ਵਰ੍ਹਾਮੀਹੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਰ੍ਹਾਮੀਹੀਰ
ਜਨਮ505 CE
ਮੌਤ587 CE
ਕਿੱਤਾਖਗੋਲ ਸ਼ਾਸਤਰੀ, ਗਣਿਤ-ਵਿਦਵਾਨ ਅਤੇ ਜੋਤਸ਼ੀ
ਕਾਲਗੁਪਤਾ ਕਾਲ
ਵਿਸ਼ਾਖਗੋਲ ਸ਼ਾਸਤਰ, ਜੋਤਿਸ਼, ਹਿਸਾਬ

ਵਰ੍ਹਾਮੀਹੀਰ (505–587 CE) ਇੱਕ ਭਾਰਤੀ ਖਗੋਲ ਸ਼ਾਸਤਰੀ, ਗਣਿਤ-ਵਿਦਵਾਨ ਅਤੇ ਜੋਤਸ਼ੀ ਸੀ ਜੋ ਉੱਜੈਨ ਵਿੱਚ ਰਹਿੰਦਾ ਸੀ। ਉਸਦਾ ਪਿਤਾ ਅਦਿੱਤਿਆਦਾਸ ਖ਼ੁਦ ਇੱਕ ਖਗੋਲ-ਸ਼ਾਸਤਰੀ ਸੀ। ਉਸਦੇ ਆਪਣੇ ਇੰਕਸ਼ਾਫ਼ ਮੁਤਾਬਕ ਉਹ ਕਾਪਿਥਕ ਵਿਖੇ ਪੜ੍ਹਿਆ ਸੀ।[1] ਉਹ ਰਾਜਾ ਵਿਕਰਮਾਦਿੱਤ ਦੇ ਦਰਬਾਰ ਦੇ ਨੌ ਰਤਨਾਂ ਵਿੱਚੋਂ ਇੱਕ ਸੀ।[2][3]

ਕੰਮ[ਸੋਧੋ]

ਪੰਚਸਿਧਾਂਤਕਾ[ਸੋਧੋ]

ਵਰ੍ਹਾਮੀਹੀਰ ਦੀਆਂ ਮੁੱਖ ਰਚਨਾਵਾਂ ਵਿੱਚੋਂ ਪੰਚਸਿਧਾਂਤਕਾ ਇੱਕ ਹੈ। ਪੰਚਸਿੱਧਾਂਤਕਾ ਵਿੱਚ ਵਰ੍ਹਾਮੀਹੀਰ ਵਲੋਂ ਪ੍ਰਚੱਲਤ ਪੰਜ ਸਿਧਾਂਤਾਂ ਦਾ ਵਰਣਨ ਹੈ। ਇਹ ਸਿਧਾਂਤ ਹਨ: ਪੋਲਿਸ਼ ਸਿਧਾਂਤ, ਰੋਮਕ ਸਿਧਾਂਤ, ਵਸਿਸ਼ਠ ਸਿਧਾਂਤ, ਸੂਰਿਆ ਸਿਧਾਂਤ ਅਤੇ ਪਿਤਾਮਾ ਸਿਧਾਂਤ। ਵਰ੍ਹਾਮੀਹੀਰ ਨੇ ਇਨ੍ਹਾਂ ਸਿੱਧਾਂਤਾਂ ਦੀਆਂ ਮੁੱਖ ਗੱਲਾਂ ਲਿਖਕੇ ਆਪਣੀ ਵਲੋਂ ਬੀਜ ਨਾਮਕ ਸੰਸਕਾਰ ਦਾ ਵੀ ਨਿਰਦੇਸ਼ ਕੀਤਾ ਹੈ। ਇਹ ਵੇਦਾਂਗ ਜੋਤਿਸ਼ ਅਤੇ ਵਿਦੇਸ਼ੀ (ਯੂਨਾਨੀ, ਮਿਸਰ ਅਤੇ ਰੋਮਨ) ਖਗੋਲ ਗਿਆਨ ਦਾ ਸੰਗ੍ਰਹਿ ਹੈ।[4]

ਬ੍ਰਿਹਤ-ਸੰਹਿਤਾ[ਸੋਧੋ]

ਇਸ ਕਿਤਾਬ ਵਿੱਚ ਕਾਫ਼ੀ ਜ਼ਿਆਦਾ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਇਸ ਵਿੱਚ ਵਿੱਚ ਵਾਸਤੂ ਸ਼ਾਸਤਰ, ਉਸਾਰੀ ਕਲਾ, ਵਾਯੂਮੰਡਲ, ਜੜ੍ਹੀਆਂ-ਬੂਟੀਆਂ ਆਦਿ ਬਾਰੇ ਲਿਖਤਾਂ ਹਨ। 

ਜੋਤਿਸ਼ ਗ੍ਰੰਥ[ਸੋਧੋ]

 • ਬ੍ਰਿਹਤ ਜਾਤਕ
 • ਲਘੂ ਜਾਤਕ
 • ਸਮਾਸ ਸੰਹਿਤਾ
 • ਬ੍ਰਿਹਤ ਯੋਗ-ਯਾਤਰਾ
 • ਯੋਗ-ਯਾਤਰਾ
 • ਟਿਕਨਿਕ ਯਾਤਰਾ
 • ਬ੍ਰਿਹਤ ਵਿਵਾਹ ਪਟਲ
 • ਲਘੂ ਵਿਵਾਹ ਪਟਲ
 • ਲਗਨ ਵਰਾਹੀ
 • ਕੌਤੂਹਲ ਮੰਝਰੀ
 • ਦੈਵਜਨ ਵੱਲਭ

ਸੰਖਿਆ ਸਿਧਾਂਤ[ਸੋਧੋ]

ਇਸ ਰਚਨਾ ਬਾਰੇ ਬਹੁਤੀ ਜਾਣਕਾਰੀ ਮੁਹੱਈਆ ਨਹੀਂ ਹੈ ਕਿਉਂਕਿ ਇਸਦਾ ਪੂਰਾ ਖਰੜਾ ਨਹੀਂ ਮਿਲ ਸਕਿਆ ਹੈ। ਇਸ ਵਿੱਚ ਤਿਕੋਣਮਿਤੀ, ਗਿਣਤੀ, ਹਿਸਾਬ ਅਤੇ ਕੁਝ ਮੂਲ ਸਿਧਾਂਤਾਂ ਦਾ ਉਲੇਖ ਸੀ।

ਹਵਾਲੇ[ਸੋਧੋ]

 1. J J O'Connor; E F Robertson. "Varahamihira". {{cite web}}: Unknown parameter |last-author-amp= ignored (|name-list-style= suggested) (help)
 2. History of Indian Literature. Motilal Banarsidass Publications. 2008. p. 46.
 3. Ram Gopal (1984). Kālidāsa: His Art and Culture. Concept Publishing Company. p. 15.
 4. "the Pañca-siddhāntikā ("Five Treatises"), a compendium of Greek, Egyptian, Roman and Indian astronomy.