ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/20 ਨਵੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਦਕੀ ਦੀ ਲੜਾਈ
ਮੁਦਕੀ ਦੀ ਲੜਾਈ

ਮੁਦਕੀ ਦੀ ਲੜਾਈ ਈਸਟ ਇੰਡੀਆ ਕੰਪਨੀ ਅਤੇ ਸਿੱਖ ਸਲਤਨਤ ਵਿਚਕਾਰ 18 ਦਸੰਬਰ 1845 ਈ. ਵਿੱਚ ਹੋਈ ਸੀ। ਬ੍ਰਿਟਿਸ਼ ਫੌਜ ਨੇ ਇਹ ਲੜਾਈ ਬਹੁਤ ਭਾਰੀ ਨੁਕਸਾਨ ਤੋਂ ਬਾਅਦ ਜਿੱਤੀ। 1845 ਦੇ ਸ਼ੁਰੂ ਵਿਚ ਲਾਰਡ ਹਾਰਡਿੰਗ ਅਤੇ ਜਨਰਲ ਗਫ਼ ਨੇ ਦਰਿਆ ਸਤਲੁਜ 'ਤੇ ਪੁਲ ਬਣਾਉਣ ਦੀ ਨੀਅਤ ਨਾਲ ਨਵੀਆਂ ਬੇੜੀਆਂ ਬਣਵਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਅੰਗਰੇਜ਼ਾਂ ਨੇ ਅਪਣੇ ਏਜੰਟ ਜਰਨੈਲ ਤੇਜਾ ਸਿੰਘ ਰਾਹੀਂ ਸਿੱਖ ਫ਼ੌਜਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਲਾਹੌਰ ਵਿਚ ਇਹ ਪ੍ਰਾਪੇਗੰਡਾ ਸ਼ੁਰੂ ਕਰ ਦਿਤਾ ਕਿ ਅੰਗਰੇਜ਼, ਲਾਹੌਰ ਉਤੇ ਕਬਜਾ ਕਰਨ ਦੀਆਂ ਤਿਆਰੀਆਂ ਕਰੀ ਬੈਠੇ ਹਨ ਅਤੇ ਉਨ੍ਹਾਂ ਦੇ ਹਮਲੇ ਤੋਂ ਪਹਿਲਾਂ ਹੀ ਸਾਨੂੰ ਹਮਲਾ ਕਰ ਦੇਣਾ ਚਾਹੀਦਾ ਹੈ। ਨਵੰਬਰ 1845 ਵਿਚ ਸਿੱਖ ਫ਼ੌਜ ਦੇ ਮੁਖੀ ਆਗੂ ਰਣਜੀਤ ਸਿੰਘ ਦੀ ਸਮਾਧ 'ਤੇ ਇਕੱਠੇ ਹੋਏ। ਇਸ ਮੀਟਿੰਗ ਵਿਚ ਜੰਗ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀਵਾਲਾ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਨ ਦੀ ਸਲਾਹ ਦਿਤੀ। ਪਰ ਦੂਜੇ ਪਾਸੇ ਸਾਜ਼ਸ਼ੀ ਬ੍ਰਾਹਮਣ ਅਤੇ ਡੋਗਰੇ ਹਮਲੇ ਦੇ ਹੱਕ ਵਿਚ ਸਨ। ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀ ਦੀਆਂ ਸਲਾਹਾਂ ਨੂੰ ਨਜ਼ਰ-ਅੰਦਾਜ਼ ਕਰਵਾ ਕੇ, ਲਾਲ ਸਿੰਘ ਤੇ ਤੇਜਾ ਸਿੰਘ ਨੇ, ਅੰਗਰੇਜ਼ਾਂ ਨਾਲ ਜੰਗ ਸਬੰਧੀ ਸਾਰੇ ਹੱਕ ਆਪ ਹਾਸਲ ਕਰ ਲਏ। ਅੰਗਰੇਜ਼ਾਂ ਨਾਲ ਬਣਾਈ ਯੋਜਨਾ ਮੁਤਾਬਕ ਲਾਲ ਸਿੰਘ ਨੇ ਮੁਦਕੀ ਵਲ ਹਮਲਾ ਕਰਵਾਇਆ। 18 ਦਸੰਬਰ, 1845 ਦੇ ਦਿਨ ਮੁਦਕੀ ਵਿਚ ਹੋਈ ਇਸ ਲੜਾਈ ਵਿਚ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਲੜਾਈ ਵਿਚ ਗਵਰਨਰ ਜਨਰਲ ਦੇ ਦੋ ਏਅਡੀਜ਼, ਸਰ ਰਾਬਰਟ ਸੇਲ ਤੇ ਸਰ ਜੌਸਫ਼ ਮੈਕਗੈਸਕਿਲ, ਤੋਂ ਇਲਾਵਾ 215 ਅੰਗਰੇਜ਼ ਫ਼ੌਜੀ ਮਾਰੇ ਗਏ ਸਨ ਤੇ 657 ਜ਼ਖ਼ਮੀ ਹੋਏ ਸਨ।