ਵਿਕੀਪੀਡੀਆ:ਚੁਣਿਆ ਹੋਇਆ ਲੇਖ/30 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੇਵਿਕਾ ਰਾਣੀ
ਦੇਵਿਕਾ ਰਾਣੀ

ਦੇਵਿਕਾ ਰਾਣੀ ਚੌਧਰੀ (30 ਮਾਰਚ 1908 – 9 ਮਾਰਚ 1994), ਭਾਰਤੀ ਫਿਲਮਾਂ ਵਿੱਚ ਇੱਕ ਅਭਿਨੇਤਰੀ ਵਿਚ ਸੀ, ਜੋ 1930 ਅਤੇ 1940 ਦੌਰਾਨ ਸਰਗਰਮ ਸੀ। ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਵਜੋਂ ਜਾਣੀ ਜਾਂਦੀ ਦੇਵਿਕਾ ਰਾਣੀ ਦਾ ਸਫਲ ਫਿਲਮ ਕੈਰੀਅਰ ਸੀ ਜੋ 10 ਸਾਲ ਦਾ ਸੀ। ਦੇਵਿਕਾ ਰਾਣੀ ਦੇ ਸ਼ੁਰੂ ਦੇ ਸਾਲ ਮੁੱਖ ਕਰਕੇ ਲੰਡਨ ਵਿੱਚ ਬੀਤੇ ਜਿਥੇ ਉਸ ਨੇ ਆਰਕੀਟੈਕਚਰ ਦਾ ਅਧਿਐਨ ਕੀਤਾ, ਇੱਕ ਟੈਕਸਟਾਈਲ ਇੰਜੀਨੀਅਰ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕਰ ਦਿੱਤਾ। 1928 ਵਿਚ, ਉਹ ਇਕ ਭਾਰਤੀ ਫ਼ਿਲਮ ਨਿਰਮਾਤਾ ਹਿਮਾਸ਼ੁ ਰਾਏ ਨੂੰ ਮਿਲੀ, ਜਿਸਨੇ ਉਸ ਨੂੰ ਆਪਣੇ ਉਤਪਾਦਨ ਅਮਲੇ ਨਾਲ ਜੁੜਨ ਲਈ ਪ੍ਰੇਰਿਆ। ਰਾਏ ਦੀ ਫ਼ਿਲਮ ਏ ਥਰੋ ਆਫ਼ ਡਾਈਸ (1929) ਲਈ ਉਸ ਨੇ ਕਸਟਿਊਮਜ਼ ਡਿਜ਼ਾਇਨ ਅਤੇ ਕਲਾ ਨਿਰਦੇਸ਼ਨ ਵਿਚ ਸਹਾਇਤਾ ਕੀਤੀ। ਦੋਵਾਂ ਨੇ 1929 ਵਿਚ ਵਿਆਹ ਕਰਵਾ ਲਿਆ ਅਤੇ ਜਰਮਨੀ ਚਲੇ ਗਏ ਜਿੱਥੇ ਦੇਵਿਕਾ ਰਾਣੀ ਨੇ ਬਰਲਿਨ ਵਿਚ ਯੂਫਾ ਸਟੂਡਿਓ ਵਿਚ ਫਿਲਮ ਬਣਾਉਣ ਦੇ ਵੱਖੋ-ਵੱਖਰੇ ਪਹਿਲੂਆਂ ਬਾਰੇ ਸਿਖਿਆ ਹਾਸਲ ਕੀਤੀ। ਫਿਰ ਰਾਏ ਨੇ ਉਸਨੂੰ 1933 ਦੀ ਟਾਕੀ ਕਰਮਾ  ਵਿੱਚ ਲਿਆ ਜਿਸ ਵਿੱਚ ਉਸ ਦੇ ਪ੍ਰਦਰਸ਼ਨ ਨੂੰ ਆਲੋਚਕਾਂ ਦੀ ਭਰਵੀਂ ਪ੍ਰਸ਼ੰਸਾ ਮਿਲੀ। ਭਾਰਤ ਵਾਪਸ ਆਉਣ ਤੇ, ਜੋੜੇ ਨੇ 1934 ਵਿਚ ਆਪਣੇ ਪ੍ਰੋਡਕਸ਼ਨ ਸਟੂਡੀਓ ਬੰਬੇ ਟਾਕੀਜ਼ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਪੂਰੇ ਦਹਾਕੇ ਦੌਰਾਨ ਬਹੁਤ ਸਾਰੀਆਂ ਮਹਿਲਾ-ਕੇਂਦਰੀਕ੍ਰਿਤ ਫਿਲਮਾਂ ਦਾ ਨਿਰਮਾਣ ਕੀਤਾ, ਜਿਸ ਵਿਚ ਦੇਵਿਕਾ ਰਾਣੀ ਨੇ ਉਨ੍ਹਾਂ ਵਿਚੋਂ ਜ਼ਿਆਦਾਤਰ ਵਿਚ ਮੁੱਖ ਭੂਮਿਕਾ ਅਦਾ ਕੀਤੀ। ਅਸ਼ੋਕ ਕੁਮਾਰ ਦੇ ਨਾਲ ਉਸ ਦੀ ਆਨ-ਸਕਰੀਨ ਜੋੜੀ  ਭਾਰਤ ਵਿਚ ਪ੍ਰਸਿੱਧ ਹੋ ਗਈ ਸੀ।