ਵਿਕੀਪੀਡੀਆ:ਚੁਣਿਆ ਹੋਇਆ ਲੇਖ/26 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਣੇਸ਼ ਸ਼ੰਕਰ ਵਿਦਿਆਰਥੀ

ਗਣੇਸ਼ ਸ਼ੰਕਰ ਵਿਦਿਆਰਥੀ (26 ਅਕਤੂਬਰ 1890 - 25 ਮਾਰਚ 1931), ਭਾਰਤ ਦੇ ਆਜ਼ਾਦੀ ਅੰਦੋਲਨ ਦਾ ਸਰਗਰਮ ਕਾਰਕੁਨ, ਨਿਡਰ ਭਾਰਤੀ ਪੱਤਰਕਾਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਆਗੂ ਸੀ। ਉਹਦੀ ਵਧੇਰੇ ਪ੍ਰਸਿੱਧੀ ਹਿੰਦੀ ਅਖਬਾਰ, ਪ੍ਰਤਾਪ ਦਾ ਬਾਨੀ ਸੰਪਾਦਕ ਹੋਣ ਨਾਤੇ ਹੈ। ਗਣੇਸ਼ ਸ਼ੰਕਰ ਵਿਦਿਆਰਥੀ ਦਾ ਜਨਮ 26 ਅਕਤੂਬਰ 1890 ਨੂੰ ਆਪਣੇ ਨਾਨਕਾ ਪਿੰਡ ਹਾਥਗਾਮ, ਪ੍ਰਯਾਗ (ਹੁਣ ਇਲਾਹਾਬਾਦ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸ਼੍ਰੀ ਜੈਨਾਰਾਇਣ ਮੱਧ ਪ੍ਰਦੇਸ਼ ਦੇ ਇੱਕ ਸਕੂਲ ਵਿੱਚ ਅਧਿਆਪਕ ਸਨ ਅਤੇ ਉਰਦੂ-ਫ਼ਾਰਸੀ ਜਾਣਦੇ ਸਨ। ਗਣੇਸ਼ਸ਼ੰਕਰ ਵਿਦਿਆਰਥੀ ਨੇ ਸਿੱਖਿਆ ਮੁੰਗਾਵਲੀ (ਗਵਾਲੀਅਰ) ਵਿੱਚ ਪ੍ਰਾਪਤ ਕੀਤੀ ਅਤੇ ਪਿਤਾ ਵਾਂਗ ਹੀ ਉਰਦੂ-ਫ਼ਾਰਸੀ ਦੀ ਪੜ੍ਹਾਈ ਕੀਤੀ। ਪਰ ਉਹ ਆਰਥਕ ਕਠਿਨਾਈਆਂ ਦੇ ਕਾਰਨ ਐਂਟਰੈਂਸ ਤੋਂ ਅੱਗੇ ਨਾ ਪੜ੍ਹ ਸਕੇ। ਵੈਸੇ ਉਨ੍ਹਾਂ ਦੀ ਗੈਰ-ਰਸਮੀ ਪੜ੍ਹਾਈ ਨਿਰੰਤਰ ਚਲਦੀ ਹੀ ਰਹੀ। ਆਪਣੀ ਮਿਹਨਤ ਅਤੇ ਲਗਨ ਨਾਲ ਉਨ੍ਹਾਂ ਨੇ ਪੱਤਰਕਾਰਤਾ ਸਿੱਖ ਲਈ। ਸ਼ੁਰੂ ਵਿੱਚ ਗਣੇਸ਼ ਸ਼ੰਕਰ ਜੀ ਨੂੰ ਇੱਕ ਨੌਕਰੀ ਵੀ ਮਿਲ ਗਈ ਸੀ, ਪਰ ਅੰਗਰੇਜ਼ ਅਧਿਕਾਰੀਆਂ ਨਾਲ ਅਣਬਣ ਕਾਰਨ ਉਨ੍ਹਾਂ ਨੇ ਉਹ ਨੌਕਰੀ ਛੱਡ ਦਿੱਤੀ।

ਅੱਗੇ ਪੜ੍ਹੋ...