ਵਿਕੀਪੀਡੀਆ:ਚੁਣਿਆ ਹੋਇਆ ਲੇਖ/6 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਬਰੀ ਮਸਜਿਦ ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਸ਼ਹਿਰ ਅਯੁੱਧਿਆ ਵਿੱਚ ਰਾਮਕੋਟ ਪਹਾੜੀ(ਹਿੱਲ) ਉੱਤੇ ਸਥਿਤ ਸੀ। ਇਹ 6 ਦਸੰਬਰ 1992 ਵਿੱਚ ਢਹਿ-ਢੇਰੀ ਕਰ ਦਿੱਤੀ ਗਈ ਸੀ। 1,50,000 ਲੋਕਾਂ ਦੀ, ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ, ਸੰਗਠਨਕਾਰੀਆਂ ਦੇ ਸਰਵੳੁੱਚ ਅਦਾਲਤ (ਸੁਪਰੀਮ ਕੋਰਟ) ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਹੋਏ ਫ਼ਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਏ ਸਨ। ਇੱਕ ਵਿਸ਼ੇਸ਼ ਸ਼ੈਲੀ ਦੀ ਇਹ ਮਹੱਤਵਪੂਰਨ ਬਾਬਰੀ ਮਸਜਿਦ ਮੁੱਖ ਤੌਰ ਉੱਤੇ ਨਿਰਮਾਣ-ਕਲਾ ਵਿੱਚ ਰਾਖਵੀਂ ਰਹੀ, ਜਿਸ ਨੂੰ ਦਿੱਲੀ ਸਲਤਨਤ ਦੀ ਸਥਾਪਨਾ (1192) ਦੇ ਬਾਅਦ ਵਿਕਸਿਤ ਕੀਤਾ ਗਿਆ ਸੀ। ਹੈਦਰਾਬਾਦ ਦੇ ਚਾਰ-ਮੀਨਾਰ (1591) ਚੌਂਕ ਦੇ ਵੱਡੇ ਮਹਿਰਾਬ, ਤੋਰਣ ਪਥ, ਅਤੇ ਮੀਨਾਰ ਬਹੁਤ ਹੀ ਖਾਸ ਹਨ। ਇਸ ਕਲਾ ਵਿੱਚ ਪੱਥਰ ਦੀ ਵਿਆਪਕ ਵਰਤੋਂ ਕੀਤੀ ਗਈ ਹੈ ਅਤੇ 17ਵੀਂ ਸਦੀ ਵਿੱਚ ਮੁਗਲ ਕਲਾ ਦੇ ਮੁੰਤਕਿਲ ਹੋਣ ਤੱਕ ਜਿਵੇਂ ਕ‌ਿ ਤਾਜ ਮਹਲ ਵਰਗੀਆਂ ਸੰਰਚਨਾਵਾਂ ਤੋਂ ਵਿਖਾਈ ਦਿੰਦੀ ਹੈ। ਮੁਸਲਮਾਨਾਂ ਦੇ ਸ਼ਾਸਨ ਵਿੱਚ ਭਾਰਤੀ ਅਨੁਕੂਲਣ ਪ੍ਰਤੀਬਿੰਬਿਤ ਹੁੰਦਾ ਹੈ।