ਵਿਕੀਪੀਡੀਆ:ਚੁਣਿਆ ਹੋਇਆ ਲੇਖ/27 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਹਾਨਸ ਕੈਪਲਰ
ਜੋਹਾਨਸ ਕੈਪਲਰ

ਜੋਹਾਨਸ ਕੈਪਲਰ (27 ਦਸੰਬਰ 1571 – 15 ਨਵੰਬਰ 1630) ਇੱਕ ਜਰਮਨ ਗਣਿਤ ਸ਼ਾਸਤਰੀ, ਖਗੋਲ ਵਿਗਿਆਨੀ, ਅਤੇ ਜੋਤਿਸ਼ਵਿਦ ਸੀ। ਉਹ ਸੱਤਾਰਵੀਂ ਸਦੀ ਦੇ ਸਾਇੰਸੀ ਇਨਕਲਾਬ ਦੀ ਇੱਕ ਬਹੁਤ ਅਹਿਮ ਸਖ਼ਸੀਅਤ ਸੀ। ਕੈਪਲਰ ਦਾ ਜਨਮ 21 ਦਸੰਬਰ 1571 ਨੂੰ ਜਰਮਨੀ ਦੇ ਸਟਟਗਾਰਟ ਨਾਮਕ ਨਗਰ ਦੇ ਨਜ਼ਦੀਕ ਬਾਇਲ-ਡੇਰ-ਸਟਾਡਸ ਸਥਾਨ ਤੇ ਹੋਇਆ ਸੀ। ਇਨ੍ਹਾਂ ਨੇ ਟਿਬਿੰਗੈਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ। 1594 ਵਿੱਚ ਆਸਟਰੀਆ ਦੀ ਗਰੇਟਜ ਯੂਨੀਵਰਸਿਟੀ ਵਿੱਚ ਇਨ੍ਹਾਂ ਨੂੰ ਲੈਕਚਰਾਰ ਦੀ ਜਗ੍ਹਾ ਮਿਲ ਗਈ। ਇਹ ਜਰਮਨ ਸਮਰਾਟ ਰੂਡਾਲਫ ਦੂਸਰਾ ਦੇ ਰਾਜਗਣਿਤਗਿਆਤਾ ਟਾਇਕੋ ਬਰਾਏ ਦੇ ਸਹਾਇਕ ਦੇ ਰੂਪ ਵਿੱਚ 1601 ਵਿੱਚ ਨਿਯੁਕਤ ਹੋਇਆ ਅਤੇ ਬਰਾਏ ਦੀ ਮੌਤ ਦੇ ਬਾਅਦ ਇਹ ਰਾਜਗਣਿਤਗਿਆਤਾ ਬਣਿਆ। ਇਸਨੇ ਜੋਤਿਸ਼ ਹਿਸਾਬ ਬਾਰੇ 1609 ਵਿੱਚ ਦਾ ਮੋਟਿਬੁਸ ਸਟੇਲਾਏ ਮਾਰਟਿਸ ਅਤੇ 1619 ਵਿੱਚ ਦਾ ਹਾਰਮੋਨਿਸ ਮੁੰਡੀ ਵਿੱਚ ਆਪਣੇ ਸੋਧ-ਪ੍ਰਬੰਧਾਂ ਨੂੰ ਪ੍ਰਕਾਸ਼ਿਤ ਕਰਾਇਆ। ਇਨ੍ਹਾਂ ਵਿੱਚ ਇਸਨੇ ਗ੍ਰਹਿਗਤੀ ਦੇ ਨਿਯਮਾਂ ਦਾ ਪ੍ਰਤੀਪਾਦਨ ਕੀਤਾ ਸੀ।