ਵਿਕੀਪੀਡੀਆ:ਚੁਣਿਆ ਹੋਇਆ ਲੇਖ/15 ਸਤੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੂਰਦਰਸ਼ਨ ਭਾਰਤ ਤੋਂ ਪ੍ਰਸਾਰਤ ਹੋਣ ਵਾਲਾ ਇੱਕ ਟੀ ਵੀ ਚੈਨਲ ਹੈ। ਜੋ ਕਿ ਪ੍ਰਸਾਰ ਭਾਰਤੀ ਦੇ ਅਧੀਨ ਆਓਂਦਾ ਹੈ। ਦੂਰਦਰਸ਼ਨ ਭਾਰਤ ਦੀ ਸੱਭ ਤੋਂ ਵੱਡੀ ਪ੍ਰਸਾਰਣ ਸੰਸਥਾ ਹੈ। ਭਾਰਤ ਵਿਚ ਟੈਲੀਵਿਜ਼ਨ ਦੀ ਸ਼ੁਰੂਆਤ 15 ਸਤੰਬਰ 1959 ਵਿਚ ਹੋਈ ਸੀ। 1972 ਵਿਚ ਦੂਸਰਾ ਟੀ. ਵੀ. ਸਟੇਸ਼ਨ ਬੰਬਈ ਵਿਖੇ ਆਰੰਭ ਕੀਤਾ ਗਿਆ। 1973 ਵਿਚ ਸ੍ਰੀਨਗਰ, ਅੰਮ੍ਰਿਤਸਰ, 1975 ਵਿਚ ਕਲਕੱਤਾ (ਕੋਲਕਾਤਾ), ਮਦਰਾਸ ਤੇ ਲਖਨਊ ਤੋਂ ਸਟੇਸ਼ਨਾਂ ਦੀ ਸ਼ੁਰੂਆਤ ਹੋਈ। 1976 ਵਿਚ ਇਸ ਨੂੰ ਆਲ ਇੰਡੀਆ ਰੇਡੀਓ ਨਾਲੋਂ ਅਲੱਗ ਕਰਕੇ 'ਦੂਰਦਰਸ਼ਨ' ਦਾ ਨਾਂਅ ਦਿੱਤਾ ਗਿਆ। ਇਸ ਨੂੰ ਸੂਚਨਾ ਤੇ ਪ੍ਰਸਾਰਨ ਮਹਿਕਮੇ ਅਧੀਨ ਰੱਖਿਆ ਗਿਆ। 1980 ਦੇ ਦਹਾਕੇ ਵਿਚ ਇਨਸੈਟ-1 ਏ ਰਾਹੀਂ ਦੂਰਦਰਸ਼ਨ ਪੂਰੇ ਮੁਲਕ ਵਿਚ ਪਹੁੰਚਣ ਲੱਗਾ। ਇਹ ਪ੍ਰਸਾਰਨ 'ਨੈਸ਼ਨਲ ਪ੍ਰੋਗਰਾਮ' ਸਿਰਲੇਖ ਹੇਠ ਪ੍ਰਸਾਰਿਤ ਕੀਤਾ ਜਾਂਦਾ ਸੀ। 1982 ਦੀਆਂ ਏਸ਼ੀਆਈ ਖੇਡਾਂ ਦਿੱਲੀ ਵਿਖੇ ਹੋਈਆਂ ਤਾਂ ਭਾਰਤੀ ਟੈਲੀਵਿਜ਼ਨ ਨੂੰ ਵੱਡਾ ਹੁਲਾਰਾ ਮਿਲਿਆ। ਭਾਰਤ ਸਰਕਾਰ ਨੇ ਇਨ੍ਹਾਂ ਖੇਡਾਂ ਦੇ ਪ੍ਰਸਾਰਨ ਲਈ ਰੰਗਦਾਰ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ। ਭਾਰਤੀ ਟੈਲੀਵਿਜ਼ਨ 'ਚ 1990 ਦੇ ਦਹਾਕੇ ਦੇ ਆਰੰਭ ਦੇ ਸਾਲਾਂ ਵਿੱਚ ਉਪਗ੍ਰਹਿ ਟੀ. ਵੀ. ਦੀ ਸ਼ੁਰੂਆਤ ਹੋਈ। 1984 ਤੋਂ 1990 ਦੌਰਾਨ ਹਮ ਲੋਗ, ਬੁਨਿਆਦ, ਰਾਮਾਇਣ ਅਤੇ ਮਹਾਂਭਾਰਤ ਜਿਹੇ ਲੜੀਵਾਰਾਂ ਦਾ ਬੋਲਬਾਲਾ ਰਿਹਾ। ਅੱਜ ਲੰਮੇ ਲੜੀਵਾਰ ਭਾਰਤੀ ਦਰਸ਼ਕਾਂ ਵਿਚ ਵਧੇਰੇ ਚਰਚਿਤ ਹਨ। ਸੂਚਨਾ ਅਤੇ ਮਨੋਰੰਜਨ ਦੇ ਖੇਤਰ ਵਿਚ ਇਸ ਦਾ ਕੋਈ ਮੁਕਾਬਲਾ ਨਹੀਂ।