ਜਿੰਦ ਕੌਰ
ਮਹਾਰਾਣੀ ਜਿੰਦ ਕੌਰ (1817 – 1 ਅਗਸਤ 1863)[1], ਆਮ ਤੌਰ ’ਤੇ ਰਾਣੀ ਜਿੰਦਾਂ[1], ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਮਹਾਰਾਣੀ ਜਿੰਦ ਕੌਰ ਦਾ ਜਨਮ ਸੰਨ 1817 ਨੂੰ ਪਿੰਡ ਚਾਡ਼੍ਹ, ਜਿਲ਼੍ਹਾ ਸਿਆਲਕੋਟ, ਤਹਿਸੀਲ ਜਫਰਵਾਲ ਵਿਖੇ ਹੋਇਆ। ਆਪਣੇ ਸੁਹੱਪਣ ਅਤੇ ਦਲੇਰੀ ਕਰ ਕੇ ਜਾਣੇ ਜਾਂਦੇ ਹਨ ਇਸੇ ਕਰ ਕੇ ਇਹਨਾਂ ਨੂੰ "ਪੰਜਾਬ ਦੀ ਮੈਸਾਲੀਨਾ" ਆਖਿਆ ਜਾਂਦਾ ਹੈ।
ਰਣਜੀਤ ਸਿੰਘ ਦੇ ਪਹਿਲੇ ਤਿੰਨ ਗੱਦੀਨਸ਼ੀਨਾਂ ਦੀ ਸਿਆਸੀ ਹੱਤਿਆ ਤੋਂ ਬਾਅਦ ਉਸ ਦਾ ਛੋਟਾ ਪੱਤਰ ਦਲੀਪ ਸਿੰਘ ਸਤੰਬਰ 1843 ਵਿੱਚ ਪੰਜ ਵਰ੍ਹੇ ਦੀ ਉਮਰ ਵਿੱਚ ਮਹਾਰਾਜਾ ਬਣਿਆ ਅਤੇ ਨਾਬਾਲਗ ਹੋਣ ਕਰ ਕੇ ਜਿੰਦ ਕੌਰ ਉਸ ਦੀ ਆਗੂ ਨੁਮਾਇੰਦਾ ਬਣੇ। ਪਹਿਲੀ ਐਂਗਲੋ ਸਿੱਖ ਜੰਗ ਵਿੱਚ ਸਿੱਖਾਂ ਦੀ ਹਾਰ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਨੂੰ ਕੈਦੀ ਬਣਾ ਲਿਆ ਅਤੇ ਨਜ਼ਰਬੰਦ ਰੱਖਿਆ ਅਤੇ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ।
ਚੁਨਾਰ ਦਾ ਕਿਲ੍ਹਾ[ਸੋਧੋ]
ਰਾਣੀ ਜਿੰਦਾਂ ਨੂੰ 16 ਮਈ, 1848 ਦੇ ਦਿਨ, ਇੱਕ ਕੈਦੀ ਵਜੋਂ, ਪੰਜਾਬ ਤੋਂ ਬਨਾਰਸ ਲਿਜਾਇਆ ਗਿਆ ਸੀ। ਬਨਾਰਸ ਕਿਲ੍ਹੇ ਵਿਚੋਂ ਵੀ ਉਸ ਦਾ ਰਾਬਤਾ ਭਾਈ ਮਹਾਰਾਜ ਸਿੰਘ ਅਤੇ ਚਤਰ ਸਿੰਘ ਅਟਾਰੀਵਾਲਾ ਨਾਲ ਬਣਿਆ ਹੋਇਆ ਸੀ। ਜਦ ਇਸ ਦਾ ਪਤਾ ਅੰਗਰੇਜ਼ਾਂ ਨੂੰ ਲੱਗਾ ਤਾਂ ਉਹਨਾਂ ਨੇ ਸੁਰੱਖਿਆ ਵਧਾਉਣ ਦੀ ਬਜਾਏ ਰਾਣੀ ਨੂੰ ਸਭ ਤੋਂ ਵੱਧ ਮਹਿਫ਼ੂਜ਼ ਕਿਲ੍ਹੇ ਚਿਨਾਰ ਵਿੱਚ ਭੇਜਣ ਦਾ ਫ਼ੈਸਲਾ ਕਰ ਲਿਆ। ਇਹ ਗੱਲ ਮਾਰਚ, 1849 ਦੇ ਅਖ਼ੀਰਲੇ ਦਿਨਾਂ ਦੀ ਹੈ। ਜਦ ਰਾਣੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਰੋਣ ਲੱਗ ਪਈ ਤੇ ਇਸ ਦਾ ਡਟਵਾਂ ਵਿਰੋਧ ਕੀਤਾ। ਜਦ ਉਸ ਨੂੰ ਜ਼ਬਰਦਸਤੀ ਲਿਜਾਣ ਦੀ ਧਮਕੀ ਦਿਤੀ ਗਈ ਤਾਂ ਮਜਬੂਰਨ ਉਸ ਨੂੰ ਜਾਣਾ ਪਿਆ। ਉਸ ਨੂੰ ਚਿਨਾਰ ਪਹੁੰਚਾਉਣ ਵਾਸਤੇ ਇੱਕ ਵੱਡੀ ਫ਼ੌਜ ਵੀ ਨਾਲ ਭੇਜੀ ਗਈ। ਇਸ ਫ਼ੌਜ ਦੀ ਅਗਵਾਈ ਮੇਜਰ ਮੈਕਗਰੈਗਰ ਕਰ ਰਿਹਾ ਸੀ। 4 ਅਪਰੈਲ ਦੇ ਦਿਨ ਚਿਨਾਰ ਪਹੁੰਚ ਕੇ ਮੇਜਰ ਮੈਕਗਰੇਗਰ ਨੇ ਰਾਣੀ ਨੂੰ ਚਿਨਾਰ ਕਿਲ੍ਹੇ ਦੇ ਇੰਚਾਰਜ ਕੈਪਟਨ ਰੀਅਸ ਦੇ ਹਵਾਲੇ ਕਰਦਿਆਂ ਕਿਹਾ ਕਿ ਉਹ ਰਾਣੀ ਦੀ ਆਵਾਜ਼ ਪਛਾਣ ਲਵੇ ਅਤੇ ਹਰ ਰੋਜ਼ ਅੰਦਰ ਜਾ ਕੇ ਉਸ ਦੀ ਕੋਠੜੀ ਵਿੱਚ ਉਸ ਨੂੰ ਵੇਖ ਕੇ ਆਵੇ। ਕਿਉਂਕਿ ਰਾਣੀ ਨੇ ਪਰਦੇ ਵਿੱਚ ਹੋਣਾ ਸੀ, ਇਸ ਲਈ ਉਸ ਨੂੰ ਉਸ ਦੀ ਆਵਾਜ਼ ਤੋਂ ਹੀ ਪਛਾਣਿਆ ਜਾਣਾ ਸੀ। 5 ਤੋਂ 15 ਅਪਰੈਲ, 1849 ਤਕ ਕੈਪਟਨ ਰੀਅਸ ਹਰ ਰੋਜ਼ ਰਾਣੀ ਦੇ ਕਮਰੇ ਵਿੱਚ ਜਾ ਕੇ ਉਸ ਦੀ ਆਵਾਜ਼ ਦੀ ਸ਼ਨਾਖ਼ਤ ਕਰ ਕੇ ਉਸ ਦੀ 'ਹਾਜ਼ਰੀ' ਲਾਉਂਦਾ ਰਿਹਾ। 15 ਅਪਰੈਲ ਨੂੰ ਕੈਪਟਨ ਨੇ ਮਹਿਸੂਸ ਕੀਤਾ ਕਿ ਉਸ ਦੀ ਆਵਾਜ਼ ਵਿੱਚ ਫ਼ਰਕ ਹੈ। ਜਦ ਕੈਪਟਨ ਨੇ 'ਰਾਣੀ' (ਉਸ ਦੇ ਕਪੜੇ ਪਾ ਕੇ ਬੈਠੀ ਸੇਵਾਦਾਰਨੀ) ਤੋਂ ਆਵਾਜ਼ ਵਿੱਚ ਫ਼ਰਕ ਦਾ ਕਾਰਨ ਪੁਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਜ਼ੁਕਾਮ ਹੋਇਆ ਹੈ। ਕੈਪਟਨ ਨੇ ਇਸ ਨੂੰ ਸੱਚ ਸਮਝ ਲਿਆ ਤੇ ਮੁੜ ਗਿਆ। ਦਰਅਸਲ ਰਾਣੀ ਜਿੰਦਾਂ ਤਾਂ 6 ਅਪਰੈਲ 1848 ਨੂੰ ਹੀ ਕਿਲ੍ਹੇ ਵਿਚੋਂ ਨਿਕਲ ਕੇ ਨਿਪਾਲ ਵੱਲ ਜਾ ਚੁੱਕੀ ਸੀ।[2] ਅਖ਼ੀਰ 19 ਅਪਰੈਲ ਨੂੰ ਰਾਣੀ ਦੇ ਨਿਕਲ ਚੁੱਕੇ ਹੋਣ ਦਾ ਰਾਜ਼ ਖੁਲ੍ਹਿਆ। ਜਨਵਰੀ 1861 ਵਿੱਚ ਦਲੀਪ ਸਿੰਘ ਨੂੰ ਕਲਕੱਤਾ ਵਿਖੇ ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ [3]ਅਤੇ ਉਹ ਇਹਨਾਂ ਨੂੰ ਆਪਣੇ ਨਾਲ ਇੰਗਲੈਂਡ ਲੈ ਗਿਆ ਜਿੱਥੇ 1 ਅਗਸਤ 1863 ਨੂੰ ਕੈਨਸਿੰਗਟਨ (ਲੰਡਨ) ਵਿਖੇ ਇਹਨਾਂ ਦੀ ਮੌਤ ਹੋ ਗਈ। ਇਹਨਾਂ ਨੂੰ ਕੇਨਸਲ ਗ੍ਰੀਨ ਕਬਰਿਸਤਾਨ ਵਿਖੇ ਆਰਜ਼ੀ ਤੌਰ ’ਤੇ ਦਫ਼ਨਾਇਆ ਗਿਆ ਅਤੇ ਅਗਲੇ ਸਾਲ ਨਾਸਿਕ ਵਿਖੇ ਇਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਇਹਨਾਂ ਦੀ ਪੋਤਰੀ ਨੇ ਇਹਨਾਂ ਦੇ ਫੁੱਲ ਲਾਹੌਰ ਵਿਖੇ ਮਹਾਰਾਜਾ ਰਣਜੀਤ ਦੀ ਸਮਾਧ ਵਿਖੇ ਲਿਆਂਦੇ।
2010 ਵਿੱਚ ਨਿਊਯਾਰਕ ਇੰਟਰਨੈਸ਼ਨਲ ਸਿੱਖ ਫ਼ਿਲਮ ਫ਼ੈਸਟੀਵਲ ਵਿਖੇ ਇਹਨਾਂ ਦੀ ਜ਼ਿੰਦਗੀ ਨੂੰ ਦਰਸਾਉਂਦੀ ਫ਼ਿਲਮ, ਦ ਰੇਬਲ ਕੁਈਨ, ਦਾ ਪ੍ਰੀਮੀਅਰ ਕੀਤਾ ਗਿਆ।
ਹਵਾਲੇ[ਸੋਧੋ]
- ↑ 1.0 1.1 "Maharani Jind Kaur (1817 - 1863)". Sikh-History.com. Archived from the original on 2019-02-28. Retrieved 2012-12-10.
{{cite web}}
: External link in
(help); Unknown parameter|publisher=
|dead-url=
ignored (help) - ↑ Sikh Digital Library (1975-12-01). The Sikh Sansar USA-Canada Vol. 4 No. 4 December 1975 (Sikh Women I). Sikh Digital Library. p. 136.
- ↑ Sikh Digital Library (1975-12-01). The Sikh Sansar USA-Canada Vol. 4 No. 4 December 1975 (Sikh Women I). Sikh Digital Library. pp. 136–138.