ਵਿਕੀਪੀਡੀਆ:ਚੁਣਿਆ ਹੋਇਆ ਲੇਖ/25 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਬਲੋ ਪਿਕਾਸੋ
ਪਾਬਲੋ ਪਿਕਾਸੋ

ਪਾਬਲੋ ਪਿਕਾਸੋ (25 ਅਕਤੂਬਰ 1881-8 ਅਪ੍ਰੈਲ 1973) ਇੱਕ ਮਹਾਨ ਚਿੱਤਰਕਾਰ, ਮੂਰਤੀਕਾਰ, ਪ੍ਰਿੰਟ-ਮੇਕਰ, ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਵੀਂਹਵੀ ਸਦੀ ਦੇ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪਿਕਾਸੋ ਤੋਂ ਬਿਨਾਂ ਆਧੁਨਿਕ ਆਰਟ ਕੁਝ ਵੀ ਨਹੀਂ ਹੈ। ਸਪੇਨ ਦੇ ਨਾਮਕਰਣ ਰਿਵਾਜ਼ ਅਨੁਸਾਰ ਹੀ ਆਪ ਦੇ ਨਾਮ ਵਿੱਚ ਰੂਈਜ਼ ਨਾਮ ਪਿਤਾ ਦੇ ਪਰਿਵਾਰ ਵੱਲੋਂ ਅਤੇ ਪਿਕਾਸੋ ਮਾਤਾ ਦੇ ਪਰਿਵਾਰ ਵੱਲੋਂ ਹੈ। ਪਿਕਾਸੋ, ਹੈਨਰੀ ਮਾਤੀਸ ਅਤੇ ਮਾਰਸ਼ਲ ਡੂਸ਼ਾਂਪ ਤਿੰਨ ਕਲਾਕਾਰ ਹਨ ਜੋ 20ਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਪਲਾਸਟਿਕ ਆਰਟਸ ਵਿੱਚ ਇਨਕਲਾਬੀ ਵਿਕਾਸ ਨੂੰ ਪਰਿਭਾਸ਼ਤ ਕਰਨ ਲਈ, ਚਿੱਤਰਕਾਰੀ, ਬੁੱਤਤਰਾਸੀ, ਪ੍ਰਿੰਟ-ਮੇਕਿੰਗ ਅਤੇ ਸੀਰੈਮਿਕ ਡੀਜ਼ਾਈਨਿੰਗ ਵਿੱਚ ਮਹੱਤਵਪੂਰਨ ਘਟਨਾਕ੍ਰਮ ਲਈ ਜ਼ਿੰਮੇਵਾਰ ਸਮਝੇ ਜਾਂਦੇ ਹਨ। ਪਿਕਾਸੋ ਉਪਰੋਕਤ ਵਰਣਨ ਕੀਤੀਆਂ ਸਾਰੀਆਂ ਕਲਾਵਾਂ ਵਿੱਚ ਨਿਪੁੰਨ ਸੀ। ਵਿਸ਼ਾ-ਵਸਤੂ ਪੱਖ ਤੋਂ ਗੱਲ ਕਰੀਏ ਤਾਂ ਉਸ ਨੇ ਜਿੰਦਗੀ ਦੇ ਲਗਭਗ ਸਾਰੇ ਵਿਸ਼ੇ ਆਪਣੀ ਚਿੱਤਰਕਾਰੀ ਵਿੱਚ ਸਮੇਟੇ ਸਨ। ਪਹਿਲਾਂ ਉਸ ਦੀ ਕਲਾ ਦੇ ਰੂਪਕ ਪੱਖ ਦੀ ਖੋਜ ਬਾਰੇ ਗੱਲ ਕਰੀਏ। ਪਿਕਾਸੋ ਦੀ ਦੂਸਰੀ ਵੱਡੀ ਦੇਣ ਕੋਲਾਜ਼-ਮੇਕਿੰਗ ਦੀ ਹੈ।