ਲੰਮਾ, ਪਿੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੰਮਾ, ਪਿੰਡ
ਲੰਮਾ, ਪਿੰਡ is located in Punjab
ਲੰਮਾ, ਪਿੰਡ
ਪੰਜਾਬ, ਭਾਰਤ ਵਿੱਚ ਸਥਿੱਤੀ
30°40′48″N 75°30′08″E / 30.679881°N 75.502274°E / 30.679881; 75.502274
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਰਾਏਕੋਟ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਰਾਏਕੋਟ

ਲੰਮਾ ਭਾਰਤੀ ਪੰਜਾਬ ਦੇ ਲੁਧਿਆਣਾ ਦੀ ਤਹਿਸੀਲ ਜਗਰਾਉਂ ਦਾ ਇਤਿਹਾਸਕ ਮਹੱਤਵ ਵਾਲ਼ਾ ਪਿੰਡ ਹੈ। ਪਿੰਡ ਹੈ।[1][2] ਦਰਅਸਲ ਇਸ ਪਿੰਡ ਦਾ ਜ਼ਿਕਰ ਕਰਨ ਵੇਲੇ; ‘ਲੰਮਾ-ਜੱਟਪੁਰਾ’ ਜਾਂ ‘ਲੰਮੇ-ਜੱਟਪੁਰੇ’, ਲਿਖ ਦਿੱਤਾ ਜਾਂਦਾ ਹੈ। ਦਰਅਸਲ ਇਹ ਦੋਵੇਂ ਵੱਖੋ-ਵੱਖਰੇ ਪਿੰਡ ਹਨ। ਪਿੰਡ ਲੰਮਾ ਅਤੇ ਜੱਟਪੁਰਾ ਲਾਗਵੇਂ ਦੋ ਪਿੰਡਾਂ ਵਿੱਚਕਾਰ ਪੈਂਦਾ ਛੱਪੜ ਹੀ ਦੋਵੇਂ ਪਿੰਡਾਂ ਦੀ ਹੱਦਬੰਦੀ ਕਰਦਾ ਹੈ। ਦੋਹਾਂ ਦੀਆਂ ਪੰਚਾਇਤਾਂ ਅਤੇ ਚੋਣ ਹਲਕੇ ਵੱਖਰੇ-ਵੱਖਰੇ ਹਨ। ਦੋਹਾਂ ਪਿੰਡਾਂ ਦੇ ਲੋਕਾਂ ਦੇ ਸਭਾਉ ਦੀ ਤਾਸੀਰ ਵੀ ਬਿੱਲਕੁਲ ਵੱਖਰੀ ਹੈ। ਬ੍ਰਿਟਿਸ਼ ਰਾਜ ਦੇ ਸਮੇਂ ਪੰਜਾਬ ਦੇ ਬੰਦੋਬਸਤ ਅਰਾਜੀ ਸੰਨ 1882-83 ਅਨੁਸਾਰ, ਜਿਸ ਦੀ “ਨਕਲ ਪਤ੍ਹਤ” ਪਟਵਾਰ ਦਫ਼ਤਰ ਕਾਨੂੰਗੋ, ਜਗਰਾਉਂ ਵਿਖੇ ਉਪਲੱਭਦ ਹੈ “ਸੱਜ਼ਰਾ ਨਸਬ” ਵਿਚ ਦਿਤੀ ਤਫਸੀਲ ਮੁਤਾਬਕ, ਲੰਮਾ ਪਿੰਡ ਦਾ ਰਣਧੀਰ ਉਰਫ਼ ਲੰਮਾ ਜੱਟ ਢਿਲੋਂ ਅਤੇ ਕੁਲ੍ਹਾ ਜੱਟ ਤੱਤਲਾ“ ਨੇ ਰਾਏ ਕਿਆਂ ਨੂੰ ਨਜ਼ਰਾਨਾ ਤਾਰਕੇ ਮਾਲਕਾਨਾ” ਕਬਜ਼ਾ ਹਾਸਲ ਕੀਤਾ ਸੀ ਤੇ ਹਰ ਸਾਲ, ਉਸ ਸਮੇਂ ਦੇ ਰੇਟ ਮੁਤਾਬਕ ਮਾਮਲਾ ਅਰਾਜ਼ੀ ਜਿਸ ਦਾ ਵੇਰਵਾ ਦਿੱਤਾ ਹੋਇਆ ਹੈ, ਰਾਏ ਕਿਆਂ ਨੂੰ ਰਾਏਕੋਟ ਵਿਖੇ ਤਾਰਦੇ ਸਨ। ਦੋਨੋਂ ਜਰਵਾਣੇ ਜੱਟ ਸਨ ਪਰ ਰਣਧੀਰ ਉਰਫ਼ ਲੰਮਾ “ਸਰਗੁਣਾ” ਸੀ। ਇਸ ਤੋਂ ਪਿੰਡ ਦਾ ਨਾਉਂ 'ਲੰਮਾ’ ਹੀ ਪੈ ਗਿਆ। ਰਾਏ ਕਲ੍ਹੇ ਨਾਲ ਉਸ ਸਮੇਂ ਉਨ੍ਹਾਂ ਦੇ ਵਾਰਸਾਂ ਦਾ ਗੂੜਾ ਮੇਲ-ਜੋਲ ਸੀ। ਇਕ ਦੂਜੇ ਦੇ ਪੂਰੇ ਇਤਬਾਰੀ ਤੇ ਸਹਾਇਕ ਸਨ।

ਹਵਾਲੇ[ਸੋਧੋ]

  1. http://pbplanning.gov.in/districts/Raikot.pdf
  2. ਬਚਨ ਦੀ ਕਰਾਮਾਤ. ਗੁਰਨਾਮ ਸਿੰਘ ਬਿੰਜਲ. 1998.  |first1= missing |last1= in Authors list (help)