਹੀ ਲੋਕ ਵਿਅਕਤੀਆਂ ਦੇ ਨਿਤਾਰੇ ਸੱਚ ਤੇ ਸੱਚ-ਅੰਸ਼ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ।ਬੇਦੀ ਜੀ ਨੇ ਅਖਾਣਾ ਨੂੰ ਕਿਤਾਬਾਂ ਵਿਚੋਂ ਲੱਭਣ ਦੀ ਥਾਂ ਲੋਕਾਂ ਦੇ ਬੁੱਲ੍ਹਾ ਉਤੋਂ ਬੋਚਿਆਂ ਹੈ।

ਪਟਿਆਲਾ। ਪ੍ਰੀਤਮ ਸਿੰਘ 20-ਜਨਵਰੀ-60

ਕੁਝ ਆਪਣੇ ਬਾਰੇ[ਸੋਧੋ]

       ਅਖਾਣਾਂ ਨਾਲ ਮੇਰਾ ਪਿਆਰ ਮੁੱਢ ਦਾ ਹੀ ਹੈ।ਪਰ ਸਾਂਝ ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ਦੀ ਲਾਇਬ੍ਰੇਰੀ ਵਿਚੋਂ ਪੰਜਾਬੀ ਦੀਆਂ ਪੁਸਤਕਾਂ ਪੜ੍ਹਨ ਨਾਲ ਪਈ। ਇਸ ਤੋਂ ਬਾਅਦ ਉਨ੍ਹਾਂ ਨੇ ਅਨੇਕਾਂ ਸਾਹਿਤਕਾਰਾਂ ਦੀਆਂ ਕਿਤਾਬਾਂ ਪੜਿਆ ਤੇ ਉਨ੍ਹਾਂ ਵਿਚੋਂ ਕੁਝ ਅਖਾਣਾਂ ਅਲੱਗ ਕਾਪੀ ਤੇ ਲਿਖਣੀਆਂ ਸੁਰੂ ਕਰ ਦਿੱਤੀਆਂ।ਤੇ ਉਨ੍ਹਾਂ ਨੂੰ ਜੇਕਰ ਕਿਸੇ ਦੇ ਮੂੰਹ ਵਿਚੋਂ ਕੋਈ ਅਖਾਣ ਸੁਣ ਨੂੰ ਮਿਲਦੀ ਤਾਂ ਵੀ ਉਹ ਉਸ ਅਖਾਣ ਨੂੰ ਕਾਪੀ ਤੇ ਲਿਖ ਲੈਂਦੇ ਸਨ।
                             "ਵਣਜਾਰਾ ਬੇਦੀ"


    ==ਕਿਤਾਬ ਬਾਰੇ ਜਾਣਕਾਰੀ==
     -------–-------------

ਬੇਦੀ ਜੀ ਨੇ "ਲੋਕ ਆਖਦੇ ਹਨ" ਕਿਤਾਬ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਨੂੰ ਅੱਗੋਂ 12 ਭਾਗਾਂ ਵਿੱਚ ਵੰਡਿਆ ਹੈ। ਉਸ ਵਿਚ ਅਖਾਣਾਂ ਦੀ ਮਹਾਨਤਾ, ਪਰਿਭਾਸ਼ਾ, ਉਤਪਤੀ ਤੇ ਵਿਕਾਸ,ਪ੍ਰਤੱਖਵਾਚੀ ਤੇ ਪ੍ਰਮਾਣਵਾਚੀ,ਵਿਪਰੀਤ ਅਰਥੇ ਅਖਾਣ, ਪੰਜਾਬੀ ਅਖਾਣਾਂ ਦੇ ਸੋਮੇ,ਵਿਚਾਰਧਾਰਾ, ਸੋਹਜ ਤੇ ਗੌਰਵ ਲਿਆਉਣ ਦੀਆਂ ਵਿਉਂਤਾਂ,ਪੰਜਾਬੀ ਅਖਾਣਾਂ ਦੀਆਂ ਵਿਸ਼ੇਸ਼ਤਾਈਆਂ,ਅਖਾਣਾਂ ਦਾ ਵਰਗੀਕਰਣ,ਅਖਾਣਾਂ ਦੀ ਵਰਤੋਂ ਦਾ ਘੇਰਾ, ਆਦਿ ਵਿਸ਼ਿਆਂ ਉੱਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।ਜੋ ਆਪਣੇ ਆਪ ਵਿਚ ਬਹੁਤ ਰੌਚਕ ਹੈ।

ਅਖਾਣਾਂ ਦੀ ਮਹਾਨਤਾ[ਸੋਧੋ]

ਅਖਾਣਾਂ ਸਾਹਿਤ ਦਾ ਸਭ ਤੋਂ ਪੁਰਾਣਾ ਰੂਪ ਹੈ। ਜਦੋਂ ਮਨੁੱਖ ਦੀ ਗਿਆਨ ਪਟਾਰੀ ਉਦੋਂ ਵੀ ਅਖਾਣਾਂ ਨਾਲ ਭਰੀ ਹੋਈ ਸੀ, ਜਦੋਂ ਅਜੇ ਸਾਹਿਤ ਨਾਲ ਸੰਬੰਧਿਤ ਰਚਨਾਵਾਂ ਰਚੀਆਂ ਨਹੀਂ ਗਈਆਂ ਸਨ। ਅਖਾਣਾਂ ਦੇ ਖਜ਼ਾਨੇ ਭਰਪੂਰ ਕਰਨ ਵਿਚ ਮਨੁੱਖ ਦੀਆਂ ਕਈ ਨਸਲਾਂ ਨੇ ਮਦਦ ਕੀਤੀ ਹੈ। ਪੁਰਾਣੇ ਸਮੇਂ ਵਿਚ ਅਖਾਣਾਂ ਦੇ ਮਹੱਤਵ ਨੂੰ ਸਮਝਦੇ ਹੋਏ ਇਹਨਾਂ ਨੂੰ ਸੰਭਾਲਣ ਦੇ ਯਤਨ ਕੀਤੇ ਗਏ।ਇਹਨਾਂ ਨੂੰ ਨੀਤੀ ਸਾਹਿਤ ਦਾ ਅੰਗ ਸਮਝਿਆ ਜਾਂਦਾ ਹੈ।

{{{ਹਵਾਲਾ}}}

ਮਿਸਰੀਆਂ ਦੀ ਸਭ ਤੋਂ ਪੁਰਾਣੀ ਪੁਸਤਕ, ਮੋਇਆਂ ਦਾ ਗਰੰਥ(B00k of Dead)ਵਿਚ ਹਜ਼ਰਤ ਈਸਾ ਤੋਂ 3700 ਵਰ੍ਹੇ ਪਹਿਲਾਂ ਲਿਖੀ ਗਈ ਦਸੀ ਹੈ,ਕਈ ਹਜ਼ਾਰ ਅਖਾਣ, ਅਟਲ ਸਚਿਆਈਆਂ ਤੇ ਨੀਤੀ ਸਾਰ,ਦੱਸੇ ਜਾਂਦੇ ਹਨ। ਇਸ ਗਰੰਥ ਦਾ ਉਤਾਰਾ ਮਿਸਰ ਦੇ ਮਿਨਾਰਾਂ,ਮਕਬਰਿਆਂ ਤੇ ਮਸਾਲਿਆਂ ਨਾਲ ਬਚਾ ਰਖੇ ਗਏ ਮਿਤ੍ਰਕ ਸਰੀਰਾਂ ਦੇ ਸੰਦੂਕਾਂ ਉਤੇ ਉਕਰਿਆ ਮਿਲਦਾ ਹੈ।ਉਂਜ ਇਹ ਪੁਸਤਕ ਦੁਰਲੱਭ ਹੈ।


ਅਖਾਣ ਦੀ ਪਰਿਭਾਸ਼ਾ[ਸੋਧੋ]

ਅਖਾਣ ਕਿਸ ਨੂੰ ਕਹਿੰਦੇ ਹਨ? ਇਸ ਸਵਾਲ ਦਾ ਉੱਤਰ ਦੇਣਾ ਜਿੰਨਾ ਸੋਖਾ ਹੈ ਉਤਨਾ ਹੀ ਕਠਨ ਵੀ ਹੈ।ਸੁਖਾਲਾ ਇਸ ਕਰਕੇ ਹੈ ਕਿ ਇਸ ਦੀ ਜਾਣਕਾਰੀ ਅਨਪੜ੍ਹ, ਗੰਵਾਰ ਵਿਅਕਤੀ ਨੂੰ ਵੀ ਹੈ।ਤੇ ਉਹ ਵੀ ਦੱਸ ਸਕਦਾ ਹੈ ਕਿ ਅਖਾਣ ਕੀ ਹੁੰਦੀ ਹੈ। ਕਠਿਨ ਇਸ ਕਰਕੇ ਹੈ ਕਿ ਜੇਕਰ ਕਿਸੇ ਪੜ੍ਹ ਲਿਖੇ ਵਿਦਵਾਨ ਨੂੰ ਇਸ ਸ਼ਬਦ ਦੀ ਪਰਿਭਾਸ਼ਾ ਕਰਨ ਲਈ ਕਹਿ ਦਿੱਤਾ ਜਾਵੇ ਤਾਂ ਉਹ ਵੀ ਸੋਚੀਂ ਪੈ ਜਾਂਦਾ ਹੈ।ਹੁਣ ਤਕ ਵਿਦਵਾਨਾਂ ਨੇ ਆਪਣੀ ਸਮਝ,ਅਨੁਭਵ, ਤੇ ਸੋਝੀ ਨਾਲ ਅਖਾਣ ਦੀ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ।

{{{ ਹਵਾਲਾ }}}

                                            "ਬੋਲ ਚਾਲ ਵਿੱਚ ਬਹੁਤ ਆਉਣ ਵਾਲਾ ਬੰਨ੍ਹਿਆਂ ਹੋਇਆਂ ਵਾਕ,ਜਿਸ ਵਿਚ ਕੋਈ ਅਨੁਭਵ ਦੀ ਗਲ ਸੰਖੇਪ ਵਿਚ ਅਤੇ ਅਕਸਰ ਅਲੰਕਾਰੀ ਬੋਲੀ ਵਿਚ ਕਹੀ ਗਈ ਹੋਵੇ।"

ਅਖਾਣ ਦੀ ਉਤੱਪਤੀ ਤੇ ਵਿਕਾਸ[ਸੋਧੋ]

ਜਦੋਂ ਕੋਈ ਸਿਆਣਾ ਮੂੰਹ ਕਿਸੇ ਵਾਕ ਦੀ ਵਰਤੋਂ, ਇਕ ਵਿਸ਼ੇਸ਼ ਸਥਿਤੀ ਉਤੇ ਸਹਿਜ ਸੁਭਾ ਹੀ ਪਹਿਲੀ ਵਾਰ ਕਰਦਾ ਹੈ,ਉਦੋਂ ਕਿਸੇ ਅਖਾਣ ਦੀ ਉਤਪਤੀ ਬੀਜ ਰੂਪ ਵਿਚ ਹੁੰਦੀ ਹੈ।ਤੇ ਜਦੋਂ ਉਹੀ ਗੱਲ ਹੋਰ ਸਰੋਤਿਆਂ ਦੇ ਮੂੰਹ ਉੱਤੇ ਚੜ੍ਹ ਜਾਂਦੀ ਹੈ,ਤਾਂ ਉਹ ਅਖਾਣਾਂ ਦਾ ਵਿਕਾਸ ਹੁੰਦਾ ਹੈ।ਅਖਾਣ ਦੀ ਉਤਪਤੀ ਲੋਕ ਗੀਤ,ਲੋਕ ਕਹਾਣੀਆਂ,ਬੁਝਾਰਤ,ਰਾਹੀਂ ਹੁੰਦੀ ਹੈ।ਇਸ ਦਾ ਵਿਕਾਸ ਪੀੜ੍ਹੀ ਦਰ ਪੀੜ੍ਹੀ ਹੁੰਦਾ ਚਲਾ ਜਾਂਦਾ ਹੈ।

ਪ੍ਰਤੱਖਵਾਚੀ ਤੇ ਪ੍ਰਮਾਣਵਾਚੀ ਅਖਾਣ[ਸੋਧੋ]

ਪ੍ਰਤੱਖਵਾਚੀ ਅਖਾਣ ਇਕਹਿਰੇ ਭਾਵ ਵਾਲਿਆਂ ਹੁੰਦੀਆਂ ਹਨ,ਤੇ ਇਹਨਾਂ ਦੀ ਵਰਤੋਂ ਰੂਪਕ ਅਰਥਾਂ ਵਿਚ ਨਹੀਂ ਕੀਤੀ ਜਾਂਦੀ।ਪਰ ਪ੍ਰਮਾਣਵਾਚੀ ਅਖਾਣ ਵਿਚ ਰੂਪਕ ਅਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ।ਤੇ ਕਦੇ ਕਿਸੇ ਦਿਸਦੇ ਅਰਥਾਂ ਵਿਚ ਨਹੀਂ ਵਰਤਿਆ।ਇਹਨਾਂ ਦਾ ਬਾਹਰਲਾ ਅਰਥ ਤਾਂ ਅਸਲੋਂ ਇਕ ਦਿ੍ਸ਼ਟਾਂਤ ਹੈ,ਜੋ ਕਿਸੇ ਵਡੇਰੇ ਅਰਥਾਂ ਦਾ ਸੁਝਾਉ ਦੇਂਦਾ ਹੈ। 1* ਮਾਵਾਂ ਠੰਢੀਆਂ ਛਾਵਾਂ। (ਪ੍ਰਤੱਖਵਾਚੀ ਅਖਾਣ) 2* ਜ਼ਾਤ ਦੀ ਕੋੜ੍ਹ ਕਿਰਲੀ,ਸ਼ਤੀਰਾ ਨਾਲ ਜੱਫੇ।(ਪ੍ਰਮਾਣਵਾਚੀ ਅਖਾਣ)

ਵਿਪਰੀਤ ਅਰਥੇ ਅਖਾਣ[ਸੋਧੋ]

ਵਿਪਰੀਤ ਅਰਥੇ ਅਖਾਣਾਂ ਵਿਚ,ਵਿਚਾਰਾਂ ਦੀ ਏਕਤਾ ਦੀ ਥਾਂ ਅਨੇਕਤਾਂ ਵੇਖਣ ਵਿਚ ਆਉਂਦੀ ਹੈ।ਇਕ ਅਖਾਣ ਵਿਚ ਇਕ ਗੱਲ ਕਰਨ ਤੇ ਜ਼ੋਰ ਦਿੱਤਾ ਗਿਆ ਹੁੰਦਾ ਹੈ ਤੇ ਦੂਸਰੇ ਵਿਚ ਉਸ ਤੋਂ ਬਚਣ ਲਈ। ਇਕ ਵਿਚ ਕਿਸੇ ਕਰਤਵ ਨੂੰ ਲਾਭਦਾਇਕ ਦੱਸਿਆ ਜਾਂਦਾ ਹੈ,ਤੇ ਵਿਚ ਉਸੇ ਨੂੰ ਹਾਨੀਕਾਰਕ ਦੱਸਿਆ ਜਾਂਦਾ ਹੈ।ਕਿਸੇ ਅਖਾਣ ਵਿਚ ਇਕ ਗੱਲ ਦੀ ਪ੍ਰਸੰਸਾ ਕੀਤੀ ਹੁੰਦੀ ਹੈ ਤੇ ਦੂਜੇ ਵਿਚ ਨਿੰਦਿਆ।ਜਿਵੇਂ:-

 • 1 ਕਾਹਲਿਆਂ ਅਗੇ ਟੋਏ,ਕਾਹਲੀ ਦਾ ਕੰਮ ਕੀਕਣ ਹੋਏ।
 • 2 ਕਲ ਕਰਨਾ ਸੋ ਅਜ ਕਰ,ਅਜ ਕਰਨਾ ਸੋ ਹੁਣ
 ਉਮਰ ਹੱਡਾਂ ਨੂੰ ਖਾ ਰਹੀ, ਜਿਉਂ ਕਣਕੇ ਨੂੰ ਘੁਣ।

ਪੰਜਾਬੀ ਅਖਾਣਾਂ ਦੇ ਸੋਮੇ[ਸੋਧੋ]

ਪੰਜਾਬ ਵਿਚ ਪ੍ਰਚਲਤ ਤਿੰਨ ਚੋਥਾਈ ਤੋਂ ਵੀ ਅਧਿਕ ਅਖਾਣਾਂ ਦੀ ਉਤਪਤੀ ਸਵਤੰਤਰ ਤੌਰ ਉਤੇ ਹੋਈ ਹੈ ਤੇ।ਇਹ ਪੰਜਾਬ ਦੇ ਲੋਕ ਜੀਵਨ ਵਿਚੋਂ ਇਜੰ ਹੀ ਨਿਸਰ ਖਲੋਤੇ ਹਨ ਜਿਵੇਂ ਸਾਵਣ ਦੀ ਰੁੱਤ ਤੋਂ ਬਾਅਦ ਧਰਤੀ ਦੀ ਕੁਖੋਂ ਹਰਾ ਘਾਹ ਉਗੱਦਾ ਹੈ। ਪੰਜਾਬੀ ਅਖਾਣਾਂ ਦੇ ਪੰਜ ਪ੍ਰਮੁੱਖ ਸੋਮੇ ਹਨ। 1* ਲੋਕ-ਗੀਤ 2* ਬੁਝਾਰਤਾਂ 3* ਸਾਹਿਤਕ 4* ਡਕ ਤੇ ਭਡਰੀ ਰਚਿਤ 5* ਫਾਰਸੀ, ਅਰਬੀ ਤੇ ਅੰਗਰੇਜ਼ੀ ਬੋਲੀ ਤੋਂ ਅਨੁਵਾਦ

ਦੂਜਾ ਭਾਗ[ਸੋਧੋ]

ਦੂਜੇ ਭਾਗ ਨੂੰ ਵੀ ਬੇਦੀ ਨੇ ਅੱਗੋਂ 12 ਭਾਗਾਂ ਵਿਚ ਵੰਡਿਆ ਹੈ,ਜਿਸ ਵਿੱਚ ਜੀਵਨ ਨਾਲ ਸੰਬੰਧਿਤ ਵੱਖੋ-ਵੱਖ ਪੱਖਾਂ ਨੂੰ ਲੈ ਕੇ ਅਨੇਕਾਂ ਭਾਗਾਂ ਤੇ ਉਪ-ਭਾਗਾਂ ਹੇਠ ਅਖਾਣਾਂ ਨੂੰ ਅਜਿਹੀ ਵਿਉਂਤ ਨਾਲ ਦਿੱਤਾ ਹੈ ਕਿ ਹਰ ਇਕ ਅਖਾਣ ਦਾ ਸਾਡੇ ਜੀਵਨ ਵਿਚ ਸਥਾਨ ਨਿਸਚਿਤ ਹੋ ਜਾਂਦਾ ਹੈ।ਇਸ ਦੇ ਭਾਵ ਵੀ ਸਪੱਸ਼ਟ ਹੋ ਜਾਦੇ ਹਨ।ਇਸ ਰਾਹੀਂ ਪੰਜਾਬੀਆਂ ਦੇ ਸਭਿਆਚਾਰਕ ਜੀਵਨ ਬਾਰੇ ਵੀ ਜਾਣਕਾਰੀ ਪ੍ਰਾਪਤ ਹੋ ਜਾਦੀ ਹੈ।ਬੇਦੀ ਨੇ ਭਾਵੇਂ ਅਖਾਣਾਂ ਦੇ ਅਰਥ ਨਹੀਂ ਦਿੱਤੇ ਪਰ ਹਰ ਅਖਾਣ ਆਪਣੇ ਪ੍ਰਸੰਗ ਵਿਚ ਸਪਸ਼ਟ ਹੈ।ਜਿਸ ਵਿਚ ਅਖਾਣਾਂ ਬਾਰੇ ਅਖਾਣਾਂ,ਪੰਜਾਬ ਤੇ ਪੰਜਾਬੀ, ਰੱਬ ਤੇ ਮਨੁੱਖ, ਪ੍ਰਕਿਰਤੀ ਰੁਤਾਂ ਤੇ ਮੀਂਹ, ਕੁਦਰਤੀ ਕਹਿਰ,ਮਨੁੱਖ ਤੇ ਜੀਵਨ,ਮਨੁੱਖ ਤੇ ਸਰੀਰਕ ਅਵਸਥਾ, ਘਰੋਗੀ ਜੀਵਨ, ਸਮਾਜਿਕ ਤੇ ਭਾਈਚਾਰਕ ਜੀਵਨ, ਕਾਰ ਵਿਹਾਰ, ਰਾਜ ਤੇ ਸਰਕਾਰ, ਆਚਰਣ, ਕੁਝ ਉਪਦੇਸ਼ ਕੁਝ ਚੇਤਾਵਨੀਆਂ, ਪਸ਼ੂ ਪੰਛੀ, ਆਦਿ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ।

ਅਖਾਣਾਂ ਬਾਰੇ ਅਖਾਣ[ਸੋਧੋ]

"ਵਕਤ ਲੰਘ ਜਾਂਦੇ ਹਨ,
                 ਪਰ ਗੱਲ ਯਾਦ ਰਹਿੰਦੀ ਹੈ।"

ਰੱਬ ਤੇ ਮਨੁੱਖ[ਸੋਧੋ]

ਅਖਾਣਾਂ ਵਿਚ ਪ੍ਰਮਾਤਮਾ ਨੂੰ ਦਇਆਵਾਨ,ਤੇ ਦਾਤੇ ਦੇ ਸਰੂਪ ਵਿਚ ਚਿਤਿ੍ਆਂ ਜਾਂਦਾ ਹੈ।ਉਹ ਸਰਵ।ਸ਼ਕਤੀਮਾਨ ਹੈ,ਉਸ ਦੀ ਮਰਜ਼ੀ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਪ੍ਰਮਾਤਮਾ ਦੀ।ਪ੍ਰਾਪਤੀ ਦੇ ਸੋਖੇ ਰਾਹ ਦੱਸੇ ਗਏ ਹਨ। ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰਕੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

ਪ੍ਰਕਿਰਤੀ ਰੁੱਤਾਂ ਤੇ ਮੀਂਹ[ਸੋਧੋ]

ਕੋਈ ਵਿਰਲਾ ਹੀ ਵਿਅਕਤੀ ਹੋਵੇਗਾ ਜਿਸ ਨੂੰ ਆਲੇ-ਦੁਆਲੇ ਦੇ ਕੁਦਰਤੀ ਦਿ੍ਸ਼,ਅਕਾਸ਼ ਦੀ ਵਿਸ਼ਾਲਤਾ,ਬਦਲੀਆਂ ਰੁੱਤਾਂ, ਸਵੇਰ ਸਾਰ ਦੀ ਸੰਧੂਰ ਡੋਲ੍ਹਦੀ ਲਾਲੀ, ਹਵਾਵਾਂ।ਪ੍ਰਕਿਰਤੀ ਦਾ ਮਨੁੱਖੀ ਜੀਵਨ ਨਾਲ ਮਾਂ ਪੁਤਰ ਵਾਲਾ ਡੂੰਘਾ ਤੇ ਮਮਤਾ ਭਰਿਆ ਸੰਬੰਧ ਹੈ।ਮਨੁੱਖ ਦਾ ਸਭ ਤੋਂ ਨਿੱਘਾ ਤੇ ਨਿਕਟੀ ਸਾਥੀ ਮਨੁੱਖ ਨਹੀਂ ਕੁਦਰਤ ਹੈ।ਪ੍ਰਕਿ੍ਤੀ ਵਿਚ ਪ੍ਰਭੂ ਖੁਦ ਵੀ ਵਸਦਾ ਹੈ।ਪ੍ਰਕਿ੍ਤੀ ਤਾਂ ਪ੍ਰਭੂ ਦਾ ਉਹ ਆਵਾ ਹੈ ਜਿਸ ਵਿਚ ਜ਼ਿੰਦਗੀ ਧੜਕਦੀ,ਪਕਦੀ ਤੇ ਰਸਦੀ ਹੈ।ਅਖਾਣਾਂ ਵਿਚ ਪ੍ਰਕਿਰਤੀ ਤੇ ਉਸ ਦੇ ਸੁਭਾਅ ਦਾ ਵਰਣਨ ਆਮ ਮਿਲਦਾ ਹੈ।

  "ਅਸਮਾਨ ਜਿਡੇ ਖਲਾਰਿਆਂ ਲਈ, ਰੱਬ ਜਿਡੀ ਬਾਂਹ ਚਾਹੀਦੀ ਹੈ।"

ਰੁੱਤਾਂ[ਸੋਧੋ]

ਪੰਜਾਬ ਦੀਆਂ ਰੁੱਤਾਂ ਬੜੀਆਂ ਸੁਹਾਉਣੀਆਂ ਹਨ। ਇਹ ਇਤਨੀਆਂ ਮੋਹ-ਭਿਜੀਆਂ ਹਨ ਕਿ ਹਰ ਪੰਜਾਬੀ ਇਕ ਰੁੱਤ ਪਿਛੋਂ ਦੂਜੀ ਰੁੱਤ ਨੂੰ ਉਡੀਕਦਾ ਤੇ ਬਾਹਵਾਂ ਅੱਡ ਕੇ ਮਿਲਦਾ ਹੈ। ਭਾਰਤ ਦੀਆਂ ਰੁੱਤਾਂ ਨੂੰ ਛੇ ਭਾਗਾਂ ਵਿਚ ਵੰਡਿਆ ਗਿਆ ਹੈ। 1* ਬਸੰਤ 2* ਗ੍ਰੀਖਮ 3* ਬਰਖਾ 4* ਸਰਦ 5*ਪਤਝੜ

ਤੀਸਰਾ ਭਾਗ[ਸੋਧੋ]

ਬੇਦੀ ਜੀ ਨੇ ਤੀਸਰੇ ਭਾਗ ਵਿਚ ਉਹ ਲੋਕ ਵਾਰਤਾਵਾਂ ਦਿੱਤੀਆਂ ਹਨ,ਜਿਹਨਾਂ ਦਾ ਸੰਬੰਧ ਕਿਸੇ ਨਾ ਕਿਸੇ ਅਖਾਣ ਨਾਲ ਹੈ।ਇਹ ਵਾਰਤਾਵਾਂ ਕੁਝ ਕੁ ਅਖਾਣਾਂ ਦੀ ਉਤਪਤੀ ਉੱਤੇ ਚਾਨਣਾ ਪਾਉਂਦੀਆਂ ਹਨ।ਇਹਨਾਂ ਵਾਰਤਾਵਾਂ ਦਾ ਸਾਹਿਤਕ ਮੁੱਲ ਵੀ ਕਿਸੇ ਪੱਖ ਤੋਂ ਘੱਟ ਨਹੀਂ ਹੈ।ਇਸ ਕਰਕੇ ਇਹਨਾਂ ਨੂੰ ਵੀ ਸੰਭਾਲ ਲਿਆ ਗਿਆ ਹੈ। ਇਹਨਾਂ ਅਖਾਣਾਂ ਵਿਚ ਸਭ ਕੁਝ ਲੁਟਿਆਂ ਜਾਣਾ,ਅਣਜਾਣ ਹੱਥਾਂ ਵਿਚ ਮੁਸ਼ਕਿਲ ਕੰਮ ਦੇਂਣਾ,ਇਕੋ ਜਿਹਾ ਵਰਤਾਰਾ,ਸਭ ਪਾਸੇ ਵਿਗਾੜੇ,ਦੋ ਪਾਸੀਂ ਕਸਰ ਕੂਣ,ਆਦਿ।