ਵਰਜੀਨੀਆ ਈ. ਜੋਨਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਰਜੀਨੀਆ ਈ. ਜੋਨਸਨ
ਜਨਮਮੈਰੀ ਵਰਜੀਨੀਆ ਇਸ਼ੇਲਮਨ
(1925-02-11)ਫਰਵਰੀ 11, 1925
ਸਪਰਿੰਗਫ਼ੀਲਡ, ਮਿਸੁਰੀ, ਸੰਯੁਕਤ ਰਾਜ
ਮੌਤਜੁਲਾਈ 24, 2013(2013-07-24) (ਉਮਰ 88)
ਸੈਂਟ ਲੁਇਸ, ਮਿਸੁਰੀ, ਸੰਯੁਕਤ ਰਾਜ
ਰਾਸ਼ਟਰੀਅਤਾਅਮਰੀਕੀ
ਹੋਰ ਨਾਂਮਵਰਜੀਨੀਆ ਗਿਬਸਨ
ਸਿੱਖਿਆਡਰੁਰੀ ਕਾਲਜ
University of Missouri
Kansas City Conservatory of Music
Washington University in St. Louis
ਪੇਸ਼ਾਲਿੰਗ ਵਿਗਿਆਨ
ਪ੍ਰਸਿੱਧੀ ਮਾਸਟਰਸ ਅਤੇ ਜੋਨਸਨ ਮਨੁੱਖੀ ਲਿੰਗਕਤਾ ਖੋਜੀ ਟੀਮ
ਸਾਥੀਘੱਟ ਸਮੇਂ ਦੇ ਵਿਆਹ
ਜਾਰਜ ਜੋਹਨਸਨ (1950–1956)
ਵਿਲੀਅਮ ਐਚ. ਮਾਸਟਰਸ (1971–1992)
ਬੱਚੇ2

ਵਰਜੀਨੀਆ ਈ. ਜੋਨਸਨ, ਜਨਮ ਮੈਰੀ ਵਰਜੀਨੀਆ ਇਸ਼ੇਲਮਨ[1] (11 ਫਰਵਰੀ, 1925 –  24 ਜੁਲਾਈ, 2013),[2] ਇੱਕ ਅਮਰੀਕੀ ਲਿੰਗ ਵਿਗਿਆਨੀ, ਇਸਨੂੰ ਵਧੇਰੇ ਮਾਸਟਰਸ ਐਂਡ ਜੋਨਸਨ ਰਿਸਰਚ ਟੀਮ ਦੀ ਮੈਂਬਰ ਵਜੋਂ ਵੀ ਜਾਣਿਆ ਜਾਂਦਾ ਸੀ।[3] ਵਿਲੀਅਮ ਐੱਚ. ਮਾਸਟਰਜ਼ ਦੇ ਨਾਲ, ਇਸ ਨੇ ਮਨੁੱਖੀ ਜਿਨਸੀ ਪ੍ਰਤੀਕਰਮ ਦੀ ਪ੍ਰਕਿਰਤੀ ਦੀ ਖੋਜ ਕੀਤੀ ਅਤੇ 1957 ਤੋਂ ਲੈ ਕੇ 1990 ਦੇ ਦਸ਼ਕ ਤੱਕ ਜਿਨਸੀ ਬਿਮਾਰੀਆਂ ਅਤੇ ਬਿਮਾਰੀਆਂ ਦਾ ਨਿਦਾਨ ਅਤੇ ਇਲਾਜ ਦੀ ਜਾਂਚ ਕੀਤੀ।

ਮੁੱਢਲਾ ਜੀਵਨ[ਸੋਧੋ]

ਵਰਜੀਨੀਆ ਦਾ ਜਨਮ ਸਪਰਿੰਗਫ਼ੀਲਡ, ਮਿਸੁਰੀ ਵਿੱਚ ਹੋਇਆ ਅਤੇ ਇਹ ਇਡਨਾ ਅਤੇ ਹਰਸ਼ੇਲ "ਹੈਰੀ" ਇਸ਼ੇਲਮੈਨ, ਇੱਕ ਕਿਸਾਨ, ਦੀ ਧੀ ਸੀ।[4] ਇਸਦੇ ਦਾਦਾ-ਦਾਦੀ ਐਲਡੀਐਸ ਚਰਚ ਦੇ ਮੈਂਬਰ ਸਨ ਅਤੇ ਇਸਦੇ ਪਿਤਾ ਦਾ ਹੇਸਿਅਨ ਵੰਸ਼ ਨਾਲ ਸਬੰਧ ਹੈ। ਜਦੋਂ ਇਹ ਪੰਜ ਸਾਲ ਦੀ ਸੀ ਤਾਂ ਇਸਦਾ ਪਰਿਵਾਰ ਪਾਲੋ ਆਲਟੋ, ਕੈਲੀਫੋਰਨੀਆ ਵਿੱਚ ਚਲੇ ਗਏ ਜਿੱਥੇ ਇਸਦੇ ਪਿਤਾ ਨੇ ਹਸਪਤਾਲ ਵਿੱਚ ਸਫਾਈ ਕਰਨ ਵਾਲੇ ਦਾ ਕੰਮ ਕੀਤਾ। ਬਾਅਦ ਵਿੱਚ ਇਸਦਾ ਪਰਿਵਾਰ ਮਿਸੁਰੀ ਅਤੇ ਫਾਰਮਿੰਗ ਵਾਪਿਸ ਚਲੇ ਗਏ।  

ਜੋਨਸਨ ਸੈਂਟ ਲੁਇਸ, ਮਿਸੁਰੀ ਚਲੀ ਗਈ, ਜਿੱਥੇ ਇਹ ਸੈਂਟ ਲੁਇਸ ਡੇਲੀ ਰਿਕਾਰਡ ਲਈ ਇੱਕ ਬਿਜਨੇਸ ਲੇਖਿਕਾ ਬਣੀ। 

ਲਿੰਗਕ ਕਾਰਜ[ਸੋਧੋ]

ਜੋਨਸਨ 1957 ਵਿੱਚ ਵਿਲੀਅਮ ਐਚ.ਮਾਸਟਰਸ ਨੂੰ ਮਿਲੀ ਜਦੋਂ ਵਿਲੀਅਮ ਨੇ ਇਸਨੂੰ ਸੈਂਟ ਲੁਇਸ ਦੀ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਪ੍ਰਸੂਤੀ ਵਿਗਿਆਨ ਦੀ ਰਿਸਰਚ ਅਸਿਸਟੈਂਟ ਵਜੋਂ ਚੁਣਿਆ। ਮਾਸਟਰ ਨੇ ਇਸਨੂੰ ਮੈਡੀਕਲ ਟਰਮਿਨਲਲੋਜੀ, ਥੈਰਪੀ ਅਤੇ ਖੋਜ ਦੀ ਸਿਖਲਾਈ ਦਿੱਤੀ ਅਤੇ ਕੁਝ ਸਾਲ ਇਸਨੇ ਮਾਸਟਰਸ ਦੀ ਬਤੌਰ ਅਸਿਸਟੈਂਟ ਕੰਮ ਕੀਤਾ। 

ਨਿੱਜੀ ਜੀਵਨ[ਸੋਧੋ]

20ਵਿਆਂ ਦੇ ਸ਼ੁਰੂ ਵਿਚ, ਜੋਨਸਨ ਨੇ ਇੱਕ ਮਿਸੁਰੀ ਰਾਜਨੀਤੀਵੇਤਾ ਨਾਲ ਵਿਆਹ ਕਰਵਾਇਆ ਪਰ ਇਹ ਵਿਆਹ ਸਿਰਫ਼ ਦੋ ਦਿਨ ਦਾ ਹੀ ਸੀ। ਫਿਰ ਇਸਨੇ ਇੱਕ ਵਡੇਰੀ ਉਮਰ ਦੇ ਵਕੀਲ ਨਾਲ ਵਿਆਹ ਕਰਵਾਇਆ ਉਸ ਨਾਲ ਵੀ ਵਰਜੀਨੀਆ ਨੇ ਤਲਾਕ ਲਈ ਲਿਆ। 1950 ਵਿੱਚ, ਜੋਨਸਨ ਨੇ ਬੈਂਡਲੀਡਰ ਜਾਰਜ ਜੋਨਸਨ ਨਾਲ ਵਿਆਹ ਕਰਵਾਇਆ ਜਿਸ ਨਾਲ ਇਸਦੇ ਦੋ ਬੱਚੇ, ਇੱਕ ਮੁੰਡਾ ਅਤੇ ਇੱਕ ਕੁੜੀ, ਹੋਏ ਅਤੇ ਬਾਅਦ ਵਿੱਚ 1956 ਵਿੱਚ ਇਨ੍ਹਾਂ ਨੇ ਤਲਾਕ ਲਈ ਲਿਆ। 1971 ਵਿੱਚ, ਜੋਨਸਨ ਨੇ ਵਿਲੀਅਮ ਮਾਸਟਰਸ ਨਾਲ ਵਿਆਹ ਕਰਵਾਇਆ। ਇਹਨਾਂ ਨੇ 1993 ਵਿੱਚ ਤਲਾਕ ਲਈ ਲਿਆ, ਪਰ ਇਹਨਾਂ ਨਰ ਪੇਸ਼ੇਵਰ ਤੌਰ ਉੱਪਰ ਸਾਂਝ ਬਣਾਈ ਰੱਖੀ। ਜੋਨਸਨ ਦੀ ਮੌਤ 2013 ਵਿੱਚ ਕੁਝ ਬਿਮਾਰੀਆਂ ਦੀ ਪੇਚੀਦਗੀਆਂ ਕਾਰਨ ਹੋਈ।[5][6]

ਪ੍ਰਸਿੱਧ ਸਭਿਆਚਾਰ ਵਿੱਚ[ਸੋਧੋ]

ਅਮਰੀਕੀ ਕੇਬਲ ਨੈਟਵਰਕ ਸ਼ੋਆਟਾਈਮ ਨੇ 29ਸਤੰਬਰ, 2013 ਨੂੰ ਮਾਸਟਰਸ ਆਫ਼ ਸੈਕਸ ਨਾਂ ਦਾ ਇੱਕ ਡਰਾਮਾ ਭਰਪੂਰ ਟੀਵੀ ਸੀਰੀਜ਼ ਦੀ ਸ਼ੁਰੂਆਤ ਕੀਤੀ ਜੋ 2009 ਦੀ ਜੀਵਨੀ ਉਪਰ ਅਧਾਰਿਤ ਸੀ ਅਤੇ ਇਸ ਵਿੱਚ ਨਾਂ ਹੂ-ਬ-ਹੂ ਵਰਤੇ ਗਏ। ਇਸ ਸੀਰੀਜ਼ ਦੀ ਸਟਾਰ ਲੀਜ਼ੀ ਕਾਪਲਨ ਨੇ ਜੋਹਨਸਨ ਦੀ ਭੂਮਿਕਾ ਨਿਭਾਈ। 

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]