ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/12 ਅਗਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੈਡਮ ਕਾਮਾ
ਮੈਡਮ ਕਾਮਾ

ਮੈਡਮ ਕਾਮਾ (24 ਸਤੰਬਰ 1861 - 12 ਅਗਸਤ 1936) ਜਿਹਨਾਂ ਨੂੰ ਭਾਰਤੀ ਇਨਕਲਾਬ ਦੀ ਮਹਾਂ ਮਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦਾ ਜਨਮ ਬੰਬਈ ਦੇ ਅਮੀਰ ਪਾਰਸੀ ਘਰਾਣੇ ’ਚ ਹੋਇਆ। ਉਸਨੇ ਸਿਆਸੀ ਸਿਖਲਾਈ ਦਾਦਾ ਭਾਈ ਨਾਰੋਜੀ ਤੋਂ ਲਈ। ਇਸ ਸਮੇਂ ਦੌਰਾਨ ਸਾਲ 1896 ਮੁੰਬਈ ਵਿੱਚ ਪਲੇਗ ਫੈਲ ਗਈ ਤੇ ਮੈਡਮ ਕਾਮਾ ਘਰ ਦੀਆਂ ਬੰਦਿਸ਼ਾਂ ਤੋੜ ਕੇ ਪਲੇਗ ਦੇ ਮਾਰੇ ਲੋਕਾਂ ਦੀ ਸੇਵਾ ਲਈ ਅੱਗੇ ਆਈ। ਉਹ ਆਜ਼ਾਦੀ ਰਿਸ-ਰਿਸ ਕੇ ਮੰਗਣ ਦੀ ਬਜਾਏ ਹਥਿਆਰਬੰਦ ਹੋ ਕੇ ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸਨ। ਦੇਸ਼ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੀ ਚਾਹਤ ਤੇ ਇਸ ਲਈ ਕੀਤੀ ਮਿਹਨਤ ਨੇ ਕਾਮਾ ਨੂੰ ਕੌਮਾਂਤਰੀਵਾਦੀ, ਇਨਕਲਾਬੀ ਤੇ ਮਾਰਕਸਵਾਦੀ ਵਿਚਾਰਾਂ ਦੀ ਧਾਰਨੀ ਬਣਾ ਦਿੱਤਾ। ਪਹਿਲੀ ਸੰਸਾਰ ਜੰਗ ਵਿੱਚ ਜਿੱਥੇ ਗੁਲਾਮ ਭਾਰਤ ਦੇ ਗ਼ਦਰੀਆਂ ਲਈ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਮੌਕਾ ਸੀ, ਉੱਥੇ ਹੀ ਬਰਤਾਨਵੀ ਰਾਜ ਲਈ ਯੁੱਧ ਵਿੱਚ ਸ਼ਾਮਲ ਭਾਰਤੀ ਸਿਪਾਹੀਆਂ ਨੂੰ ਜੁਝਾਰੂ ਕਾਮਾ ਨੇ ਆਪਣੇ ਅਖ਼ਬਾਰ ਵਿੱਚ ਭਾਰਤੀ ਫੌਜੀਆਂ ਨੂੰ ਬਰਤਾਨੀਆ ਲਈ ਦੂਜੇ ਦੇਸ਼ਾਂ ਦੇ ਵਿਰੁੱਧ ਲੜਨ ਤੋਂ ਵਰਜਿਆ।