ਵਾਸ਼ਿੰਗਟਨ ਸੰਮੇਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਟਿੰਗ

ਵਾਸ਼ਿੰਗਟਨ ਸੰਮੇਲਨ ਇਹ ਸੰਮੇਲਨ 10 ਜੁਲਾਈ 1921 ਵਿੱਚ ਅਮਰੀਕਾ ਨੇ ਇਹ ਘੋਸ਼ਚਾ ਕੀਤੀ ਕਿ ਦੂਰ-ਪੂਰਬ ਅਤੇ ਪ੍ਰਸ਼ਾਂਤ ਮਹਾਂਸਾਗਰ ਦੀਆਂ ਸਮੱਸਿਆਵਾਂ ਅਤੇ ਹਥਿਆਰਾਂ ਨੂੰ ਸੀਮਤ ਕਰਨ ਲਈ ਅਮਰੀਕਾ ਦੀ ਸਰਕਾਰ, ਇੰਗਲੈਂਡ, ਫ਼ਰਾਂਸ, ਇਟਲੀ ਅਤੇ ਜਾਪਾਨ ਦੇ ਸਾਹਮਣੇ ਇੱਕ ਸੰਮਲਨ ਕਰਨ ਦਾ ਪ੍ਰਸਤਾਵ ਰੱਖਦੀ ਹੈ। ਇਹ ਮੀਟਿੰਗ 12 ਨਵੰਬਰ 1921 ਤੋਂ 6 ਫਰਵਰੀ 1922 ਤੱਕ ਚੱਲੀ। ਇਹਨਾਂ ਚਾਰ ਦੇਸ਼ਾਂ ਨੇ ਅਮਰੀਕਾ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਇਸ ਸੰਮੇਲਨ ਵਿੱਚ ਅਮਰੀਕਾ ਨੇ ਚੀਨ, ਨੀਦਰਲੈਂਡ ਅਤੇ ਪੁਰਤਗਾਲ[1] ਦੇ ਪ੍ਰਤੀਨਿਧੀਆਂ ਨੂੰ ਵੀ ਬੁਲਾਇਆ ਗਿਆ।

ਇਸ ਸੰਮੇਲਨ ਵਿੱਚ ਅਮਰੀਕਾ ਵਲੋਂ ਵਿਦੇਸ਼ ਮੰਤਰੀ ਚਾਰਲਸ ਇਵਾਨਸ ਹਯੂਜ, ਸਾਬਕਾ ਵਿਦੇਸ਼ ਮੰਤਰੀ ਮਿਸਟਰ ਰੂਟ, ਸੀਨੇਟਰ ਹੈਨਰੀ ਕੈਬਟਲਾਜ ਨੇ ਭਾਗ ਲਿਆ। ਇੰਗਲੈਂਡ ਵੱਲੋਂ ਲਾਰਡ ਬਾਲਫਰ ਅਤੇ ਲਾਰਡ ਲੀ, ਫ਼ਰਾਂਸ ਵੱਲੋਂ ਪ੍ਰਧਾਨ ਮੰਤਰੀ ਬ੍ਰਿਆਂ, ਚੀਨ ਵੱਲੋਂ ਵਾਂਗ ਅਤੇ ਜਾਪਾਨ ਵੱਲੋਂ ਬੈਰਨ ਕੈਟੋ ਅਤੇ ਰਾਜ ਕੁਮਾਰ ਤੋਕੁਗਾਵਾ ਨੇ ਭਾਗ ਲਿਆ। ਇਸ ਸੰਮੇਲਨ ਵਿੱਚ ਬਹੁਤ ਸਾਰੇ ਨਿਰਣੇ ਅਤੇ ਸੰਧੀਆਂ ਵੀ ਕੀਤੀਆਂ ਮਗਈਆ।

ਹਵਾਲੇ[ਸੋਧੋ]

  1. u-s-history.com- Retrieved 2011-12-18