ਸਮੱਗਰੀ 'ਤੇ ਜਾਓ

ਲੋਪੇ ਦੇ ਵੇਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੋਪੇ ਦੇ ਵੇਗਾ
ਲੋਪੇ ਦੇ ਵੇਗਾ ਦਾ ਚਿੱਤਰ
ਲੋਪੇ ਦੇ ਵੇਗਾ ਦਾ ਚਿੱਤਰ
ਜਨਮਫ਼ੇਲਿਕਸ ਆਰਟਿਊਰੋ ਲੋਪੇ ਦੇ ਵੇਗਾ ਏ ਫ਼ਰਨਾਂਡੇਜ਼
(1562-11-25)25 ਨਵੰਬਰ 1562
ਮੈਡਰਿਡ, ਸਪੇਨ
ਮੌਤ27 ਅਗਸਤ 1635(1635-08-27) (ਉਮਰ 72)
ਮੈਡਰਿਡ, ਸਪੇਨ
ਕਿੱਤਾਕਵੀ, ਨਾਟਕਕਾਰ
ਭਾਸ਼ਾਸਪੇਨੀ
ਸਾਹਿਤਕ ਲਹਿਰਬਰੌਕ
ਪ੍ਰਮੁੱਖ ਕੰਮਫ਼ਿਊਏਂਟੋਵੇਹੂਨਾ
ਦ ਡੌਗ ਇਨ ਦ ਮੈਂਗਰ
ਪਨਿਸ਼ਮੈਂਟ ਵਿਦਆਊਟ ਰਿਵੈਂਜ

ਲੋਪੇ ਦੇ ਵੇਗਾ (ਸਪੇਨੀ ਉਚਾਰਨ: [ˈlope ðe ˈβeɣa]; 25 ਨਵੰਬਰ 1562 – 27 ਅਗਸਤ 1635) ਇੱਕ ਸਪੇਨੀ ਸੁਨਹਿਰੀ ਯੁਗ ਦੇ ਬਰੌਕ ਸਾਹਿਤ ਦਾ ਇੱਕ ਮਹੱਤਵਪੂਰਨ ਲੇਖਕ ਸੀ। ਸਪੇਨੀ ਸਾਹਿਤ ਦੀ ਦੁਨੀਆ ਵਿੱਚ ਉਸਦੀ ਸ਼ੋਹਰਤ ਸਿਰਫ਼ ਮੀਗੇਲ ਦੇ ਸਰਵਾਂਤਿਸ ਨਾਲੋਂ ਹੀ ਘੱਟ ਹੈ, ਜਦਕਿ ਬਹੁਤ ਸਾਰੀ ਮਾਤਰਾ ਵਿੱਚ ਉਸ ਦੁਆਰਾ ਰਚਿਆ ਗਿਆ ਸਾਹਿਤ ਅਨਮੋਲ ਮੰਨਿਆ ਗਿਆ ਹੈ, ਜਿਸ ਨਾਲ ਉਹ ਸਾਹਿਤ ਦੀ ਦੁਨੀਆ ਦੇ ਇਤਿਹਾਸ ਵਿੱਚ ਬਹੁਉਤਪਾਦਕ ਲੇਖਕਾਂ ਵਿੱਚੋਂ ਇੱਕ ਬਣ ਜਾਂਦਾ ਹੈ। ਉਸਨੂੰ ਉਸਦੇ ਸ਼ਾਨਦਾਰ ਸੁਭਾਅ ਦੇ ਕਾਰਨ ਸਰਵਾਂਤਿਸ ਦੁਆਰਾ ਹੋਰ ਨਾਮ ਵੀ ਰੱਖੇ ਗਏ ਸਨ ਜਿਵੇਂ ਕਿ ਹਾਜ਼ਰਜਵਾਬੀ ਦਾ ਕੁਕਨੂਸ ਅਤੇ ਸੁਭਾਅ ਦਾ ਸ਼ੈਤਾਨ। ਉਸਦਾ ਜਨਮ ਮੈਡਿਰਡ ਵਿੱਚ ਇੱਕ ਘੱਟ ਜਾਣੇ ਜਾਂਦੇ ਪਰਿਵਾਰ ਵਿੱਚ ਹੋਇਆ ਸੀ ਜਿਹੜੇ ਕਿ ਕੈਂਟਾਬ੍ਰੀਆ ਦੇ ਵਾਲੇ ਦੇ ਕਾਰੀਦੋ ਤੋਂ ਉੱਥੇ ਆਏ ਸਨ। ਉਸਦਾ ਪਿਤਾ ਫ਼ੇਲਿਕਸ ਦੇ ਵੇਗਾ ਕਢਾਈ ਦਾ ਕੰਮ ਕਰਦਾ ਸੀ।

ਲੋਪੇ ਦੇ ਵੇਗਾ ਨੇ ਉਸ ਸਮੇਂ ਸਪੇਨੀ ਥੀਏਟਰ ਦਾ ਨਵੀਨੀਕਰਨ ਕੀਤਾ ਜਦੋਂ ਇਹ ਵੱਡੇ ਤੌਰ ਤੇ ਇੱਕ ਜਨਤਕ ਸੱਭਿਆਚਾਰਕ ਵਰਤਾਰਾ ਬਣ ਰਿਹਾ ਸੀ। ਉਸ ਨੇ ਇਸਦੇ ਮੁੱਖ ਗੁਣਾਂ ਨੂੰ ਪਰਿਭਾਸ਼ਿਤ ਕੀਤਾ ਅਤੇ ਉਹ ਕਾਲਡੇਰਨ ਦੇ ਲਾ ਬਾਰਗਾ ਅਤੇ ਤਿਰਸੋ ਦੇ ਮੋਲੀਨਾ ਦੇ ਨਾਲ ਸਪੇਨੀ ਥੀਏਟਰ ਨੂੰ ਨਵੀਆਂ ਉਚਾਈਆਂ ਤੇ ਲੈ ਗਿਆ। ਉਸਦੇ ਨਾਟਕਾਂ ਦੀ ਅੰਤਰਦ੍ਰਿਸ਼ਟੀ, ਡੂੰਘਾਈ ਅਤੇ ਸੌਖ ਕਰਕੇ ਉਸਨੇ ਪੱਛਮੀ ਸਾਹਿਤ ਦੇ ਸਭ ਤੋਂ ਮਹਾਨ ਨਾਟਕਕਾਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ, ਉਸਦੇ ਨਾਟਕ ਅੱਜ ਵੀ ਦੁਨੀਆ ਭਰ ਵਿੱਚ ਖੇਡੇ ਜਾਂਦੇ ਹਨ। ਇਸ ਤੋਂ ਇਲਾਵਾ ਉਸਨੂੰ ਸਪੇਨੀ ਜ਼ਬਾਨ ਦੇ ਸਭ ਤੋਂ ਵਧੀਆ ਗੀਤਕਾਰਾਂ ਅਤੇ ਨਾਵਲਕਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਹਾਲਾਂਕਿ ਅੰਗਰੇਜ਼ੀ ਭਾਸ਼ਾ ਦੀ ਦੁਨੀਆ ਵਿੱਚ ਉਸਦਾ ਬਹੁਤਾ ਨਾਮ ਨਹੀਂ ਹੈ, ਫਿਰ ਵੀ 1660 ਵਿੱਚ ਉਸਦੇ ਕੁਝ ਨਾਟਕਾਂ ਨੂੰ ਇੰਗਲੈਂਡ ਵਿੱਚ ਪੇਸ਼ ਕੀਤਾ ਗਿਆ ਸੀ ਜਦੋਂ ਇੱਕ ਡਾਇਰੀ ਲੇਖਕ ਸੈਮੂਅਲ ਪੇਪਿਸ ਨੇ ਉਸਦੇ ਨਾਟਕਾਂ ਦੇ ਕੁਝ ਰੂਪਾਂਤਰ ਅਤੇ ਅਨੁਵਾਦ ਲਿਖ ਲਏ ਭਾਵੇਂ ਉਸਨੇ ਲੇਖਕ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ।

ਲਗਭਗ 3000 ਸੌਨੇਟ, 3 ਨਾਵਲ, 4 ਲਘੂ ਨਾਵਲ, 9 ਮਹਾਂਕਾਵਿ ਅਤੇ ਤਕਰੀਬਨ 500 ਨਾਟਕ ਉਸਦੇ ਨਾਮ ਹੇਠਾਂ ਦਰਜ ਹਨ। ਹਾਲਾਂਕਿ ਗੁਣਵੱਤਾ ਦੀ ਪਹਿਲ ਵਿੱਚ ਮਾਤਰਾ ਦੇ ਕਾਰਨ ਉਸਦੀ ਕਾਫ਼ੀ ਆਲੋਚਨਾ ਹੋਈ ਸੀ ਪਰ ਫਿਰ ਵੀ ਉਸਦੇ ਘੱਟੋ-ਘੱਟ 80 ਨਾਵਲਾਂ ਨੂੰ ਸ਼ਾਹਕਾਰ ਮੰਨਿਆ ਗਿਆ ਹੈ। ਉਹ ਲੇਖਕਾਂ ਕੁਵੇਦੋ ਅਤੇ ਜੁਆਨ ਰੁਈਜ਼ ਦੇ ਅਲਾਰਕਨ ਦਾ ਦੋਸਤ ਸੀ, ਅਤੇ ਉਸਦੇ ਭਾਰੀ ਮਾਤਰਾ ਵਿੱਚ ਲਿਖੇ ਸਾਹਿਤ ਕਾਰਨ ਉਸਨੂੰ ਉਸਦੇ ਸਮਕਾਲੀ ਲੇਖਕ ਜਿਵੇਂ ਕਿ ਸਰਵਾਂਤਿਸ ਅਤੇ ਗੌਂਗੋਰਾ ਈਰਖਾ ਕਰਦੇ ਸਨ। ਉਦਾਹਰਨ ਲਈ ਗੇਟੇ ਨੇ ਇੱਕ ਵਾਰ ਇਹ ਇੱਛਾ ਜ਼ਾਹਿਰ ਕੀਤੀ ਕਿ ਕਾਸ਼ ਉਹ ਇੰਨਾ ਵਿਸ਼ਾਲ ਅਤੇ ਰੰਗਦਾਰ ਸਾਹਿਤ ਰਚ ਸਕਦਾ ਹੁੰਦਾ।[1]


ਹਵਾਲੇ[ਸੋਧੋ]

 1. Cfr. Eckermann, Conversations with Goethe: in 1828 Eckermann recorded having a conversation about the extent of author's works, in which Goethe expressed his admiration towards Lope's.

ਸਰੋਤ[ਸੋਧੋ]

 •  This article incorporates text from a publication now in the public domain: Chisholm, Hugh, ed. (1911) "Vega Carpio, Lope Felix de" Encyclopædia Britannica 27 (11th ed.) Cambridge University Press 
 • Hayes, Francis C. (1967). Lope de Vega. Twayne's World Author Series. New York: Twayne Publishers.
 • Hennigfeld, Ursula (2008). Der ruinierte Körper. Petrarkistische Sonette in transkultureller Perspektive. Würzburg: Königshausen & Neumann.
 • Ray Keck, author of Love's Dialectic: Mimesis and Allegory in the Romances of Lope de Vega
In Spanish
 • Alonso, Dámaso, En torno a Lope, Madrid, Gredos, 1972, 212 pp. ISBN 9788424904753
 • Castro, Américo y Hugo A. Rennert, Vida de Lope de Vega: (1562-1635) ed. de Fernando Lázaro Carreter, Salamanca, 1968.
 • De Salvo, Mimma, «Notas sobre Lope de Vega y Jerónima de Burgos: un estado de la cuestión», pub. en Homenaje a Luis Quirante. Cuadernos de Filología, anejo L, 2 vols., tomo I, 2002, págs. 141-156. Versión en línea revisada en 2008. URL. Consulta 28-09-2010.
 • «Lengua y literatura, Historia de las literaturas», en Enciclopedia metódica Larousse, vol. III, Ciudad de México, Larousse, 1983, págs 99-100. ISBN 968-6042-14-8
 • Huerta Calvo, Javier, Historia del Teatro Español, Madrid, Gredos, 2003.
 • Menéndez Pelayo, Marcelino, Estudios sobre el teatro de Lope de Vega, Madrid, Editorial Artes Gráficas, 1949, 6 volúmenes.
 • MONTESINOS, José Fernández, Estudios sobre Lope de Vega, Salamanca, Anaya, 1967.
 • Pedraza Jiménez, Felipe B., El universo poético de Lope de Vega, Madrid, Laberinto, 2004.
  • —, Perfil biográfico, Barcelona, Teide, 1990, págs. 3-23.
 • Rozas, Juan Manuel, Estudios sobre Lope de Vega, Madrid, Cátedra, 1990.
 • Pedraza Jiménez, Felipe B., Lope de Vega: pasiones, obra y fortuna del monstruo de naturaleza, EDAF, Madrid, 2009 (ISBN 9788441421424).
 • Arellano, Ignacio, Historia del teatro español del siglo XVII, Cátedra, Madrid, 1995 (ISBN 9788437613680).
 • Arellano, Ignacio; Mata, Carlos; Vida y obra de Lope de Vega, Bibliotheca homolegens, Madrid, 2011 (ISBN 978-84-92518-72-2).

ਬਾਹਰਲੇ ਲਿੰਕ[ਸੋਧੋ]