ਵਰਤੋਂਕਾਰ:Roshni sharmaa

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੀਕਸ਼ਾ ਡਾਗਰ[ਸੋਧੋ]

ਦੀਕਸ਼ਾ ਡਾਗਰ (ਜਨਮ 14 ਦਸੰਬਰ 2000) ਭਾਰਤ ਦੀ ਪੇਸ਼ੇਵਰ ਗੋਲਫਰ ਹੈ। ਡਾਗਰ ਜੋ ਝੱਜਰ ਹਰਿਆਣਾ ਨਾਲ ਸੰਬੰਧਿਤ ਹੈ ਪਰ ਦਿੱਲੀ ਵਿਚ ਰਿਹੰਦੀ ਹੈ, 2018 ਵਿਚ ਗੋਲਫ ਨੂੰ ਪੇਸ਼ਾ ਬਣਾ ਕੇ ਮਹਿਲਾ ਯੂਰਪੀਅਨ ਦੌਰ ' ਤੇ ਇੱਕ  ਖਿਤਾਬ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਅਤੇ ਅਜਿਹਾ ਕਰਨ ਲਈ ਸਮੁੱਚੀ ਦੂਜੀ ਭਾਰਤੀ ਬਣ ਗਈ। [1] ਸੁਣਨ ਦੀ ਕਮਜ਼ੋਰੀ ਦੇ ਨਾਲ ਪੈਦਾ ਹੋਈ ਇਹ ਗੋਲਫਰ ਨੇ ਦੇਸ਼ ਲਈ 2017 ਗਰਮੀਆਂ ਦੇ ਡੇਫਲੰਪਿਕਸ [ ਵਿਚ ਇੱਕ  ਚਾਂਦੀ ਦਾ ਤਗਮਾ ਜਿੱਤਿਆ। [2] ਉਸਨੇ 2018 ਏਸ਼ੀਆਈ ਖੇਡਾਂ ਵਿਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤੀ। [8]


ਨਿੱਜੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਦੀਕਸ਼ਾ ਦੇ ਮਾਤਾ ਪਿਤਾ, ਕਰਨਲ ਨਰਿੰਦਰ ਡਾਗਰ ਅਤੇ ਸੁਨੀਤਾ ਰੋਹਤਕ ਹਰਿਆਣਾ ਵਿਚ ਦੀਕਸ਼ਾ ਦੇ ਜਨਮ ਤੋਂ ਪਹਿਲਾਂ ਜੋ ਕਿ 14 ਦਸੰਬਰ 2000 ਨੂੰ ਹੋਇਆ , ਚਿੰਤਿਤ ਸਨ ਕਿਉਕਿ ਉਸਦੇ ਵੱਡੇ ਭਰਾ ਯੋਗੇਸ਼ ਨੇ ਸੁਣਨ ਦੀ ਕਮਜ਼ੋਰੀ ਦੇ ਨਾਲ ਜਨਮ ਲਿਆ  ਸੀ। 3 ਸਾਲਾਂ ਬਾਅਦ ਉਹਨਾਂ ਦਾ ਡਰ ਉਸ ਸਮੇਂ ਸੱਚ ਹੋਇਆ ਜਦੋਂ ਟੈਸਟਾਂ ਨੇ ਪੁਸ਼ਟੀ ਕੀਤੀ ਕਿ ਉਹ ਵੀ ਸੁਣਨ ਦੀ ਅਦੀਨ ਹੈ। ਹਾਲਾਂਕਿ, ਉਸਦੇ ਮਾਪਿਆਂ ਨੇ ਇਹ ਸੰਕਲਪ ਲਿਆ  ਕਿ ਉਹ ਆਪਣੇ ਬੱਚਿਆਂ ਨੂੰ ਆਮ ਲੋਕਾਂ ਵਿੱਚ ਰਲਾਉਣ ਲਈ ਉਹ ਸਭ ਕੁਝ ਕਰਨਗੇ ਜੋ ਉਹ ਕਰ ਸਕਦੇ ਹਨ। ਦੀਕਸ਼ਾ ਨੇ ਸਪੀਚ ਥੈਰੇਪੀ ਲਈ ਅਤੇ ਕੋਕਲੀਰ ਟ੍ਰਾਂਸਪਲਾਂਟ ਵੀ ਕਰਵਾਇਆ ਜਿਸ ਨਾਲ ਉਸ ਦੀ 60-70 ਪ੍ਰਤਿਸ਼ਤ ਸੁਣਨ ਦੀ ਸ਼ਕਤੀ ਵਾਪਸ ਆ ਗਈ। ਹੁਣ ਉਸ ਕੋਲ ਵਧੀਆ ਸੁਣਵਾਈ ਸਹਾਇਤਾਵੀ ਹਨ। [3]


ਖੇਡ ਵਿਚ ਆਪਣੀ ਸਫਲਤਾ ਦਾ ਸਿਹਰਾ ਡਾਗਰ ਆਪਣੇ ਪਿਤਾ ਨੂੰ ਦਿੰਦੀ ਹੈ ਜੌ ਖੁਦ ਇੱਕ  ਗੋਲਫਰ ਸਨ। ਜਦ ਉਸ ਨੇ 6 ਸਾਲ ਦੀ ਉਮਰ ਵਿੱਚ ਗੋਲਫ ਸਟਿਕ ਚੁੱਕੀ, ਤਾਂ ਉਹ ਡਾਗਰ ਦੇ ਪਿਤਾ ਕਰਨਲ ਡਾਗਰ ਸਨ ਜਿਸ ਨੇ ਆਪਣੀ ਕੁੜੀ ਨੂੰ ਗੋਲਫ ਦੀ ਸਿਖਲਾਈ ਦਿੱਤੀ, ਕਿਉਂਕਿ ਕੋਈ ਹੋਰ ਇਸ ਲਈ ਤਿਆਰ ਨਹੀਂ ਸੀ।ਦੀਕਸ਼ਾ ਟੈਨਿਸ, ਬੈਡਮਿੰਟਨ ਅਤੇ ਤੈਰਾਕੀ ਵੀ ਕਰਦੀ ਹੈ। [4]


ਇੰਡੀਅਨ ਗੋਲਫ ਯੂਨੀਅਨ ਦੇ ਸਬ ਜੂਨੀਅਰ ਸਰਕਟ 2012 ਵਿਚ ਭਾਗੀਦਾਰੀ ਲੈਣ ਤੋਂ ਬਾਅਦ ਦੀਕਸ਼ਾ ਨੇ ਗੋਲਫ ਨੂੰ ਆਪਣਾ ਕਰੀਅਰ ਬਣਾਉਣ ਦਾ ਫ਼ੈਸਲਾ ਕੀਤਾ। [4]

ਗੋਲਫ ਮਹਿੰਗੀ ਖੇਡ ਹੋਣ ਕਰਕੇ, ਇਸ ਨੂੰ ਗੈਰ ਪੇਸ਼ੇਵਰ ਰੂਪ ਵਜੋਂ ਖੇਡਣਾ ਡਾਗਰ ਲਈ ਸੌਖਾ ਨਹੀਂ ਸੀ, ਕਿਉਂਕਿ ਦੇਸ਼ ਵਿੱਚ ਟੂਰਨਾਮੈਂਟ ਵਿੱਚ ਵੀ 35000 ਤੋਂ 40,000 ਰੁਪਏ ਦੀ ਕੀਮਤ ਆਉਂਦੀ ਸੀ। (474-542 ਡਾਲਰ ਲਗਭਗ) [3]


ਡਾਗਰ ਨੂੰ ਇੱਕ  ਹੋਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਖਬੂੱ ਸੀ ਅਤੇ ਖੱਬੇ ਹਥ ਲਈ ਗੋਲਫ ਦੇ ਉਪਕਰਣ ਅਸਾਨੀ ਨਾਲ ਉਪਲਬਦ ਨਹੀਂ ਸਨ। ਖੱਬੂ ਦੀਕਸ਼ਾ ਲਈ ਕਲੱਬ ਲਭੱਣਾ ਇਨ੍ਹਾਂ ਔਖਾ ਸੀ ਉਸ ਨੇ  ਕੁਝ ਸਮੇਂ ਲਈ ਸੱਜੇ ਹੱਥ ਦੀ ਖਿਡਾਰਨ ਬਣਨ ਦੀ ਕੋਸ਼ਿਸ਼ ਵੀ ਕੀਤੀ।


ਉਪਕਰਨ ਦੇ ਆਯਾਤ ਕਰਨ ਵਾਲਿਆਂ ਨੇ ਜ਼ਿਆਦਾ ਦਿਲਚਸਪੀ ਨਹੀਂ ਦੀਖਾਈ ਕਿਉੰਕਿ ਸ਼ਾਇਦ 10 ਪ੍ਰਤੀਸ਼ਤ ਗੋਲਫਰ ਹੀ ਖੱਬੇ ਹੱਥੀ ਹਨ। ਜਦੋਂ ਉਹ ਇੱਕ  ਟੂਰਨਾਮੈਂਟ ਲਈ ਆਸਟ੍ਰੇਲੀਆ ਗਈ, ਉਥੋਂ ਦੇ ਇੱਕ  ਗੋਲਫ ਸਟੋਰ ਤੋਂ ਉਹ ਉਪਕਰਨ ਮਿਲ ਹੀ ਗਏ ਜਿਨ੍ਹਾਂ ਦੀ ਉਸ ਨੂੰ ਪੇਸ਼ੇਵਰ ਪੱਧਰ ਤੇ ਮੁਕਾਬਲਾ ਕਰਨ ਲਈ ਲੋੜ ਸੀ। [6]

ਕਰੀਅਰ[ਸੋਧੋ]

ਦੀਕਸ਼ਾ ਨੇ ਆਪਣਾ ਕਰੀਅਰ 12 ਸਾਲ ਦੀ ਉਮਰ ਵਿੱਚ ਇੰਡੀਅਨ ਗੋਲਫ ਯੂਨੀਅਨ ਦੇ ਨੈਸ਼ਨਲ ਸਬ- ਜੂਨੀਅਰ ਸਰਕਟ ਵਿੱਚ ਹਿੱਸਾ ਲੈਕੇ ਕੀਤਾ। ਉਹ ਆਪਣੇ ਪ੍ਰਦਰਸ਼ਨ ਤੋਂ ਉਤੱਮ ਦਰਜੇ ਦੀ ਗੈਰ ਪੇਸ਼ੇਵਰ ਭਾਰਤੀ ਗੋਲਫਰ ਅੰਦਰ - 15 ਅਤੇ ਅੰਦਰ - 18 ਦੇ ਸਮੂਹ ਦੀ ਬਣੀ।

2015 ਵਿਚ ਮਹਿਲਾ ਯੂਰਪੀਅਨ ਦੌਰੇ ਦੇ

ਮਹਿਲਾ ਹੀਰੋ ਭਾਰਤੀ ਓਪਨ ਵਿੱਚ ਆਪਣਾ ਸਥਾਨ ਬਣਾ ਕੇ ਦੇਸ਼ ਦੀ ਉੱਚ ਦਰਜੇ  ਦੀ ਮਹਿਲਾ ਗੈਰ ਪੇਸ਼ੇਵਰ ਗੋਲਫਰ ਬਣ ਗਈ । [3] [2]


ਦੀਕਸ਼ਾ ਦੀ ਪਹਿਲੀ ਜਿੱਤ 2017 ਦੇ ਹੀਰੋ ਵੂਮੈਨ ਪ੍ਰੋ ਗੋਲਫ ਦੌਰੇ ਦੇ  ਪ੍ਰੋਫੈਸ਼ਨਲ ਮੈਚ ਵਿੱਚ ਇੱਕ  ਨਵੇਂ ਖਿਡਾਰੀ ਵਜੋਂ  ਹੋਈ। ਉਸਨੇ ਉਸ ਸਾਲ ਤੁਰਕੀ ਦੇ ਡੈਫਾਲੰਪਿਕਸ ਵਿੱਚ ਇੱਕ  ਚਾਂਦੀ ਤਗ਼ਮਾ ਵੀ ਜਿੱਤਿਆ ਜਿਸਨੇ ਉਸਨੂੰ ਅਜਿਹਾ ਕਰਨ ਵਾਲੀ ਪਹਿਲੀ ਗੋਲਫਰ ਬਣਾ ਦਿੱਤਾ। [2]


2018 ਵਿਚ, ਦੀਕਸ਼ਾ ਨੇ ਸਿੰਗਾਪੋਰ ਓਪਨ ਜਿੱਤਿਆ। ਏਸ਼ੀਅਨ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਅਤੇ ਥਾਈਲੈਂਡ ਦੇ ਕਵੀਨ ਸਿਰੀਕਿਤ ਕਪ ਟੀਮ ਈਵੈਂਟ ਵਿੱਚ  ਸਭ ਤੋਂ ਵਧੀਆ ਸਕੋਰ ਦਰਜ ਕਰਨ ਵਾਲੀ ਭਾਰਤੀ ਬਣੀ।[7]

ਦਸੰਬਰ 2018 ਵਿੱਚ ਇਹ ਨੌਜਵਾਨ ਗੋਲਫਰ ਪੇਸ਼ੇਵਰ ਬਣ ਗਈ ਅਤੇ ਮਾਰਚ 2019 ਉਸ ਦਾ ਵੱਡਾ ਪਲ ਉਦੋਂ ਆਇਆ ਜਦੋਂ ਉਸਨੇ ਆਸਟ੍ਰੇਲੀਆ ਵਿਚ ਕੁਝ ਮੈਚ ਖੇਡੇ। ਜਦੋਂ ਉਸਨੇ ਕੇਪ ਟਾਊਨ ਵਿਖੇ ਲੇਡੀਜ਼ ਯੂਰਪੀਅਨ ਦੌਰੇ‘ਤੇ ਸਾਊਥ ਅਫਰੀਕਨ ਓਪਨ ਜਿਤਿਆ। ਉਹ ਅਜਿਹਾ ਕਰਨ ਵਾਲੀ ਪਹਿਲੀ ਨੌਜਵਾਨ ਭਾਰਤੀ ਬਣੀ ਅਤੇ ਸਮੁੱਚੇ ਤੌਰ ‘ਤੇ ਦੂਜੀ ਭਾਰਤੀ ਬਣੀ। [1]


ਪੂਰਾ ਨਾਮ: ਦੀਕਸ਼ਾ ਡਾਗਰ

ਨਾਗਰਿਕਤਾ: ਇੰਡੀਅਨ

ਜਨਮ: 14 ਦਸੰਬਰ 2000

ਜਨਮ ਸਥਾਨ: ਝੱਜਰ, ਹਰਿਆਣਾ

ਖੇਡ: ਮਹਿਲਾ ਗੋਲਫ

ਕੋਚ: ਨਰਿੰਦਰ ਡਾਗਰ


ਤਗਮੇ

ਨੁਮਾਇੰਦਗੀ: ਭਾਰਤ

2017 ਤੁਰਕੀ ਦੇ ਡੈਫਾਲੰਪਿਕ ਵਿੱਚ ਚਾਂਦੀ ਦਾ ਤਗਮਾ

ਹਵਾਲੇ[ਸੋਧੋ]