ਗੁਰਬਖ਼ਸ਼ ਸਿੰਘ ਫ਼ਰੈਂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨਮ: (1935-09-01) 1 ਸਤੰਬਰ 1935 (ਉਮਰ 83)
ਅੰਮ੍ਰਿਤਸਰ
ਕਾਰਜ_ਖੇਤਰ:ਵਾਰਤਕ ਲੇਖਕ, ਅਨੁਵਾਦਕ
ਰਾਸ਼ਟਰੀਅਤਾ:ਹਿੰਦੁਸਤਾਨੀ
ਭਾਸ਼ਾ:ਪੰਜਾਬੀ
ਵਿਧਾ:ਵਾਰਤਕ
ਵਿਸ਼ਾ:ਸਰਬਸਾਂਝੀਵਾਲਤਾ

ਗੁਰਬਖ਼ਸ਼ ਸਿੰਘ ਫਰੈਂਕ ਇੱਕ ਪੰਜਾਬੀ ਵਿਦਵਾਨ, ਲੇਖਕ ਅਤੇ ਮੁੱਖ ਤੌਰ ਤੇ ਰੂਸੀ ਸਾਹਿਤਕ ਰਚਨਾਵਾਂ ਦਾ ਅਨੁਵਾਦਕ ਹੈ। ਉਸਨੇ ਤਿੰਨ ਨਾਵਾਂ: ਗੁਰੂਬਖ਼ਸ਼, ਗੁਰਬਖ਼ਸ਼ ਸਿੰਘ, ਗੁਰਬਖ਼ਸ਼ ਸਿੰਘ ਫ਼ਰੈਂਕ, ਹੇਠ ਆਪਣਾ ਅਨੁਵਾਦ-ਕਾਰਜ ਕੀਤਾ ਹੈ।[1] ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਹੈ, ਜਿਸਨੇ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਲਗਭਗ ਡੇਢ ਦਹਾਕਾ ਸੇਵਾ ਕੀਤੀ। ਉਹ ਅਨੁਵਾਦ ਕਲਾ ਦਾ ਮਾਹਿਰ ਜਿਸ ਕਾਰਨ ਉਸਦੀਆਂ ਅਨੁਵਾਦ ਕੀਤੀਆਂ ਸਾਹਿਤਕ ਲਿਖਤਾਂ ਮੌਲਿਕ ਰਚਨਾਵਾਂ ਲਗਦੀਆਂ ਹਨ। ਇਹ ਅਨੁਵਾਦ ਉਸ ਨੇ ਮੂਲ ਸੋਮਿਆਂ ਤੋਂ ਕੀਤੇ ਹਨ।[1]

ਜੀਵਨ ਵੇਰਵੇ[ਸੋਧੋ]

ਡਾ.ਗੁਰਬਖ਼ਸ਼ ਸਿੰਘ ਦਾ ਜਨਮ 1 ਸਤੰਬਰ 1935 ਨੂੰ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਪਿਤਾ ਪਰਤਾਪ ਸਿੰਘ ਦੇ ਘਰ ਪਿੰਡ ਛੇਹਰਟਾ ਜਿਲ੍ਹਾ ਅਮ੍ਰਿਤਸਰ ਵਿੱਚ ਹੋਇਆ । ਡਾ. ਫ਼ਰੈਂਕ ਦੀ ਪਤਨੀ ਦਾ ਨਾਮ ਹਰਦੇਵ ਕੌਰ ਸੀ। ਡਾ. ਫ਼ਰੈਂਕ ਦੇ ਦੋ ਕੁੜੀਆਂ ਹਨ; ਜੀਨਾ ਅਤੇ ਵੀਕਾ। ਡਾ. ਫ਼ਰੈਂਕ ਨੇ ਆਪਣੀ ਉਚੇਰੀ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਤੇ ਪੀਐੱਚਡੀ ਦੀ ਡਿਗਰੀ ਉਸ ਇੰਸਟੀਚਿਊਟ ਆਫ਼ ਓਰੀਐਂਟਲ ਸਟੱਡੀਜ਼, ਮਾਸਕੋ ਤੋਂ ਹਾਸਲ ਕੀਤੀ।

ਕਿੱਤਿਆਂ ਦਾ ਸਨਵਾਰ[ਸੋਧੋ]

 1. ਲੈਕਚਰਾਰ ਪੰਜਾਬੀ - ਜੀ ਐਮ ਐਨ ਕਾਲਜ, ਅੰਬਾਲਾ ਛਾਉਣੀ
 2. ਲੈਕਚਰਾਰ ਪੰਜਾਬੀ - ਡੀ ਏ ਵੀ ਕਾਲਜ, ਅਬੋਹਰ (1958-1963)
 3. ਪ੍ਰੈਸ ਤੇ ਪਬਲੀਸਿਟੀ - ਅਫਸਰ ਸੋਵਿਅਤ ਸੂਚਨਾ ਵਿਭਾਗ, ਨਵੀ ਦਿੱਲੀ (1963-1969)
 4. ਅਨੁਵਾਦਕ ਤੇ ਸੰਪਾਦਕ ਪੰਜਾਬੀ ਵਿਭਾਗ ਪ੍ਰਗਤੀ ਪ੍ਰਕਾਸ਼ਨ , ਮਾਸਕੋ (1969-1976)
 5. ਲੈਕਚਰਾਰ ਪੰਜਾਬੀ ਵਿਭਾਗ ਗੂਰੁ ਨਾਨਾਕ ਯੂਨੀਵਰਸਿਟੀ, ਅਮ੍ਰਿਤਸਰ(1976-1979)
 6. ਰੀਡਰ(1979-1987)
 7. ਪ੍ਰੋਫੈਸਰ(1987-1995 ਰਿਟਾਇਰਡ)

ਪੁਸਤਕਾਂ[ਸੋਧੋ]

ਮੌਲਿਕ[ਸੋਧੋ]

ਅਨੁਵਾਦ[ਸੋਧੋ]

ਅਨੁਵਾਦਕ ਦੇ ਤੌਰ ਤੇ ਗੁਰਬਖ਼ਸ਼ ਫ਼ਰੈਂਕ ਨੇ ਬਹੁਤ ਨਿੱਠ ਕੇ ਕੰਮ ਕੀਤਾ ਹੈ। ਉਸ ਨੇ ਲਿਓ ਤਾਲਸਤਾਏ, ਐਂਤੋਨ ਚੈਖ਼ਵ, ਮੈਕਸਿਮ ਗੋਰਕੀ, ਬੋਰਿਸ ਪੋਲੇਵੋਈ, ਚੰਗੇਜ਼ ਆਇਤਮਾਤੋਵ, ਵੇਰਾ ਪਨੋਵਾ, ਰਸੂਲ ਹਮਜ਼ਾਤੋਵ ਅਤੇ ਵ. ਬਰੋਦੋਵ ਵਰਗੇ ਰੂਸੀ/ਸੋਵੀਅਤ ਲੇਖਕਾਂ ਅਤੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਆਬਿਦ ਹੁਸੈਨ ਵਰਗੇ ਭਾਰਤੀ ਲੇਖਕਾਂ ਦੀਆਂ ਰਚਨਾਵਾਂ ਦੇ ਅਨੁਵਾਦ ਕੀਤੇ ਹਨ।

 • ਮੇਰਾ ਦਾਗਿਸਤਾਨ (1975 ਰਸੂਲ ਹਮਜ਼ਾਤੋਵ ਦੀ ਰੂਸੀ ਪੁਸਤਕ Мой Дагестан ਤੋਂ)
 • ਭਾਰਤੀ ਨਿੱਕੀ ਕਹਾਣੀ (ਹਿੰਦੀ ਤੋਂ ਅਨੁਵਾਦ, ਸਾਹਿਤ ਅਕਾਦਮੀ ਦਿੱਲੀ ਵੱਲੋਂ ਅਨੁਵਾਦ-ਪੁਰਸਕਾਰ ਪ੍ਰਾਪਤ)
 • ਬੁਜ਼ਦਿਲ (ਇਮਰੇ ਸਰਕੱਦੀ ਦਾ ਹੰਗੇਰੀਆਈ ਨਾਵਲ, 1997)[2]
 • ਅਲਵਿਦਾ ਗੁਲਸਾਰੀ![3](ਪ੍ਰਗਤੀ ਪ੍ਰਕਾਸ਼ਨ, ਮਾਸਕੋ 1976)
 • ਅਸਲੀ ਇਨਸਾਨ ਦੀ ਕਹਾਣੀ (ਪ੍ਰਗਤੀ ਪ੍ਰਕਾਸ਼ਨ, ਮਾਸਕੋ 1977)[4]
 • ਕਹਾਣੀਆਂ ਤੇ ਛੋਟੇ ਨਾਵਲ (ਟਾਲਸਟਾਏ ਦੀਆਂ ਰਚਨਾਵਾਂ ਰੂਸੀ ਤੋਂ, ਪ੍ਰਗਤੀ ਪ੍ਰਕਾਸ਼ਨ, ਮਾਸਕੋ 1977)[5]
 • ਗੋਰਕੀ ਦੀਆਂ ਕਹਾਣੀਆਂ
 • ਸੇਰਿਓਜ਼ਾ - (1970 ਅਨੁਵਾਦ ਵੇਰਾ ਪਨੋਵਾਦਾ ਦੇ ਨਾਵਾਲ )
 • ਰੌਸ਼ਨੀਆਂ (ਰੂਸੀ ਕਹਾਣੀਆਂ)
 • ਨਿੱਖਰਿਆ ਦਿਨ (ਸੋਵੀਅਤ ਕਹਾਣੀਆਂ)
 • ਗੁਰੂ ਨਾਨਕ (ਲੇਖ ਸੰਗ੍ਰਹਿ)
 • ਸੋਸ਼ਲਿਜ਼ਮ : ਯੂਟੋਪੀਆਈ ਅਤੇ ਵਿਗਿਆਨਕ - ਫ਼. ਏਂਗਲਜ਼(1963)
 • ਆਧੁਨਿਕ ਸਮੇਂ ਵਿਚ ਭਾਰਤੀ ਫ਼ਲਸਫ਼ਾ - ਵ. ਬੋਰੋਦੋਵ
 • ਬੱਚਿਆਂ ਲਈ ਲੈਨਿਨ (1971 ਰੂਸੀ ਕਹਾਣੀਆਂ)
 • ਉਜਰਤ ਪ੍ਰਣਾਲੀ (1971 ਐਫ ਏਂਜਲਜ)
 • ਕਹਾਣੀਆਂ (1972,1988 ਚੋਖੋਵ)
 • ਸੋਸ਼ੋਲਿਜ਼ਮ ਤੇ ਜੰਗ(1973 ਵੀ ਆਈ ਲੈਨਿਨ)
 • ਸਾਹਿਤ ਬਾਰੇ (1974 ਵੀ ਆਈ ਲੈਨਿਨ)
 • ਕਮਿਓੁਨਿਸਟ ਪਾਰਟੀ ਦਾ ਮੈਨਿਫੈਸਟੋ(1976 ਮਾਰਕਸ ਤੇ ੲਂਜਲਸ )
 • ਚੌਣਵੀਆਂ ਕਹਾਣੀਆਂ (1977ਅਨੁਵਾਦ ਫਾਰਸੀ ਅੱਖਰਾਂ ਵਿੱਚ ਮੈਕਸਿਕ ਗੋਰਕੀ)
 • ਅਧੁਨਿਕ ਸਮੇ ਵਿੱਚ ਭਾਰਤੀ ਫਲਸਫਾ (1986 ਬੋਰੋਦੋਵ)
 • ਮਨੁੱਖ ਦਾ ਜਨਮ (1989 ਮੈਕਸਿਕ ਗੋਰਕੀ)
 • ਫਿਲਾਸ਼ਫੀ ਕੀ ਹੈ? (1989)
 • ਹੋਣੀ ਤੋਂ ਬਲਵਾਨ (1990 ਗਾਲੀਨਾ ਦਜੂਬੈਨਕੋ)
 • ਚੌਣਵੀਆਂ ਕਿਰਤਾਂ (1990 ਵੀ ਆਈ ਲੈਨਿਨ)
 • ਸਮਾਜ ਵਿਗਿਆਨ ਪ੍ਰਵੇਸਿਕਾ ਸੈਂਚੀ-1 (1990)
 • ਸਮਾਜ ਵਿਗਿਆਂਨ ਪ੍ਰਵੇਸਿਕਾ ਸੈਂਚੀ-2 (1990)
 • ਭਾਰਤ ਦਾ ਕੌਮੀ ਸੱਭਿਆਚਾਰ (1992 ਆਬਿਦ ਹੁਸੈਨ ਦੀ ਅੰਗਰੇਜ਼ੀ ਪੁਸਤਕ- ਨੈਸ਼ਨਲ ਕਲਚਰ ਆਫ ਇੰਡੀਆ)
 • ਸੰਘਰਸ਼ ਦੇ ਸਾਲ (1993 ਚੌਣਵੀਆਂ ਕਿਰਤਾਂ ਪੰਡਿਤ ਜਵਾਹਰ ਲਾਲ ਨਹਿਰੂ)
 • ਮਹਾਤਮਾ ਗਾਂਧੀ ਦੇ ਵਿਚਾਰ (1995 ਆਰ ਕੇ ਪ੍ਰਭੂ ਤੇ ਯੂ ਆਰ ਰਾਉ )
 • ਐਥਲੈਟਿਕਸ ਵਿੱਚ ਸੋਨੇ ਦਾ ਤਗਮਾਂ ਕਿਵੇਂ ਪ੍ਰਾਪਤ ਕਰੀਏ (1997 ਈਰਿਕ ਪ੍ਰਭਾਕਰ)

ਪਦਵੀ[ਸੋਧੋ]

 • ਕਨਵੀਨਰ - ਲੋਕ ਲਿਖਾਰੀ ਸਭਾ, ਅੰਮ੍ਰਿਤਸਰ
 • ਪ੍ਰਧਾਨ ਪੰਜਾਬੀ ਰਾਟਿਰਜ ਕੁਆਰਪੋਰੇਟਿਵ ਸੁਪਰੀਡੈਂਟ ਲੁਧਿਆਣਾ (1985 ਤੋਂ)

ਹਵਾਲੇ[ਸੋਧੋ]

 1. 1.0 1.1 "ਮਕਬੂਲ ਅਨੁਵਾਦਕ ਗੁਰਬਖ਼ਸ਼ ਸਿੰਘ ਫ਼ਰੈਂਕ". ਪੰਜਾਬੀ ਟ੍ਰਿਬਿਉਨ. 19 ਫਰਵਰੀ 2012.  Check date values in: |date= (help)
 2. http://books.google.co.in/books/about/Buzdil.html?id=hMA2QwAACAAJ&redir_esc=y
 3. http://webopac.puchd.ac.in/w21OneItem.aspx?xC=287378%7C ਅਲਵਿਦਾ ਗੁਲਸਾਰੀ! ਚਿੰਗੇਜ਼ ਆਈਤਮਾਤੋਵ; (ਅਨੁ) ਗੁਰੂਬਖਸ਼, ਪ੍ਰਗਤੀ ਪ੍ਰਕਾਸ਼ਨ, ਮਾਸਕੋ 1976.
 4. http://webopac.puchd.ac.in/w27/Result/Dtl/w21OneItem.aspx?xC=283468
 5. http://webopac.puchd.ac.in/w27/Result/Dtl/w21OneItem.aspx?xC=287487