ਸਿੱਖ ਸਾਮਰਾਜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਰਕਾਰ ਖਾਲਸਾ
ਸਿੱਖ ਸਾਮਰਾਜ
30px
 
Flag of the Maratha Empire.svg
 
Nishan Sahib.svg
 
Flag of the Mughal Empire.svg
੧੭੯੯ – ੧੮੪੯ Flag of the British East India Company (1801).svg
ਝੰਡਾ ਕੁੱਲ ਚਿੰਨ
ਝੰਡਾ ਕੁੱਲ ਚਿੰਨ
ਰਾਸ਼ਟਰੀ ਗੀਤ
ਦੇਗ o ਤੇਗ o ਫਤਹਿ
Location of ਸਿੱਖ ਰਾਜਪੰਜਾਬ ਸਾਮਰਾਜ
ਲਾਲ ਸੀਮਾਵਾਂ ਅੰਦਰ ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ
ਰਾਜਧਾਨੀ ਗੁੱਜਰਾਂਵਾਲਾ (1799-1802)
ਲਾਹੌਰ (1802-1849)
ਭਾਸ਼ਾ(ਵਾਂ) ਫਾਰਸੀ (ਅਧਿਕਾਰਕ),[੧] ਪੰਜਾਬੀ
ਸਰਕਾਰ ਸੰਘੀ ਬਾਦਸ਼ਾਹੀ
ਜੱਥੇਦਾਰ, ਮਹਾਰਾਜਾ
 - ੧੭੩੩-੧੭੩੫ ਨਵਾਬ ਕਪੂਰ ਸਿੰਘ
 - ੧੭੬੨-੧੭੮੩ ਜੱਸਾ ਸਿੰਘ ਆਹਲੂਵਾਲੀਆ
 - ੧੮੦੧-੧੮੩੯ ਰਣਜੀਤ ਸਿੰਘ
 - ੧੮੩੯ ਖੜਕ ਸਿੰਘ
 - ੧੮੩੯-੧੮੪੦ ਨੌ ਨਿਹਾਲ ਸਿੰਘ
 - ੧੮੪੧-੧੮੪੩ ਸ਼ੇਰ ਸਿੰਘ
ਇਤਿਹਾਸ
 - ਬਾਬਾ ਬੰਦਾ ਸਿੰਘ ਬਹਾਦਰ ਦਾ ਅਕਾਲ-ਚਲਾਣਾ ੧੭੯੯
 - ਦੂਜਾ ਅੰਗਰੇਜ-ਸਿੱਖ ਯੁੱਧ ੧੮੪੯
ਮੁਦਰਾ ਨਾਨਕਸ਼ਾਹੀ
ਵਰਤਮਾਨ ਵਿੱਚ  ਚੀਨ
 ਭਾਰਤ
 ਪਾਕਿਸਤਾਨ

ਸਿੱਖ ਸਾਮਰਾਜ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ੧੭੯੯ ਤੋਂ ਲੈ ਕੇ ੧੮੪੯ ਤੱਕ ਕਾਇਮ ਰਹਿਣ ਵਾਲੀ ਇੱਕ ਰਿਆਸਤ ਸੀ ਜਿਸਦੀ ਨੀਂਹ ਮਹਾਰਾਜਾ ਰਣਜੀਤ ਸਿੰਘ ਨੇ ਰੱਖੀ। ਸਿੱਖ ਸਾਮਰਾਜ ਵਿੱਚ ਅੱਜ ਦਾ ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ, ਕਸ਼ਮੀਰ, ਸੂਬਾ ਸਰਹੱਦ ਅਤੇ ਗਿਲਗਿਤ ਬਲਤਿਸਤਾਨ ਦੇ ਖੇਤਰਾਂ ਸ਼ਾਮਲ ਸਨ। ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ੧੮੪੯ ਵਿੱਚ ਅੰਗਰੇਜਾਂ ਨੇ ਇਸਨੂੰ ਆਪਣੇ ਰਾਜ ਵਿਚ ਰਲਾ ਲਿਆ।

ਇਤਿਹਾਸ[ਸੋਧੋ]

ਮੁਗਲ ਬਾਦਸ਼ਾਹਾਂ ਦੀਆਂ ਸਖਤੀਆਂ ਨੇ ਸਿੱਖਾਂ ਨੂੰ ਇੱਕ ਲੜਾਕੀ ਟੋਲੀ ਬਣਾ ਦਿੱਤਾ ਸੀ। ਅਠਾਰਵੀਂ ਸਦੀ ਵਿਚ ਮੁਗਲ ਸਾਮਰਾਜ ਦੇ ਮਾੜਾ ਪੈਣ ਨਾਲ ਪੰਜਾਬ ਵਿੱਚ ਸਿੱਖਾਂ ਨੇ ਜ਼ੋਰ ਫੜ ਲਿਆ ਅਤੇ ਵੱਖਰੀਆਂ ਥਾਂਵਾਂ ’ਤੇ ਸਿੱਖਾਂ ਨੇ ਆਪਣੀਆਂ ਲੜਾਕੀਆਂ ਟੋਲੀਆਂ ਬਣਾ ਲਈਆਂ ਜਿੰਨਾਂ ਨੂੰ ਮਿਸਲ ਕਿਹਾ ਜਾਂਦਾ ਹੈ। ਹਰ ਮਿਸਲ ਕੁੱਝ ਹਜਾਰ ਲੜਾਕਿਆਂ ਨਾਲ ਰਲ ਕੇ ਬਣਦੀ ਸੀ। ਹਰ ਮਿਸਲ ਦਾ ਨਾਂ ਇਸ ਮਿਸਲ ਦੇ ਸਰਦਾਰ ਦੇ ਨਾਂ ’ਤੇ ਸੀ। ੧੨ ਸਿੱਖ ਮਿਸਲਾਂ ਪੂਰੇ ਪੰਜਾਬ ਵਿਚ ਪਹਿਲਾਂ ਮੁਗਲਾਂ ਨਾਲ ਅਤੇ ਫਿਰ ਅਫਗਾਨਾਂ ਨਾਲ ਲੜ ਰਹੀਆਂ ਸਨ। ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਅਹਿਲਵਾ ਲੀਹ ਨੇ ੧੨ ਮਿਸਲਾਂ ਨੂੰ ਅਕਾਲ ਤਖਤ ਦੇ ਥੱਲੇ ਇਕ ਵੱਡੀ ਟੋਲੀ, ਦਲ ਖਾਲਸਾ, ਵਿਚ ਬਦਲ ਦਿੱਤਾ। ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਉੱਤੇ ਕਬਜਾ ਕਰਨ ਮਗਰੋਂ ੧੮੦੧ ਨੂੰ ਆਪਣੇ ਮਹਾਰਾਜਾ ਹੋਣ ਦਾ ਐਲਾਨ ਕੀਤਾ। ਹੌਲੀ-ਹੌਲੀ ਉਸਨੇ ਪੂਰੇ ਪੰਜਾਬ ਅਤੇ ਕਸ਼ਮੀਰ ਉੱਤੇ ਕਬਜਾ ਕਰ ਲਿਆ ਅਤੇ ੧੮੩੯ ਤੱਕ ਰਾਜ ਕੀਤਾ। ਉਸਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਟੁੱਟਣ ਲੱਗ ਗਈ ਅਤੇ ੧੮੪੯ ਵਿਚ ਇਸ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Malik, Iftikhar Haider (2006). Culture and Customs of Pakistan. Greenwood Press. ISBN 0-313-33126-X. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png