ਵਾਸਲਾਵ ਹਾਵੇਲ
ਵਾਸਲਾਵ ਹਾਵੇਲ | |
---|---|
ਚੈਕ ਗਣਰਾਜ ਦਾ ਪਹਿਲਾ ਰਾਸ਼ਟਰਪਤੀ | |
ਦਫ਼ਤਰ ਵਿੱਚ 2 ਫਰਵਰੀ 1993 – 2 ਫਰਵਰੀ 2003 | |
ਪ੍ਰਧਾਨ ਮੰਤਰੀ | ਵਾਸਲਾਵ ਕਲੌਸ ਜੋਸੇਫ ਤੋਸੋਵਸਕੀ ਮਿਲੋਜ਼ ਜ਼ਮਨ ਵਲਾਦੀਮੀਰ ਸਪਿਦਲਾ |
ਤੋਂ ਪਹਿਲਾਂ | ਨਵਾਂ ਅਹੁਦਾ |
ਤੋਂ ਬਾਅਦ | ਵਾਸਲਾਵ ਕਲੌਸ |
ਚੈਕੋਸਲੋਵਾਕੀਆ ਦਾ 10 ਵਾਂਰਾਸ਼ਟਰਪਤੀ | |
ਦਫ਼ਤਰ ਵਿੱਚ 29 ਦਸੰਬਰ 1989 – 20 ਜੁਲਾਈ 1992 | |
ਪ੍ਰਧਾਨ ਮੰਤਰੀ | ਮਾਰੀਅਨ ਕਲਫ਼ਾ ਜਨ ਸਟਰਾਸਕੀ |
ਤੋਂ ਪਹਿਲਾਂ | ਗੁਸਟਾਵ ਹੁਸਾਕ |
ਤੋਂ ਬਾਅਦ | ਅਹੁਦਾ ਖਤਮ |
ਨਿੱਜੀ ਜਾਣਕਾਰੀ | |
ਜਨਮ | ਪਰਾਗਗ, ਚੈਕੋਸਲੋਵਾਕੀਆ | 5 ਅਕਤੂਬਰ 1936
ਮੌਤ | 18 ਦਸੰਬਰ 2011 ਵਲਚੀਸੇ, ਚੈਕ ਗਣਰਾਜ | (ਉਮਰ 75)
ਸਿਆਸੀ ਪਾਰਟੀ | ਓਐਫ (1989–1991) |
ਹੋਰ ਰਾਜਨੀਤਕ ਸੰਬੰਧ | ਓਡੀਏ ਸਮਰਥਕ (1990-1998) SZ ਸਮਰਥਕ (2004–2011) |
ਜੀਵਨ ਸਾਥੀ | |
ਅਲਮਾ ਮਾਤਰ | ਚੈੱਕ ਤਕਨੀਕੀ ਯੂਨੀਵਰਸਿਟੀ ਪਰਫਾਰਮਿੰਗ ਆਰਟਸ ਦੀ ਅਕੈਡਮੀ |
ਦਸਤਖ਼ਤ | |
ਵੈੱਬਸਾਈਟ | www.vaclavhavel.cz www.vaclavhavel-library.org |
ਵਾਸਲਾਵ ਹਾਵੇਲ (ਚੈੱਕ ਉਚਾਰਨ: [ˈvaːtslav ˈɦavɛl] ( ਸੁਣੋ)ਚੈੱਕ ਉਚਾਰਨ: [ˈvaːtslav ˈɦavɛl] ( ਸੁਣੋ); 5 ਅਕਤੂਬਰ, 1936 – 18 ਦਸੰਬਰ 2011) ਇੱਕ ਚੈੱਕ ਸਿਆਸਤਦਾਨ, ਲੇਖਕ ਅਤੇ ਸਾਬਕਾ ਵਿਦਰੋਹੀ ਸੀ,[1][2] ਜਿਸਨੇ 1989 ਤੋਂ 1992 ਵਿੱਚ ਚੈਕੋਸਲੋਵਾਕੀਆ ਦੇ ਭੰਗ ਤਕ ਚੈਕੋਸਲੋਵਾਕੀਆ ਦੇ ਰਾਸ਼ਟਰਪਤੀ ਦੇ ਤੌਰਤੇ ਅਤੇ ਫਿਰ ਚੈਕ ਗਣਰਾਜ ਦੇ ਰਾਸ਼ਟਰਪਤੀ ਦੇ ਤੌਰ ਤੇ1993 ਤੋਂ 2003 ਤੱਕ ਸੇਵਾ ਨਿਭਾਈ। ਚੈੱਕ ਸਾਹਿਤ ਦੇ ਇੱਕ ਲੇਖਕ ਦੇ ਰੂਪ ਵਿੱਚ, ਉਹ ਆਪਣੇ ਨਾਟਕਾਂ, ਲੇਖਾਂ ਅਤੇ ਯਾਦਾਂ ਲਈ ਮਸ਼ਹੂਰ ਹੈ।
ਉਸ ਦੇ ਵਿਦਿਅਕ ਅਵਸਰਾਂ ਉਸ ਦੀ ਬੁਰਜ਼ਵਾ ਬੈਕਗ੍ਰਾਊਂਡ ਕਾਰਨ ਸੀਮਿਤ ਕੀਤੇ ਗਏ ਸੀ। ਹਵੇਲ ਪਹਿਲੀ ਵਾਰ ਪਰਾਗ ਦੇ ਥੀਏਟਰ ਸੰਸਾਰ ਵਿੱਚ ਨਾਟਕਕਾਰ ਦੇ ਤੌਰ ਤੇ ਪ੍ਰਸਿੱਧ ਹੋਇਆ ਸੀ। ਹਵੇਲ ਨੇ ਕਮਿਊਨਿਜ਼ਮ ਦੀ ਆਲੋਚਨਾ ਕਰਨ ਲਈ ਦ ਗਾਰਡਨ ਪਾਰਟੀ ਅਤੇ ਦ ਮੈਮੋਰੈਂਡਮ ਵਰਗੀਆਂ ਆਪਣੀਆਂ ਰਚਨਾਵਾਂ ਵਿੱਚ ਅਬਸਰਡ ਸ਼ੈਲੀ ਦੀ ਵਰਤੋਂ ਕੀਤੀ। ਪਰਾਗ ਸਪਰਿੰਗ ਵਿੱਚ ਭਾਗ ਲੈਣ ਅਤੇ ਚੈਕੋਸਲਵਾਕੀਆ ਤੇ ਹਮਲੇ ਤੋਂ ਬਾਅਦ ਬਲੈਕਲਿਸਟ ਕੀਤੇ ਜਾਣ ਤੋਂ ਬਾਅਦ, ਉਹ ਸਿਆਸੀ ਤੌਰ ਤੇ ਹੋਰ ਵਧੇਰੇ ਸਰਗਰਮ ਹੋ ਗਿਆ ਅਤੇ ਚਾਰਟਰ 77 ਅਤੇ ਅਨਿਆਂਪੂਰਨ ਢੰਗ ਨਾਲ ਫਸਾਏ ਲੋਕਾਂ ਦੇ ਬਚਾਅ ਲਈ ਕਮੇਟੀ ਦੀਆਂ ਕਾਰਵਾਈਆਂ ਵਜੋਂ ਉਸ ਨੇ ਕਈ ਵਿਦਰੋਹੀ ਪਹਿਲਕਦਮੀਆਂ ਲੱਭਣ ਵਿੱਚ ਮਦਦ ਕੀਤੀ। ਉਸ ਦੀਆਂ ਰਾਜਨੀਤਕ ਗਤੀਵਿਧੀਆਂ ਕਾਰਨ ਉਹ ਗੁਪਤ ਪੁਲਿਸ ਦੀ ਨਿਗਰਾਨੀ ਹੇਠ ਲੈ ਲਿਆ ਗਿਆ ਸੀ ਅਤੇ ਉਸ ਨੇ ਅਨੇਕ ਵਾਰ ਕੈਦ ਕੱਟੀ ਜਿਸ ਵਿੱਚ 1979 ਅਤੇ 1983 ਦੇ ਦਰਮਿਆਨ ਲਗਪਗ ਚਾਰ ਸਾਲ ਕੈਦ ਉਸਦਾ ਸਭ ਤੋਂ ਲੰਮਾ ਸਮਾਂ ਸੀ।
1989 ਦੇ ਚੈਕੋਸਲੋਵਾਕੀਆ ਦੇ ਮਖਮਲੀ ਇਨਕਲਾਬ ਵਿੱਚ ਵਿੱਚ ਹਵੇਲ ਦੀ ਸਿਵਿਕ ਫੋਰਮ ਪਾਰਟੀ ਨੇ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਇਸ ਇਨਕਲਾਬ ਨਾਲ ਚੈਕੋਸਲੋਵਾਕੀਆ ਵਿੱਚ ਕਮਿਊਨਿਜ਼ਮ ਦੀ ਹੋਂਦ ਖਤਮ ਹੋ ਗਈ ਸੀ। ਉਸ ਨੇ ਇਸ ਤੋਂ ਥੋੜ੍ਹੀ ਦੇਰ ਬਾਅਦ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ ਅਤੇ ਅਤੇ 1993 ਵਿੱਚ ਸਲੋਵਾਕ ਦੀ ਆਜ਼ਾਦੀ ਤੋਂ ਬਾਅਦ ਇੱਕ ਵਾਰ ਫਿਰ ਭਾਰੀ ਸਮਰਥਨ ਨਾਲ ਚੈੱਕ ਗਣਰਾਜ ਦਾ ਰਾਸ਼ਟਰਪਤੀ ਬਣ ਗਿਆ। ਹਾਵੇਲ ਨੇ ਵਾਰਸੋ ਪੈਕਟ ਨੂੰ ਖਤਮ ਕਰਨ ਅਤੇ ਪੂਰਬ ਵੱਲ ਨਾਟੋ ਦੇ ਵਿਸਥਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਅਤੇ ਨੀਤੀਆਂ, ਜਿਵੇਂ ਕਿ ਸਲੋਵਾਕ ਦੀ ਆਜ਼ਾਦੀ ਦਾ ਵਿਰੋਧ, ਦੂਜੇ ਵਿਸ਼ਵ ਯੁੱਧ ਦੇ ਬਾਅਦ ਸੁਡੈਟੇਨ ਜਰਮਨਾਂ ਦੇ ਨਾਲ ਚੇਕੋਸਲੋਵਾਕੀਆ ਦੇ ਸਲੂਕ ਦੀ ਨਿੰਦਾ ਅਤੇ ਕਮਿਊਨਿਜ਼ਮ ਦੇ ਅਧੀਨ ਕੈਦ ਰਹੇ ਸਾਰੇ ਲੋਕਾਂ ਨੂੰ ਆਮ ਮੁਆਫ਼ੀ ਦੀ ਪੇਸ਼ਕਸ਼, ਇਹ ਸਭ ਘਰੇਲੂ ਤੌਰ ਤੇ ਵਿਵਾਦਪੂਰਨ ਸਨ। ਆਪਣੀ ਪ੍ਰਧਾਨਗੀ ਦੇ ਅਖੀਰ ਵਿਚ, ਉਸਨੂੰ ਆਪਣੇ ਦੇਸ਼ਨਾਲੋਂ ਵਿਦੇਸ਼ ਵਿੱਚ ਵਧੇਰੇ ਪ੍ਰਸਿੱਧੀ ਪ੍ਰਾਪਤ ਸੀ। ਹਵੇਲ ਨੇ ਆਪਣੇ ਪ੍ਰਧਾਨਗੀ ਦੇ ਬਾਅਦ ਇੱਕ ਜਨਤਕ ਬੌਧਿਕ ਵਜੋਂ ਆਪਣਾ ਜੀਵਨ ਜਾਰੀ ਰੱਖਿਆ, ਕਈ ਪਹਿਲਕਦਮੀਆਂ ਲੀਆਂ ਜਿਨ੍ਹਾਂ ਵਿੱਚ ਯੂਰਪੀਅਨ ਅੰਤਹਕਰਨ ਅਤੇ ਕਮਿਊਨਿਜ਼ਮ ਬਾਰੇ ਪਰਾਗ ਐਲਾਨਨਾਮਾ,[3][4] VIZE 97 ਫਾਊਂਡੇਸ਼ਨ ਅਤੇ ਫੋਰਮ 2000 ਦੀ ਸਾਲਾਨਾ ਕਾਨਫਰੰਸ।
ਹਵਾਲੇ
[ਸੋਧੋ]- ↑ Webb, W. L. (18 December 2011). "Václav Havel obituary". The Guardian.
- ↑ Crain, Caleb (21 March 2012). "Havel's Specter: On Václav Havel". The Nation. Retrieved 16 July 2014.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Prague Declaration on European Conscience and Communism". Victims of Communism Memorial Foundation. 9 ਜੂਨ 2008. Archived from the original on 13 ਮਈ 2011. Retrieved 10 ਮਈ 2011.
{{cite web}}
: Unknown parameter|deadurl=
ignored (|url-status=
suggested) (help)