ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Kulvant930

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਦਾਚਾਰ

[ਸੋਧੋ]

ਦਾਰਸ਼ਨਿਕ ਪੱਖ ਤੋਂ ਸਦਾਚਾਰ ਸਬਦ ਦੀ ਥਾਂ ਨੈਤਿਕਤਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ,ਜੋ ਸੰਸਕਿ੍ਤ ਦੇ ਨੀਤਿ ਸ਼ਬਦ ਦਾ ਵਿਕਸਿਤ ਰੂਪ ਹੈ । 'ਨੀ' ਧਾਤੂ ਤੋਂ ਬਣੇ ਇਸ ਸਬਦ ਦੇ ਅਰਥ ਹਨ - ਲੈ ਜਾਣਾ, ਅਗਵਾਈ ਕਰਨਾ ।ਅਰਥਾਤ , ਜੋ ਮਨੁੱਖ ਦੀ ਜੀਵਨ ਵਿੱਚ ਅਗਵਾਈ ਕਰੇ , ਆਦਰਸ ਦੀ ਪ੍ਰਾਪਤੀ ਵੱੱਲ ਲੈ ਕੇ ਜਾਵੇ ,ਉਹ ਨੈਤਿਕਤਾ ਆਖੀ ਜਾ ਸਕਦੀ ਹੈ ,ਹਾਲਾਂਕਿ ਸਾਰੇ ਰੀਤੀ ਰਿਵਾਜਾਂ ਨੂੰ ਨੈਤਿਕਤਾ ਨਹੀ ਕਿਹਾ ਜਾ ਸਕਦਾ ।ਨੈਤਿਕਤਾ ਅੰਗਰੇਜੀ ਦੇ ਸਬਦ 'ਮੋਰੈਲਟੀ' ਦਾ ਅਨੁਵਾਦ "ਮੋਰਲ" ਹੈ , ਜੋ ਲਾਤੀਨੀ ਮੂਲਕ ਸ਼ਬਦ 'ਮੋਰਜ' ਤੋ ਲਿਆ ਗਿਆ ਹੈ ,ਜਿਸਦੇ ਅਰਥ ਰਿਵਾਜ , ਸੁਭਾਅ ਆਦਿ ਹਨ । ਇਸਦੇ ਸਮਾਨਰਥੀ ਸਬਦ 'ਐਥਿਕਸ' ਜੋ ਯੂਨਾਨੀ ਸ਼ਬਦ 'ਈਥੋਸ' ਤੋ ਨਿਕਲਿਆਂ ਦੇ ਅਰਥ ਵੀ ਰਿਵਾਜ ,ਵਰਤੋਂ ਜਾਂ ਸੁਭਾਅ ਆਦਿ ਹਨ ।ਇਸਦੇ ਨਾਂ 'ਵਿਵਹਾਰ ਦਰਸਨ ,ਨੀਤੀ ਦਰਸਨ ਨੀਤੀ ਵਿਗਿਆਨ ,ਨੀਤੀ ਸ਼ਾਸਤਰ ਆਦਿ ਵੀ ਹਨ । ਇਸੇ ਨੂੰ ਪੰਜਾਬੀ ਵਿੱਚ 'ਸਦਾਚਾਰ' ਆਖਦੇ ਹਨ ,ਜਿਸਦਾ ਸਬੰਧ ਮੂ਼ਲ ਰੂਪ ਵਿੱਚ 'ਚੱਜ ਆਚਾਰ' ਜਾ 'ਆਚਰਣ ' ਨਾਲ ਹੈ ।ਸਦਾਚਾਰ ਵਿੱਚ ਕੀਤੇ ਗਏ ਨਿਯਮਾ ਦੀ ਉੁਲਘਣਾ ਦੀ ਨਿਸਚਿਤ ਸਜਾ ਵੀ ਦਿੱਤੀ ਜਾ ਸਕਦੀ ਹੈ । ਸਦਾਚਾਰ ਦੇ ਨਿਯਮ ਸਮਾਜ ਦਾ ਅਧਾਰ ਹੁੰਦੇ ਹਨ ਅਤੇ ਇਹਨਾ ਨਿਯਮਾ ਦੀ ਉਲੰਘਣਾ ਨਾਲ ਸਮਾਜ ਦੇ ਅਧਾਰ ਨੂੰ ਸੱਟ ਵੱਜਦੀ ਹੈ

ਹਵਾਲੇ

[ਸੋਧੋ]
  1. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ
  2. ਆਰਟੀਕਲ - ਡਾ. ਜਗਮੇਲ ਸਿੰਘ ਭਾਠੂਆਂ ਕੋਆਰਡੀਨੇਟਰ ਹਰੀ ਬਿ੍ਜੇਸ਼ ਕਲਚਰਲ ,ਫਾਉਂਡੇਸਨ ਦਿੱਲੀ