ਵਰਿੰਦਰ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਰਿੰਦਰ ਸ਼ਰਮਾ

ਸਾਂਸਦ

Official portrait of Mr Virendra Sharma crop 2.jpg

ਸਾਂਸਦ (ਬਰਤਾਨੀਅਾ)
ੲੀਲਿੰਗ ਸਾੳੂਥਾਲ ਤੋਂ
ਸਾਬਕਾ

ਪਿਅਾਰਾ ਖਾਬੜਾ

ਬਹੁਮਤ

22,090 (49.0%)[1]

ਨਿੱਜੀ ਜਾਣਕਾਰੀ
ਜਨਮ

5 ਅਪ੍ਰੈਲ 1947 (ਉਮਰ 70)
ਭਾਰਤ

ਕੌਮੀਅਤ

ਬਰਤਾਨਵੀ

ਸਿਆਸੀ ਪਾਰਟੀ

ਲੇਬਰ

ਅਲਮਾ ਮਾਤਰ

ਲੰਡਨ ਦਾ ਅਰਥ ਸ਼ਾਸ਼ਤਰ ਸਕੂਲ

ਕੰਮ-ਕਾਰ

ਸਿਅਾਸਤਦਾਨ

ਵੈਬਸਾਈਟ

virendrasharma.com

ਵਰਿੰਦਰ ਕੁਮਾਰ ਸ਼ਰਮਾ ਜਨਮ 5 ਅਪ੍ਰੈਲ 1947[2]) ਇੱਕ ਭਾਰਤ ਚ ਜਨਮਿਅਾ ਬਰਤਾਨਵੀ ਲੇਬਰ ਪਾਰਟੀ ਦਾ ਸਿਆਸਤਦਾਨ ਹੈ। ਉਹ 2007 ਵਿਚ ਪਹਿਲੀ ਵਾਰ ੲੀਲਿੰਗ ਸਾੳੂਥਾਲ ਤੋਂ ਸਾਂਸਦ ਚੁਣੇ ਗੲੇ ।

ਸ਼ੁਰੂ ਦਾ ਜੀਵਨ[ਸੋਧੋ]

ਵਰਿੰਦਰ ਸ਼ਰਮਾ ਦਾ ਜਨਮ 1947 ਚ ਭਾਰਤ ਵਿੱਚ ਹੋਇਆ ਸੀ ਅਤੇ ੳੁਹਨਾਂ ਇਕਨਾਮਿਕਸ ਦੇ ਲੰਡਨ ਸਕੂਲ ਤੋਂ ਇੱਕ ਟਰੇਡ ਯੂਨੀਅਨ ਦੀ ਸਕਾਲਰਸ਼ਿਪ.[3]ਤੇ ਪੜ੍ਹਾੲੀ ਕੀਤੀ । ਉਹ ਪੰਜਾਬੀ, ਹਿੰਦੀ ਅਤੇ ਉਰਦੂ ਦਾ ਚੰਗਾ ਬੁਲਾਰਾ ਹੈ।

ਸ਼ਰਮਾ 1968 ਚ ਭਾਰਤ ਤੋਂ ਲੰਡਨ ਦੇ ਸ਼ਹਿਰ ਹਾਨਵੈਲ ਆਇਆ ਸੀ  ਅਤੇ 207 ਰੂਟ ਤੇ ਬੱਸ ਕੰਡਕਟਰ ਰਿਹਾ, ਬਾਅਦ ਚ ਹਿਲਿੰਗਡਨ ਸ਼ਹਿਰ ਦੇ ਅਪਾਹਜ ਬੰਦਿਅਾਂ ਲਈ ਉਸ ਨੇ ਦਿਨ ਦੇ ਸੇਵਾ ਪ੍ਰਬੰਧਕ ਦੇ ਤੌਰ ਤੇ ਕੰਮ ਸ਼ੁਰੂ ਕੀਤਾ।  ਉਸਨੇ ਅਪਣਾ ਸਿਆਸੀ ਸਫਰ ਲਿਬਰਲ ਪਾਰਟੀ ਚ ਸ਼ਾਮਿਲ ਹੋਕੇ ਕੀਤਾ ਫਿਰ ਕੁੱਝ ਅਰਸੇ ਬਾਅਦ ਲੇਬਰ ਪਾਰਟੀ ਚ ਜਾ ਰਲਿਅਾ । ੳੁਹ ਲੇਬਰ ਪਾਰਟੀ ਦਾ ਕੌਮੀ ਬਰਾਬਰਤਾ ਦਾ ਅਫਸਰ ਸੀ।

ਉਹ ਲੰਡਨ ਦੇ ੲੀਲਿੰਗ ਨਗਰ  ਦਾ 1982-2010 ਤੱਕ ਕਾਉਂਸਲਰ ਰਿਹਾ, ਅਤੇ ਕਾਉਂਸਲਰ  ਹੁੰਦਿਅਾਂ ਅਪਣੇ ਹਿੱਸੇ ਦੇ ਸਮੇਂ ਵਿਚ ਨਗਰ ਦੀ ਪ੍ਰਧਾਨਗੀ ਕੀਤੀ ਸੀ।  ਉਸਦੀਅਾਂ ਪ੍ਰੀਸ਼ਦ ਦੀਅਾਂ ਮੀਟਿੰਗਾਂ [4] ਚ ਹਾਜ਼ਰੀਅਾਂ ਦੇ ਪੱਧਰ ਨੂੰ ਲੈਕੇ ਵਿਰੋਧੀ ਧਿਰਾਂ ਦੇ ਕੌਂਸਲਰਾਂ ਦੀ ਅਾਲੋਚਨਾ ਦਾ ਸਾਹਮਣਾ ਕਰਨਾ ਪਿਅਾ ਤੇ 2010 ਨੂੰ ਸਥਾਨਕ ਚੋਣਾਂ ਚ ਕਾੳਂਸਲਰ ਦੇ ਅਹੁਦੇ ਤੇ ਹੀ ਸਬਰ ਕਰਨਾ ਪਿਅਾ।

ਸੰਸਦੀ ਸਫਰ[ਸੋਧੋ]

ਵਰਿੰਦਰ ਸ਼ਰਮਾ 19 ਜੁਲਾਈ 2007 ਵਿੱਚ ੲੀਲ਼ਿੰਗ ਸਾੳੂਥਾਲ ਦੀਅਾਂ  ੳੁਪ ਚੁੋਣਾਂ ਚ ਸਾਂਸਦ ਬਣੇ। ੲਿਹ ੳੁਪ-ਚੋਣ ਲੇਬਰ ਸਾਂਸਦ, ਪਿਆਰਾ ਸਿੰਘ ਖਾਬੜਾ ਦੀ 19 ਜੂਨ 2007 [5] ਨੂੰ ਮੌਤ ਦੇ ਬਾਅਦ ਆਯੋਜਿਤ ਕੀਤੀ ਗੲੀ ਸੀ। ਸ਼ਰਮਾ ੲਿਸ ਸੀਟ ਤੇ 2010 ਦੀਅਾਂ ਅਾਮ ਚੋਣਾਂ ਤਕ ਰਿਹਾ ।

ਨਵੰਬਰ 2008 ਵਿੱਚ, ਲੇਬਰ ਸਰਕਾਰ ਨੇ  ਸ਼ਰਮਾ ਨੂੰ  ਖਜ਼ਾਨਾ ਅਤੇ ਗ੍ਰਹਿ ਰਾਜ ਮੰਤਰੀ, ਫਿਲ ਵੂਲਾਸ ਦਾ ਸੰਸਦੀ ਪ੍ਰਾਈਵੇਟ ਸਕੱਤਰ [6] ਲਾ ਦਿੱਤਾ, ਜੋ ਸਰਹੱਦ ਅਤੇ ਇਮੀਗ੍ਰੇਸ਼ਨ ਲੲੀ ਜ਼ਿੰਮੇਵਾਰ ਸੀ। ਸ਼ਰਮਾ ਨੇ ਜਨਵਰੀ 2009 ਵਿਚ ਲੇਬਰ ਸਰਕਾਰ ਦੇ ਹੀਥਰੋ ਹਵਾਈ ਅੱਡੇ ਦਾ ਤੀਜਾ ਰਨਵੇ ਬਣਾੳਣ ਲੲੀ ਰੱਖੇ ਪ੍ਰਸਤਾਵ ਦੇ ਵਿਰੋਧ ਚ ਰੋਸ ਵਜੋਂ ਅਸਤੀਫਾ ਦੇ ਦਿਤਾ ਸੀ।

ਸ਼ਰਮਾ, ਸਿਹਤ, ਮਨੁੱਖੀ ਅਧਿਕਾਰ ਅਤੇ ਅੰਤਰਰਾਸ਼ਟਰੀ ਵਿਕਾਸ ਦੀ ਸੰਸਦੀ ਚੋਣ ਕਮੇਟੀ ਦਾ ਇੱਕ ਹਿੱਸਾ ਹੈ।

ਉਸਨੇ ਇੱਕ ਅਧਿਕਾਰਤ ਸਾਂਸਦ ਦੇ ਤੌਰ ਤੇ ਸਾਈਪ੍ਰਸ, ਕੀਨੀਆ, ਭਾਰਤ, ਮਾਰਿਸ਼ਿਅਸ ਅਤੇ ਦੱਖਣੀ ਕੋਰੀਆ ਦਾ ਖੇਤਰੀ ਦੌਰਾ ਕੀਤਾ। ਉਹ [[ਤਮਿਲ਼ ਲੋਕ|ਤਾਮਿਲਾਂ ਲੲੀ ਸਾਰੇ ਪਾਰਟੀ ਸੰਸਦੀ ਗਰੁੱਪ ਦੇ ਉਪ-ਪ੍ਰਧਾਨ ਹਨ। ਉਹ ਡੇਵਿਡ ਮਿਲੀਬੈਂਡ ਦੇ 2010 ਲੇਬਰ ਲੀਡਰਸ਼ਿਪ ਚੋਣ ਦੇ ਸਹਿਯੋਗੀ ਰਹੇ।

ਸਤੰਬਰ 2011 ਵਿਚ, ਚੋਣ ਕਮਿਸ਼ਨ ਨੇ ਸ਼ਰਮਾ ਵਲੋਂ  ੲਿਕ ਭਾਰਤੀ ਯਾਤਰੀ ਬੋਰਡ ਤੋਂ ਕਥਿਤ ਤੌਰ ਤੇ 5000 ਪੌਂਡ ਦਾਨ ਵਜੋਂ ਲੈਕੇ ਸੰਸਦੀ  ਰਜਿਸਟਰ ਵਿਚ ਦਰਜ ਨਾ ਕਰਨ ਕਰਕੇ ਤਫ਼ਤੀਸ਼ ਕੀਤੀ ਸੀ। ਸ਼ਰਮਾ ਨੇ ਕਿਸੇ ਵੀ ਭਾਰਤੀ ਯਾਤਰੀ ਬੋਰਡ ਤੋਂ ਕਦੇ ਵੀ ਦਾਨ ਪ੍ਰਾਪਤ ਕਰਨ ਦੇ ਦੋਸ਼ਾਂ ਤੋਂ ਸਖਤੀ ਨਾਲ ਇਨਕਾਰ ਕੀਤਾ ਅਤੇ ਕਿਹਾ ਕਿ ੲਿਸ ਲਈ ਸੰਸਦੀ ਮੈਂਬਰਾਂ ਦੇ ਰਜਿਸਟਰ[7] ਵਿੱਚ ਐਲਾਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਵਰਿੰਦਰ ਸ਼ਰਮਾ ਅਾਖਿਰਕਾਰ ਦਸੰਬਰ 2011[8] ਵਿੱਚ ਦੋਸ਼ਮੁਕਤ ਪਾੲੇ ਗੲੇ ਸਨ।

2017 ਵਿਚ ਸ਼ਰਮਾ ਨੇ ਬਰੈਗਜ਼ਿਟ ਦੇ ਅਰਥ ਵਿਵਸਥਾ [9] ੳੁਤੇ ਸੰਭਾਵੀ ਅਸਰ ਦੀ ਚਿੰਤਾ ਜਾਹਿਰ ਕਰਕੇ ਅਪਣੀ ਸਥਿਤੀ ਸਹੀ ਸਿੱਧ ਕਰਦਿਅਾਂ ਹਾੳੂਸ ਅੌਫ ਕੌਮਨਜ਼ ਚ ਲੇਖ 50 ਲਾਗੂ ਕਰਨ ਦੇ ਬਿੱਲ ਖਿਲਾਫ ਵੋਟ ਪਾੲੀ ਸੀ।

ਘਰੇਲੂ ਜੀਵਨ[ਸੋਧੋ]

ਸ਼ਰਮਾ ਜੀ ਵਿਆਹੇ ਹੋੲੇ ਨੇ ਤੇ ਇੱਕ ਪੁੱਤਰ ਤੇ ਧੀ ਅਤੇ ਤਿੰਨ ਪੋਤੇ,ਪੋਤੀਅਾਂ ਵਾਲੇ ਹਨ। ਉਹ ਇਸ ਵੇਲੇ "ਤਿੰਨ ਪੁਲ ਅਤੇ ਬਘਿਆੜ ਖੇਤਰ" ਨਾ ਦੇ ਇੱਕ ਸਕੂਲ ਦੇ ਰਾਜਪਾਲ ਹਨ।

ਹਵਾਲੇ[ਸੋਧੋ]

ਬਾਹਰੀ ਕੜੀਅਾਂ[ਸੋਧੋ]

ਜਨਰਲ[ਸੋਧੋ]