ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/14 ਅਪਰੈਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਬਰਾਹਮ ਲਿੰਕਨ
ਅਬਰਾਹਮ ਲਿੰਕਨ

ਅਬਰਾਹਮ ਲਿੰਕਨ (12 ਫ਼ਰਵਰੀ 1809 – 15 ਅਪਰੈਲ 1865) ਸੰਯੁਕਤ ਰਾਜ ਅਮਰੀਕਾ ਦੇ 16ਵੇਂ ਪ੍ਰਧਾਨ ਸਨ, ਅਤੇ ਉਨ੍ਹਾਂ ਨੇ ਮਾਰਚ 1861 ਤੋਂ ਅਪਰੈਲ 1865 ਵਿੱਚ ਉਨ੍ਹਾਂ ਦੇ ਕਤਲ ਤਕ ਇਸ ਪਦ ਤੇ ਸੇਵਾ ਕੀਤੀ। ਲਿੰਕਨ ਨੇ ਅਮਰੀਕੀ ਸਿਵਲ ਜੰਗ - ਉਸ ਦੀ ਸਭ ਤੋਂ ਖੂਨੀ ਜੰਗ ਅਤੇ ਸਭ ਤੋਂ ਵੱਡੇ ਨੈਤਿਕ, ਸੰਵਿਧਾਨਕ ਅਤੇ ਸਿਆਸੀ ਸੰਕਟ ਦੌਰਾਨ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਕੀਤੀ। ਲਿੰਕਨ ਦਾ ਜਨਮ 12 ਫਰਵਰੀ, 1809 ਨੂੰ ਕੈਨਟੱਕੀ ਦੀ ਹਾਰਡਿਨ ਕਾਉਂਟੀ ਦੇ ਇਕ ਕਮਰੇ ਵਾਲੇ ਘਰ ਵਿਚ ਹੋਇਆ। ਉਸ ਦਾ ਪਰਿਵਾਰ 1819 ਵਿਚ ਦੱਖਣੀ ਇੰਡੀਆਨਾ ਆ ਵਸਿਆ। ਲਿੰਕਨ ਦੀ ਸਕੂਲੀ ਵਿੱਦਿਆ ਬਹੁਤ ਸਖਤ ਮਿਹਨਤ ਦੇ ਨਾਲ ਨਾਲ ਚੱਲੀ। 1830 ਰਿਹ ਣ ਲੱਗਾ ਜਿਥੇ ਉਸ ਨੇ ਦਰਿਆਈ ਕਿਸ਼ਤੀਆਂ ਦੇ ਸਾਮਾਨ ਦੀ ਢੋਆ-ਢੁਆਈ, ਦੁਕਾਨਦਾਰ ਅਤੇ ਡਾਕੀਏ ਦੀ ਨੋਕਰੀ ਕੀਤੀ। ਅਬਰਾਹਮ ਲਿੰਕਨ ਖੁਦ ਸਿੱਖਿਆ ਸਿਖਾਇਆ ਇਲੀਨੌਇਸ ਦਾ ਵਕੀਲ ਅਤੇ ਵਿਧਾਇਕ ਸੀ, ਜੋ ਕਿ ਗੁਲਾਮੀ ਦੇ ਖਿਲਾਫ ਇਕ ਪੜ੍ਹੇ ਹੋਏ ਨੇਤਾ ਵਜੋਂ ਵੱਕਾਰ ਰੱਖਦਾ ਸੀ। 10 ਸਾਲਾਂ ਦੀ ਉਮਰ ਵਿਚ ਉਸਦੀ ਮਾਂ ਮਰ ਗਈ ਮੇਰੀ ਅੱਠ ਸਾਲਾਂ ਦੀ ਉਮਰ ਵਿਚ ਉਸ ਦਾ ਪਿਤਾ ਕੈਨਟੱਕੀ ਛੱਡ ਕੇ ਇੰਡੀਆਨਾ ਚਲਾ ਆਇਆ ਨੌਕਰੀ ਅਤੇ ਫਾਰਮ ਵਿਚ ਕੰਮ ਕਰਦਿਆਂ ਲਿੰਕਨ ਨੇ ਗਿਆਨ ਹਾਸਲ ਕਰਨ ਲਈ ਬੇਹੱਦ ਯਤਨ ਕੀਤੇ। ਰੇਲ ਦੇ ਡੱਬਿਆਂ ਨੂੰ ਵਾੜ ਕਰਨ ਲਈ ਤੋੜਨ ਅਤੇ ਨਿਊ ਸਲੇਮ, ਇਲੀਨੋਇਸ ਵਿਖੇ ਇਕ ਸਟੋਰ ਸੰਭਾਲਣ ਦੇ ਨਾਲੋ-ਨਾਲ ਬਲੈਕ ਹਾਕ ਵਾਰ ਵਿਚ ਉਹ ਇਕ ਕਪਤਾਨ ਸੀ, ਇਲੀਨੋਇਸ ਲੈਜਿਸਲੇਚਰ ਵਿਚ ਅੱਠ ਸਾਲ ਗੁਜ਼ਾਰੇ ਅਤੇ ਕਈ ਸਾਲ ਅਦਾਲਤਾਂ ਦੇ ਵਿਚ ਵਿਚਰਦਾ ਰਿਹਾ। ਅਪ੍ਰੈਲ, 1865 ਵਿਚ ਅਬਰਾਹਮ ਲਿੰਕਨ ਏਕਤਾ ਦੀ ਲੜਾਈ ਦੇ ਕੰਢੇ ਸੀ ਤਾਂ ਉਸ ਨੂੰ 14 ਅਪ੍ਰੈਲ 1865 ਗੁੱਡ ਫਰਾਈਡੇ ਵਾਲੇ ਦਿਨ ਫੋਰਡ ਥਿਏਟਰ ਵਾਸ਼ਿੰਗਟਨ ਵਿਖੇ ਇਕ ਐਕਟਰ ਜੌਹਨ ਵਾਈਕਸ ਨੇ ਲਿੰਕਨ ਦਾ ਕਤਲ ਕਰ ਦਿੱਤਾ।