ਵਿਕੀਪੀਡੀਆ:ਚੁਣਿਆ ਹੋਇਆ ਲੇਖ/14 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਿੰਦ ਕੌਰ

ਮਹਾਰਾਣੀ ਜਿੰਦ ਕੌਰ (1817 – 1 ਅਗਸਤ 1863), ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਮਹਾਰਾਣੀ ਜਿੰਦ ਕੌਰ ਦਾ ਜਨਮ ਸੰਨ 1817 ਨੂੰ ਪਿੰਡ ਚਾਡ਼੍ਹ, ਜਿਲ਼੍ਹਾ ਸਿਆਲਕੋਟ, ਤਹਿਸੀਲ ਜਫਰਵਾਲ ਵਿਖੇ ਹੋੲਿਆ। ਆਪਣੇ ਸੁਹੱਪਣ ਅਤੇ ਦਲੇਰੀ ਕਰ ਕੇ ਜਾਣੇ ਜਾਂਦੇ ਹਨ ਇਸੇ ਕਰ ਕੇ ਇਹਨਾਂ ਨੂੰ "ਪੰਜਾਬ ਦੀ ਮੈਸਾਲੀਨਾ" ਆਖਿਆ ਜਾਂਦਾ ਹੈ। ਰਣਜੀਤ ਸਿੰਘ ਦੇ ਪਹਿਲੇ ਤਿੰਨ ਗੱਦੀਨਸ਼ੀਨਾਂ ਦੀ ਸਿਆਸੀ ਹੱਤਿਆ ਤੋਂ ਬਾਅਦ ਉਸ ਦਾ ਛੋਟਾ ਪੱਤਰ ਦਲੀਪ ਸਿੰਘ ਸਤੰਬਰ 1843 ਵਿੱਚ ਪੰਜ ਵਰ੍ਹੇ ਦੀ ਉਮਰ ਵਿੱਚ ਮਹਾਰਾਜਾ ਬਣਿਆ ਅਤੇ ਨਾਬਾਲਗ ਹੋਣ ਕਰ ਕੇ ਜਿੰਦ ਕੌਰ ਉਸ ਦੀ ਆਗੂ ਨੁਮਾਇੰਦਾ ਬਣੇ। ਪਹਿਲੀ ਐਂਗਲੋ ਸਿੱਖ ਜੰਗ ਵਿੱਚ ਸਿੱਖਾਂ ਦੀ ਹਾਰ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਨੂੰ ਕੈਦੀ ਬਣਾ ਲਿਆ ਅਤੇ ਨਜ਼ਰਬੰਦ ਰੱਖਿਆ ਅਤੇ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ। ਰਾਣੀ ਜਿੰਦਾਂ ਨੂੰ 16 ਮਈ, 1848 ਦੇ ਦਿਨ, ਇੱਕ ਕੈਦੀ ਵਜੋਂ, ਪੰਜਾਬ ਤੋਂ ਬਨਾਰਸ ਲਿਜਾਇਆ ਗਿਆ ਸੀ। 14 ਜੁਲਾਈ, 1848 ਨੂੰ ਮਹਾਰਾਣੀ ਜਿੰਦਾਂ ਦੇ ਸਾਰੇ ਕਪੜੇ ਉਤਰਵਾ ਕੇ ਜਾਮਾ-ਤਲਾਸ਼ੀ ਲਈ ਗਈ ਅਤੇ ਸਾਰੇ ਗਹਿਣੇ ਅਤੇ ਪੈਸੇ ਜ਼ਬਤ ਕਰ ਲਏ ਗਏ।

ਅੱਗੇ ਪੜ੍ਹੋ...