ਲੌਸ ਰੇਈਅਸ ਕਾਤੋਲੀਕੋਸ ਹਸਪਤਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੋਸ ਰਿਓਸ ਕਾਤੋਲਿਕੋਸ ਹਸਪਤਾਲ

ਇਸ ਦੀ ਸਾਹਮਣੇ ਵਾਲੀ ਦੀਵਾਰ ਲਗਭਗ 16ਵੀਂ ਸਦੀ ਵਿੱਚ ਬਣਾਈ ਗਈ ਸੀ

ਬੁਨਿਆਦੀ ਜਾਣਕਾਰੀ
ਸਥਿੱਤੀ Praza do Obradoiro 1; 15705 Santiago de Compostela, A Coruña, Galicia, Spain
ਇਲਹਾਕ ਕੈਥੋਲਿਕ ਗਿਰਜਾਘਰ
Rite ਰੋਮਨ ਰਿਵਾਜ਼
ਰਾਜ ਸਪੇਨ
ਸੂਬਾ ਆ ਕੋਰੂਨੀਆ (ਸੂਬਾ)
Territory ਗਾਲੀਸੀਆ
ਸੰਗਠਨਾਤਮਕ ਰੁਤਬਾ ਹੋਟਲ
Status Active
Heritage designation 1486
ਆਰਕੀਟੈਕਚਰਲ ਟਾਈਪ ਹਸਤਪਾਲ
Architectural style ਗਾਲੀਸਿਆਈ ਨਿਰਮਾਣ ਕਲਾ (Plateresco)

ਲੋਸ ਰਿਓਸ ਕਾਤੋਲਿਕੋਸ ਹਸਪਤਾਲ (ਸਪੇਨੀ: Hospital de los Reyes Católicos), ਇੱਕ 5-ਸਟਾਰ ਪਾਰਾਦੋਰ ਹੋਟਲ ਹੈ ਜੋ ਸਾਂਤੀਆਗੋ ਦੇ ਕੋਮਪੋਸਤੇਲਾ, ਗਾਲੀਸੀਆ, ਸਪੇਨ ਵਿੱਚ ਸਥਿਤ ਹੈ। ਇਸ ਦੀ ਉਸਾਰੀ ਇੱਕ ਧਾਰਮਿਕ ਇਮਾਰਤ ਵਜੋਂ 1486 ਵਿੱਚ ਕਰਵਾਈ ਗਈ ਸੀ। ਇਸਨੂੰ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਅੱਜ ਵੀ ਚੱਲ ਰਿਹਾ ਹੋਟਲ ਮੰਨਿਆ ਜਾਂਦਾ ਹੈ। ਇਸਨੂੰ ਯੂਰਪ ਦਾ ਸਭ ਤੋਂ ਸੁਹਣਾ ਹੋਟਲ ਵੀ ਕਿਹਾ ਗਿਆ ਹੈ।[1]

15ਵੀਂ ਸਦੀ ਦੇ ਅੰਤ ਵਿੱਚ ਫਰਦੀਨਾਂਦ ਅਤੇ ਇਸਾਬੇਲ ਨੇ ਇਸ ਇਮਾਰਤ ਦੀ ਉਸਾਰੀ ਪੂਰੀ ਕਰਵਾਈ।[2]

ਕਿਸੇ ਸਮੇਂ ਇਹ ਇਮਾਰਤ ਇੱਕ ਹਸਪਤਾਲ ਦਾ ਕੰਮ ਕਰਦੀ ਸੀ।[3] 2014 ਤੱਕ ਇਸ ਹੋਟਲ ਵਿੱਚ ਇੱਕ ਖ਼ਾਸ ਗਿਣਤੀ ਤੱਕ ਤੇ ਤੀਰਥ ਯਾਤਰੀਆਂ ਨੂੰ ਮੁਫ਼ਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

ਉਸਾਰੀ[ਸੋਧੋ]

ਇਸ ਇਮਾਰਤ ਦੀ ਉਸਾਰੀ 10 ਸਾਲਾਂ ਵਿੱਚ ਪੂਰੀ ਹੋਈ। ਸਾਰੇ ਯੂਰਪ ਵਿਚੋਂ ਨਿਰਮਾਣ ਸ਼ਾਸਤਰੀ, ਮੂਰਤੀਕਾਰ ਆਦਿ ਨੂੰ ਇਸ ਪ੍ਰਾਜੈਕਟ ਉੱਤੇ ਕੰਮ ਕਰਨ ਲਈ ਬੁਲਾਇਆ ਗਿਆ। [4]

ਮੌਜੂਦਾ ਹੋਟਲ[ਸੋਧੋ]

ਅੱਜ ਇਸ ਹੋਟਲ ਨੂੰ ਦੁਨੀਆਂ ਦੇ ਸਭ ਤੋਂ ਸ਼ਾਨਦਾਰ ਹੋਟਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਵਿੱਚ 262 ਮਹਿਮਾਨਾਂ ਦੇ ਠਹਿਰਨ ਦੀ ਸਹੂਲਤ ਹੈ।[5] ਹੋਟਲ ਵਿੱਚ ਟੀਵੀ ਅਤੇ ਫ਼ਰੀ ਵਾਈ-ਫਾਈ ਸੇਵਾ ਉਪਲਬਧ ਹੈ।[5]

ਹੋਟਲ ਦੇ ਵਿੱਚ ਮੌਜੂਦ ਰੇਸਤਰਾਂ ਲਿਬਰੇਦੋਨ ਨੂੰ ਵੀ ਸਪੇਨ ਦੇ ਸਭ ਤੋਂ ਵਧੀਆ ਰੇਸਤਰਾਂ ਵਿੱਚੋਂ ਮੰਨਿਆ ਜਾਂਦਾ ਹੈ। ਇਸ ਵਿੱਚ ਮੁੱਖ ਤੌਰ ਉੱਤੇ ਸਮੂੰਦਰੀ ਖਾਣਾ ਮਿਲਦਾ ਹੈ। ਸੀ ਵਿੱਚ ਲੱਕੜ ਦੇ ਬਣੇ ਟੇਬਲਾਂ ਦੀਆਂ ਦੋ ਕਤਾਰਾਂ ਹਨ।[6] 15ਵੀਂ ਸਦੀ ਦੇ ਹਸਪਤਾਲ ਵਿੱਚ ਇਸ ਚੇਂਬਰ ਵਿੱਚ ਮੁਰਦਿਆਂ ਨੂੰ ਰੱਖਿਆ ਜਾਂਦਾ ਸੀ।[7]

ਗੈਲਰੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਸਰੋਤ[ਸੋਧੋ]

ਪੁਸਤਕ ਸੂਚੀ[ਸੋਧੋ]

ਗੁਣਕ: 42°52′53″N 8°32′45″W / 42.8814°N 8.5458°W / 42.8814; -8.5458