ਵਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
" | ਵਣ
Salvadora oleoides Bra39.png
" | ਵਿਗਿਆਨਿਕ ਵਰਗੀਕਰਨ
ਜਗਤ: ਪੌਦਾ
Division: ਮੈਗਨੋਲੀਓਫ਼ਾਈਟਾ
ਵਰਗ: ਮੈਗਨੋਲੀਓਸਾਈਡਾ
ਤਬਕਾ: ਬਰਾਸੀਕੇਲਜ
ਪਰਿਵਾਰ: ਸਲਵਾਡੋਰਾਸੀ
ਜਿਣਸ: ਸਲਵਾਡੋਰਾ
ਪ੍ਰਜਾਤੀ: ਐੱਸ ਓਲੀਓਡੇਸ
" | Binomial name
ਸਲਵਾਡੋਰਾ ਓਲੀਓਡੇਸ
ਡੇਕਨੇ.[1]

ਵਣ ਭਾਰਤ ਅਤੇ ਪਾਕਿਸਤਾਨ ਅਤੇ ਦੱਖਣੀ ਇਰਾਨ ਵਿੱਚ ਮਿਲਣ ਵਾਲਾ ਝਾੜਨੁਮਾ ਰੁੱਖ ਹੈ।ਇਰਾਨ ਵਿੱਚ ਇਸਨੂੰ ਤੂਚ (توچ) ਕਹਿੰਦੇ ਹਨ। ਹਿੰਦ ਉੱਪ-ਮਹਾਂਦੀਪ ਵਿੱਚ Vann, ون/ਵਣ (ਪੰਜਾਬੀ) ਜਾਲ/ਪੀਲੂ (ਹਿੰਦੀ), ਆਦਿ ਨਾਮ ਇਸ ਰੁੱਖ ਲਈ ਮਿਲਦੇ ਹਨ।

ਵੇਰਵਾ ਵਿਸਤਾਰ[ਸੋਧੋ]

ਭਾਰਤ ਦੇ ਹਰਿਆਣਾ ਪ੍ਰਦੇਸ਼ ਦੇ ਫਰੀਦਾਬਾਦ ਜਿਲੇ ਵਿੱਚ ਹੋਡਲ ਵਿਖੇ ਹਰਾ ਭਰਾ ਵਣ ਦਾ ਰੁੱਖ

ਵਣ ਸਦਾਬਹਾਰ ਰੁੱਖ ਹੈ। ਇਸ ਦੇ ਪੱਤੇ ਨਿੱਕੇ ਨਿੱਕੇ ਹੁੰਦੇ ਹਨ। ਮੋਟੇ ਪੱਤੇ ਦੇ ਉੱਪਰ ਬਹੁਤ ਪਤਲੀ ਝਿੱਲੀ ਹੁੰਦੀ ਹੈ। [2] ਵਣ ਦੇ ਪੱਤੇ ਅਤਿ ਦੀ ਗਰਮੀ ਦੌਰਾਨ ਵੀ ਆਪਣੇ ਜਮ੍ਹਾਂ ਪਾਣੀ ਨੂੰ ਸੰਜਮ ਨਾਲ ਵਰਤਦੇ ਹੋਏ ਸੋਕਾ ਝੱਲ ਲੈਂਦੇ ਹਨ। ਟਾਹਣੀਆਂ ਅਤੇ ਪੱਤੇ ਤੇਜ਼ ਤਿੱਖੜ ਗਰਮੀਆਂ ਵਿੱਚ ਵੀ ਹਰੇ ਕਚੂਰ ਰਹਿੰਦੇ ਹਨ। ਇਸ ਦੇ ਪੱਤੇ ਲਗਭਗ ਇੱਕ ਇੰਚ ਲੰਮੇ ਅਤੇ 1/3 ਇੰਚ ਚੌੜੇ ਹੁੰਦੇ ਹਨ।[3] ਇਸ ਦੇ ਟਾਹਣੇ ਘੱਟ ਹੁੰਦੇ ਹਨ ਪਰ ਪੱਤੇ ਸੰਘਣੇ ਹੁੰਦੇ ਹਨ। ਇਹ ਰੁੱਖ 12-15 ਫੁੱਟ ਉੱਚਾ ਤੇ ਚੁਫੇਰੇ ਫੈਲਿਆ ਹੁੰਦਾ ਹੈ ਅਤੇ ਇਸ ਦੇ ਕੰਡੇ ਨਹੀਂ ਹੁੰਦੇ। ਇਸ ਦੇ ਟਾਹਣੇ ਸਿੱਧੇ ਉੱਪਰ ਨੂੰ ਜਾਣ ਦੀ ਥਾਂ ਵਿੰਗੇ-ਟੇਢੇ ਪਾਸਿਆਂ ਨੂੰ ਫੈਲੇ ਹੁੰਦੇ ਹਨ, ਵਣ ਦਾ ਰੁੱਖ ਆਪਣੇ ਪੌਰੇ ਉੱਪਰ ਛਤਰੀਦਾਰ ਅਕਾਰ ਬਣਾ ਲੈਂਦਾ ਹੈ। ਵਣਦੇ ਫਲ ਨੂੰ ਪੀਲੂ ਕਹਿੰਦੇ ਹਨ। ਇਹ ਲਾਲ ਰੰਗ ਦੇ ਛੋਟੇ ਛੋਟੇ ਬੇਰ ਜਿਹੇ ਹੁੰਦੇ ਹਨ।

ਪੰਜਾਬੀ ਸੱਭਿਆਚਾਰ ਵਿੱਚ[ਸੋਧੋ]

ਲੋਕਗੀਤਾਂ ਵਿੱਚ[ਸੋਧੋ]

ਫਾਲਤੂ ਜਾਣਕਾਰੀ[ਸੋਧੋ]

ਵਣ ਸਣ ਪੀਲਾਂ ਪੱਕੀਆਂ ਨੀਂ ਮੇਰੀ ਰਾਣੀਏ ਮਾਏ,
ਹੋਈਆਂ ਲਾਲੋ ਲਾਲ ਨੀ ਭਲੀਏ।
ਧੀਆਂ ਨੂੰ ਸਹੁਰੇ ਤੋਰ ਕੇ,
ਉੱਤੇਰਾ ਕੇਹਾ ਲਗਦਾ ਜੀਅ ਨ੍ਹੀਂ ਭਲੀਏ।'

ਹਵਾਲੇ[ਸੋਧੋ]

  1. "Salvadora oleiodes Decne.". Germplasm Resources Information Network. United States Department of Agriculture. 2006-07-31. Retrieved 2010-08-21. 
  2. ਆਖ਼ਰੀ ਸਾਹ ਫਰੋਲਦਾ ‘ਵਣ’
  3. http://nztasveernews.co.nz/?p=5208