ਵਿਕੀਪੀਡੀਆ:ਚੁਣਿਆ ਹੋਇਆ ਲੇਖ/2 ਅਪਰੈਲ
ਆਰ.ਐੱਮ.ਐੱਸ. ਟਾਈਟੈਨਿਕ ਇੱਕ ਬਰਤਾਨਵੀ ਸਵਾਰੀ-ਬੇੜਾ ਸੀ ਜੋ 15 ਅਪਰੈਲ, 1912 ਨੂੰ ਤੜਕਸਾਰ ਹੀ ਬਰਫ਼ ਦੇ ਇੱਕ ਤੋਦੇ ਨਾਲ ਭਿੜਨ ਮਗਰੋਂ ਸਾਊਥਹੈਂਪਟਨ, ਯੂ.ਕੇ. ਤੋਂ ਨਿਊਯਾਰਕ ਸ਼ਹਿਰ, ਯੂ.ਐੱਸ ਤੱਕ ਦੀ ਆਪਣੀ ਪਹਿਲੀ ਹੀ ਯਾਤਰਾ ਵਿੱਚ ਉੱਤਰੀ ਅੰਧ ਮਹਾਂਸਮੁੰਦਰ ਵਿੱਚ ਡੁੱਬ ਗਿਆ ਸੀ। ਇਹਦੇ ਡੁੱਬਣ ਨਾਲ਼ 1,500 ਲੋਕਾਂ ਦੀ ਜਾਨ ਚਲੀ ਗਈ ਜੋ ਅਜੋਕੇ ਇਤਿਹਾਸ ਵਿੱਚ ਅਮਨ ਕਾਲ ਮੌਕੇ ਸਭ ਤੋਂ ਮਾਰੂ ਸਮੁੰਦਰੀ ਹਾਦਸਿਆਂ ਵਿੱਚੋਂ ਇੱਕ ਹੈ। ਇਹਦੀ ਪਹਿਲੀ ਯਾਤਰਾ ਵਿੱਚ ਇਸ ਉੱਤੇ 2,224 ਪਾਂਧੀ ਅਤੇ ਅਮਲਾ ਸੁਆਰ ਸੀ। 15 ਐਪਰਲ, 1912, ਨੂੰ ‘ਸੁਪਨਿਆਂ ਦਾ ਜਹਾਜ਼’, ‘ਟਾਈਟੈਨਿਕ’, ਆਪਣੇ 2224 ਯਾਤਰੀਆਂ ਅਤੇ ਕਰਮਚਾਰੀਆਂ ਨਾਲ ਸਾਗਰ ਦੀਆਂ ਤੈਹਾਂ ਵਿੱਚ ਡੁੱਬ ਗਿਆ। ਇਹ ਸਫ਼ਰ ਸਾਊਥਐੰਪਟਨ, ਬਰਤਾਨੀਆ ਤੋਂ ਨਿਊ ਯਾਰਕ, ਸੰਯੁਕਤ ਰਾਜ ਅਮਰੀਕਾ ਤੱਕ ਦਾ ਸੀ ਜੋ 10 ਐਪਰਲ, 1912 ਨੂੰ ਸ਼ੁਰੂ ਹੋਇਆ ਅਤੇ 1500 ਤੋਂ ਵੱਧ ਜਾਨਾਂ ਲੈ ਕੇ 15 ਐਪਰੈਲ ਸਵੇਰ ਦੇ 02.20 ਮਿੰਟ ‘ਤੇ ਖਤਮ ਹੋ ਗਿਆ। ਇਹ ਜਹਾਜ਼ ਅਟਲਾਂਟਿਕ ਸਾਗਰ ਵਿਚ ਹਮੇਸ਼ਾ ਲਈ ਡੁੱਬ ਗਿਆ। ‘ਟਾਈਟੈਨਕ’ ਜਿਸ ਬਾਰੇ ਕਿਹਾ ਗਿਆ ਸੀ ਕਿ ਇਹ ਡੁੱਬ ਨਹੀਂ ਸਕਦਾ, ਟਾਈਟੈਨਕ ਨੂੰ ‘ਸ਼ਿੱਪ ਆਫ ਡਰੀਮਜ਼’ ਵੀ ਕਿਹਾ ਕਿਹਾ ਗਿਆ ਸੀ।