ਸਮੱਗਰੀ 'ਤੇ ਜਾਓ

ਵਰਤੋਂਕਾਰ:Gurvinder Singh Ahluwalia/ਜਾਣ-ਪਛਾਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੈਬਲ ਵਰਤੋਂਕਾਰ ਜਾਣਕਾਰੀ
pa-N ਇਸ ਵਰਤੋਂਕਾਰ ਕੋਲ਼ ਪੰਜਾਬੀ ਦੀ ਮੂਲ ਸਮਝ ਹੈ।
en-4 This user has near native speaker knowledge of English.
hi-4 इस सदस्य को हिन्दी का लगभग मातृभाषा स्तर का ज्ञान है।
ਭਾਸ਼ਾ ਅਨੁਸਾਰ ਵਰਤੋਂਕਾਰ
Gurvinder_Singh_Ahluwalia ਤੁਹਾਡਾ ਵਿਕੀਪੀਡੀਆ ਤੇ ਸਵਾਗਤ ਕਰਦਾ ਹੈ
"ਜਦੋਂ ਮੈਂ ਅਪਣੇ ਆਪ ਨੂੰ ਅਤੇ ਸੋਚਣ ਦੇ ਅਪਣੇ ਤਰੀਕਿਆਂ ਦੀ ਪਰਖ ਕਰਦਾ ਹਾਂ, ਤਾਂ ਮੈਂ ਇਸ ਨਤੀਜੇ ਉੱਤੇ ਪਹੁੰਚਦਾ ਹਾਂ ਕਿ ਕਲਪਨਾ ਦਾ ਤੋਹਫ਼ਾ ਸਕਾਰਾਤਮਿਕ ਜਾਣਕਾਰੀ ਪ੍ਰਾਪਤ ਕਰਨ ਵਾਲੇ ਮੇਰੇ ਟੇਲੈਂਟ ਤੋਂ ਮੇਰੇ ਲਈ ਜਿਆਦਾ ਮਾਇਨੇ ਰੱਖਦਾ ਹੈ।" -ਅਲਬਰਟ ਆਈਨਸਟਾਈਨ
ਅੱਜ ਦੀ ਖਾਸ ਯੋਜਨਾ
A resource for scholars and others interested in media literacy. The materials were originally developed by graduate students enrolled in a course taught by Professor Renee Hobbs at Temple University's School of Communication and Theater, and has been further developed by succeeding versions of the same course. The course looks at media literacy in a wide context, and is of relevance to secondary education, tertiary education, research and education outside the formal sector.

ਵਰਤੋਂਕਾਰ:Gurvinder Singh Ahluwalia/ਸੱਥ
ਬਾਸਟਿੱਲੇ ਦਾ ਤੂਫਾਨ
This painting depicts the storming of the Bastille in 1789, which marked the beginning of the French Revolution. ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ

History paintings - Images of the French Revolution
The Wikimedia Atlas of World History
Images relating to the history of France - History images in general


ਇਹ ਤਸਵੀਰ
ਵਿੱਦਿਅਕ ਤਸਵੀਰਾਂ ਦਾ ਹਿੱਸਾ ਹੈ, ਜੋ ਵਿੱਦਿਆ ਵਿੱਚ ਅਨੇਕਾਂ ਮੁਫ਼ਤ ਇੰਟਰਨੈੱਟ ਮੀਡੀਆ ਦੀ ਵਰਤੋਂ ਅਤੇ ਉਪਲਬਧਤਾ ਬਾਰੇ ਸਿੱਖਿਅਕਾਂ ਵਿਚਕਾਰ ਜਾਗਰੂਕਤਾ ਵਧਾਉਂਦੀ ਹੈ

ਇਹ ਸਫ਼ਾ ਕਿਸ ਮਕਸਦ ਲਈ ਹੈ?

ਕੀ ਤੁਸੀਂ ਮੱਦਦ ਕਰ ਸਕਦੇ ਹੋ?
ਚੀਜ਼ਾਂ ਜੋ ਤੁਸੀਂ ਕਰ ਸਕਦੇ ਹੋ

ਵਿਕੀਪੀਡੀਆ ਲੇਖਾਂ ਵਿੱਚ ਯੋਗਦਾਨ

ਕੋਈ ਵੀ ਵਿਕੀਪੀਡੀਆ ਵਿੱਚ ਸਮੱਗਰੀ ਯੋਗਦਾਨ ਪਾ ਸਕਦਾ ਹੈ। ਕਿਰਪਾ ਕਰਕੇ ਪਹਿਲਾਂ ਇੱਕ ਵਿਕੀਪੀਡੀਆ ਖਾਤਾ ਬਣਾ ਲਓ।

ਕਿਰਪਾ ਕਰਕੇ ਸਾਡੇ ਨਾਲ ਕੰਮ ਕਰਨ ਲਈ ਇਸ ਸਫ਼ੇ ਤੇ ਜਾਓ ਕਿ ਕਿਵੇਂ ਇਸ ਦਾ ਵਿਕਾਸ ਹੋ ਸਕਦਾ ਹੈ।

ਸ਼ੁਰੂ ਕਰਨ ਵਿੱਚ ਮੱਦਦ

ਵਿਕੀਪੀਡੀਆ ਇੰਟਰਨੈੱਟ 'ਤੇ ਮੁਫ਼ਤ ਗਿਆਨ/ਵਿਗਿਆਨ ਦੇ ਮਾਮਲੇ ਵਿੱਚ ਮੋਹਰੀ ਵੈੱਬਸਾਈਟਾਂ ਵਿੱਚੋਂ ਇੱਕ ਹੈ। ਇਸਨੂੰ ਦੁਨੀਆ ਭਰ ਦੀਆਂ ਭਾਸ਼ਾਵਾਂ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇੱਕ ਵਿਸ਼ਾਲ ਵਿਸ਼ਵਕੋਸ਼ ਬਣਾਇਆ ਜਾ ਰਿਹਾ ਹੈ, ਜਿਸਨੂੰ ਬਣਾਉਣ ਵਿੱਚ ਦੁਨੀਆ ਭਰ ਦੇ ਸੋਧਕ ਸਰਗਰਮ ਹਨ। ਪੰਜਾਬੀ ਭਾਸ਼ਾ ਵੀ ਇਸ ਦੌੜ ਵਿੱਚ ਸ਼ਾਮਲ ਹੈ।

ਬਣਤਰ ਸੰਦ

ਵਿਕੀਪੀਡੀਆ ਵੈੱਬਸਾਈਟ ਨੂੰ ਆਮ ਵੈੱਬਸਾਈਟਾਂ ਦੇ ਸੌਫਟਵੇਅਰ ਨਾਲੋਂ ਕਾਫ਼ੀ ਸੌਖੇ ਸੰਦਾਂ ਨਾਲ ਸੋਧਿਆ ਜਾ ਸਕਦਾ ਹੈ। ਬੇਸ਼ੱਕ, ਵਿਕੀਪੀਡੀਆ 'ਤੇ ਬਹੁਤ ਸਾਰੇ ਸੰਦ ਅਤੇ ਫਰਮੇ ਉਪਲਬਧ ਹਨ, ਜਿਨ੍ਹਾਂ ਨੂੰ ਵਿਸਥਾਰ ਵਿੱਚ ਦੱਸਿਆ ਗਿਆ ਹੈ ਅਤੇ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ, ਪਰ ਆਮ ਤੌਰ 'ਤੇ ਜ਼ਿਆਦਾਤਰ ਪਾਠਕ ਸਾਰੇ ਸੰਦਾਂ, ਫਰਮਿਆਂ ਆਦਿ ਤੱਕ ਪਹੁੰਚਣ ਵਿੱਚ ਬਹੁਤ ਸਮਾਂ ਲੈਂਦੇ ਹਨ ਅਤੇ ਕੁਝ ਨਵੀਆਂ ਚੀਜ਼ਾਂ ਸਿੱਖਣ ਤੋਂ ਰਹਿ ਜਾਂਦੇ ਹਨ। ਇਹ ਸਾਰੇ ਸੰਦ, ਫਰਮਿਆਂ ਆਦਿ ਇੱਕੋ ਵਰਕੇ 'ਤੇ ਇਕੱਠੇ ਨਹੀਂ ਕੀਤੇ ਜਾ ਸਕਦੇ, ਪਰ ਫਿਰ ਵੀ, ਕਾਫ਼ੀ ਸਾਰੇ ਫਰਮਿਆਂ ਅਤੇ ਸੰਦਾਂ ਵਿੱਚੋਂ ਜਿਨ੍ਹਾਂ ਦੀ ਵਰਤੋਂ ਹਰ ਸੋਧਕ ਵੱਲੋਂ ਕੀਤੀ ਜਾ ਸਕਦੀ ਹੈ, ਬੁਨਿਆਦੀ ਅਤੇ ਉੱਨਤ ਦੋਵੇਂ, ਮੁੱਢਲੇ ਸੰਦ ਅਤੇ ਫਰਮਿਆਂ ਹੇਠ ਲਿਖੇ ਹਨ;

ਦੋਹਰੀ ਵਰਗ-ਵਾਲੇ ਬਰੈਕਟ ਸੰਦ

ਇਹ ਸੰਦ ਜੇਹੜੇ ਸ਼ਬਦ ਦੇ ਆਲੇ-ਦੁਆਲੇ ਹੁੰਦਾ ਏ।

[[]]

ਇੱਕ ਕੜੀ ਵਜੋਂ ਵਰਤਿਆ ਜਾਂਦਾ ਹੈ, ਉਹ ਸ਼ਬਦ ਉਹਨਾਂ ਸ਼ਬਦ-ਜੋੜ ਵਾਲੇ ਸਿਰਲੇਖ ਵਾਲੇ ਕਿਸੇ ਹੋਰ ਮੁੱਢਲੇ ਵਰਕੇ ਨਾਲ ਜੁੜ ਜਾਂਦਾ ਹੈ। ਉਦਾਹਰਨ ਲਈ, ਜੇਕਰ ਸ਼ਬਦ "ਭੌਤਿਕ ਵਿਗਿਆਨ" ਨੂੰ ਇਸਦੇ ਸੰਬੰਧ ਵਰਕੇ ਨਾਲ ਜੋੜਨ ਲਈ ਲਿਖਣਾ ਹੈ, ਤਾਂ ਕੜੀ ਭੌਤਿਕ ਵਿਗਿਆਨ ਲਿਖ ਕੇ ਬਣਾਇਆ ਜਾਂਦਾ ਹੈ, ਜਿਸ ਕਾਰਨ ਜਦੋਂ ਵਰਕਾ ਛੱਪਦਾ ਹੈ, ਤਾਂ ਇਹ ਸ਼ਬਦ ਨੀਲੇ ਰੰਗ ਵਿੱਚ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਜਿਸ 'ਤੇ ਕੜੀ 'ਤੇ ਨੱਪਿਆ ਜਾ ਸਕਦਾ ਹੈ। ਜੇਕਰ ਇਸ ਨਾਂ ਦਾ ਕੋਈ ਸ਼ਬਦ ਅਜੇ ਤੱਕ ਸਿਰਲੇਖ ਦੇ ਰੂਪ ਵਿੱਚ ਕਿਸੇ ਵਰਕੇ ਵੱਲੋਂ ਨਹੀਂ ਬਣਾਇਆ ਗਿਆ ਹੈ, ਤਾਂ ਇਸਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਇਸ 'ਤੇ ਨੱਪਣ 'ਤੇ ਇਸ ਨਾਂ ਨਾਲ ਸਬੰਧ ਇੱਕ ਨਵਾਂ ਵਰਕਾ ਬਣਾਉਣ ਲਈ ਸੱਦਾ ਦਿੱਤਾ ਜਾਂਦਾ ਹੈ।

ਦੋਹਰੀਆਂ ਘੁੰਗਰਾਲੀਆਂ ਬਰੈਕਟਾਂ

ਇਸ ਸੰਦ ਦੀ ਵਰਤੋਂ ਇੱਕ ਸਿਰਲੇਖ ਲਈ ਇੱਕ ਫਰਮੇ ਵਜੋਂ ਕੀਤੀ ਜਾ ਸਕਦੀ ਹੈ।

{{}}

ਦੀ ਵਰਤੋਂ ਬਣਾ ਕੇ ਕੀਤੀ ਜਾਂਦੀ ਹੈ ਅਤੇ ਸੰਬੰਧਿਤ ਸ਼ਬਦ ਦਾ ਫਰਮਾ ਆਪਣੇ ਆਪ ਉਸ ਥਾਂ 'ਤੇ ਖੁੱਲ੍ਹ ਜਾਂਦਾ ਹੈ ਅਤੇ ਇਹ ਫਰਮਾ ਇੱਕ ਵੱਖਰੇ ਵਰਕੇ 'ਤੇ ਵੱਖਰੇ ਤੌਰ 'ਤੇ ਬਣਾਇਆ ਜਾਂਦਾ ਹੈ, ਜਿਸ ਵਿੱਚ ਇੱਕ ਤਸਵੀਰ, ਲਿਖਤ, ਹੋਰ ਫਰਮੇ, ਜਾਂ ਤਕਨੀਕੀ ਅਰਜ਼ੀਆਂ ਹੋ ਸਕਦੀਆਂ ਹਨ। ਫਰਮੇ ਇੱਕ ਕਾਰਜ਼ ਵਜੋਂ ਕੰਮ ਕਰਦੇ ਹਨ, ਪਰ ਇਹਨਾਂ ਕਾਰਜ਼ਾਂ ਦੀ ਵਰਤੋਂ ਕਿਸੇ ਹੱਦ ਤੱਕ ਕਿਸੇ ਹੋਰ ਵਰਕੇ ਦੀ ਸਮੱਗਰੀ ਨੂੰ ਇੱਕ ਵਰਕੇ 'ਤੇ ਸਾਦੀ ਲਿਖਤ ਵਜੋਂ ਵਿਖਾਉਣ ਲਈ ਵੀ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਲਈ, ਇੱਕ ਆਮ ਲੇਖ ਦੇ ਸਿਰਲੇਖ ਤੋਂ ਪਹਿਲਾਂ ਸਿਰਲੇਖ ਦਾ ਨਾਂ ਦੀ ਵਰਤੋਂ ਕਰਕੇ ਇੱਕ ਲੇਖ ਦੀ ਸਮੱਗਰੀ ਨੂੰ ਕਿਸੇ ਹੋਰ ਵਰਕੇ 'ਤੇ ਵਿਖਾਉਣ ਲਈ ਵੀ ਵਰਤਿਆ ਜਾ ਸਕਦਾ ਹੈ।

ਸਿਰਲੇਖ ਸੰਦ

ਇਹ ਸੰਦ ਤੁਹਾਨੂੰ ਕਿਸੇ ਲੇਖ ਲਈ ਉਪ-ਸਿਰਲੇਖਾਂ ਦੇ ਆਲੇ-ਦੁਆਲੇ ਇੱਕ ਉਪ-ਸਿਰਲੇਖ ਬਣਾਉਣ ਦੀ ਆਗਿਆ ਦਿੰਦਾ ਹੈ, ਦੂਜੇ-ਪੱਧਰ ਦੇ ਸਿਰਲੇਖ ਤੋਂ ਲੈ ਕੇ ਤੀਜੇ, ਚੌਥੇ, ਜਾਂ ਪੰਜਵੇਂ-ਪੱਧਰ ਦੇ ਉਪ-ਸਿਰਲੇਖਾਂ ਆਦਿ ਤੱਕ।

== ਉੱਪ-ਸਿਰਲੇਖ ਦਰਜਾ 2 ==,

=== ਉੱਪ-ਸਿਰਲੇਖ ਦਰਜਾ 3 ===,

… ਆਦਿ ਵਰਤ ਕੇ ਵਰਤਿਆ ਜਾਂਦਾ ਹੈ।

ਮੁੜ-ਨਿਰਦੇਸ਼ਿਤ ਸੰਦ

ਇਹ ਸੰਦ ਇੱਕੋ ਹੀ ਲੇਖ ਨੂੰ ਕਈ ਵੱਖ-ਵੱਖ, ਸਮਾਨ ਸਿਰਲੇਖਾਂ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ। ਇਸ ਸੰਦ ਦੀ ਵਰਤੋਂ ਮੁੱਢਲੇ ਸੋਧ ਡੱਬੇ ਵਿੱਚ ਇੱਕ ਨਵਾਂ ਸਿਰਲੇਖ ਜੋੜਨ ਲਈ ਕੀਤੀ ਜਾਂਦੀ ਹੈ।

#redirect [[ਨਵਾਂ ਵੱਖਰਾ ਸਿਰਲੇਖ]]

ਇਸਦੀ ਵਰਤੋਂ ਟਾਈਪ ਕਰਕੇ ਕੀਤੀ ਜਾਂਦੀ ਹੈ। ਇਹ ਪਾਠਕਾਂ ਨੂੰ ਵੱਖ-ਵੱਖ ਤਰਜੀਹਾਂ ਵਾਲੇ ਸਿਰਲੇਖਾਂ ਦੀ ਖੋਜ ਕਰਨ ਅਤੇ ਸੰਬੰਧਤ ਲੇਖਾਂ ਨੂੰ ਲੱਭਣ ਵਿੱਚ ਮਦਦ ਕਰਦਾ ਹੈ, ਅਤੇ ਇਹ ਵੱਖ-ਵੱਖ ਸੋਧਕਾਂ ਨੂੰ ਆਪਣੀ ਪਸੰਦ ਦੇ ਸਿਰਲੇਖ ਨਾਲ ਇੱਕੋ ਹੀ ਲੇਖ ਨਾਲ ਜੁੜਨ ਦੀ ਆਜ਼ਾਦੀ ਵੀ ਦਿੰਦਾ ਹੈ। ਪਰ ਧਿਆਨ ਰੱਖੋ ਕਿ ਉਸ ਲੇਖ ਨਾਲ ਸਬੰਧਤ ਅੰਗਰੇਜ਼ੀ ਲੇਖ ਨਾਲ ਸਿਰਫ਼ ਇੱਕ ਮੁੱਢਲਾ ਵਰਕਾ ਹੀ ਜੁੜਿਆ ਰੱਖਿਆ ਜਾ ਸਕਦਾ ਹੈ, ਜਿਸਨੂੰ ਕਿਸੇ ਹੋਰ ਸਿਰਲੇਖ ਨਾਲ ਜੋੜਨ ਲਈ ਵਿਕੀਡਾਟਾ 'ਤੇ ਜਾ ਕੇ ਸੋਧਿਆ ਜਾ ਸਕਦਾ ਹੈ, ਪਰ ਅਜਿਹਾ ਕਰਨ ਤੋਂ ਪਹਿਲਾਂ, ਉਸ ਲੇਖ ਦੇ ਗੱਲਬਾਤ ਵਾਲੇ ਵਰਕੇ 'ਤੇ ਇੱਕ ਦੂਜੇ ਨਾਲ ਸਲਾਹ ਕਰਨੀ ਚਾਹੀਦੀ ਹੈ ਤਾਂ ਜੋ ਸੋਧਕਾਂ ਵਿਚਕਾਰ ਕੋਈ ਅਸਹਿਮਤੀ ਨਾ ਹੋਵੇ।

ਸ਼੍ਰੇਣੀ ਸੰਦ

ਇਹ ਸੰਦ ਕਿਸੇ ਲੇਖ ਨੂੰ ਉਸਦੀ ਸਬੰਧਤ ਇੱਕ ਜਾਂ ਇੱਕ ਤੋਂ ਵੱਧ ਢੁਕਵੀਆਂ ਸ਼੍ਰੇਣੀਆਂ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ ਤਾਂ ਜੋ ਪਾਠਕ ਸ਼੍ਰੇਣੀਆਂ ਦੀ ਸੂਚੀ ਵਿੱਚੋਂ ਸਬੰਧਤ ਉੱਪ-ਸੂਚੀਆਂ ਦੀ ਵਰਤੋਂ ਕਰਦੇ ਹੋਏ ਉਸ ਲੇਖ ਤੱਕ ਪਹੁੰਚ ਸਕਣ। ਇਸ ਸੰਦ ਨੂੰ ਆਮ ਤੌਰ 'ਤੇ ਲੇਖ ਦੇ ਬਿਲਕੁਲ ਅਖੀਰ ਵਿੱਚ [[ਸ਼੍ਰੇਣੀ:ਸ਼੍ਰੇਣੀ ਦਾ ਨਾਮ]] ਲਿਖ ਕੇ ਵਰਤਿਆ ਜਾਂਦਾ ਹੈ।

ਭਾਸ਼ਾ ਕੜੀ ਸੰਦ

ਇਹ ਸੰਦ ਆਮ ਤੌਰ 'ਤੇ ਅੰਗਰੇਜ਼ੀ ਭਾਸ਼ਾ ਨਾਲ ਕਿਸੇ ਨਵੇਂ ਬਣੇ ਲੇਖ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ ਜਿਸਦੇ ਲਈ ਵਿਕੀਪੀਡੀਆ ਵਰਕਿਆਂ ਦੇ ਖੱਬੇ ਪਾਸੇ ਭਾਸ਼ਾਵਾਂ ਕੋਲ ਛਪੇ "Add link" ਬਟਨ ਨੂੰ ਨੱਪਣ 'ਤੇ ਨਿਕਲਣ ਵਾਲੇ ਡੱਬੇ ਵਿੱਚ ਉੱਪਰ "en" ਟਾਈਪ ਕਰਕੇ ਅੰਗਰੇਜ਼ੀ ਭਾਸ਼ਾ ਚੁਣ ਲਈ ਜਾਂਦੀ ਹੈ ਅਤੇ ਫੇਰ ਹੇਠਲੇ ਖਾਨੇ ਵਿੱਚ ਸਬੰਧਤ ਪੰਜਾਬੀ ਲੇਖ ਨਾਲ ਮਿਲਦਾ ਅੰਗਰੇਜ਼ੀ ਲੇਖ ਦਾ ਸਿਰਲੇਖ ਇੰਨਬਿੰਨ ਸ਼ਬਦ-ਜੋੜਾਂ ਨਾਲ ਛਾਪਿਆ ਜਾਂਦਾ ਹੈ, ਤੇ ਬਾਅਦ ਵਿੱਚ ਸੁਰੱਖਿਅਤ ਕਰਨ ਵਾਲੀ ਕਾਰਵਾਈ ਕਰਕੇ ਕੜੀ ਜੋੜ ਦਿੱਤੀ ਜਾਂਦੀ ਹੈ।

ਪਾਈਪਿੰਗ ਸੰਦ

ਇਹ ਸੰਦ ਇੱਕ ਸ਼ਬਦ ਨੂੰ ਅਜਿਹੇ ਸਿਰਲੇਖ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ ਜਿਸਦੇ ਸ਼ਬਦ-ਜੋੜ ਥੋੜ੍ਹੇ ਵੱਖਰੇ ਜਾਂ ਪੂਰੀ ਤਰ੍ਹਾਂ ਵੱਖਰੇ ਹੋਣ, ਉਦਾਹਰਨ ਲਈ, ਜੇਕਰ ਤੁਸੀਂ ਕਿਸੇ ਲੇਖ ਵਿੱਚ "ਪ੍ਰੋਟੋਨ" ਸ਼ਬਦ ਨੂੰ "proton" ਸ਼ਬਦ ਨਾਲ ਜੋੜਨਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਸ਼ਬਦਾਂ ਦੇ ਵਿਚਕਾਰ ਇੱਕ ਖੱੜੀ-ਲਕੀਰ ਲਿਖ ਕੇ ਉਹਨਾਂ ਨੂੰ [[proton|ਪ੍ਰੋਟੋਨ]] ਵਜੋਂ ਲਿਖ ਸਕਦੇ ਹੋ, ਜਿਸ ਵਿੱਚ ਖੱਬੇ ਪਾਸੇ ਨਿਸ਼ਾਨਾ ਸਿਰਲੇਖ ਹੋਵੇਗਾ, ਅਤੇ ਸੱਜੇ ਪਾਸੇ ਉਹ ਸ਼ਬਦ ਹੋਵੇਗਾ ਜੋ ਮੌਜੂਦਾ ਲੇਖ ਦੇ ਪੈਰੇ ਵਿੱਚ ਵਿਖਾਈ ਦੇਵੇਗਾ। ਧਿਆਨ ਦਿਓ ਕਿ ਜੇਕਰ ਇਸ ਮੇਲ ਨੂੰ [[proton|ਪ੍ਰੋਟੋਨ ਕਣ]] ਵਜੋਂ ਵੀ ਲਿਖਿਆ ਜਾਂਦਾ ਹੈ, ਤਾਂ ਪੈਰੇ ਵਿੱਚ "ਪ੍ਰੋਟੋਨ ਕਣ" ਨੀਲੇ ਰੰਗ ਵਿੱਚ ਛਪੇਗਾ ਅਤੇ ਇਸ 'ਤੇ ਨੱਪਣ ਨਾਲ "proton" ਸਿਰਲੇਖ ਵਾਲਾ ਵਰਕਾ ਖੁੱਲ੍ਹੇਗਾ।

ਦਸਤਖ਼ਤ ਸੰਦ

ਇਹ ਸੰਦ ਆਮ ਤੌਰ 'ਤੇ ਕਿਸੇ ਵਰਤੋਂਕਾਰ ਵੱਲੋਂ ਗੱਲਬਾਤ ਵਾਲੇ ਵਰਕਿਆਂ 'ਤੇ ਰਵਾਇਤੀ ਵਰਕਿਆਂ ਦੀ ਬਜਾਏ ਆਪਣਾ ਨਾਂ ਜੋੜਨ ਲਈ ਵਰਤਿਆ ਜਾਂਦਾ ਹੈ। ~~~

ਲਿਖ ਕੇ ਮਿੱਤੀ ਅਤੇ ਵਕਤ ਸਮੇਤ ਛਾਪਣ ਲਈ

--~~~~

ਟਾਈਪ ਕਰਕੇ ਇਹ ਕੰਮ ਹੋ ਜਾਂਦਾ ਹੈ।

ਗੂੜ੍ਹੇ ਅਤੇ ਟੇਢੇ ਅੱਖਰ ਸੰਦ

ਕਿਸੇ ਸ਼ਬਦ ਨੂੰ ਮੋਟਾ ਕਰਨ ਲਈ ਓਸ਼ ਸ਼ਬਦ ਦੁਆਲੇ '''ਮੋਟਾ ਲਿਖੇ ਜਾਣ ਵਾਲਾ ਸ਼ਬਦ''' ਵਰਤਿਆ ਜਾਂਦਾ ਹੈ। ਟੇਢੇ ਲਿਖਣ ਵਾਲਾ ਇਟਾਲਿਕ ਟੂਲ ਤਿੰਨ-ਤਿੰਨ ਦੀ ਜਗਹ ਦੋ ਵਾਰ '''ਟੇਢੇ ਲਿਖੇ ਜਾਣ ਵਾਲੇ ਸ਼ਬਦ''' ਵਰਤ ਕੇ ਕੰਮ ਆਉਂਦਾ ਹੈ। ਧਿਆਨ ਦੇਓ ਜੇਕਰ ਕਿਸੇ ਸ਼ਬਦ ਦੁਆਲੇ ਪੰਜ ਵਾਰ ਇਹ ਨਿਸ਼ਾਨ '''ਮੋਟਾ ਅਤੇ ਟੇਢਾ ਲਿਖਿਆ ਜਾਣ ਵਾਲਾ ਸ਼ਬਦ''' ਬਣਾਇਆ ਜਾਂਦਾ ਹੈ ਤਾਂ ਸਬੰਧਤ ਸ਼ਬਦ ਜਾਂ ਵਾਕ ਮੋਟਾ ਅਤੇ ਟੇਢਾ ਦੋਵੇਂ ਰੂਪਾਂ ਵਿੱਚ ਹੀ ਛਪ ਜਾਂਦਾ ਹੈ।

ਨੰਬਰ ਸੰਦ

ਇਹ ਸੰਦ ਲੜੀਵਾਰ 1, 2, 3, … ਗਿਣਤੀ ਨਾਲ ਸ਼ੁਰੂ ਹੋਣ ਵਾਲੀਆਂ ਲਕੀਰਾਂ ਜਾ ਪੈਰਾ ਲਿਖਣ ਲਈ ਵਰਤਿਆ ਜਾਂਦਾ ਹੈ। ਇਸਦੇ ਵਾਸਤੇ ਲਕੀਰ ਦੇ ਸ਼ੁਰੂ ਵਿੱਚ # (ਹੈਸ਼) ਵਰਤਿਆ ਜਾਂਦਾ ਹੈ।

ਬਿੰਦੀ ਸੰਦ

ਇਹ ਸੰਦ ਲਕੀਰ ਦੇ ਸ਼ੁਰੂ ਵਿੱਚ * ਲਿਖ ਕੇ ਬਿੰਦੀ ਨਾਲ ਸ਼ੁਰੂ ਹੋਣ ਵਾਲੀ ਲਕੀਰ ਜਾਂ ਪੈਰਾ ਬਣਾਉਂਦਾ ਹੈ। ਕਿਸੇ ਬਿੰਦੀ ਨਾਲ ਸ਼ੁਰੂ ਹੋਣ ਵਾਲ਼ੀ ਲਕੀਰ ਦੀ ਹੋਰ ਉੱਪ-ਸੂਚੀ ਵਾਲ਼ੀ ਲਕੀਰ ਲਿਖਣ ਲਈ ਹੋਰ ਅੱਗੇ ** ਦੀ ਵਰਤੋ ਕੀਤੀ ਜਾ ਸਕਦੀ ਹੈ

ਨਵੀਂ ਲਕੀਰ ਸੰਦ

ਇਹ ਸੰਦ ਕਿਸੇ ਵੀ ਸਮੇਂ ਨਵੀਂ ਲਕੀਰ ਸ਼ੁਰੂ ਕਰਨ ਲਈ <br /> ਲਿਖ ਕੇ ਵਰਤਿਆ ਜਾਂਦਾ ਹੈ।

ਨੋਵਿਕੀ ਸੰਦ

ਇਹ ਸੰਦ ਕਿਸੇ ਵੀ ਕਿਸਮ ਦੇ ਵਿਕੀ ਸੰਦ ਦੇ ਕੋਡ ਨੂੰ, ਬਰੈਕਟਾਂ ਆਦਿ ਸਮੇਤ, ਸਰੋਤ ਵਰਕੇ ਵਿੱਚ ਲਿਖੇ ਜਾਣ 'ਤੇ ਕਿਰਿਆਸ਼ੀਲ ਹੋਣ ਦੀ ਬਜਾਏ ਵਿਖਾਉਣ ਲਈ ਵਰਤਿਆ ਜਾਂਦਾ ਹੈ। ਆਮ ਵਰਕਿਆਂ 'ਤੇ ਸੋਧਕਾਂ ਨੂੰ ਇਸਦੀ ਲੋੜ ਨਹੀਂ ਹੁੰਦੀ। ਇਸ ਸੰਦ ਦੀ ਵਰਤੋਂ ਕਰਨ ਲਈ, ਲਿਖਤ ਨੂੰ ਕੋਡਿੰਗ ਵਿੱਚ ਬੰਦ ਕੀਤਾ ਜਾਂਦਾ ਹੈ, ਲਿਖਤ ਸਮੇਤ ਸੰਬੰਧਤ ਕੋਡ ਦੇ ਦੋਵੇਂ ਪਾਸੇ ਲਿਖਿਆ ਜਾਂਦਾ ਹੈ।

ਹਵਾਲਾ ਸੰਦ

ਇਹ ਸੰਦ ਕਿਸੇ ਲੇਖ ਵਿੱਚ ਕਿਸੇ ਲਿਖਤ ਦੇ ਹਵਾਲਿਆਂ ਨੂੰ ਲੇਖ ਦੇ ਹੇਠਾਂ ਹਵਾਲੇ ਉਪ-ਸਿਰਲੇਖ ਦੇ ਹੇਠਾਂ ਵੱਖਰੇ ਤੌਰ 'ਤੇ ਵਿਖਾਉਨ ਲਈ <ref>ਹਵਾਲਾ ਲਿਖਤ/ਕੜੀ ਆਦਿ</ref> ਦੀ ਵਰਤੋਂ ਕਰਦਾ ਹੈ।

ਬਾਹਰੀ ਕੜੀ ਸੰਦ

ਇਹ ਸੰਦ ਕਿਸੇ ਸ਼ਬਦ ਵਿੱਚ ਇੱਕ ਬਾਹਰੀ ਕੜੀ ਜੋੜਨ ਲਈ ਵਰਤਿਆ ਜਾਂਦਾ ਹੈ ਤਾਂ ਜੋ ਇਸਨੂੰ ਨੱਪਣ-ਯੋਗ ਬਣਾਇਆ ਜਾ ਸਕੇ। ਇਸਦੇ ਲਈ, [ਬਾਹਰੀ_ਕੜੀ_ਜੁੜਿਆ_ਸ਼ਬਦ] ਵਰਤਿਆ ਜਾਂਦਾ ਹੈ, ਜਿਸ ਵਿੱਚ ਇੱਕ ਵਰਗ-ਵਾਲਾ ਬਰੈਕਟ ਸ਼ੁਰੂ ਕੀਤਾ ਜਾਂਦਾ ਹੈ, ਸੰਬੰਧਤ ਵੈੱਬਸਾਈਟ ਦਾ ਪਤਾ ਲਿਖਿਆ ਜਾਂਦਾ ਹੈ, ਉਸ ਤੋਂ ਬਾਅਦ ਇੱਕ ਖਾਲੀ ਥਾਂ ਦਿੱਤੀ ਜਾਂਦੀ ਹੈ, ਅਤੇ ਫੇਰ ਸੰਬੰਧਤ ਸ਼ਬਦ ਲਿਖਿਆ ਜਾਂਦਾ ਹੈ, ਅਤੇ ਫੇਰ ਵਰਗ-ਵਾਲਾ ਬਰੈਕਟ ਬੰਦ ਕਰ ਦਿੱਤਾ ਜਾਂਦਾ ਹੈ। ਧਿਆਨ ਦਿਓ ਕਿ ਜੇਕਰ ਤੁਸੀਂ ਵਿਕੀਪੀਡੀਆ ਦੇ ਅੰਦਰ ਕਿਸੇ ਵਰਕੇ ਦੇ ਸਿਰਲੇਖ ਨਾਲ ਇੱਕ ਸ਼ਬਦ ਨੂੰ ਜੋੜਨਾ ਚਾਹੁੰਦੇ ਹੋ, ਤਾਂ ਸਿਰਫ਼ ਪਾਈਪਿੰਗ ਸੰਦ ਹੀ ਇਹ ਕੰਮ ਕਰੇਗਾ।

ਨੋਇਨਕਲੂਡ ਸੰਦ

ਇਹ ਸੰਦ ਕਿਸੇ ਸ਼ਬਦ, ਵਾਕ, ਜਾਂ ਲਿਖਤ ਦੇ ਪੈਰੇ ਨੂੰ <noinclude>ਸੰਬੰਧਤ ਗੈਰ-ਸ਼ਾਮਲ ਲਿਖਤ</noinclude> ਦੀ ਵਰਤੋਂ ਕਰਕੇ ਬੰਦ ਕਰਨ ਲਈ ਵਰਤਿਆ ਜਾਂਦਾ ਹੈ, ਜਿਸਦਾ ਮਤਲਬ ਹੈ ਕਿ ਇਸਦੇ ਅੰਦਰਲੀ ਲਿਖਤ ਲੇਖ 'ਤੇ ਦਿਖਾਈ ਨਹੀਂ ਦਿੰਦਾ, ਪਰ ਜੇਕਰ ਸੰਦ ਦੀ ਵਰਤੋਂ ਕਿਸੇ ਫਰਮੇ ਵਾਲੇ ਵਰਕੇ 'ਤੇ ਕੀਤੀ ਜਾਂਦੀ ਹੈ ਤਾਂ ਇਹ ਉਸ ਵਰਕੇ 'ਤੇ ਵਿਖਾਈ ਦਿੰਦਾ ਹੈ। ਇਹ ਆਮ ਲੇਖਾਂ ਲਈ ਜ਼ਰੂਰੀ ਨਹੀਂ ਹੈ, ਪਰ ਅਕਸਰ ਫਰਮੇ ਦੀਆਂ ਸ਼੍ਰੇਣੀਆਂ ਲਿਖਣ ਜਾਂ ਹੋਰ ਤਕਨੀਕੀ ਐਪਲੀਕੇਸ਼ਨਾਂ ਲਈ ਵਰਤਿਆ ਜਾਂਦਾ ਹੈ।

ਸਜਾਵਟੀ ਸੰਦ

ਆਮ ਤੌਰ 'ਤੇ, ਕਿਸੇ ਲੇਖ ਵਿੱਚ ਇਹਨਾਂ ਸੰਦਾਂ ਦੀ ਵਰਤੋਂ ਕਰਨ ਦੀ ਕੋਈ ਖਾਸ ਲੋੜ ਨਹੀਂ ਹੁੰਦੀ, ਪਰ ਫਿਰ ਵੀ, ਜਿੱਥੇ ਕਿਤੇ ਵੀ ਕਿਸੇ ਲਿਖਤ ਨੂੰ ਰੰਗੀਨ ਪਿਛੋਕੜ ਵਿੱਚ, ਵੱਡੇ ਅੱਖਰਾਂ ਵਿੱਚ, ਗੋਲ ਕਿਨਾਰਿਆਂ ਵਾਲੇ ਇੱਕ ਡੱਬੇ ਵਿੱਚ, ਸਿਰਫ਼ ਨੱਪਣ 'ਤੇ ਛਪਣ ਵਾਲੇ ਲਿਖਤ ਦੇ ਰੂਪ ਵਿੱਚ, ਆਦਿ ਲਿਖਣਾ ਹੁੰਦਾ ਹੈ, ਤਾਂ ਕੁਝ ਉੱਨਤ ਕੋਡ ਵਰਤੇ ਜਾ ਸਕਦੇ ਹਨ। ਇਹਨਾਂ ਵਿੱਚੋਂ ਕੁਝ ਸੰਦ ਹੇਠ ਲਿਖੇ ਹੋਏ ਹਨ;

ਡਿਵ ਟੂਲ

ਇਹ ਹੈਵੀ ਡਿਜਾਈਨਿੰਗ ਲਈ ਵਰਤਿਆ ਜਾਣ ਵਾਲਾ ਅਡਵਾਂਸ ਕੋਡ ਹੈ ਜਿਸ ਨੂੰ ਕੁੱਝ ਇਸਤਰਾਂ ਲਿਖਿਆ ਜਾਂਦਾ ਹੈ;

<div style="ਬਾਰਡਰ ਦੀ ਮੋਟਾਈ ਲਈ border-bottom:1px solid ਬਾਰਡਰ ਦੇ ਰੰਗ ਦਾ ਕੋਡ ਜਿਵੇਂ #fad67d; background-color:ਬੈਕਗਰਾਉਂਡ ਦਾ ਰੰਗ ਜਿਵੇਂ GreenYellow; ; ਅੱਖਰਾਂ ਦਾ ਸਾਇਜ਼ ਜਿਵੇਂ font-size:110%; ਅੱਖਰਾਂ ਦਾ ਸਟਾਈਲ ਜਿਵੇਂ font-weight:bold;"> ਡਿਜਾਈਨ ਦੇਣ ਲਈ ਸਬੰਧਤ ਲਿਖਤ </div>

ਧਿਆਨ ਦੇਓ ਕਿ ਜੇਕਰ ਓਪਰੋਕਤ ਕੋਡ ਨੂੰ ਵਰਤਣਾ ਹੋਵੇ ਤਾਂ ਪੰਜਾਬੀ ਵਿੱਚ ਲਿਖੇ ਜਾਣ ਵਾਲੇ ਇਸ਼ਾਰੇ ਮਿਟਾ ਕੇ ਵਰਤਿਆ ਜਾਣਾ ਚਾਹੀਦਾ ਹੈ ਜੋ ਇੱਥੇ ਸਿਰਫ ਪਾਠਕਾਂ ਦੀ ਸੌਖ ਲਈ ਹੀ ਲਿਖੇ ਗਏ ਹਨ। ਅਖੀਰ ਵਿੱਚ ਡਿਵ ਟੂਲ ਨੂੰ ਬੰਦ ਕਰਨਾ ਵੀ ਜਰੂਰੀ ਹੈ ਨਹੀਂ ਇਹ ਕੁੱਝ ਫੰਕਸ਼ਨਾਂ ਤੇ ਅਸਰ ਪਾ ਸਕਦੀ ਹੈ।

ਰਾਊਂਡ ਬੌਕਸ ਟੂਲ

ਇਹ ਗੋਲ ਕਿਨਾਰਿਆਂ ਵਾਲੇ ਰੰਗਦਾਰ ਬੈਕਗਰਾਉਂਡ ਵਾਲੇ ਡੱਬੇ ਅੰਦਰ ਲਿਖਣ ਵਾਲਾ ਟੂਲ ਹੈ। ਇਸਦੀ ਵਰਤੋਂ ਲਈ ਸਬੰਧਤ ਲਿਖਤ ਤੋਂ ਪਹਿਲਾਂ {{ਰਾਊਂਡ_ਬੌਕਸ_ਟੌਪ}} ਲਿਖਿਆ ਜਾਂਦਾ ਹੈ ਅਤੇ ਲਿਖਤ ਤੋਂ ਬਾਦ {{ਰਾਊਂਡ_ਬੌਕਸ_ਬੌਟਮ}} ਫਰਮਾ ਵਰਤਿਆ ਜਾਂਦਾ ਹੈ ਜਿਸ ਵਿੱਚ ਰੰਗ ਆਦਿ ਪਹਿਲਾਂ ਹੀ ਸੈੱਟ ਕੀਤੇ ਮਿਲਦੇ ਹਨ। ਇਸਦੇ ਨਾਲ ਕੁੱਝ ਹੋਰ ਰੰਗਾਂ ਵਿੱਚ ਸੈੱਟ ਕੀਤੇ ਬੌਕਸ ਵਰਤਣ ਲਈ {{ਰਾਊਂਡ_ਬੌਕਸ_ਟੌਪ|theme=2}} ਆਦਿ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ।

ਕੋਲੈਪਸ ਟੂਲ

ਇਸ ਟੂਲ ਦੀ ਵਰਤੋਂ ਲਿਖਤ ਨੂੰ ਛੁਪਾਉਣ/ਦਿਖਾਉਣ ਲਈ ਕੀਤੀ ਲਿਖਤ ਤੋਂ ਪਹਿਲਾਂ {{ਕੋਲੈਪਸ_ਟੌਪ}} ਫਰਮਾ ਵਰਤ ਕੇ ਅਤੇ ਲਿਖਤ ਤੋਂ ਬਾਦ {{ਕੋਲੈਪਸ_ਬੌਟਮ}} ਵਰਤ ਕੇ ਕੀਤਾ ਜਾਂਦਾ ਹੈ। ਅਜਿਹੀ ਲਿਖਤ ਨੂੰ ਦਿਖਾਉਣ ਤੇ ਛੁਪਾਉਣ ਲਈ {{ਕੋਲੈਪਸ_ਟੌਪ|(Click to show)}} ਬਟਣ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਨੂੰ ਜੇਕਰ ਹੋਰ ਰੰਗ ਬਿਰੰਗੇ ਰੂਪ ਵਿੱਚ ਦਿਖਾਉਣਾ ਹੋਵੇ ਤਾਂ ਹੋਰ ਅਡਵਾਂਸ ਕੋਡਿੰਗ ਦੇ ਰੂਪ ਵਿੱਚ {ਕੋਲੈਪਸ_ਟੌਪ|''ਹੋਰ ਪੜੋ ..|bg=#1060b0}} ਅਦਿ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਪਾਠਕਾਂ ਨੂੰ “ਹੋਰ ਪੜੋ” ਸ਼ਬਦ ਦੇ ਇਸ਼ਾਰੇ ਨਾਲ ਸਮਝਾਇਆ ਜਾਂਦਾ ਹੈ ਕਿ ਹੋਰ ਪੜਨ ਲਈ ਇੱਥੇ ਕਲਿੱਕ ਕਰੋ । ਧਿਆਨ ਰਹੇ ਕਿ ਇਸੇ ਉੱਤੇ ਕਲਿੱਕ ਕਰਨ ਤੇ ਲਿਖਤ ਛੁਪ ਵੀ ਜਾਂਦੀ ਹੈ।

ਸਪੈਨ ਟੂਲ

ਇਹ ਟੂਲ ਵੀ ਡਿਵ ਟੂਲ ਵਾਂਗ ਹੀ ਵਰਤਿਆ ਜਾਂਦਾ ਹੈ ਜੋ ਕੁੱਝ ਲਿਖਤਾਂ ਨੂੰ ਡਿਜਾਈਨ ਦੇਣ ਲਈ ਵਰਤਿਆ ਜਾਂਦਾ ਹੈ ਜਿਸਦੇ ਲਈ ਡਿਜਾਈਨ ਅਧੀਨ ਲਿਖਤ ਦੇ ਸ਼ੁਰੂ ਵਿੱਚ <span style="color:orange"> ਆਦਿ ਕੋਡ ਲਿਖਿਆ ਜਾਂਦਾ ਹੈ ਅਤੇ ਲਿਖਤ ਤੋਂ ਬਾਦ ਇਸ ਕੋਡ ਨੂੰ ਬੰਦ ਕਰਨ ਲਈ </span> ਦੀ ਵਰਤੋ ਕੀਤੀ ਜਾਂਦੀ ਹੈ।

ਨੇਵੀਗੇਸ਼ਨ ਬਾਰ ਟੂਲ

ਇਹ ਟੂਲ ਕਿਸੇ ਪੰਨੇ ਦੇ ਹੋਰ ਉੱਪ-ਪੰਨਿਆਂ ਨੂੰ ਵੱਖਰੇ ਵੱਖਰੇ ਲਿੰਕਾਂ ਨਾਲ ਕਲਿੱਕ ਹੋਣ ਲਈ ਨੂੰ ਉੱਪਰਲੇ ਪਾਸੇ ਬਟਣਾਂ ਦੇ ਰੂਪ ਵਿੱਚ ਲਿਖਣ ਲਈ ਵਰਤਿਆ ਜਾਂਦਾ ਹੈ। ਇਸਦਾ ਇੱਕ ਨਮੂਨਾ ਇਸਤਰਾਂ ਹੈ;

{| width="100%" style="border-bottom:3px double #999; border-top:3px double #999"
|style="border-right: 1px solid black" align="center"| [[ਪਹਿਲਾ ਉੱਪ-ਸਫ਼ਾ ਟਾਈਟਲ|ਬਟਣ ਨਾਮ]]
|style="border-right: 1px solid black" align="center"| [[ਦੂਜਾ ਉੱਪ-ਸਫ਼ਾ ਟਾਈਟਲ ਜਾਂ ਲਿੰਕ ਆਦਿ|ਬਟਣ ਨਾਮ]]
|style="border-right: 1px solid black" align="center"| [[ਤੀਜਾ ਉੱਪ-ਸਫ਼ਾ ਟਾਈਟਲ ਜਾਂ ਲਿੰਕ|ਬਟਣ ਨਾਮ]]
| align="center"| [[ਆਖਰੀ ਉੱਪ-ਸਫ਼ਾ ਟਾਈਟਲ ਜਾਂ ਲਿੰਕ|ਬਟਣ ਨਾਮ]]
|}

ਫੋਟੋ ਟੂਲ

ਵਿਕੀਪੀਡੀਆ ਉੱਤੇ ਆਮਤੌਰ ਤੇ ਫੋਟੋ/ਵੀਡੀਓ ਆਦਿ ਨੂੰ ਕਾਮਨਜ਼ (https://commons.wikimedia.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE) ਉੱਤੇ ਅਪਲੋਡ ਕਰਕੇ ਪਾਇਆ ਜਾਂਦਾ ਹੈ ਜਿਸ ਵਿੱਚ ਅਪਲੋਡ ਕਰਨ ਦਾ ਤਰੀਕਾ ਨਾਲ ਦੀ ਨਾਲ ਸਮਝਾਇਆ ਗਿਆ ਹੁੰਦਾ ਹੈ। ਉੱਥੇ ਫੋਟੋ ਆਦਿ ਦੇ ਨਾਲ ਕੈਪਸ਼ਨ ਨਾਲ ਹੀ ਲਿਖਿਆ ਜਾ ਸਕਦਾ ਹੈ ਜੋ ਫੋਟੋ ਵਿੱਚ ਦਿਖਾਈ ਜਾਣ ਵਾਲੀ ਚੀਜ਼ ਦਾ ਸੰਖੇਪ ਵੇਰਵਾ ਹੁੰਦਾ ਹੈ, ਜਾਂ ਫੇਰ ਕਿਸੇ ਖਾਸ ਲੇਖ ਨਾਲ ਸਬੰਧਤ ਅਲੱਗ ਤੋਂ ਕੈਪਸ਼ਨ ਨੂੰ ਲਿਖਿਆ ਜਾ ਸਕਦਾ ਹੈ।

ਟਰਾਂਸਕਲੂਜ਼ਨ ਟੂਲ

ਇਹ ਟੂਲ ਕਿਸੇ ਪੰਨੇ ਦੀ ਸਮੱਗਰੀ ਨੂੰ ਕਿਸੇ ਹੋਰ ਪੰਨੇ ਤੋਂ ਚੁੱਕ ਕੇ ਦਿਖਾਉਣ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਕਰਨ ਲਈ ਇਸ ਕੋਡ ਨਾਲ ਟਰਾਂਸਕਲੂਜ਼ਨ ਕੀਤੀ ਜਾ ਸਕਦੀ ਹੈ;

{{ਬੌਕਸ_ਟਰਾਂਸਕਲੂਡ|ਸਮੱਗਰੀ ਵਾਲਾ ਸਫ਼ਾ|ਬੌਕਸ ਟਾਈਟਲ}}

ਇਸ ਕੋਡ ਨਾਲ ਸਮੱਗਰੀ ਵਾਲਾ ਸਫ਼ਾ ਇੱਕ ਅਲੱਗ ਨਵੇਂ ਪੰਨੇ ਦੇ ਤੌਰ ਤੇ ਤਿਆਰ ਕੀਰਾ ਜਾ ਸਕਦਾ ਹੈ ਅਤੇ ਜਿਸ ਪੰਨੇ ਉੱਤੇ ਟਰਾਂਸਕਲੂਜ਼ਨ ਕੀਤੀ ਗਈ ਹੋਵੇ ਉੱਥੇ ਇੱਕ ਬੌਕਸ ਦੇ ਅੰਦਰ ਇਹ ਸਮੱਗਰੀ ਦਿਸਣ ਲੱਗ ਜਾਂਦੀ ਹੈ। ਉੱਪ-ਪੰਨੇ ਦਾ ਟਾਈਟਲ ਮੁੱਖ ਪੰਨੇ ਦੇ ਟਾਈਟਲ ਤੋਂ ਬਾਦ / ਟੈਬ ਨਾਲ ਬਣ ਜਾਂਦਾ ਹੈ, ਪਰ ਧਿਆਨ ਰਹੇ ਕਿ ਇੱਕ ਬੌਕਸ ਦੇ ਅੰਦਰ ਦੂਜੇ ਬੌਕਸ ਨੂੰ ਟਰਾਂਸਕਲੂਡ ਕਰਨ ਲਈ ਇਹੀ ਕੋਡ ਦੁਬਾਰਾ ਨਹੀਂ ਵਰਤਿਆ ਜਾ ਸਕਦਾ ਨਹੀਂ ਤਾਂ ਇਹ ਲੂਪ ਬਣਾ ਕੇ ਰੁਕ ਜਾਏਗਾ, ਇਸਦੇ ਅੰਦਰ ਕੋਈ ਹੋਰ ਡੱਬਾ ਕਿਸੇ ਤੀਜੇ ਪੰਨੇ ਤੋਂ ਸਮੱਗਰੀ ਚੁੱਕਣ ਲਈ ਦੂਜਾ ਕੋਡ

{{ਬੌਕਸ_ਟਰਾਂਸਕਲੂਡ_2|ਸਮੱਗਰੀ ਵਾਲਾ ਕੋਈ ਹੋਰ ਪੰਨਾ|ਬੌਕਸ ਟਾਈਟਲ}}

ਵਰਤਿਆ ਜਾ ਸਕਦਾ ਹੈ ਤੇ ਜੇਕਰ ਹੋਰ ਕੋਡਿੰਗ ਵਾਲੇ ਹੋਰ ਅੱਗੇ {{ਬੌਕਸ ਟਰਾਂਸਕਲੂਡ 3}} ਆਦਿ ਦੀ ਜਰੂਰਤ ਪਵੇ ਤਾਂ ਬੌਕਸ ਟਰਾਂਸਕਲੂਡ ਵਾਲੇ ਫਰਮੇ ਦੇ ਸੋਰਸ ਸਫ਼ੇ ਤੋਂ ਕਾਪੀ ਪੇਸਟ ਕਰਕੇ ਇਸੇ ਤਰਾਂ ਦੇ ਹੋਰ ਫਰਮੇ ਤਿਆਰ ਕੀਤੇ ਜਾ ਸਕਦੇ ਹਨ ਜਿਹਨਾਂ ਦੇ ਰੰਗ ਆਦਿ ਅਲੱਗ ਤੋਂ ਹੈੱਡਰ/ਫੁਟਰ ਦੇ ਰੂਪ ਵਿੱਚ ਮਨਮਰਜੀ ਨਾਲ ਸੈੱਟ ਕੀਤੇ ਜਾ ਸਕਦੇ ਹਨ। ਹਰੇਕ ਉੱਪ-ਪੰਨਾ ਅਪਣੇ ਮੂਲ ਪੰਨੇ ਦੇ ਟਾਈਟਲ ਦੇ ਪਿੱਛੇ / ਟੈਬ ਤੋਂ ਬਾਦ ਅਪਣੇ ਆਪ ਲਿਖਿਆ ਜਾਂਦਾ ਹੈ

ਫਾਟਕ ਟੂਲ

ਕਿਸੇ ਵਿਸ਼ੇ ਦਾ ਫਾਟਕ ਬਣਾਉਣ ਲਈ ਸਰਚ ਬੌਕਸ ਵਿੱਚ ਫਾਟਕ:ਸਬੰਧਤ ਵਿਸ਼ਾ ਲਿਖ ਕੇ ਸਰਚ ਕਰਨ ਤੇ ਨਵਾਂ ਪੇਜ ਫਾਟਕ ਪੰਨੇ ਉੱਤੇ ਜਾ ਕੇ ਖੁੱਲੇਗਾ ਜਿਸਦੇ ਅੰਦਰ {{subst:ਬੌਕਸ_ਪੋਰਟਲ_ਸਕੈਲਟਨ}} ਜਾਂ {{subst:box portal skeleton}} ਲਿਖ ਕੇ ਇਸ ਟੂਲ ਦੇ ਸਹਾਰੇ ਹੋਰ ਅੱਗੇ ਬਣਨ ਵਾਲ਼ੇ ਲਿੰਕਾਂ ਤੋਂ ਫਾਟਕ ਦੀ ਰਚਨਾ ਕੀਤੀ ਜਾ ਸਕਦੀ ਹੈ।

ਟੇਬਲ ਟੂਲ

ਇਸ ਟੂਲ ਦੀ ਵਰਤੋਂ ਨਾਲ ਅਲੱਗ ਅਲੱਗ ਕਿਸਮ ਦੀਆਂ ਸਾਰਣੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਸਦਾ ਇੱਕ ਨਮੂਨਾ ਇਸ ਤਰਾਂ ਹੈ;

{| class="wikitable"
|-
! ਸਿਰਲੇਖ ਸ਼ਬਦ !! ਸਿਰਲੇਖ ਸ਼ਬਦ !! ਸਿਰਲੇਖ ਸ਼ਬਦ
|-
| ਉਦਾਹਰਨ || ਉਦਾਹਰਨ || ਉਦਾਹਰਨ
|-
| ਉਦਾਹਰਨ || ਉਦਾਹਰਨ || ਉਦਾਹਰਨ
|-
| ਉਦਾਹਰਨ || ਉਦਾਹਰਨ || ਉਦਾਹਰਨ
|-
| ਉਦਾਹਰਨ || ਉਦਾਹਰਨ || ਉਦਾਹਰਨ
|}



ਕੀ ਤੁਸੀਂ ਵਿਕੀਪੀਡੀਆ ਤੇ ਐਡਿਟ ਕਰਨਾ ਚਾਹੁੰਦੇ ਹੋ?

ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ। ਵਿਦਿਆਰਥੀ, ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।

ਵਿਕੀਪੀਡੀਆ ਫਰੋਲੋ
ਸ਼੍ਰੇਣੀ ਸਾਰਣੀਆਂ ਨਹੀਂ ਲੱਭੀ




ਤਾਜ਼ਾ ਕੰਮ
ਵਿਕੀਪੀਡੀਆ ਵਿੱਦਿਅਕ ਪ੍ਰੋਗਰਾਮ