ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/23 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੂਰ ਜਹਾਂ
ਨੂਰ ਜਹਾਂ

ਨੂਰ ਜਹਾਂ, ਅੱਲਾ ਵਸਾਈ (21 ਸਤੰਬਰ 1926 – 23 ਦਸੰਬਰ 2000) ਦਾ ਅਪਣਾਇਆ ਨਾਮ ਸੀ। ਉਹ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਬਰਤਾਨਵੀ ਭਾਰਤ ਅਤੇ ਪਾਕਿਸਤਾਨ ਦੀ ਮਸ਼ਹੂਰ ਹਸਤੀ ਸੀ। ਉਹ ਆਪਣੇ ਜ਼ਮਾਨੇ ਦੇ ਦੱਖਣੀ ਏਸ਼ੀਆ ਦੇ ਸਭ ਤੋਂ ਮੰਨੇ ਪ੍ਰਮੰਨੇ ਸਿਖਰਲੇ ਗਾਇਕਾਂ ਵਿੱਚੋਂ ਇੱਕ ਸੀ ਮਲਿਕਾ-ਏ-ਤਰੰਨਮ ਦਾ ਖਿਤਾਬ ਮਿਲਿਆ ਹੋਇਆ ਸੀ। ਉਸਨੇ ਹਿੰਦੀ, ਪੰਜਾਬੀ, ਸਿੰਧੀ ਅਤੇ ਉਰਦੂ ਜ਼ਬਾਨ ਵਿੱਚ 10 ਹਜ਼ਾਰ ਤੋਂ ਵਧ ਗੀਤ ਗਾਏ ਹਨ। ਨੂਰਜਹਾਂ (ਅੱਲਾ ਵਸਾਈ) ਦਾ ਜਨਮ ਪੰਜਾਬ, ਬਰਤਾਨਵੀ ਭਾਰਤ ਦੇ ਸ਼ਹਿਰ ਕਸੂਰ,ਇੱਕ ਮੁਹੱਲੇ ਵਿੱਚ 21 ਸਤੰਬਰ 1926 ਨੂੰ ਫ਼ਤਿਹ ਬੀਬੀ ਅਤੇ ਮਦਦ ਅਲੀ ਦੇ ਘਰ ਹੋਇਆ ਸੀ। ਇਹ ਘਰਾਣਾ ਸੰਗੀਤ ਨਾਲ ਜੁੜਿਆ ਹੋਇਆ ਸੀ। ਇਸ ਲਈ ਉਸਨੇ 5-6 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਅੱਲਾ ਵਸਾਈ ਦੀ ਮਾਂ ਨੇ ਉਸ ਦਾ ਸ਼ੌਕ ਵੇਖ ਉਸ ਨੂੰ ਸੰਗੀਤ ਸਿੱਖਣ ਲਈ ਉਸਤਾਦ ਗੁਲਾਮ ਅਲੀ ਖ਼ਾਨ ਕੋਲ ਭੇਜ ਦਿੱਤਾ ਜਿਥੇ ਉਸ ਨੇ ਹਿੰਦੁਸਤਾਨੀ ਕਲਾਸੀਕਲ ਮਿਊਜ਼ਕ, ਠੁਮਰੀ, ਧਰੁਪਦ ਅਤੇ ਖਿਆਲ ਦੀ ਚੰਗੀ ਸਿੱਖਿਆ ਹਾਸਲ ਕੀਤੀ। 23 ਦਸੰਬਰ, 2000 ਨੂੰ ਮੌਤ ਹੋ ਗੲੀ।