ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/19 ਫ਼ਰਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਕੋਲੌਸ ਕੋਪਰਨੀਕਸ
ਨਿਕੋਲੌਸ ਕੋਪਰਨੀਕਸ

ਨਿਕੋਲੌਸ ਕੋਪਰਨੀਕਸ (19 ਫ਼ਰਵਰੀ 1473 – 24 ਮਈ 1543) ਪੁਨਰਜਾਗਰਣ ਕਾਲ ਦਾ ਇੱਕ ਪ੍ਰਸਿੱਧ ਗਣਿਤ ਸ਼ਾਸ਼ਤਰੀ ਅਤੇ ਖਗੋਲ ਵਿਗਿਆਨੀ ਰਿਹਾ ਜਿਸਨੇ ਇਹ ਸਿਧਾਂਤ ਦਿੱਤਾ ਕਿ ਬ੍ਰਹਮੰਡ ਦੇ ਕੇਂਦਰ ਵਿੱਚ ਸੂਰਜ ਹੈ ਧਰਤੀ ਨਹੀਂ। ਕੋਪਰਨੀਕਸ ਨੇ ਇਹ ਸਿਧਾਂਤ ਆਪਣੀ ਕਿਤਾਬ ਅਕਾਸ਼ੀ-ਪਿੰਡਾਂ ਦੇ ਘੁਮੰਣ ਬਾਰੇ ਵਿੱਚ ਦਿੱਤਾ ਜੋ ਇਸਦੀ ਮੌਤ ਤੋਂ ਥੋੜਾ ਸਮਾਂ ਪਹਿਲਾਂ ਹੀ ਪ੍ਰਕਾਸ਼ਿਤ ਹੋਈ। ਨਿਕੋਲੌਸ ਦੀ ਮੌਤ 1543 ਵਿੱਚ ਹੋਈ ਅਤੇ ਇਸਦੀ ਮੌਤ ਵਿਗਿਆਨ ਦੇ ਇਤਿਹਾਸ ਵਿੱਚ ਇੱਕ ਵੱਡੀ ਘਟਨਾ ਮੰਨੀ ਗਈ। ਵਿਗਿਆਨ ਦੇ ਇਤਿਹਾਸ ਵਿੱਚ ਕੋਪਰਨੀਕਸ ਦੀ ਕ੍ਰਾਂਤੀ ਆਈ ਜਿਸ ਨੇ ਵਿਗਿਆਨਿਕ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ। ਇਸਦਾ ਜਨਮ ਅਤੇ ਮੌਤ ਸ਼ਾਹੀ ਪਰੂਸ਼ੀਆ ਵਿੱਚ ਹੀ ਹੋਈ ਜੋ 1466 ਵਿੱਚ ਪੋਲੈਂਡ ਦੀ ਬਾਦਸ਼ਾਹੀ ਦਾ ਇੱਕ ਖੇਤਰ ਸੀ। ਇਹ ਇੱਕ ਬਹੁਭਾਸ਼ਾਈ ਅਤੇ ਵਧੇਰੇ ਵਿਸ਼ਿਆਂ ਦੀ ਜਾਣਕਾਰੀ ਰਖਣ ਵਾਲਾ ਮਨੁੱਖ ਸੀ ਜਿਸਨੇ ਚਰਚ ਕਾਨੂਨ ਵਿੱਚ ਡਾਕਟਰ ਦੀ ਉਪਾਧੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਇਹ ਚਿਕਿਤਸਾ,ਵਿਦਵਤਾ,ਅਨੁਵਾਦ,ਗਵਰਨਰ,ਕੂਟਨੀਤੀ,ਅਰਥ-ਸ਼ਾਸ਼ਤਰ ਦੇ ਖੇਤਰਾਂ ਵਿੱਚ ਵੀ ਕਿਰਿਆਸ਼ੀਲ ਰਿਹਾ। 1517 ਵਿੱਚ ਇਸ ਨੇ ਅਰਥ-ਸ਼ਾਸ਼ਤਰ ਵਿੱਚ ਪੈਸਿਆਂ ਦੀ ਗਿਣਤੀ ਦਾ ਸਿਧਾਂਤ ਦਾ ਵਿਉਤਪੰਨ ਕੀਤਾ ਅਤੇ 1519 ਵਿੱਚ ਇੱਕ ਹੋਰ ਸਿਧਾਂਤ ਦਿੱਤਾ ਜੋ ਬਾਅਦ ਵਿੱਚ ਗਰੇਸ਼ਮ ਸਿਧਾਂਤ ਬਣ ਗਿਆ। ਨਿਕੋਲੌਸ ਕੋਪਰਨੀਕਸ ਦਾ ਜਨਮ 19 ਫਰਵਰੀ 1473 ਵਿੱਚ ਥੋਰਨ ਨਾਂ ਦੀ ਜਗ੍ਹਾਂ ਤੇ ਹੋਇਆ,ਇਹ ਸ਼ਾਹੀ ਪਰੂਸ਼ੀਆ ਦਾ ਇੱਕ ਪ੍ਰਾਂਤ ਸੀ ਜੋ ਪੋਲੈਂਡ ਦੀ ਬਾਦਸ਼ਾਹੀ ਵਿੱਚ ਸਥਿਤ ਸੀ। ਇਸਦਾ ਪਿਤਾ ਕਰਾਕੋ ਦਾ ਇੱਕ ਵਪਾਰੀ ਸੀ ਅਤੇ ਮਾਤਾ ਥੋਰਨ ਦੇ ਇੱਕ ਅਮੀਰ ਵਪਾਰੀ ਦੀ ਧੀ ਸੀ। ਇਹ ਚਾਰ ਭੈਣ-ਭਰਾ ਸਨ ਜਿਨ੍ਹਾਂ ਵਿਚੋਂ ਇਹ ਸਭ ਤੋਂ ਛੋਟਾ ਸੀ।