ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/27 ਮਾਰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਮਾਗਾਟਾਮਾਰੂ ਜਹਾਜ
ਕਾਮਾਗਾਟਾਮਾਰੂ ਜਹਾਜ

ਕਾਮਾਗਾਟਾਮਾਰੂ: 24 ਮਾਰਚ 1914 ਨੂੰ ਬਾਬਾ ਗੁਰਦਿੱਤ ਸਿੰਘ ਨੇ ਕਾਮਾਗਾਟਾਮਾਰੂ ਜਹਾਜ਼ ਕਿਰਾਏ ’ਤੇ ਲੈ ਕੇ ਸਿੱਧੇ ਕੈਨੇਡਾ ਪਹੁੰਚਣ ਦੀ ਯੋਜਨਾ ਬਣਾਈ। ਇਸ ਜਹਾਜ਼ ਨੇ 18 ਮਾਰਚ ਨੂੰ ਹਾਂਗਕਾਂਗ ਤੋਂ ਰਵਾਨਾ ਹੋਣਾ ਸੀ। ਪਰ ਸਰਕਾਰ ਨੇ ਰੁਕਾਵਟਾਂ ਪਾਉਣ ਕਰਕੇ ਜਹਾਜ਼ 4 ਅਪਰੈਲ 1914 ਨੂੰ ਹਾਂਗਕਾਂਗ ਤੋਂ ਰਵਾਨਾ ਹੋਇਆ। ਡਾਕਟਰ ਮਥਰਾ ਸਿੰਘ ਅਤੇ ਉਸ ਦੇ ਭਰਾ ਲਾਭ ਸਿੰਘ ਨੇ ਇਸ ਜਹਾਜ਼ ਰਾਹੀਂ ਕੈਨੇਡਾ ਪਹੁੰਚਣ ਦੀ ਯੋਜਨਾ ਬਣਾਈ, ਪਰ ਜਦ ਉਹ ਹਾਂਗਕਾਂਗ ਪਹੁੰਚੇ ਤਾਂ ਕਾਮਾਗਾਟਾਮਾਰੂ ਜਹਾਜ਼ ਉੱਥੋਂ ਕੈਨੇਡਾ ਲਈ ਰਵਾਨਾ ਹੋ ਚੁੱਕਿਆ ਸੀ। ਡਾਕਟਰ ਮਥਰਾ ਸਿੰਘ ਨੇ ਵਾਪਸ ਸ਼ੰਘਾਈ ਜਾਣ ਦੀ ਥਾਂ ’ਤੇ ਹਾਂਗਕਾਂਗ ਹੀ ਠਹਿਰਣ ਦਾ ਮਨ ਬਣਾ ਲਿਆ। 23 ਮਈ 1914 ਨੂੰ ਕਾਮਾਗਾਟਾਮਾਰੂ ਵੈਨਕੂਵਰ ਪਹੁੰਚਿਆ, ਕੈਨੇਡਾ ਸਰਕਾਰ ਨੇ ਇਸ ਜਹਾਜ਼ ਨੂੰ ਕਿਨਾਰੇ ਨਾ ਲੱਗਣ ਦਿੱਤਾ। ਦੋ ਮਹੀਨੇ ਦੇ ਕਰੀਬ ਇਸ ਜਹਾਜ਼ ਦੇ ਯਾਤਰੂ ਕੈਨੇਡਾ ਵਿੱਚ ਹੀ ਖੱਜਲ-ਖੁਆਰ ਹੁੰਦੇ ਰਹੇ। ਦੇਸ਼-ਵਿਦੇਸ਼ ਵਿੱਚ ਕੈਨੇਡਾ ਸਰਕਾਰ ਦੀ ਹਿੰਦੀ ਮੁਸਾਫਰਾਂ ਨਾਲ ਕੀਤੇ ਗਏ ਭੈੜੇ ਵਤੀਰੇ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਭਾਰਤੀਆ ਦੇ ਮਨਾਂ ਵਿੱਚ ਦੇਸ਼ ਆਜ਼ਾਦ ਕਰਾਉਣ ਦੀ ਇੱਛਾ ਹੋਰ ਵੀ ਪ੍ਰਬਲ ਹੋ ਗਈ। ਡਾਕਟਰ ਮਥਰਾ ਸਿੰਘ ਨੂੰ ਇਸ ਜ਼ੁਲਮੀ ਵਤੀਰੇ ਦੀ ਜਾਣਕਾਰੀ ਹਾਂਗਕਾਂਗ ਵਿੱਚ ਮਿਲੀ। ਉਨ੍ਹਾਂ ਫੈਸਲਾ ਕੀਤਾ ਕਿ ਜਹਾਜ਼ ਦੇ ਮੁਸਾਫਰਾਂ ਦੇ ਹਾਂਗਕਾਂਗ ਪਹੁੰਚਣ ’ਤੇ ਇੱਕ ਭਾਰੀ ਜਲਸਾ ਕੀਤਾ ਜਾਵੇ ਅਤੇ ਉਨ੍ਹਾਂ ਨਾਲ ਹੀ ਦੇਸ਼ ਪਹੁੰਚ ਕੇ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਪਾਜ ਉਘਾੜਿਆ ਜਾਵੇ। ਸਰਕਾਰ ਨੂੰ ਮਥਰਾ ਸਿੰਘ ਦੀਆਂ ਇਨ੍ਹਾਂ ਸਰਗਰਮੀਆਂ ਦਾ ਪਤਾ ਲੱਗ ਗਿਆ ਅਤੇ ਜਹਾਜ਼ ਨੂੰ ਹਾਂਗਕਾਂਗ ਦੇ ਕਿਨਾਰੇ ਲੱਗਣ ਹੀ ਨਾ ਦਿੱਤਾ। ਜਹਾਜ਼ ਦੇ ਉੱਥੋਂ ਚਲੇ ਜਾਣ ਪਿੱਛੋਂ ਹੀ ਡਾਕਟਰ ਮਥਰਾ ਸਿੰਘ ਤੇ ਹੋਰ ਲੋਕਾਂ ਨੂੰ ਇਸ ਦਾ ਪਤਾ ਚੱਲਿਆ।