ਵਰਿੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਰਿੰਦਰ
ਜਨਮ ਵਰਿੰਦਰ ਸਿੰਘ
16 ਅਗਸਤ, 1942
ਫਗਵਾੜਾ ਪੰਜਾਬ
ਮੌਤ ਦਸੰਬਰ 6, 1988(1988-12-06) (ਉਮਰ 46)
ਤਲਵੰਡੀ ਕਲਾਂ (ਲੁਧਿਆਣਾ)
ਮੌਤ ਦਾ ਕਾਰਨ ਕਤਲ
ਰਿਹਾਇਸ਼ ਫਗਵਾੜਾ
ਪੇਸ਼ਾ ਅਦਾਕਾਰ, ਨਿਰਦੇਸ਼ਕ, ਲੇਖਕ ਤੇ ਨਿਰਮਾਤਾ
ਸਾਥੀ ਪਰਮਿੰਦਰ ਕੌਰ

ਵਰਿੰਦਰ ਇੱਕ ਪੰਜਾਬੀ ਅਦਾਕਾਰ, ਨਿਰਦੇਸ਼ਕ, ਲੇਖਕ ਤੇ ਫ਼ਿਲਮਕਾਰ ਸੀ। ਇਸ ਨੇ ਮੁੱਖ ਰੂਪ ਵਿੱਚ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ।

ਮੁੱਢਲਾ ਜੀਵਨ[ਸੋਧੋ]

ਵਰਿੰਦਰ ਦਾ ਜਨਮ 16 ਅਗਸਤ, 1942 ਨੂੰ ਹੋਇਆ। ਇਨ੍ਹਾਂ ਦੇ ਪਿਤਾ ਗੁਰਦਾਸ ਰਾਮ ਫਗਵਾੜਾ ਸ਼ਹਿਰ ਦੇ ਹਕੀਮ ਤੇ ਆਰੀਆ ਸਕੂਲ, ਫਗਵਾੜਾ ਦੇ ਬਾਨੀ ਸਨ। ਵਰਿੰਦਰ ਨੇ ਆਪਣੀ ਮੁੱਢਲੀ ਪੜ੍ਹਾਈ ਆਰੀਆ ਹਾਈ ਸਕਲ, ਫਗਵਾੜਾ ਤੋਂ ਕੀਤੀ। ਇਸ ਤੋਂ ਅੱਗੇ ਫਗਵਾੜਾ ਦੇ ਹੀ ਰਾਮਗੜ੍ਹੀਆ ਕਾਲਜ ਤੋਂ ਪੜ੍ਹਾਈ ਕੀਤੀ। ਇਸ ਮਗਰੋਂ ਕੁਝ ਸਮੇਂ ਲਈ ਕਾਟਨ ਦੀ ਫੈਕਟਰੀ ਜੇ.ਸੀ.ਟੀ. ਵਿਖੇ ਨੌਕਰੀ ਕੀਤੀ ਪਰ ਉਸ ਨੂੰ ਤਾਂ ਕੋਈ ਹੋਰ ਵੱਡਾ ਕੰਮ ਉਡੀਕ ਰਿਹਾ ਸੀ। ਆਪ ਦਾ ਵਿਆਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਹਲ ਕਲਾਂ ਵਿਖੇ 3 ਮਈ, 1965 ਨੂੰ ਪਰਮਿੰਦਰ ਕੌਰ ਨਾਲ ਹੋਇਆ।[1]

ਫਿਲਮੀ ਜੀਵਨ[ਸੋਧੋ]

ਫਿਲਮੀ ਸੱਭਿਆਚਾਰ ਉਸ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਬੜੀ ਬੇਸਬਰੀ ਨਾਲ ਉਡੀਕ ਰਿਹਾ ਸੀ। ਮਾਮੇ ਦੇ ਪੁੱਤਰ ਧਰਮਿੰਦਰ ਤੇ ਅਜੀਤ ਸਿੰਘ ਦਿਓਲ ਹੋਰਾਂ ਦੀ ਸੰਗਤ ਤੇ ਫਿਲਮੀ ਮਾਹੌਲ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ। ਵਰਿੰਦਰ ਨੇ ਪੰਜਾਬੀ ਫਿਲਮ ਜਗਤ ਵਿੱਚ ‘ਤੇਰੀ ਮੇਰੀ ਇੱਕ ਜਿੰਦੜੀ’ ਤੋਂ ਹੀਰੋ ਵਜੋਂ ਦਸਤਕ ਦਿੱਤੀ।

ਫਿਲਮਾਂ ਬਤੌਰ ਹੀਰੋ[ਸੋਧੋ]

ਹੀਰੋ, ਨਿਰਮਾਤਾ ਤੇ ਨਿਰਦੇਸ਼ਕ[ਸੋਧੋ]

ਮੌਤ[ਸੋਧੋ]

ਪੰਜਾਬੀ ਫਿਲਮ ‘ਜੱਟ ਤੇ ਜ਼ਮੀਨ’ ਜਿਸ ਦਾ ਵਰਦਿੰਰ ਹੀਰੋ ਤੇ ਨਿਰਦੇਸ਼ਕ ਸੀ, ਦੀ ਸ਼ੂਟਿੰਗ ਦੌਰਾਨ ਪਿੰਡ ਤਲਵੰਡੀ ਕਲਾਂ (ਲੁਧਿਆਣਾ) ਵਿਖੇ ਇਸ ਮਹਾਨ ਕਲਾਕਾਰ ਨੂੰ ਅਚਿੰਤੇ ਬਾਜ਼ ਪੈ ਗਏ। ਇਹ ਫਿਲਮ ਸਿਤਾਰਾ 6 ਦਸੰਬਰ, 1988 ਨੂੰ ਸਦਾ ਲਈ ਵਿਛੜ ਗਿਆ।

ਹਵਾਲੇ[ਸੋਧੋ]