ਲੌਂਗ (ਗਹਿਣਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੌਂਗ ਇੱਕ ਗਹਿਣਾ ਹੈ ਜੋ ਔਰਤਾਂ ਨੱਕ ਵਿੱਚ ਪਾਉਂਦੀਆਂ ਹਨ। ਇਸਨੂੰ ਪਹਿਨਣ ਤੋਂ ਪਹਿਲਾਂ ਨੱਕ ਦੇ ਨਥਨੇ ਵਿੱਚ ਸੁਰਾਖ਼ ਕੀਤਾ ਜਾਂਦਾ ਹੈ।[1]

ਬਹੁਤ ਸਾਰੀਆਂ ਔਰਤਾਂ ਆਪਣੇ ਆਪ ਨੂੰ ਸ਼ਿੰਗਾਰਨ ਲਈ ਨੱਕ ਵਿੱਚ ਲੌਂਗ ਤੋਂ ਬਿਨਾਂ ਕੋਕਾ, ਮੁਰਕੀ ਅਤੇ ਮੱਛਲੀ ਵਰਗੇ ਹੋਰ ਸਾਜ਼ ਵੀ ਪਾਉਦੀਆਂ ਹਨ।

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਪੰਜਾਬੀ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਇਸ ਦਾ ਖਾਸ਼ ਮਹੱਤਵ ਹੈ। ਕੁਝ ਉਦਾਹਰਨਾਂ ਪੇਸ਼ ਹਨ:

"ਛਾਪੇ ਛਾਪੇ ਛਾਪੇ,
ਲੌਂਗ ਕਰਾਂ ਮਿੱਤਰਾਂ,
ਮੱਛਲੀ ਪਾਉਣਗੇ ਮਾਪੇ,
ਲੌਂਗ ਕਰਾਂ ........"

"ਤੇਰੇ ਲੌਂਗ ਦਾ ਪਿਆ ਲਿਸ਼ਕਾਰਾ,
ਹਾਲੀਆਂ ਨੇ ਹੱਲ ਡੱਕ ਤੇ।"

"ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ,
ਮੱਥੇ ਚਮਕੇ ਟਿੱਕਾ,
ਨੀ ਤੇਰੇ ਮੂਹਰੇ ਚੰਨ ਅੰਬਰਾਂ ਦਾ,
ਲੱਗਦਾ ਫਿੱਕਾ ਫਿੱਕਾ,
ਹੱਥੀ ਤੇਰੇ ਛਾਪਾਂ ਛੱਲੇ,
ਬਾਹੀੰ ਛੁੜਾ ਛਣਕੇ,
ਨੀ ਫਿਰ ਕਦ ਨੱਚੇਗੀ,
ਨੱਚ ਲੈ ਪਟੋਲਾ ਬਣਕੇ,
ਨੀ ਫਿਰ ਕਦ ........"

ਹਵਾਲੇ[ਸੋਧੋ]

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2013). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ - ਜਿਲਦ 8. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 2079. ISBN 81-7116-176-6.